ਲਾਇਨਜ਼ ਕਲੱਬ ਫਿਲੌਰ ਰਾਜ ਵਲੋਂ ਸਕੂਲੀ ਬੱਚੀਆਂ ਨੂੰ ਕੋਟੀਆ ਦਿੱਤੀਆ

ਫਿਲੌਰ-(ਪੱਤਰ ਪ੍ਰੇਰਕ)ਲਾਇਨਜ਼ ਕਲੱਬ ਫਿਲੌਰ ਰਾਜ ਵਲੋਂ ਨਜ਼ਦੀਕੀ ਪਿੰਡ ਬੱਛੋਵਾਲ ਦੇ ਸਰਕਾਰੀ ਐਲੀਮੈਂਟਰੀ ਸਕੂਲ ਅਤੇ ਆਗਨਵਾੜੀ ਸਕੂਲ ਦੇ ਵਿਦਿਆਰਥੀਆ ਨੂੰ ਕਲੱਬ ਵਲੋਂ ਕੋਟੀਆ ਦਿੱਤੀਆਂ ਗਈਆ। ਸਮਾਗਮ ਦੋਰਾਨ ਡਿਸਟਕ 321 ਡੀ ਦੇ ਸਾਬਕਾ ਗਵਰਨਰ ਲਾਇਨ ਹਰੀਸ਼ ਬੰਗਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੋਕੇ ਸਾਬਕਾ ਰੀਜਨ ਚੇਅਰਮੈਂਨ ਲਾਇਨ ਅਸ਼ੋਕ ਸੰਧੂ ਅਤੇ ਜੋਨ ਚੇਅਰਮੈਂਨ ਲਾਇਨ ਇੰਦਰਜੀਤ ਚੰਦੜ ਉਚੇਚੇ ਤੌਰ ਤੇ ਹਾਜਰ ਹੋਏ। ਇਸ ਮੋਕੇ ਸੰਬੋਧਨ ਕਰਦੀਆ ਲਾਇਨ ਹਰੀਸ਼ ਬੰਗਾ ਨੇ ਕਿਹਾ ਕਿ ਲਾਇਨਜ਼ ਕਲੱਬ ਇੰਟਰਨੈਸ਼ਨਲ ਮਾਨਵਤਾ ਦੀ ਸੇਵਾ ਲਈ ਸਦਾ ਯਤਨਸ਼ੀਲ ਹੈ ਅਤੇ ਅੱਜ ਜੋ ਲਾਇਨਜ਼ ਕਲੱਬ ਫਿਲੌਰ ਰਾਜ ਵਲੋਂ ਪਿੰਡ ਬੱਛੋਵਾਲ ਦੇ ਸਕੂਲੀ ਵਿਦਾਰਥੀਆ ਲਈ ਸੇਵਾ ਦਾ ਇਹ ਉਪਰਾਲਾ ਕੀਤਾ ਗਿਆ ਹੈ ਉਸ ਲਈ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ।। ਇਸ ਮੋਕੇ ਕਲੱਬ ਪ੍ਰਧਾਨ ਲਾਇਨ ਸਤਨਾਮ ਬੰਗੜ, ਲਾਇਨ ਸੰਦੀਪ ਕਲੇਰ, ਲਾਇਨ ਜਸਵਿੰਦਰ, ਲਾਇਨ ਅਜੈ ਕਲੇਰ, ਲਾਇਨ ਨਰੇਸ਼ ਕੁਮਾਰ, ਲਾਇਨ ਮਨਦੀਪ ਰਾਏ, ਲਾਇਨ ਹਰਜੀਤ ਬੱਛੋਵਾਲ, ਲਾਇਨ ਸੁਰਿੰਦਰ ਕੁਮਾਰ, ਲਾਇਨ ਲਲਿਤ, ਲਾਇਨ ਅਮਨਦੀਪ ਬੰਗੜ, ਬਾਬਾ ਸਰੂਪ ਸਿੰਘ ਬੱਛੋਵਾਲ, ਮੁੱਖ ਅਧਿਆਪਕ ਕਿਸ਼ੌਰ ਕੁਮਾਰ, ਸਕੂਲ ਦਾ ਸਟਾਫ ਤੇ ਵਿਦਿਆਰਥੀ ਹਾਜਰ ਸਨ।

1 ਕਰੋੜ 12 ਲੱਖ ਦੀ ਲਾਗਤ ਨਾਲ ਬਣਨ ਵਾਲੇ ਪੈਕ ਹਾਊਸ ਦਾ ਵਿੱਤ ਮੰਤਰੀ ਨੇ ਫਗਵਾੜਾ ਸਬਜੀ ਮੰਡੀ ਵਿਖੇ ਰੱਖਿਆ ਨੀਹ ਪੱਥਰ

ਫੋਟੋ ਕੈਪਸ਼ਨ-ਫਗਵਾੜਾ ਦੀ ਸਬਜੀ ਮੰਡੀ ਵਿਖੇ ਪੰਜਾਬ ਦੇ ਵਿੱਤ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਪੈਕ ਹਾਉਸ ਦਾ ਨੀਂਹ ਪੱਥਰ ਰੱਖਦੇ ਹੋਏ।

ਫਗਵਾੜਾ-(ਹਰੀਪਾਲ ਸਿੰਘ)-ਸਬਜੀ ਮੰਡੀ ਫਗਵਾੜਾ ਵਿਖੇ ਪੰਜਾਬ ਦੇ ਵਿੱਤ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਨੇ ਲਗਭਗ 1 ਕਰੋੜ 12 ਲੱਖ ਦੀ ਲਾਗਤ ਨਾਲ ਬਣਨ ਵਾਲੇ ਪੈਕ ਹਾਊਸ ਦੀ ਨੀਹ ਪੱਥਰ ਰੱਖਿਆ । ਜਿਸ ਵਿੱਚ ਫਲਾਂ ਅਤੇ ਸਬਜੀਆਂ ਨੂੰ ਕੁਦਰਤੀ ਤੋਰ ਤੇ ਪਕਾਇਆ ਜਾ ਸਕੇਗਾ। ਇਸ ਮੋਕੇ ਤੇ ਫਗਵਾੜਾ ਹਲਕੇ ਦੇ ਵਿਧਾਇਕ ਅਤੇ ਮੁੱਖ ਪਾਰਲੀਮਾਨੀ ਸਕੱਤਰ ਸ਼੍ਰੀ ਸੋਮ ਪ੍ਰਕਾਸ ਕੈਥ, ਐਡਵੋਕੇਟ ਸ: ਜਰਨੈਲ ਸਿੰਘ ਵਾਹਦ ਚੇਅਰਮੈਨ ਮਾਰਕਫੈਡ ਪੰਜਾਬ, ਸ਼੍ਰੀ ਰਵਿੰਦਰ ਸਿਘ ਚੀਮਾ ਵਾਈਸ ਚੇਅਰਮੈਨ ਪੰਜਾਬ ਮੰਡੀ ਬੋਰਡ, ਜਥੇਦਾਰ ਸਰਵਣ ਸਿੰਘ ਕੁਲਾਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਚੇਅਰਮੈਨ ਮਾਰਕੀਟ ਕਮੇਟੀ ਫਗਵਾੜਾ, ਸ਼੍ਰੀ ਪਰਮਿੰਦਰਪਾਲ ਸਿੰਘ ਐਸ ਡੀ ਐਮ ਫਗਵਾੜਾ, ਹਰਕਮਲਪ੍ਰੀਤ ਸਿੰਘ ਖੱਖ ਐਸ ਪੀ ਫਗਵਾੜਾ ਹਾਜਰ ਸਨ ।
ਇਸ ਮੋਕੇ ਤੇ ਆੜਤੀਆਂ ਅਤੇ ਕਿਸਾਂਨਾ ਨੂੰ ਸਬੋਧਨ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਸਬਜੀ ਮੰਡੀ ਫਗਵਾੜਾ ਵਿਖੇ ਬਣਨ ਵਾਲਾ ਪੈਕ ਹਾਊਸ ਸਬਜੀਆਂ ਅਤੇ ਫਲਾ ਦੇ ਰੱਖ ਰਖਾਵ ਲਈ ਬਹੁਤ ਲਾਹੇਬੰਦ ਸਾਬਤ ਹੋਵੇਗਾ, ਇਸ ਵਿੱਚ ਨਵੀ ਤਕਨੀਕ ਰਾਹੀ ਸਬਜੀਆਂ ਅਤੇ ਫਲਾ ਨੂੰ ਪਕਾਇਆ ਜਾਵੇਗਾ । ਉਨ੍ਹਾਂ ਨੇ ਕਿਹਾ ਕਿ ਦੇਸ ਦੇ ਕੁੱਲ ਉਤਪਾਦਨ ਦਾ 25 ਪ੍ਰਤੀਸ਼ਤ ਉਤਪਾਦਨ ਬਿਨਾ ਸਾਂਭ ਸੰਭਾਲ ਦੇ ਖਤਮ ਹੋ ਜਾਂਦਾ ਹੈ ਇਸ ਲਈ ਪੰਜਾਬ ਮੰਡੀ ਬੋਰਡ ਵਲੋ ਪੈਕ ਹਾਊਸ ਬਣਾਉਣ ਦਾ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ ਇਸ ਦੇ ਬਣਨ ਨਾਲ ਜਿੱਥੇ ਕਿਸਾਨਾਂ ਨੂੰ ਬਹੁਤ ਲਾਭ ਪਹੁੰਚੇਗਾ ਅਤੇ ਭੁੱਖਮਰੀ ਤੋ ਵੀ ਬਚਿਆਂ ਜਾ ਸਕੇਗਾ ਉਨ੍ਹਾਂ ਨੇ ਕਿਹਾ ਕਿ ਪੰਜਾਬ ਮੰਡੀ ਬੋਰਡ ਪੰਜਾਬ ਵਿੱਚ ਨਵੀਆਂ ਤਕਨੀਕਾਂ ਲਾਗੂ ਕਰਨ ਲਈ ਹਮੇਸ਼ਾ ਹੀ ਮੋਹਰੀ ਰਿਹਾ ।
ਇਸ ਮੋਕੇ ਤੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਸੂਬੇ ਨੂੰ ਤਰੱਕੀ ਵੱਲ ਲੈ ਕੇ ਜਾਣ ਲਈ ਯਤਨਸ਼ੀਲ ਹੈ ਅਤੇ ਹਮੇਸ਼ਾ ਰਹੇਗੀ । ਇਸ ਮੋਕੇ ਤੇ ਉਨ੍ਹਾਂ ਨੇ ਕਾਂਗਰਸੀ ਲੀਡਰਸ਼ਿਪ ਵਲੋਂ ਦਿੱਤੀ ਜਾ ਰਹੀ ਬਿਆਨਬਾਜੀ ਦੇ ਸਬੰਧ ਵਿੱਚ ਬੋਲਦਿਆਂ ਕਿਹਾ ਕਿ ਕਾਂਗਰਸ ਪੰਜਾਬ ਦੇ ਲੋਕਾਂ ਨੂੰ ਭੈ ਪੈਦਾ ਕਰਨ ਲਈ ਅੱਤਵਾਦ ਸਬੰਧੀ ਪੁੱਠੇ ਸਿੱਧੇ ਬਿਆਨ ਦੇ ਰਹੀ ਹੈ ਉਨ੍ਹਾਂ ਨੇ ਕਾਂਗਰਸ ਲੀਡਰ ਰਾਹੁਲ ਗਾਧੀ ਵਲੋ ਪੰਜਾਬ ਦੇ ਨੌਜਵਾਨਾਂ ਸਬੰਧੀ ਦਿੱਤੇ ਬਿਆਨ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਕਾਂਗਰਸ ਇਸ ਤਰ੍ਰਾਂ ਦੇ ਬਿਆਨ ਦੇ ਕੇ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕਰ ਰਹੀ ਹੈ ਜਦਕਿ ਪੰਜਾਬ ਦੇ ਨੌਜਵਾਨਾਂ ਨੇ ਦੇਸ ਦੀ ਅਜਾਦੀ ਲਈ ਵੱਧ ਚੜਕੇ ਕੁਰਬਾਨੀਆਂ ਦਿੱਤੀਆਂ । ਉਨ੍ਹਾਂ ਨੇ ਕਿਹਾ ਕਿ ਦੇਸ ਵਿੱਚ ਵੱਧ ਰਹੀ ਮਹਿੰਗਾਈ ਅਤੇ ਘੁਟਾਲਿਆਂ ਨੂੰ ਲੁਕਾਉਣ ਲਈ ਕਾਂਗਰਸ ਵਲੋਂ ਅਜਿਹੀ ਬੇਤੁਕੀ ਬਿਆਨਬਾਜੀ ਦਾ ਸਹਾਰਾ ਲਿਆ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਬਾਘਾ ਬਾਰਡਰ ਰਾਹੀ ਸਿੱਧੇ ਵਪਾਰਕ ਰਿਸਤੇ ਵਧਾਉਣ ਲਈ ਲਗਾਤਾਰ ਯਤਨਸ਼ੀਲ ਹੈ ਉਨ੍ਹਾ ਨੇ ਕਿਹਾ ਕਿ ਆਉਣ ਵਾਲੇ ਸਮੇ ਵਿੱਚ ਪਾਕਿਸਤਾਨ ਤੋ 6 ਹਜਾਰ ਤੋ ਵੱਧ ਵਸਤੂਆਂ ਦਾ ਵਪਾਰ ਕੀਤਾ ਜਾ ਸਕੇਗਾ ਜਿਸ ਨਾਲ ਪੰਜਾਬ ਦੇ ਵਪਾਰੀ ਨੂੰ ਬਹੁਤ ਲਾਭ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਖੇਤੀ ਅਧਾਰਿਤ ਸਨਅਤਾ ਨੂੰ ਵਿਕਸਿਤ ਕਰਨ ਫਸਲੀ ਵਿਭਿੰਨਤਾ ਤੇ ਜੋਰ ਦੇ ਰਹੀ ਹੈ ।
ਇਸ ਮੋਕੇ ਤੇ ਮੁੱਖ ਸੰਸਦੀ ਸਕੱਤਰ ਸ਼੍ਰੀ ਸੋਮ ਪ੍ਰਕਾਸ ਨੇ ਲੋਕਾਂ ਨੂੰ ਸਬੋਧਨ ਕਰਦਿਆ ਕਿਹਾ ਉਹ ਫਗਵਾੜੇ ਸਹਿਰ ਨੂੰ ਆਧੁਨਿਕ ਸਹਿਰ ਦੇ ਤੌਰ ਤੇ ਵਿਕਸਿਤ ਕਰਨ ਲਈ ਪੰਜਾਬ ਸਰਕਾਰ ਤੋ ਹਰ ਤਰ੍ਹਾਂ ਦੀ ਵਿੱਤੀ ਮਦਦ ਲੈ ਕੇ ਆਉਣਗੇ । ਇਸ ਤੋ ਪਹਿਲਾ ਫਗਵਾੜਾ ਦੇ ਵਿਕਾਸ ਲਈ ਲਗਭਗ 7 ਕਰੌੜ ਰੁਪਏ ਦੀ ਰਾਸ਼ੀ ਵੱਖ ਵੱਖ ਵਿਕਾਸ ਕੰਮਾਂ ਲਈ ਮੰਨਜੂਰ ਕੀਤੀ ਜਾ ਚੁੱਕੀ ਹੈ । ਇਸ ਤੋ ਪਹਿਲਾ ਐਡਵੋਕੇਟ ਸ: ਜਰਨੈਲ ਸਿੰਘ ਵਾਹਦ ਚੇਅਰਮੈਨ ਮਾਰਕਫੈਡ ਪੰਜਾਬ, ਰਵਿੰਦਰ ਸਿੰਘ ਚੀਮਾ ਵਾਈਸ ਚੇਅਰਮੈਨ ਪੰਜਾਬ ਮੰਡੀ ਬੋਰਡ ਅਤੇ ਜਥੇਦਾਰ ਸਵਰਣ ਸਿੰਘ ਕੁਲਾਰ ਚੇਅਰਮੈਨ ਮਾਰਕੀਟ ਕਮੇਟੀ ਫਗਵਾੜਾ ਨੇ ਵੀ ਸਬੋਧਨ ਕੀਤਾ।

ਨੌਜਵਾਨਾਂ ਨੂੰ ਨਸ਼ੇੜੀ ਕਹਿਣ 'ਤੇ ਯੂਵਾਂ ਮੋਰਚੇ ਨੇ ਸਾੜਿਆ ਰਾਹੁਲ ਗਾਂਧੀ ਦਾ ਪੁੱਤਲਾ

ਸ਼ਾਹਕੋਟ-(ਸਚਦੇਵਾ)-ਪੰਜਾਬ ਦੌਰੇ 'ਤੇ ਆਏ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਵੱਲੋਂ ਬੀਤੇ ਵੀਰਵਾਰ ਨੂੰ ਐਨ.ਐਸ.ਯੂ.ਆਈ ਪੰਜਾਬ ਵੱਲੋਂ ਚੰਡੀਗੜ੍ਹ ਵਿਖੇ ਪੰਜਾਬ ਯੂਨੀਵਰਸਿਟੀ 'ਚ ਕਰਵਾਈ ਗਈ ਰੈਲੀ ਨੂੰ ਸੰਬੋਧਨ ਕਰਦਿਆ ਪੰਜਾਬ ਦੇ 70 ਪ੍ਰਤੀਸ਼ਤ ਨੌਜਵਾਨਾਂ ਨੂੰ ਨਸ਼ੇੜੀ ਕਹਿਣ ਕਾਰਣ ਰੋਸ ਵਜੋਂ ਭਾਰਤੀਆ ਜਨਤਾ ਪਾਰਟੀ ਯੂਵਾਂ ਮੋਰਚਾ ਜਿਲ੍ਹਾਂ ਜਲੰਧਰ (ਦਿਹਾਂਤੀ) ਨੇ ਜਿਲ੍ਹਾਂ ਪ੍ਰਧਾਨ ਹਰਮੇਸ਼ ਸਿੰਘ ਸੋਢੀ ਦੀ ਅਗਵਾਈ 'ਚ ਯੂਥ ਵਰਕਰਾਂ ਵੱਲੋਂ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਸ਼ਾਹਕੋਟ ਮੇਨ ਬਜ਼ਾਰ ਵਾਲਮੀਕਿ ਚੌਕ ਵਿਖੇ ਰਾਹੁਲ ਗਾਂਧੀ ਦਾ ਪੁੱਤਲਾ ਸਾੜਿਆ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ । ਇਸ ਮੌਕੇ ਜਿਲ੍ਹਾਂ ਪ੍ਰਧਾਨ ਹਰਮੇਸ਼ ਸਿੰਘ ਸੋਢੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਪੰਜਾਬ ਦੇ ਯੂਥ ਵਰਗ ਨੂੰ 10 ਵਿੱਚੋਂ 7 ਨੂੰ ਨਸ਼ੇੜੀ ਕਹਿਕੇ ਪੰਜਾਬ ਦੇ ਨੌਜਵਾਨਾਂ ਨੂੰ ਝਿਜੋੜਿਆ ਹੈ । ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਹਰ ਪਾਸੇ ਵੱਧ ਚੜ੍ਹ ਕੇ ਹਿੱਸਾ ਲਂੈਦੇ ਹਨ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਦੇ ਹਨ । ਖੇਡਾਂ ਵਿੱਚ ਵੀ ਪੰਜਾਬ ਦੇ ਨੌਜਵਾਨਾਂ ਨੇ ਮੱਲ੍ਹਾਂ ਮਾਰਕੇ ਸੂਬੇ ਵਿੱਚ ਆਪਣੀ ਵੱਖਰੀ ਛਾਪ ਬਣਾਈ ਹੈ । ਦੇਸ਼ ਦੀ ਅਜ਼ਾਦੀ ਵਿੱਚ ਵੀ ਯੂਥ ਵਰਗ ਨੇ 88 ਪ੍ਰਤੀਸ਼ਤ ਹਿੱਸਾ ਪਾਇਆ ਹੈ । ਉਨ੍ਹਾਂ ਕਿਹਾ ਕਿ ਸਾਡਾ ਸੂਬਾ ਗੁਰੂਆਂ-ਪੀਰਾ ਦੀ ਧਰਤੀ ਹੈ ਅਤੇ ਇਸ ਧਰਤੀ 'ਤੇ ਕਿਸੇ ਦਾ ਵੀ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾਂ । ਇਸ ਲਈ ਰਾਹੁਲ ਗਾਂਧੀ ਪੰਜਾਬ ਦੇ ਯੂਥ ਵਰਗ ਪਾਸੋਂ ਮੁਆਫੀ ਮੰਗੇ ਅਤੇ ਅੱਗੇ ਤੋਂ ਅਜਿਹੀ ਸ਼ਬਦਾਵਲੀ ਵਰਤਨ ਤੋਂ ਗੁਰੇਜ਼ ਕਰੇ । ਉਨ੍ਹਾਂ ਕਿਹਾ ਕਿ ਜੇਕਰ ਰਾਹੁਲ ਗਾਂਧੀ ਨੇ ਆਪਣੇ ਕਹਿ ਸ਼ਬਦ ਵਾਪਸ ਨਾ ਲਏ ਤਾਂ ਸੂਬੇ ਭਰ 'ਚ ਯੂਵਾਂ ਮੋਰਚੇ ਵੱਲੋਂ ਰੋਸ ਵਜੋਂ ਰਾਹੁਲ ਗਾਂਧੀ ਦੇ ਪੁੱਤਲੇ ਸਾੜੇ ਜਾਣਗੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਜਪਾ ਦੇ ਸਟੇਟ ਕਮੇਟੀ ਮੈਂਬਰ ਤਰਸੇਮ ਲਾਲ ਮਿੱਤਲ, ਯੂਵਾਂ ਮੋਰਚੇ ਦੇ ਜਿਲ੍ਹਾਂ ਜਨਰਲ ਸਕੱਤਰ ਰਾਹੁਲ ਪੰਡਿਤ, ਸੁਪਪ੍ਰੀਤ ਸਿੰਘ, ਸੈਕਟਰੀ ਵਿਸ਼ਾਲ ਗੋਇਲ, ਵਾਇਸ ਪ੍ਰਧਾਨ ਹਰਜੇਸ਼ ਬੌਬੀ, ਸੈਕਟਰੀ ਭਰਤ ਭੂਸ਼ਨ, ਸਹਾਇਕ ਸੈਕਟਰੀ ਮਲਕੀਤ ਗੁਪਤਾ, ਸੈਕਟਰੀ ਅਮਨ ਕੁਮਾਰ, ਖਜਾਨਚੀ ਸ਼ਿਵ ਕਾਂਤ ਮਿਸ਼ਰਾਂ, ਬੀ.ਜੇ.ਪੀ ਦੇ ਵਾਇਸ ਪ੍ਰਧਾਨ ਹਰਸ਼ ਮਿੱਤਲ, ਮੰਡਲ ਵਾਇਸ ਪ੍ਰਧਾਨ ਸੋਰਵ ਗੋਇਲ, ਜਗਮੋਹਣ ਡਾਬਰ ਸਾਬਕਾ ਐਮ.ਸੀ, ਜਗਦੀਸ਼ ਵਡੈਹਰਾ ਐਮ.ਸੀ, ਯੂਥ ਮੰਡਲ ਪ੍ਰਧਾਨ ਸੰਜਮ ਮੈਸਨ, ਸੁਰਜੀਤ ਸਿੰਘ, ਪ੍ਰਦੀਪ ਸ਼ਰਮਾਂ, ਚੀਨੂੰ ਵਡੈਹਰਾ, ਸੋਨੂੰ ਐਸ/ਸੀ ਸ਼ਹਿਰੀ ਪ੍ਰਧਾਨ, ਕੌਸ਼ਲ ਡਾਬਰ, ਵਿਜੇ ਸ਼ਰਮਾਂ ਆਦਿ ਹਾਜ਼ਰ ਸਨ।

ਕਿਸਾਨ ਦੀ ਮੋਟਰ 'ਤੇ ਲੱਗੇ ਟ੍ਰਾਂਸਫਾਰਮਰ ਚੋ ਤਾਬਾ ਅਤੇ ਕੀਮਤੀ ਸਮਾਨ ਚੋਰੀ

ਮਲਸੀਆਂ-(ਸਚਦੇਵਾ)-ਨਜ਼ਦੀਕੀ ਪਿੰਡ ਮੀਰਪੁਰ ਸੈਦਾਂ ਵਿਖੇ ਬੀਤੀ ਰਾਤ ਚੋਰਾਂ ਨੇ ਇੱਕ ਕਿਸਾਨ ਦੀ ਮੋਟਰ 'ਤੇ ਲੱਗੇ ਟ੍ਰਾਂਸਫਾਰਮਰ ਚੋ ਤਾਬਾ ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ । ਜਾਣਕਾਰੀ ਅਨੁਸਾਰ ਸ਼ੇਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਮੀਰਪੁਰ ਸੈਦਾ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੀ ਜਮੀਨ ਪਿੰਡ ਮੂਲੇਵਾਲ ਖਹਿਰਾ ਅਤੇ ਨਿਮਾਜੀਪੁਰ ਵਾਲੀ ਸੜਕ 'ਤੇ ਹੈ । ਬੀਤੀ ਰਾਤ ਮੈਂ ਮੋਟਰ ਬੰਦ ਕਰਕੇ ਆਪਣੇ ਘਰ ਚਲਾ ਗਿਆ, ਜਦ ਮੈਂ ਸਵੇਰੇ ਕਰੀਬ 6:30 ਵਜੇ ਖੇਤਾਂ ਨੂੰ ਪਾਣੀ ਦੇਣ ਲਈ ਆਇਆ ਤਾਂ ਦੂਰੋਂ ਦੇਖਿਆ ਕਿ ਬਿਜਲੀ ਦੀ ਕੇਬਲ ਟੁੱਟੀ ਹੋਈ ਸੀ । ਉਸ ਨੇ ਦੱਸਿਆ ਕਿ ਜਦ ਮੈਂ ਮੋਟਰ ਨੇੜੇ ਆਇਆ ਤਾਂ ਮੋਟਰ ਦੇ ਨਜ਼ਦੀਕ ਲੱਗਾ 10 ਵਾਟ ਦੇ ਟ੍ਰਾਂਸਫਾਰਮਰ ਚੋ ਕੁਝ ਸਮਾਨ ਮੋਟਰ ਦੇ ਨੇੜੇ ਖਿਲਰਿਆ ਪਿਆ ਸੀ । ਉਸ ਨੇ ਦੱਸਿਆ ਕਿ ਚੋਰਾਂ ਨੇ ਟ੍ਰਾਂਸਫਾਰਮਰ ਵਾਲੇ ਖੰਭੇ ਦੇ ਸਵੀਚ ਦਾ ਤਾਲਾ ਤੋੜ ਕੇ ਸਵੀਚ ਕੱਟ ਦਿੱਤਾ, ਜਿਸ ਕਾਰਣ ਬਿਜਲੀ ਬੰਦ ਹੋ ਗਈ ਅਤੇ ਉਨ੍ਹਾਂ ਨੇ ਟ੍ਰਾਂਸਫਾਰਮਰ ਚੋ ਕੀਮਤੀ ਤਾਬਾ ਅਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ । ਉਸ ਨੇ ਦੱਸਿਆ ਕਿ ਚੋਰਾਂ ਨੇ ਖੰਭੇ ਤੋਂ ਟ੍ਰਾਂਸਫਾਰਮਰ ਲਾਉਣ ਦੀ ਵੀ ਕੌਸ਼ੀਸ਼ ਕੀਤੀ ਹੈ, ਪਰ ਟ੍ਰਾਂਸਫਾਰਮਰ ਖੰਭੇ ਦੇ ਐਗਲਾ ਨਾਲ ਵੈਲਡ ਹੋਣ ਕਰਕੇ ਨਹੀਂ ਲੱਥ ਸਕਿਆ । ਉਸ ਨੇ ਦੱਸਿਆ ਕਿ ਇਸ ਬਾਰੇ ਮਲਸੀਆਂ ਚੌਕੀ ਦੀ ਪੁਲਿਸ ਅਤੇ ਸੰਬੰਧਤ ਮਹਿਕਮੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਡੇਰਾ ਬਾਬਾ ਚਿਰਾਗ ਸ਼ਾਹ ਵਿਖੇ ਸਲਾਨਾ ਭਗਵਾਨ ਵਾਲਮੀਕਿ ਸਤਿਸੰਗ ਕਰਵਾਇਆ-ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਗੁਰੂਆਂ-ਪੀਰਾਂ ਦੇ ਦੱਸੇ ਮਾਰਗ 'ਤੇ ਚੱਲਣ-ਕੋਹਾੜ

ਸ਼ਾਹਕੋਟ-(ਸਚਦੇਵਾ)-ਭਗਵਾਨ ਵਾਲਮੀਕਿ ਸਮਾਜ ਭਲਾਈ ਸੰਸਥਾ(ਰਜਿ.) ਸ਼ਾਹਕੋਟ ਵੱਲੋਂ ਡੇਰਾ ਬਾਬਾ ਚਿਰਾਗ ਸ਼ਾਹ ਜੀ ਨਵਾਂ ਕਿਲ੍ਹਾ ਰੋਡ ਸ਼ਾਹਕੋਟ ਵਿਖੇ ਬੀਤੀ ਵੀਰਵਾਰ ਦੀ ਰਾਤ ਸਲਾਨਾ ਭਗਵਾਨ ਵਾਲਮੀਕਿ ਸਤਿਸੰਗ ਕਰਵਾਇਆ ਗਿਆ । ਇਸ ਮੌਕੇ ਭਾਈ ਸਤਨਾਮ ਸਿੰਘ ਚਿਮਟਿਆ ਵਾਲਿਆ ਨੇ ਸਤਿਸੰਗ ਅਤੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ । ਇਸ ਮੌਕੇ ਕੋ-ਅਪ੍ਰੇਟਿਵ ਬੈਂਕ ਜਲੰਧਰ ਦੇ ਸਾਬਕਾ ਐਮ.ਡੀ ਨਾਇਬ ਸਿੰਘ ਕੋਹਾੜ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ । ਇਸ ਮੌਕੇ ਜਥੇਦਾਰ ਕੋਹਾੜ ਨੇ ਕਿਹਾ ਕਿ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਅਨੇਕਾ ਬੁਰਾਈਆਂ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ ਹੈ, ਪਰ ਅਸੀਂ ਅਨਜਾਣੇ 'ਚ ਆਪਣੇ ਗੁਰੂਆਂ ਪੀਰਾਂ ਦੇ ਦੱਸੇ ਮਾਰਗ ਨੂੰ ਭੁੱਲ ਜਾਂਦੇ ਹਾਂ । ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਨੂੰ ਦੂਰ ਰਹਿਣ ਕੇ ਆਪਣੇ ਦੇਸ਼ ਲਈ ਕੁੱਝ ਚੰਗਾਂ ਕਰਕੇ ਆਪਣਾ ਨਾਮ ਰੌਸ਼ਨ ਕਰਨ ਅਤੇ ਆਪਣੇ ਗੁਰੂਆਂ ਪੀਰਾਂ ਦੇ ਦੱਸੇ ਮਾਰਗ 'ਤੇ ਚੱਲਣ । ਇਸ ਮੌਕੇ ਸੰਗਤਾਂ ਨੂੰ ਗੁਰੂ ਕਾ ਅਟੁਤ ਲੰਗਰ ਵੀ ਵਰਤਾਇਆ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਤਰਸੇਮ ਮਿੱਤਲ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਜਤਿੰਦਰਪਾਲ ਸਿੰਘ ਬੱਲਾ ਸਾਬਕਾ ਐਮ.ਸੀ, ਹਰਸ਼ ਮਿੱਤਲ ਐਮ.ਸੀ, ਬਲਵਿੰਦਰ ਸਿੰਘ, ਪਹਿਲਵਾਨ ਜੋਗਿੰਦਰ ਸਿੰਘ ਚੱਠਾ, ਕਮੇਟੀ ਦੇ ਪ੍ਰਧਾਨ ਤਰਸੇਮ ਸਹੋਤਾ (ਰਾਜੂ), ਉੱਪ ਪ੍ਰਧਾਨ ਭਗਵੰਤ ਸਿੰਘ ਕਿੱਕਰ, ਸਕੱਤਰ ਧਰਮਪਾਲ ਦੋਦਰ, ਖਜਾਨਚੀ ਕੁਲਵੰਤ ਸਿੰਘ ਬੂਟਾ, ਵਿਜੇ ਕੁਮਾਰ, ਅਮਨ ਨਾਹਰ, ਦੀਪ, ਚਰਨਜੀਤ ਸਿੰਘ, ਰਮਨ ਕੁਮਾਰ ਆਦਿ ਹਾਜ਼ਰ ਸਨ।

ਪਿੰਡ ਢੰਡੋਵਾਲ ਤੋਂ ਸਾਇਕਲ ਚੋਰੀ ਕਰਨ ਵਾਲਾ ਲੋਕਾਂ ਨੇ ਦਬੋਚਿਆ

ਸ਼ਾਹਕੋਟ-(ਸਚਦੇਵਾ)-ਬੀਤੇ ਸ਼ਨੀਵਾਰ ਨੂੰ ਪਿੰਡ ਢੰਡੋਵਾਲ ਤੋਂ ਕੁੱਝ ਨਸ਼ੇੜੀਆਂ ਵੱਲੋਂ ਘਰ ਦੇ ਬਾਹਰ ਖੜ੍ਹਾ ਸਾਇਕਲ ਚੋਰੀ ਕਰਕੇ, ਸ਼ਾਹਕੋਟ ਵਿਖੇ ਕਿਸੇ ਨੂੰ ਆਪਣੇ ਨਸ਼ੇ ਦੀ ਪੂਰਤੀ ਕਰਨ ਲਈ ਵੇਚ ਦਿੱਤਾ ਸੀ । ਜਿਸ ਨੂੰ ਲੋਕਾਂ ਨੇ ਐਵਤਾਰ ਦੇਰ ਸ਼ਾਮ ਕਾਬੂ ਕਰ ਲਿਆ । ਜਾਣਕਾਰੀ ਅਨੁਸਾਰ ਸ਼ਨੀਵਾਰ ਸਵੇਰੇ 10 ਵਜੇ ਦੇ ਕਰੀਬ ਪਿੰਡ ਢੰਡੋਵਾਲ ਤੋਂ ਕੁੱਝ ਨਸ਼ੇੜੀਆਂ ਨੇ ਪਰਮਜੀਤ ਸਿੰਘ ਦੇ ਘਰ ਲੱਕੜੀ ਦਾ ਕੰਮ ਕਰ ਰਹੇ ਅਜ਼ਾਦਬਲਬੀਰ ਸਿੰਘ ਵਾਸੀ ਸ਼ਾਹਕੋਟ ਦਾ ਸਾਇਕਲ ਚੋਰੀ ਕਰ ਲਿਆ ਸੀ । ਕਾਫੀ ਸਮਾਂ ਭਾਲ ਕਰਨ 'ਤੇ ਵੀ ਸਾਰਾ ਦਿਨ ਸਾਇਕਲ ਨਾ ਲੱਭਿਆ । ਐਤਵਾਰ ਦੇਰ ਸ਼ਾਮ ਕਿਸੇ ਜਾਨਕਾਰ ਵਿਅਕਤੀ ਨੇ ਸਾਇਕਲ ਚੋਰੀ ਕਰਨ ਵਾਲੇ ਵਿਅਕਤੀ ਬਾਰੇ ਪਰਮਜੀਤ ਸਿੰਘ ਨੂੰ ਸੂਚਨਾ ਦਿੱਤਾ ਤਾਂ ਭਾਲ ਦੌਰਾਨ ਸ਼ੱਕ ਦੇ ਆਧਾਰ 'ਤੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਲੋਕਾਂ ਨੇ ਸ਼ਾਹਕੋਟ ਵਿਖੇ ਨਿੰਮਾਂ ਵਾਲਾ ਸਕੂਲ ਦੇ ਨਜ਼ਦੀਕ ਖੰਭੇ ਨਾਲ ਬੰਨ੍ਹ ਦਿੱਤਾ । ਜਿਸ ਦੀ ਪਹਿਚਾਣ ਅਮਰਜੀਤ ਪੁੱਤਰ ਬਲਵਿੰਦਰ ਵਾਸੀ ਮਲਸੀਆਂ ਵਜੋਂ ਹੋਈ । ਉਸ ਦੀ ਨਿਸ਼ਾਨਦੇਹੀ ਨੇ ਸਾਇਕਲ ਮੋਗਾ ਰੋਡ ਸ਼ਾਹਕੋਟ ਦੇ ਸ਼ਮਸ਼ਾਨਘਾਟ ਨੇੜੇ ਕਿਸੇ ਘਰ ਤੋਂ ਬ੍ਰਾਮਦ ਕੀਤਾ ਗਿਆ । ਪੁੱਛ-ਗਿੱਛ ਦੌਰਾਨ ਉਸ ਨੇ ਮੰਨਿਆ ਕਿ ਉਸ ਨੇ ਆਪਣੇ ਇੱਕ ਸਾਥੀ ਨਾਲ ਰਲ ਕੇ ਪਿੰਡ ਢੰਡੋਵਾਲ ਤੋਂ ਸਾਇਕਲ ਚੋਰੀ ਕਰਕੇ ਨਸ਼ੇ ਦੀ ਪੂਰਤੀ ਕਰਨ ਲਈ ਇੱਕ ਸੌ ਰੁਪਏ ਵਿੱਚ ਵੇਚਿਆ ਸੀ । ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਮੌਕੇ 'ਤੇ ਏ.ਐਸ.ਆਈ ਲਖਵਿੰਦਰ ਸਿੰਘ ਨੇ ਉਸ ਨੂੰ ਕਾਬੂ ਕਰ ਲਿਆ । ਮੁਹੱਲਾ ਵਾਸੀਆ ਦੇ ਕਹਿਣ 'ਤੇ ਉਕਤ ਚੋਰ ਨੇ ਆਪਣਾ ਜ਼ੁਰਮ ਮੰਨਿਆ ਅਤੇ ਅੱਗੇ ਤੋਂ ਅਜਿਹੀ ਗਲਤੀ ਨਾ ਕਰਨ ਦੀ ਤੋਬਾ ਕੀਤੀ 'ਤੇ ਮੁਆਫੀ ਮੰਗ ਕੇ ਆਪਣੀ ਜਾਨ ਬਚਾਈ । ਪੁਲਿਸ ਮੁਤਾਬਕ ੁੱਕਤ ਵਿਅਕਤੀ ਨੇ ਬਹੁਤ ਜਿਆਦਾ ਮਾਤਰਾਂ 'ਚ ਨਸ਼ੇ ਦਾ ਸੇਵਨ ਕੀਤਾ ਹੋਇਆ ਸੀ।

ਸਰਦਾਰਨੀ ਪ੍ਰੀਤਮ ਕੌਰ ਦੇ ਸੰਸਕਾਰ ਵੱਡੀ ਗਿਣਤੀ 'ਚ ਲੋਕ ਹੋਏ ਸ਼ਾਮਲ

ਸ਼ਾਹਕੋਟ-(ਸਚਦੇਵਾ)-ਪਿੰਡ ਕੋਲਾ ਸੂਰਜ ਮੱਲ (ਸ਼ਾਹਕੋਟ) ਦੇ ਸਾਬਕਾ ਸਰਪੰਚ ਸ਼ਰਨਜੀਤ ਸਿੰਘ (ਯੂ.ਐਸ.ਏ) ਅਤੇ ਸਾਬਕਾ ਸਰਪੰਚ ਜਗਤਾਰ ਸਿੰਘ ਖਾਲਸਾ ਮੌਜੂਦਾ ਮੈਂਬਰ ਪੰਚਾਇਤ ਅਤੇ ਸ਼੍ਰੌਮਣੀ ਅਕਾਲੀ ਦਲ (ਬ) ਯੂਥ ਵਿੰਗ ਦੇ ਜਨਰਲ ਸਕੱਤਰ ਦੀ ਦਾਦੀ ਸਰਦਾਰਨੀ ਪ੍ਰੀਤਮ ਕੌਰ ਸੁਪਤਨੀ ਸਵ. ਸ਼ਮਸ਼ੇਰ ਜੰਗ ਸਿੰਘ ਵਾਸੀ ਕੋਟਲਾ ਸੂਰਜ ਮੱਲ, ਜਿਨ੍ਹਾਂ ਦਾ ਬੀਤੀ 27 ਸਤੰਬਰ ਨੂੰ ਸੰਖੇਪ ਬਿਮਾਰੀ ਪਿੱਛੋ ਦਿਹਾਂਤ ਹੋ ਗਿਆ ਸੀ । ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੱਜ ਪਿੰਡ ਦੇ ਸਵਰਗ ਆਸ਼ਰਮ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ । ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਪੁੱਤਰ ਕੁਲਜੀਤ ਸਿੰਘ (ਯੂ.ਐਸ.ਏ) ਅਤੇ ਪੋਤਰੇ ਜਸਵਿੰਦਰ ਸਿੰਘ (ਯੂ.ਐਸ.ਏ) ਨੇ ਅਗਨੀ ਦਿਖਾਈ । ਇਸ ਦੁੱਖ ਦੀ ਘੜੀ 'ਚ ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਜਥੇਦਾਰ ਚਰਨ ਸਿੰਘ ਸਿੰਧੜ, ਕਾਂਗਰਸੀ ਆਗੂ ਸੁਰਿੰਦਰਜੀਤ ਸਿੰਘ ਚੱਠਾ, ਗਿਆਨ ਸਿੰਘ, ਦਵਿੰਦਰ ਸਿੰਘ ਰਹੇਲੂ, ਸੁਖਦੀਪ ਸਿੰਘ ਸੋਨੂੰ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਬਲਦੇਵ ਸਿੰਘ ਕਲਿਆਣਾ ਮੈਂਬਰ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪਰਮਜੀਤ ਸਿੰਘ ਝੀਤਾ, ਕਰਨੈਲ ਸਿੰਘ ਜੋਧਪੁਰੀ, ਮਾਸਟਰ ਸੀਤਲ ਸਿੰਘ, ਬਾਬਾ ਜਸਵੰਤ ਸਿੰਘ, ਗੁਰਮੁੱਖ ਸਿੰਘ, ਸੋਹਣ ਸਿੰਘ ਖਾਲਸਾ, ਮਿਸਤ੍ਰੀ ਸੋਹਣ ਸਿੰਘ, ਕਰਮਜੀਤ ਸਿੰਘ ਕਾਕੜਾ, ਸਤੀਸ਼ ਰਿਹਾਨ, ਗੁਰਿੰਦਰ ਸਿੰਘ ਬਹੁਗੁਣ ਯੂਥ ਕਾਂਗਰਸੀ ਆਗੂ, ਭਾਗ ਸਿੰਘ ਫੌਜੀ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ । ਸਰਦਾਰਨੀ ਪ੍ਰੀਤਮ ਕੌਰ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ 6 ਅਕਤੂਬਰ ਨੂੰ ਉਨ੍ਹਾਂ ਨੇ ਨਿਵਾਸ ਅਸਥਾਨ ਪਿੰਡ ਕੋਟਲਾ ਸੂਰਜ ਮੱਲ (ਸ਼ਾਹਕੋਟ) ਵਿਖੇ ਬਾਅਦ ਦੁਪਹਿਰ 12:00 ਵਜੇ ਪਵੇਗਾਂ । ਉਪਰੰਤ ਸ਼ਬਦ ਕੀਰਤਨ ਅਤੇ ਅੰਤਿਮ ਅਰਦਾਸ ਹੋਵੇਗੀ।

ਨਸ਼ਿਆ ਦਾ ਕਾਰੋਬਾਰ ਕਰਨ ਵਾਲਿਆ ਦੀ ਹੁਣ ਖੈਰ ਨਹੀਂ

ਸ਼ਾਹਕੋਟ-(ਸਚਦੇਵਾ)-ਐਸ.ਐਸ.ਪੀ ਜਲੰਧਰ (ਦਿਹਾਤੀ) ਯੁਰਿੰਦਰ ਸਿੰਘ ਹੇਅਰ ਵੱਲੋਂ ਮਾੜੇ ਅਨਸਰਾਂ ਵਿਰੁੱਧ ਵਿੱਢੀ ਗਈ ਮੁਹਿਮ ਤਹਿਤ ਸ਼ਪੈਸ਼ਲ ਜਾਂਚ ਟੀਮ ਦੇ ਜਿਲ੍ਹਾਂ ਇੰਚਾਰਜ ਐਸ.ਪੀ.ਡੀ ਰਜਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ 'ਤੇ ਐਸ.ਆਈ ਸ਼ਿਵ ਕੁਮਾਰ ਸ਼ਰਮਾਂ ਦੀ ਅਗਵਾਈ 'ਚ ਜਾਂਚ ਟੀਮ ਦੇ ਇੰਚਾਰਜ ਏ.ਐਸ.ਆਈ ਸੁਖਦੇਵ ਸਿੰਘ ਅਤੇ ਉਨ੍ਹਾਂ ਦੇ ਸਾਥੀ ਮੁਲਾਜ਼ਮ ਸੁਰਿੰਦਰ ਸਿੰਘ ਵੱਲੋਂ ਅੱਜ ਸਵੇਰੇ ਸ਼ਾਹਕੋਟ ਵਿਖੇ ਮੁਹੱਲਾ ਬਾਗਵਾਲਾ ਸ਼ਾਹਕੋਟ ਵਿਖੇ ਨਸ਼ੀਲੇ ਪਦਾਰਥਾ ਦਾ ਕਾਰੋਬਾਰ ਕਰਨ ਮਾੜੇ ਅਨਸਰਾਂ ਦੇ ਘਰਾਂ 'ਚ ਛਾਪਾ ਮਾਰੀ ਕੀਤੀ ਗਈ । ਇਸ ਮੌਕੇ ਉਨ੍ਹਾਂ ਵੱਲੋਂ ਸ਼ੱਕ ਦੇ ਆਧਾਰ 'ਤੇ ਕੁੱਝ ਵਿਅਕਤੀਆਂ ਨੂੰ ਪੁੱਛ-ਗਿੱਛ ਕਰਨ ਲਈ ਹਿਰਾਸਤ ਵਿੱਚ ਲਿਆ ਗਿਆ । ਏ.ਐਸ.ਆਈ ਸੁਖਦੇਵ ਸਿੰਘ ਅਤੇ ਸੁਰਿੰਦਰ ਸਿੰਘ ਨੇ ਦੱਸਿਆ ਕਿ ਸ਼ਾਹਕੋਟ ਵਿੱਚ ਵੱਡੀ ਪੱਧਰ 'ਤੇ ਨਸ਼ੇ ਦੇ ਕਾਰੋਬਾਰ ਚੱਲ ਰਿਹਾ ਹੈ ਅਤੇ ਇਸ ਕਾਰੋਬਾਰ ਨੂੰ ਬੰਦ ਕਰਨ ਲਈ ਪੁਲਿਸ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਚਲਾਈ ਗਈ ਹੈ । ਉਨ੍ਹਾਂ ਦੱਸਿਆ ਕਿ ਸ਼ੱਕ ਦੇ ਆਧਾਰ 'ਤੇ ਹਿਰਾਸਤ ਵਿੱਚ ਲਏ ਸਾਰੇ ਹੀ ਵਿਅਕਤੀਆਂ ਨੂੰ ਜਾਂਚ ਉਪਰੰਤ ਛੱਡ ਦਿੱਤਾ ਗਿਆ ਹੈ ਕਿਉਕਿ ਉਨ੍ਹਾਂ ਪਾਸੋਂ ਕੋਈ ਵੀ ਨਸ਼ੀਲਾ ਪਦਾਰਥ ਬ੍ਰਾਮਦ ਨਹੀਂ ਹੋਇਆ । ਉਨ੍ਹਾਂ ਦੱਸਿਆ ਕਿ ਬੀਤੇ ਦਿਨੀ ਸ਼ਾਹਕੋਟ ਤੋਂ 5 ਗ੍ਰਾਂਮ ਹੈਰੋਇੰਨ ਸਮੇਤ ਗ੍ਰਿਫਤਾਰ ਕੀਤੇ ਗਏ ਦੀਪਕ ਪੁੱਤਰ ਬਲਵੀਰ ਚੰਦ ਵਾਸੀ ਮੁਹੱਲਾ ਬਾਗਵਾਲਾ ਸ਼ਾਹਕੋਟ ਨੂੰ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਦੋ ਦਿਨਾਂ ਪੁਲਿਸ ਰਿਮਾਂਡ ਲਿਆ ਗਿਆ ਹੈ । ਪੁੱਛ-ਗਿੱਛ ਦੌਰਾਨ ਉਸ ਨੇ ਅਨੇਕਾਂ ਹੀ ਨਸ਼ਿਆ ਦਾ ਕਾਰੋਬਾਰ ਕਰਨ ਵਾਲੇ ਮਾੜੇ ਅਨਸਰਾਂ ਬਾਰੇ ਸੂਚਨਾ ਦਿੱਤੀ ਹੈ, ਜਿਸ ਦੀ ਨਿਸ਼ਾਨਦੇਹੀ 'ਤੇ ਉਨ੍ਹਾਂ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਇਸ ਦਾ ਇੱਕ ਮੁੱਖ ਸਾਥੀ ਵਰੁਣ ਪੁੱਤਰ ਅਸ਼ਵਨੀ ਕੁਮਾਰ ਪੁੱਤਰ ਅਸ਼ਵਨੀ ਕੁਮਾਰ ਵਾਸੀ ਮੁਹੱਲਾ ਬਾਗਵਾਲਾ ਸ਼ਾਹਕੋਟ, ਜੋ ਕਿ ਮੌਕੇ ਤੋਂ ਭੱਜ ਗਿਆ ਸੀ । ਉਸ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 14ਵਾਂ ਕੀਰਤਨ ਦਰਬਾਰ ਕਰਵਾਇਆ

ਸ਼ਾਹਕੋਟ-(ਸਚਦੇਵਾ)-ਨਜ਼ਦੀਕੀ ਪਿੰਡ ਕੋਟਲਾ ਸੂਰਜ ਮੱਲ (ਸ਼ਾਹਕੋਟ) ਵਿਖੇ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਦੋ ਦਿਨਾਂ 14ਵਾਂ ਮਹਾਨ ਕੀਰਤਨ ਦਰਬਾਰ ਸੰਤ ਬਾਬਾ ਮੁਣਸ਼ਾ ਸਿੰਘ ਜੀ ਗੁਰਦੁਆਰਾ ਕੁਟੀਆ ਸਾਹਿਬ ਵਿਖੇ ਕਰਵਾਇਆ ਗਿਆ । ਇਸ ਦੋ ਦਿਨਾਂ ਕੀਰਤਨ ਦਰਬਾਰ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਭਾਰੀ ਦੀਵਾਨ ਸਜਾਏ ਗਏ । ਜਿਸ ਵਿੱਚ ਗਿਆਨ ਜਸਵੰਤ ਸਿੰਘ ਸਾਬਕਾ ਸਿੰਘ ਸਾਹਿਬ ਹਰਿਮੰਦਰ ਸਾਹਿਬ ਅੰਮ੍ਰਿਤਸਰ, ਭਾਈ ਕੁਲਬੀਰ ਸਿੰਘ ਮਹਿਤਾ ਦਮਦਮੀ ਟਕਸਾਲ ਵਾਲੇ, ਭਾਈ ਕਾਬਲ ਸਿੰਘ ਅੰਮ੍ਰਿਤਸਰ ਵਾਲੇ, ਗਿਆਨੀ ਮਾਨ ਸਿੰਘ ਸਿੰਘ ਸਾਹਿਬ ਸੱਚ ਖੰਡ ਹਰਿਮੰਦਰ ਸਾਹਿਬ, ਭਾਈ ਦਵਿੰਦਰ ਸਿੰਘ ਜੋਧਪੁਰੀ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਗਿਆਨੀ ਸ਼ਿਵਤੇਗ ਸਿੰਘ ਮੁੱਖ ਪ੍ਰਚਾਰਕ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਾਲਿਆ, ਢਾਡੀ ਸੁਖਦੇਵ ਸਿੰਘ ਹੈੱਡ ਗ੍ਰੰਥੀ ਕੋਟਲਾ ਸੂਰਜ ਮੱਲ ਨੇ ਕੀਰਤਨ ਅਤੇ ਕਥਾਂ ਦੁਆਰਾ ਸੰਗਤਾਂ ਨੂੰ ਗੁਰੂ ਜਸ ਨਾਲ ਜੋੜਿਆ । ਇਸ ਮੌਕੇ ਦੋਵੇਂ ਦਿਨ ਸੰਗਤਾਂ ਨੂੰ ਗੁਰੂ ਕਾ ਅਤੁਟ ਲੰਗਰ ਵੀ ਵਰਤਾਇਆ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਜਸਵੰਤ ਸਿੰਘ ਕੋਟਲਾ, ਮਾਸਟਰ ਸੀਤਲ ਸਿੰਘ, ਸੋਹਣ ਸਿੰਘ ਖਾਲਸਾ, ਜਗਤਾਰ ਸਿੰਘ ਤਾਰੀ ਸਾਬਕਾ ਸਰਪੰਚ ਅਤੇ ਮੌਜੂਦਾ ਮੈਂਬਰ ਪੰਚਾਇਤ, ਗੁਰਮੁੱਖ ਸਿੰਘ ਕੋਟਲਾ, ਗਿਆਨ ਸਿੰਘ, ਮੱਖਣ ਸਿੰਘ ਸਰਪੰਚ, ਸੋਹਣ ਸਿੰਘ ਮਿਸਤ੍ਰੀ, ਦਰਸ਼ਨ ਸਿੰਘ, ਸਤਨਾਮ ਸਿੰਘ, ਦਵਿੰਦਰ ਸਿੰਘ ਕੋਟਲਾ, ਅੱਛਰ ਸਿੰਘ ਖਾਲਸਾ ਆਦਿ ਹਾਜ਼ਰ ਸਨ।

ਖਰਾਬ ਖੜ੍ਹੀ ਟਰਾਲੀ 'ਚ ਕਾਰ ਵੱਜਣ ਕਾਰਣ ਚਾਲਕ ਸਮੇਤ ਦੋ ਜਖਮੀ

ਸ਼ਾਹਕੋਟ-(ਸਚਦੇਵਾ)-ਐਤਵਾਰ ਸਵੇਰੇ ਨਜ਼ਦੀਕੀ ਪਿੰਡ ਬਾਜਵਾ ਕਲਾਂ ਵਿਖੇ ਮੁੱਖ ਮਾਰਗ 'ਤੇ ਇੱਕ ਖੜ੍ਹੀ ਟ੍ਰੈਕਟਰ-ਟਰਾਲੀ 'ਚ ਮਰੂਤੀ ਕਾਰ ਵੱਜਣ ਕਾਰਣ ਕਾਰ ਚਾਲਕ ਸਮੇਤ ਇੱਕ ਔਰਤ ਜਖਮੀ ਹੋ ਗਈ । ਜਾਣਕਾਰੀ ਅਨੁਸਾਰ ਐਤਵਾਰ ਸਵੇਰੇ ਸਮਾਧ ਭਾਈ ਕੇ ਬਾਘਾ ਪੁਰਾਣਾ (ਮੋਗਾ) ਵਾਸੀ ਗਗਨਦੀਪ ਸਿੰਘ ਆਪਣੀ ਚਿੱਟੇ ਰੰਗ ਦੀ ਮਰੂਤੀ ਕਾਰ (ਨੰਬਰ ਪੀ.ਬੀ02-ਆਰ-4530) 'ਤੇ ਆਪਣੇ ਪਰਿਵਾਰ ਮੈਂਬਰਾਂ ਨਾਲ ਡੇਰਾ ਬਿਆਸ ਵਿਖੇ ਜਾ ਰਿਹਾ ਸੀ । ਉਸ ਵਕਤ ਕਾਰ ਨੂੰ ਗਗਨਦੀਪ ਸਿੰਘ ਖੁਦ ਚਲਾ ਰਿਹਾ ਸੀ । ਕਰੀਬ ਸਵੇਰੇ 4:45 ਵਜੇ ਜਦ ਇਹ ਕਾਰ ਪਿੰਡ ਬਾਜਵਾ ਕਲਾਂ (ਸ਼ਾਹਕੋਟ) ਵਿਖੇ ਪਹੁੰਚੀ ਤਾਂ ਕਾਰ ਦੀ ਰਫਤਾਰ ਤੇਜ਼ ਹੋਣ ਕਰਕੇ ਕਾਰ ਸੜਕ 'ਤੇ ਇੱਕ ਪਾਸੇ ਖਰਾਬ ਖੜ੍ਹੀ ਟਰਾਲੀ ਹੇਠ ਵੜ੍ਹ ਗਈ । ਟੱਕਰ ਐਨੀ ਜਬਰਦਸਤ ਸੀ ਕਿ ਕਾਰ ਅੱਗਲੇ ਪਾਸੇ ਤੋਂ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਕਾਰ ਚਾਰ ਗਗਨਦੀਪ ਸਿੰਘ ਅਤੇ ਉਸ ਦੀ ਮਾਤਾ ਦੇ ਮਾਮੂਲੀ ਸੱਟਾਂ ਲੱਗ ਗਈਆਂ । ਸੂਤਰਾਂ ਅਨੁਸਾਰ ਟਰਾਲੀ ਦੇ ਟਾਇਰ ਵਿੱਚ ਕੋਈ ਨੁਕਸ ਪੈਣ ਕਾਰਣ, ਮਾਲਕ ਵੱਲੋਂ ਟਰਾਲੀ ਸੜਕ ਦੇ ਇੱਕ ਕਿਰਾਨੇ 'ਤੇ ਖੜ੍ਹੀ ਕੀਤੀ ਸੀ, ਪਰ ਟਰਾਲੀ ਦੇ ਖਰਾਬ ਹੋਣ ਬਾਰੇ ਕੋਈ ਵੀ ਨਿਸ਼ਾਨ ਨਹੀਂ ਸੀ ਦਰਸਾਇਆ ਗਿਆ । ਹਨੇਰਾ ਹੋਣ ਕਰਕੇ ਕਾਰ ਚਾਲਕ ਨੂੰ ਸੜਕ ਦੇ ਕਿਨਾਰੇ ਖੜ੍ਹੀ ਟਰਾਲੀ ਬਾਰੇ ਨਜ਼ਦੀਕ ਆ ਕੇ ਪਤਾ ਲੱਗਾ, ਜਿਸ ਕਾਰਣ ਇਹ ਹਾਦਸਾ ਵਾਪਿਆ ਹੈ । ਮੌਕੇ 'ਤੇ ਡਾਇਲ 108 ਐਬੂਲੈਸ ਦੇ ਮੁਲਾਜ਼ਮ ਪਾਇਲਟ ਰਾਹੂਲ ਵਿੱਗ ਅਤੇ ਈ.ਐਮ.ਟੀ ਅਮਨਦੀਪ ਸਿੰਘ ਨੇ ਜਖਮੀਆਂ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਵਾਇਆ।

ਪਿੰਡ ਭੁੱਲਰ ਵਿਖੇ ਕਰਵਾਇਆ ਗਿਆ 6 ਦਿਨਾਂ ਗੁਰਮਤਿ ਸਮਾਗਮ ਸਮਾਪਤ

ਸ਼ਾਹਕੋਟ-(ਏ.ਐਸ.ਅਰੋੜਾ)-ਨਜ਼ਦੀਕੀ ਪਿੰਡ ਭੁੱਲਰ ਵਿਖੇ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਹਿਯੋਗ ਨਾਲ 6 ਦਿਨਾਂ ਗੁਰਮਤਿ ਸਮਾਗਮ ਕਰਵਾਇਆ ਗਿਆ । ਇਸ ਮੌਕੇ ਖਾਲਸਾ ਹਰਜਿੰਦਰ ਸਿੰਘ ਅਨੰਦਪੁਰ ਸਾਹਿਬ ਵਾਲਿਆ ਨੇ ਗੁਰਮਤਿ ਵਿਚਾਰਾ ਰਾਹੀ ਸੰਗਤਾਂ ਨੂੰ ਗੁਰੂ ਜਸ ਨਾਲ ਜੋੜਿਆ । ਇਸ ਮੌਕੇ ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਨਸ਼ਿਆ ਅਤੇ ਪਤਿਤਪੁਣੇ ਨੂੰ ਛੱਡ ਕੇ ਅੰਮ੍ਰਿਤਧਾਰੀ ਸਿੰਘ ਸਜਨ ਲਈ ਪ੍ਰੇਰਿਤ ਕੀਤਾ । ਉਨ੍ਹਾਂ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਉਹ ਡੇਰੇਵਾਦ, ਮੜੀਆ ਮਸਾਣਾ ਤੋਂ ਟੁੱਟ ਕੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦੇ ਲੜ ਲੱਗਕੇ ਗੁਰਮਤਿ ਅਨੁਸਾਰ ਸਾਦਾ ਜੀਵਨ ਜਿਊਣ । ਇਸ ਮੌਕੇ ਧਰਮ ਪ੍ਰਚਾਰ ਕਮੇਟੀ ਅੰਮ੍ਰਿਤਸਰ ਤੋਂ ਨਰਿੰਦਰ ਸਿੰਘ ਬੱਗਾ ਦੇ ਕਵਿਸ਼ਰੀ ਜਥੇ ਨੇ ਵਾਰਾਂ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ । ਇਸ ਮੌਕੇ ਅੰਮ੍ਰਿਤ ਸੰਚਾਰ ਕਰਵਾਇਆ ਗਿਆ, ਜਿਸ ਵਿੱਚ 23 ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ । ਇਸ ਮੌਕੇ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਹਰ ਮਹੀਨੇ ਸੰਗਰਾਂਦ ਤੋਂ ਇੱਕ ਦਿਨ ਪਹਿਲਾ ਪਿੰਡ ਭੁੱਲਰ ਦੇ ਗੁਰਦੁਆਰਾ ਸਾਹਿਬ ਵਿਖੇ ਰਾਤ ਸਮੇਂ ਭਾਰੀ ਦੀਵਾਨ ਸਜਾਏ ਜਾਇਆ ਕਰਨਗੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰਤਾਪ ਸਿੰਘ ਹੈੱਡ ਗ੍ਰੰਥੀ, ਸਰਪੰਚ ਗੁਰਦੇਵ ਸਿੰਘ, ਪ੍ਰਧਾਨ ਭੁਪਿੰਦਰ ਸਿੰਘ, ਰੇਸ਼ਮ ਸਿੰਘ, ਅਵਤਾਰ ਸਿੰਘ ਕੰਗ, ਹਰਜਿੰਦਰ ਸਿੰਘ, ਲਹਿੰਬਰ ਸਿੰਘ, ਨਿਰਮਲ ਸਿੰਘ, ਬਖਸ਼ੀਸ਼ ਸਿੰਘ, ਮੰਗਲ ਸਿੰਘ, ਨਛੱਤਰ ਸਿੰਘ, ਪਲਵਿੰਦਰ ਸਿੰਘ, ਮਨਜਿੰਦਰ ਸਿੰਘ, ਗੁਰਮੀਤ ਸਿੰਘ, ਸੁਖਦੀਪ ਸਿੰਘ, ਪਰਮਜੀਤ ਸਿੰਘ, ਫਕੀਰ ਸਿੰਘ, ਬਲਵੀਰ ਸਿੰਘ, ਹਰਪ੍ਰੀਤ ਸਿੰਘ, ਬਿਕ੍ਰਮਜੀਤ ਸਿੰਘ, ਜਤਿੰਦਰ ਸਿੰਘ, ਗੁਰਦੇਵ ਸਿੰਘ ਸੈਕਟਰੀ, ਸ਼ੌਕਤ, ਜਗਪ੍ਰੀਤ ਸਿੰਘ, ਹਰਵੀਰ ਸਿੰਘ, ਨਿਰਮਲ ਸਿੰਘ, ਹਰਮਨਦੀਪ ਸਿੰਘ ਆਦਿ ਹਾਜ਼ਰ ਸਨ।

ਨਸ਼ਿਆ ਦਾ ਕਾਰੋਬਾਰ ਵੱਧਣ ਕਾਰਣ ਹਜ਼ਾਰਾ ਨੌਜਵਾਨਾਂ ਦੀ ਜਿੰਦਗੀ ਹੋ ਰਹੀ ਤਬਾਹ

ਸ਼ਾਹਕੋਟ-(ਸਚਦੇਵਾ)-ਸਥਾਨਕ ਸ਼ਹਿਰ ਵਿੱਚ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਮਾੜੇ ਅਨਸਰਾਂ ਨੇ ਆਪਣੇ ਪੈਰ ਐਨੇ ਕੁ ਜਿਆਦਾ ਪਸਾਰ ਲਏ ਹਨ, ਕਿ ਆਉਣ ਵਾਲੇ ਦਿਨਾਂ 'ਚ ਤਹਿਸੀਲ ਸ਼ਾਹਕੋਟ 'ਚ ਬਹੁਤ ਸਾਰੇ ਨੌਜਵਾਨ ਨਸ਼ਿਆਂ ਨੂੰ ਆਪਣੇ ਗਲ ਲਗਾ ਲੈਣਗੇ। ਸ਼ਾਹਕੋਟ ਸ਼ਹਿਰ ਦੇ ਮੁਹੱਲਾ ਬਾਗਵਾਲਾ, ਰਿਸ਼ੀ ਨਗਰ, ਢੇਰੀਆ, ਮੋਗਾ ਰੋਡ ਚੂੰਗੀ ਦੇ ਨਜ਼ਦੀਕ ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਦੇ ਘਰਾਂ ਦਾ ਗੁਜ਼ਾਰਾਂ ਕੇਵਲ ਨਸ਼ਾਂ ਵੇਚ ਕੇ ਹੀ ਚੱਲਦਾ ਹੈ ਅਤੇ ਕੁੱਝ ਮਾੜੇ ਅਨਸਰਾਂ ਨੇ ਤਾਂ ਇਸ ਕਾਰੋਬਾਰ ਨਾਲ ਵੱਡੀਆਂ-ਵੱਡੀਆਂ ਕੋਠੀਆ ਵੀ ਉਸਾਰ ਲਈਆ ਹਨ। ਇਸ ਸ਼ਹਿਰ ਦੇ ਸਮੈਕ, ਹੈਰੋਇੰਨ, ਡੋਡੇ, ਅਫੀਮ, ਨਜ਼ਾਇਜ ਦੇਸੀ ਸ਼ਰਾਬ ਆਦਿ ਨਸ਼ੇ ਆਮ ਹੀ ਮਿਲ ਜਾਂਦੇ ਹਨ ਅਤੇ ਇਨ੍ਹਾਂ ਨਸ਼ਿਆਂ ਨੂੰ ਵੇਚਣ ਲਈ ਛੋਟੇ-ਛੋਟੇ ਬੱਚਿਆ ਨੂੰ ਸਪਲਾਈ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ 'ਤੇ ਉਨ੍ਹਾਂ ਨੂੰ ਇਹ ਸਭ ਕਰਨ ਲਈ ਛੋਟਾ-ਮੋਟਾ ਲਾਲਚ ਦਿੱਤਾ ਜਾਂਦਾ ਹੈ। ਵੱਧ ਨਸ਼ੇ ਦਾ ਸੇਵਨ ਕਰਨ ਵਾਲੇ ਅਕਸਰ ਹੀ ਸੜਕਾ 'ਤੇ ਡਿੱਗੇ ਦੇਖੇ ਜਾਂਦੇ ਹਨ। ਇਸ ਬਾਰੇ ਪੁਲਿਸ ਪ੍ਰਸ਼ਾਸ਼ਨ ਨੂੰ ਪਤਾ ਹੋਣ ਦੇ ਬਾਵਜੂਦ, ਮਾੜੇ ਅਨਸਰਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਣ ਘਰਾਂ ਦੇ ਘਰ ਤਬਾਹ ਹੋ ਰਹੇ ਹਨ। ਇੱਕ ਵਿਅਕਤੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਸ਼ਹਿਰ ਵਿੱਚ ਚਿੱਟੇ ਦੇ ਨਾਮ 'ਤੇ ਧੜਾ-ਧੜ ਨਸ਼ਾਂ ਵਿੱਕ ਰਿਹਾ ਹੈ, ਜਿਸ ਦੀ ਕੀਮਤ 600 ਤੋਂ 900 ਰੁਪਏ ਪ੍ਰਤੀ ਗ੍ਰਾਂਮ ਹੈ। ਇਸ ਨਸ਼ੇ ਨੂੰ ਲੈਣ ਲਈ ਚੰਗੇ-ਚੰਗੇ ਘਰਾਂ ਦੇ ਨੌਜਵਾਨ ਆਉਦੇ ਦੇਖੇ ਜਾਂਦੇ ਹਨ। ਸਤਲੁਜ ਦਰਿਆ ਤੋਂ ਨਜ਼ਾਇਜ ਦੇਸੀ ਸ਼ਰਾਬ ਵੇਚਣ ਵਾਲੇ ਸਵੇਰੇ ਅਤੇ ਦੇਰ ਰਾਤ ਟਿਊਬਾ ਰਾਹੀ ਸਪਲਾਈ ਕਰਦੇ ਹਨ ਅਤੇ ਇਹ ਸ਼ਰਾਬ ਦਰਿਆ ਦੇ ਗੰਦੇ ਪਾਣੀ ਵਿੱਚ 'ਚ ਤਿਆਰ ਹੁੰਦੀ ਹੈ। ਜਿਸ ਨਾਲ ਹਜ਼ਾਰਾਂ ਲੋਕਾਂ ਦੀ ਜਿੰਦਗੀ ਖਤਰੇ ਵਿੱਚ ਹੈ।