|
|
|
|
ਸਿੱਖੀ ਨੂੰ ਸਮਰਪਤਿ ਮਾਂਵਾਂ ਲਾ ਰਹੀਆਂ ਹਨ ਅਮਰੀਕਾ ਵਿੱਚ ਸਿੱਖੀ ਦੇ ਬੂਟੇ!

ਨਨਕਾਣਾ
ਸਾਹਿਬ ਦੀ
ਧਰਤੀ ਤੇ ਜਦੋਂ
ਬਾਬੇ ਨਾਨਕ
ਦਾ ਜਨਮ ਹੋਇਆ
ਤਾਂ ਕਿਸੇ
ਨੂੰ ਇਹ ਖਿਆਲ
ਤੱਕ ਨਹੀਂ
ਆਇਆ ਹੋਣਾ ਕਿ
ਇਸ ਧਰਤੀ ਤੇ
ਪੈਦਾ ਹੋਏ
ਬੂਟੇ ਦੀਆਂ
ਜੜਾਂ ਇੰਨੀਆਂ
ਜਿਆਦਾ ਫੈਲ
ਜਾਣਗੀਆਂ ਕਿ
ਦੁਨੀਆਂ ਦੇ
ਕੋਨੇ ਕੋਨੇ
ਵਿੱਚ ਸਿੱਖ
ਨਜਰ ਆਵੇਗਾ। ਇਸ
ਤਰਾਂ ਹੀ
ਸਿ਼ਕਾਗੋ
ਤੋਂ ਦੱਖਣ
ਪੂਰਬ ਵੱਲ
ਨੂੰ ਦੋ ਸਦੀਆਂ
ਪਹਿਲਾਂ
ਜਰਮਨ ਦਾ ਇੱਕ
ਕਿਸਾਨ ਆਕੇ
ਟਿਕਿਆ ਸੀ।ਜੋਹਨ
ਹਾਕ ਨਾਮੀ ਇਸ
ਕਿਸਾਨ ਦਾ
ਹੋਰ ਖਾਨਦਾਨ
ਉਸ ਦੀਆਂ ਪੈੜਾਂ
ਦੱਬਦਾ ਮਗਰ ਆ
ਗਿਆ।ਅਮਰੀਕਾ
ਵਲੋਂ ਇਥੇ
ਵੱਸਦੇ
ਇੰਡੀਆਨਾ
ਕੋਲੋਂ
ਜ਼ਮੀਨ ਖਰੀਦ
ਲਈ ਗਈ ਸੀ ਅਤੇ 19 ਵੀਂ
ਸਦੀ ਦੇ ਅੱਧ
ਤੋਂ ਪਹਿਲਾਂ
ਇਸ ਨੂੰ
ਅਮਰੀਕਾ ਦੀਆਂ
ਮੁੰਢਲੀਆਂ
ਸਟੇਟਾਂ
ਵਿੱਚ ਸ਼ਾਮਲ
ਕਰ ਲਿਆ ਸੀ। ਜਰਮਨ
ਦੇ ਕਿਸਾਨ
ਜੋਹਨ ਵਲੋਂ
ਵਸਾਏ ਇਸ
ਸ਼ਹਿਰ ਵਿੱਚ
ਵੀ ਉਸ ਸਮੇਂ
ਸ਼ਾਇਦ ਹੀ
ਕਿਸੇ ਦਾ
ਖਿਆਲ ਹੋਵੇ
ਕਿ ਇਸ ਧਰਤੀ
ਤੇ ਦਸ਼ਮੇਸ਼
ਪਿਤਾ ਦੇ
ਸਿਰਜੇ ਹੋਏ
ਖਾਲਸੇ ਦੀ ਨਵੀਂ
ਪੀੜੀ ਜਨਮ
ਲਵੇਗੀ। 21 ਵੀ
ਸਦੀ ਵਿੱਚ ਇਥੇ
ਕੁੱਝ ਸਿੱਖਾਂ
ਨੇ ਪਰਵਾਸ
ਕੀਤਾ।ਇੰਨ੍ਹਾਂ
ਵਿੱਚੋਂ
ਬਹੁਤੇ ਜਰਮਨ
ਦੇ ਕਿਸਾਨ
ਜੋਹਨ ਹਾਕ ਦੀ
ਤਰਾਂ ਪੰਜਾਬ
ਦੀ ਕਿਸਾਨੀ
ਦਾ ਪਿਛੋਕੜ
ਰੱਖਣ ਵਾਲੇ
ਸਨ।ਸਿੱਖ
ਆਗੂ ਭਾਈ
ਭਰਪੂਰ ਸਿੰਘ
ਦੇ ਪਰਿਵਾਰ
ਦੇ ਨਾਲ ਹੀ
ਕੰਦੋਲਾ
ਪਰਿਵਾਰ ਨੇ
ਇਸ ਥਾਂ ਤੇ
ਟਿਕਾਣਾ
ਬਣਾਇਆ। ਇਹ
ਖਾਨਦਾਨ
ਅਮਰੀਕਾ ਦੇ
ਗੇਟਵੇ
ਨਿਊਯਾਰਕ
ਤੋਂ ਹੁੰਦੇ
ਹੋਏ ਇਥੇ
ਪਹੁੰਚੇ।ਕਿੱਤੇ
ਵਜੋਂ ਭਾਵੇਂ
ਕਿ ਇੰਨ੍ਹਾਂ
ਨੂੰ ਕਿਸਾਨੀ
ਦਾ ਕਿਤਾ ਨਹੀਂ
ਮਿਲ ਸਕਿਆ ਪਰ
ਬਹੁਤੇ
ਪੰਜਾਬੀਆਂ
ਦੀ ਤਰਾਂ
ਬਹੁਤ
ਡਰਾਈਵਰੀ ਵਲ
ਹੋ ਗਈ।ਕਿਰਤ
ਕਰਦਿਆਂ
ਇੰਨ੍ਹਾਂ
ਪਰਿਵਾਰਾਂ
ਦੀਆਂ ਔਰਤਾਂ
ਨੇ ਆਪਣੇ ਗੁਰੂ
ਦੇ ਉਦਮ ਵਿੱਚ
ਆਪਣਾ
ਯੋਗਦਾਨ
ਪਾਉਣਾ ਜਾਰੀ
ਰੱਖਿਆ।ਜਿਸ
ਦੀ ਮਿਸਾਲ
ਕੰਦੋਲਾ
ਪਰਿਵਾਰ ਦੀ
ਬੀਬੀ
ਬਲਵਿੰਦਰ
ਕੌਰ ਹੈ।
ਪਰਮਜੀਤ
ਸਿੰਘ ਕੰਦੋਲਾ
ਅਤੇ ਬੀਬੀ
ਬਲਵਿੰਦਰ
ਕੌਰ ਦੇ ਘਰ
ਇੱਕ ਬੇਟੇ ਨੇ
ਜਨਮ ਲਿਆ। ਸੁਰਿੰਦਰ
ਸਿੰਘ ਦੇ ਇਸ
ਭਤੀਜੇ ਦਾ
ਨਾਮ ਕੰਦੋਲਾ
ਪਰਿਵਾਰ ਵਲੋਂ
ਮਹਿਤਾਬ
ਸਿੰਘ ਰੱਖਿਆ
ਗਿਆ। ਆਪਣੇ
ਪੁੁੱਤਰ ਦੇ
ਨਾਮ ਨੂੰ
ਸਿੱਖ ਇਤਹਾਸ
ਦੇ ਹੀਰੇ ਨਾਲ
ਮਿਲਦਾ ਜੁਲਦਾ
ਕਰਨ ਲਈ ਬੀਬੀ
ਬਲਵਿੰਦਰ
ਕੌਰ ਨੇ
ਮਹਿਤਾਬ
ਸਿੰਘ ਦੇ ਸਾਰੇ
ਸ਼ੌਂਕ ਹੀ
ਗੁਰਮਤਿ
ਵਿੱਚ ਰੰਗ
ਦਿੱਤੇ। ਢਾਈ
ਕੁ ਸਾਲ ਦਾ ਇਹ
ਬੱਚਾ ਜੇਕਰ
ਕੰਪਿਊਟਰ ਦੇ
ਕੀ ਬੋਰਡ ਤੇ
ਉਂਗਲਾਂ
ਮਾਰਨ ਜਾਂਦਾ
ਹੈ ਤਾਂ ਆਪਣੀ
ਮਾਂ ਨੂੰ
ਅਵਾਜ ਮਾਰਕੇ
ਕਹਿੰਦਾ ਹੈ
ਕਿ ਉਸ ਨੂੰ “ਗੱਤਕੇ”
ਦੀ ਖੇਡ ਲਾ
ਕੇ ਦਿੱਤੀ
ਜਾਵੇ।ਅਗਰ
ਆਪਣੇ ਤਾਏ
ਸੁਰਿੰਦਰ
ਸਿੰਘ ਤੋਂ ਟੀ
ਵੀ ਦੀ
ਫਰਮਾਇਸ਼
ਕਰਦਾ ਹੈ ਤਾਂ
ਉਸ ਨੂੰ
ਕਹਿੰਦਾ ਹੈ
ਕਿ ਟੀ ਵੀ ਤੇ
ਗੱਤਕੇ ਵਾਲੀ
ਸੀ ਡੀ ਲਾ
ਦਿੱਤੀ ਜਾਵੇ।ਭਾਈ
ਭਰਪੂਰ ਸਿੰਘ
ਜਿਹੜੇ
ਬੱਚਿਆਂ ਨੂੰ
ਬਹੁਤ ਸ਼ੌਂਕ
ਨਾਲ ਸਿੱਖੀ
ਦਾ ਗਿਆਨ
ਦਿੰਦੇ ਹਨ ਜਦੋਂ
ਇਸ ਘਰ ਵਿੱਚ
ਪਰਵੇਸ਼ ਕਰਦੇ
ਹਨ ਤਾਂ
ਮਹਿਤਾਬ
ਸਿੰਘ ਕੋਈ ਨਾ
ਕੋਈ
ਸ਼ਾਸ਼ਤਰ
ਵਰਗੀ ਚੀਜ ਲੈ
ਕੇ ਉਨ੍ਹਾਂ
ਨਾਲ ਗੱਤਕਾ
ਖੇਡਦਾ ਹੈ।
ਅਮਰੀਕਾ
ਵਿੱਚ ਵਸਦੀਆਂ
ਆਮ ਮਾਵਾਂ
ਜਾਂ ਤਾਂ ਕੰਮਾਂ
ਕਾਰਾਂ ਵਿੱਚ
ਖੱਚਤ ਹੋ ਗਈਆਂ
ਹਨ।ਜਿਹੜੀਆਂ
ਕੰਮ ਨਹੀਂ
ਕਰਦੀਆਂ ਉਹ
ਗੁੜ ਦੀ ਡਲੀ
ਤੇ ਬੈਠੀ ਮੱਖੀ
ਵਾਂਗ
ਟੈਲੀਫੋਨ
ਨਾਲ ਮਿਤਰਤਾ
ਹੰਢ ਚੁਕੀਆਂ
ਹਨ। ਸਾਰਾ
ਦਿਨ ਕੰਨ ਨੂੰ
ਫੋਨ ਲਾ ਕੇ
ਗਿਟ ਮਿਟ ਕਰਨ
ਦਾ ਉਨ੍ਹਾਂ
ਦਾ ਸ਼ੌਕ
ਉਨ੍ਹਾਂ ਤੇ
ਪਿਰੲਤਨਾ
ਭਾਰੂ ਹੋ
ਚੁੱਕਾ ਹੈ ਕਿ
ਜਿਹੜੇ
ਬੱਚਿਆਂ ਨੂੰ
ਉਨ੍ਹਾਂ ਨੇ
ਜਨਮ ਦਿੱਤਾ
ਉਨ੍ਹਾਂ ਦੀ
ਚੰਗਿਆਈ ਅਤੇ
ਬੁਰਿਆ ਦਾ
ਉਨ੍ਹਾਂ ਨੂੰ
ਖਿਆਲ ਤੱਕ ਨਹੀਂ
ਹੁੰਦਾ।ਬੱਚਾ
ਉਨ੍ਹਾਂ ਦੇ
ਫੋਨ ਵਿੱਚ
ਵਿਘਨ ਨਾ ਪਾਵੇ
ਇਸ ਲਈ ਬੱਚਿਆਂ
ਨੂੰ ਟੀ ਵੀ ਤੇ
ਜਾਂ
ਕੰਪਿਊਟਰ ਤੇ
ਗੇਮਾਂ ਖੇਡਣ
ਦਾ ਭੁਸ ਪਾ
ਦਿੰਦੀਆਂ ਹਨ
ਅਤੇ ਬੱਚੇ
ਸਾਰਾ ਸਾਰਾ
ਦਿਨ ਟੀ ਵੀ
ਜਾਂ
ਕੰਪਿਊਟਰ
ਨੂੰ ਚਿੰਬੜੈ
ਰਹਿੰਦੇ ਹਨ
ਅਤੇ ਜਿੰਦਗੀ
ਦਾ ਕੀਮਤੀ ਸਮਾਂ
ਇੱਕ ਇੱਕ ਦਿਨ
ਕਰਕੇ ਅਜਾਂਈ
ਗਵਾਈ ਜਾ ਰਹੇ
ਹਨ।ਪਰ
ਮਹਿਤਾਬ
ਸਿੰਘ ਦੀ ਮਾਤਾ
ਉਸ ਨੂੰ ਇਸ
ਪਾਸੇ ਨਹੀਂ
ਜਾਣ ਦਿੰਦੀ
ਉਹ ਉਸ ਨੂੰ
ਗੁਰੂਆਂ ਦੀਆਂ
ਕਹਾਣੀਆਂ
ਸੁਣਾਉਂਦੀ
ਹੈ ਅਤੇ
ਸਾਹਿਬਜਾਦਿਆਂ
ਬਾਰੇ
ਜਾਣਕਾਰੀ
ਦਿੰਦੀ ਹੈ।
ਉਨ੍ਹਾਂ
ਦੀ ਹਿੰਮਤ
ਕਰਕੇ ਅੱਜ
ਮਹਿਤਾਬ
ਸਿੰਘ ਕੋਈ
ਕੱਪੜਾ ਹੱਥ
ਆਵੇ ਉਸ ਨੂੰ
ਕਮਰਕੱਸਾ ਬਣਾ
ਲੈਂਦਾ ਹੈ ਅਤੇ
ਕੋਈ ਬਸਤੂ
ਹੱਥ ਆਵੇ ਉਸ
ਨੂੰ
ਸ਼ਾਸ਼ਤਰ
ਸਮਝ ਕੇ ਗਤਕਾ
ਖੇਡਣ ਲੱਗ
ਪੈਂਦਾ ਹੈ।ਇਹ
ਕਰਮ ਉਨ੍ਹਾਂ
ਮਾਵਾਂ ਦੇ
ਹਿੱਸੇ ਹੀ
ਆਂਉਂਦਾ ਹੈ
ਜਿੰਨ੍ਹਾਂ
ਦੇ ਅੰਦਰ
ਦਿੱਖੀ ਦਾ
ਜਜਬਾ ਹੈ ਅਤੇ
ਕੰਦੋਲਾ
ਪਰਿਵਾਰ ਦੇ
ਪਰਮਜੀਤ
ਸਿੰਘ ਕੰਦੋਲਾ
ਅਤੇ
ਬਲਵਿੰਦਰ
ਕੌਰ ਕੰਦੋਲਾ
ਉਨ੍ਹਾਂ
ਵਿੱਚੋਂ ਇੱਕ
ਹਨ।ਭਰਪੂਰ
ਸਿੰਘ ਹੁਰਾਂ
ਨੇ ਕਿਹਾ ਸਾਨੂੰ
ਅਜੇਹੀਆਂ
ਮਾਵਾਂ ਤੇ
ਮਾਣ ਹੋਣਾ
ਚਾਹੀਦਾ ਹੈ।
ਗਾਹੇ-ਬਗਾਹੇ ਕਿਉਂ ਕੀਤਾ ਜਾ ਰਿਹਾ ਹੈ ਸਿੱਖ ਨੌਜਵਾਨਾਂ ਨੂੰ ਪ੍ਰੇਸ਼ਾਨ? ਕੋਈ ਮੇਰੇ ਸਵਾਲਾਂ ਦਾ ਜਵਾਬ ਦੇਵੇ?
ਸੰਨ 1984 ਤੋਂ ‘94 ਤੱਕ ਸਿੱਖ ਨੌਜਵਾਨੀ ਨੂੰ ਜਿਸ ਕਦਰ ਤਬਾਹ ਕੀਤਾ ਗਿਆ, ਝੂਠੇ ਮੁਕਾਬਲਿਆਂ ਵਿੱਚ ਮਾਰ ਕੇ ਖ਼ਤਮ ਕੀਤਾ ਗਿਆ ਜਾਂ ਫਿਰ ਝੂਠੇ ਕੇਸਾਂ ਵਿੱਚ ਫਸਾ ਕੇ ਪਲ-ਪਲ ਦੀ ਮੌਤ ਮਰਨ ਲਈ ਮਜਬੂਰ ਕੀਤਾ ਗਿਆ । ਇਹ ਕੋਈ ਪੁਰਾਣੀ ਗੱਲ ਵੀ ਨਹੀਂ ਹੈ, ਤੇ ਥੋੜ੍ਹਾ ਜਿਹਾ ਪਿੱਛੇ ਜਾ ਕੇ ਦੇਖੀਏ ਤਾਂ 2007 ਵਿੱਚ ਸੌਦਾ ਸਾਧ ਦੇ ਕੇਸ, ਭਨਿਆਰੇ ਵਾਲੇ ਕੇਸ ਜਾਂ ਫਿਰ ਨੂਰਮਿਹਲੀਏ ਦੇ ਕੇਸ ਵਿੱਚ ਜਿਸ ਤਰ੍ਹਾਂ ਫਿਰ ਸਿੱਖ ਨੌਜਾਵਨਾਂ ਨੂੰ ਗੋਲ੍ਹੀਆਂ ਨਾਲ 5 ਦਸੰਬਰ 09 ਨੂੰ ਭੁੰਨਿਆ ਗਿਆ ਅਤੇ ਕਈ ਬੇਗੁਨਾਹ ਨੌਜਵਾਨ ਅੱਜ ਵੀ ਸਰਕਾਰੀ ਜੇਲ੍ਹਾਂ ਵਿੱਚ ਗੁਨਾਹ ਨਾ ਕੀਤੇ ਹੋਣ ਦੀ ਸਜ਼ਾ ਭੁਗਤ ਰਹੇ ਹਨ । ਪਤਾ ਨਹੀਂ ਹੁਣ ਤੱਕ ਕਿੰਨੇ ਸਾਡੇ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਝੂਠੇ ਪੁਲਿਸ ਕੇਸ਼ਾਂ ਵਿੱਚ ਨਜ਼ਰਬੰਦ ਕੀਤਾ ਹੋਇਆ ਹੈ ਅਤੇ ਉਹਨਾਂ ਨਾਲ ਰੱਜ ਕੇ ਬਦਸਲੂਕੀ ਕੀਤੀ ਜਾਂਦੀ ਹੈ । ਜਿਸ ਸਬੰਧੀ ਖਬਰਾਂ ਅਕਸਰ ਹੀ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਛਪਦੀਆਂ ਰਹਿੰਦੀਆਂ ਹਨ ।
ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਆਖਿਰ ਸਾਡਾ (ਸਿੱਖਾਂ ਦਾ) ਕਸੂਰ ਹੀ ਕੀ ਹੈ ? ਜਿਹਨਾਂ ਨੌਜਵਾਨਾਂ ਦਾ ਸਬੰਧ ਝੂਠ ਮੂਠ ਹੀ ਕਿਸੇ ਸਮਾਜ ਵਿਰੋਧੀ ਸੰਗਠਨ ਨਾਲ ਜੋੜ ਦਿੱਤਾ ਜਾਂਦਾ ਹੈ ਉਸਨੂੰ ਤਾਂ ਪੁਲਿਸ ਨੇ ਆਪਣੀ ਆਦਤ ਜਾਂ ਉਪਰਲੇ ਹੁਕਮਾਂ ਅਨੁਸਾਰ ਤੰਗ ਤਾਂ ਕਰਨਾ ਹੀ ਹੋਇਆ, ਜੋ ਉਹਨਾਂ ਦੀ ਡਿਊਟੀ ਜਾਂ ਮਜਬੂਰੀ ਕੁੱਝ ਵੀ ਕਿਹਾ ਜਾ ਸਕਦਾ ਹੈ । ਪਰ ਬਿਲਕੁੱਲ ਆਮ ਆਦਮੀ ਦੀ ਤਰ੍ਹਾਂ ਆਪਣੀ ਕਿਰਤ ਕਰਨ ਵਾਲੇ ਜਾਂ ਦੇਸ਼ ਦੇ ਚੰਗੇ ਨਾਗਰਿਕਾਂ ਜਿਹਨਾਂ ਦਾ ਕਿਸੇ ਧਿਰ ਜਾਂ ਪਾਰਟੀ ਨਾਲ ਕੋਈ ਸਬੰਧ ਵੀ ਨਹੀਂ ਹੈ ਨੂੰ ਰਸਤਿਆਂ ਜਾਂ ਉਹਨਾਂ ਦੇ ਦਫ਼ਤਰਾਂ ਵਿੱਚ ਗਾਹੇ ਬਗਾਹੇ ਪ੍ਰੇਸ਼ਾਨ ਕਿਉਂ ਕੀਤਾ ਜਾਂਦਾ ਹੈ ? ਇਸ ਗੱਲ ਦੀ ਸਮਝ ਮੈਨੂੰ ਨਹੀਂ ਆ ਰਹੀ ? ਕੀ ਸਿਰਫ ਇਸ ਕਰਕੇ ਕਿ ਇਸ ਆਦਮੀ ਨੇ ਸਿਰ ਤੇ ਦਸਤਾਰ ਸਜਾਈ ਹੋਈ ਹੈ? ਜਾਂ ਇਹ ਸ੍ਰੀ ਸਾਹਿਬ ਪਾ ਕੇ ਆਪਣੀ ਡਿਊਟੀ ਨੂੰ ਬਾਦਸਤੂਰ ਅਤੇ ਇਮਾਨਦਾਰੀ ਨਾਲ ਕਰ ਰਿਹਾ ? ਚਲੋ ਵਿਦੇਸ਼ਾਂ ਵਿੱਚ ਤਾਂ ਦਸਤਾਰ ਦਾ ਮਸਲਾ ਪਹਿਲਾਂ ਹੀ ਬੜਾ ਗੰਭੀਰ ਹੈ, ਤੇ ਇੱਥੇ ਸਾਡੇ ਦੇਸ਼ ਵਿੱਚ, ਪੰਜਾਬ ਵਿੱਚ ਸਰਕਾਰ ਨੂੰ ਸਿੱਖਾਂ ਦੀ ਦਸਤਾਰ ਤੋਂ ਕੀ ਪ੍ਰੇਸ਼ਾਨੀ ਹੈ? ਕਿਤੇ ਸ਼ਰੇਆਮ ਸਿੱਖ ਦੀ ਦਸਤਾਰ ਪੁਲਿਸ ਮੁਲਾਜ਼ਮਾਂ ਵੱਲੋਂ ਉਤਾਰ ਦਿੱਤੀ ਜਾਂਦੀ ਹੈ (ਮੁਹਾਲੀ ਕਾਂਡ), ਕਿਤੇ ਪੁਲਿਸ ਸਿੱਖ ਹੋਣ ਦਾ ਸਰਟੀਫਿਕੇਟ (ਕੇਸ) ਦਿਖਾਉਣ ਲਈ ਦਸਤਾਰ ਉਤਾਰਣ ਲਈ ਮਜਬੂਰ ਕੀਤਾ ਜਾਂਦਾ ਹੈ (ਚੰਡੀਗੜ੍ਹ ‘ਚ ਵਾਪਰੀ ਘਟਨਾ), ਤੇ ਕਿਤੇ ਅੰਮ੍ਰਿਤਸਰ ਹਵਾਈ ਅੱਡੇ ਉਪਰ ਪਿੱਛਲੇ 10 ਸਾਲਾਂ ਤੋਂ ਡਿਊਟੀ ਕਰ ਰਹੇ ਅੰਮ੍ਰਿਤਧਾਰੀ ਸਿੱਖ ਨੌਜਵਾਨ ਨੂੰ ਕ੍ਰਿਪਾਨ ਉਤਾਰਨ ਲਈ ਕਹਿਣਾ।
ਬੀਤੇ ਦਿਨੀਂ ਮੈਨੂੰ ਇੱਕ ਚੌਂਕ ਵਿੱਚ ਕੁੱਝ ਪੁਲਿਸ ਮੁਲਾਜ਼ਮਾ ਵੱਲੋਂ ਘੇਰ ਲਿਆ । ਸਾਰੇ ਕਾਗਜ਼ਾਤ ਠੀਕ ਹੋਣ ਦੇ ਬਾਵਜੂਦ ਮੈਨੂੰ ਮਜਬੂਰ ਕੀਤਾ ਗਿਆ, ਕਿ ਥਾਣੇ ਚੱਲੋ। ਮੇਰੇ ਕਾਰਣ ਪੁੱਛਣ ਤੇ ਪੁਲਿਸ ਮੁਲਾਜ਼ਮ ਨੇ ਕਿਹਾ ਕਿ ‘ਤੂੰ ਮੂੰਹ ਤੇ ਰਮਾਲ ਕਿਉਂ ਬੰਨਿਆ? ਇਸੇ ਲਈ। ਸ਼ਹਿਰ ਵਿੱਚ ਲੁੱਟਾਂ ਖੋਹਾਂ ਹੋ ਰਹੀਆਂ ਨੇ ਜਿਸ ਕਰਕੇ ਰੁਮਾਲ ਬੰਨਣ ਤੇ ਪੂਰਨ ਪਾਬੰਦੀ ਹੈ । ਮੈਂ ਕਿਹਾ ਇਸ ਵਿੱਚ ਕੀ ਗੁਨਾਹ ਹੈ ? ਉਸ ਦਿਨ ਮੈਂ ਚਿੱਟਾ ਕੁੜਤਾ ਪਜ਼ਾਮਾ ਤੇ ਸਿਰ ਤੇ ਦਸਤਾਰ ਸਜਾਈ ਹੋਈ ਸੀ ਮੈਂ ਕਿਹਾ, “ਸ਼ਹਿਰ ਵਿੱਚ ਇੰਨਾਂ ਪ੍ਰਦੂਸ਼ਣ ਹੈ, ਟੈਂਪੂਆਂ ਵਾਲੇ ਸ਼ਰੇਆਮ ਮਿੱਟੀ ਦੇ ਤੇਲ ਦੀ ਵਰਤੋਂ ਕਰਕੇ ਗੰਦਾ ਕਾਲਾ ਧੂਆਂ ਸ਼ਹਿਰ ਵਿੱਚ ਫੈਲਾ ਰਹੇ ਹਨ ਜਿਸ ਕਰਕੇ ਸਾਹ ਲੈਣਾ ਔਖਾ ਹੋਇਆ ਪਿਆ ਹੈ, ਦੂਜਾ ਸਾਬਤ ਸੂਰਤ ਦਾਹ੍ਹੜਾ ਪ੍ਰਕਾਸ਼ ਹੋਣ ਕਰਕੇ ਮਿੱਟੀ ਘੱਟਾ ਬਹੁੱਤ ਪੈਂਦਾ ਹੈ ਸਿਰਫ ਇਹੀ ਕਾਰਣ ਹੈ ਕਿ ਮੂੰਹ ਤੇ ਰੁਮਾਲ ਬੰਨਿਆ ਹੈ।” ਤਾਂ ਉਸਨੇ ਵੱਡੇ ਅਫਸਰ ਕੋਲ ਭੇਜ ਦਿੱਤਾ ਉਥੇ ਜਾ ਕੇ ਵੀ ਮੈਂ ਉਪਰੋਕਤ ਗੱਲ ਹੀ ਦੁਹਰਾਈ ਤਾਂ ਉਸਨੇ ਮੈਨੂੰ ਜਾਣ ਦੀ ਇਜ਼ਾਜ਼ਤ ਦਿੱਤੀ ਅਤੇ ਨਾਲ ਹੀ ਅੱਗੇ ਤੋਂ ਮੂੰਹ ਤੇ ਰੁਮਾਲ ਨਾ ਬੰਨਣ ਦੀ ਤਾਕੀਦ ਕਰ ਦਿੱਤੀ ।
ਮੈਂ ਇਸ ਗੱਲ ਨੂੰ ਲੈ ਕੇ ਸਾਰਾ ਰਸਤਾ ਸੋਚਦਾ ਰਿਹਾ ਕਿ ਜੇ ਲੁੱਟਾਂ ਖੋਹਾਂ ਹੋ ਰਹੀਆਂ ਹਨ ਤਾਂ ਇਹ ਪਲਿਸ ਦੀ ਨਾਕਾਮੀ ਹੈ? ਕਿਉਂ ਨਹੀਂ ਪੁਲਿਸ ਪ੍ਰਦੂਸ਼ਣ ਫੈਲਾਉਣ ਵਾਲੇ ਆਟੋਆਂ ਨੂੰ ਬੰਦ ਕਰਦੀ ਤਾਂ ਕਿ ਲੋਕਾਂ ਦਾ ਸਾਹ ਲੈਣਾ ਸੌਖਾ ਹੋ ਸਕੇ ? ਤੇ ਰਹੀ ਗੱਲ ਮੂੰਹ ਢੱਕਣ ਦੀ ਇਹ ਤਾਂ ਸਰਾਸਰ ਦੋਗਲੀ ਨਿਤੀ ਹੈ, ਕਿਉਂਕਿ ਇੱਕ ਪਾਸੇ ਤਾਂ ਹਿੰਦੂ ਜੈਂਟਲਮੈਨ ਵਿਅਕਤੀਆਂ ਨੂੰ ਸਰਕਾਰੀ ਹੁਕਮਾਂ ਦੇ ਅਧੀਨ ਹੈਲਮਟ ਪਾਉਣ ਦੀ ਸ਼ਰਤ ਹੈ ਜਿਸ ਨਾਲ ਪੂਰੇ ਦਾ ਪੂਰਾ ਮੂੰਹ ਹੀ ਢੱਕਿਆ ਜਾਂਦਾ ਹੈ ਜਦ ਕਿ ਰੁਮਾਲ ਸਿੱਖਾਂ ਦਾ ਤਾਂ ਕੇਵਲ ਨੱਕ ਤੋਂ ਥੱਲੇ ਦਾ ਹਿੱਸਾ ਦਾਹੜਾ ਜਾਂ ਬੁੱਲਾਂ ਤੱਕ ਹੀ ਢੱਕਦਾ ਹੈ । ਤਾਂ ਫਿਰ ਸਿੱਖ ਨੌਜਵਾਨਾਂ ਤੋਂ ਐਲਰਜੀ ਕਿਉਂ?
ਸਾਰਾ ਕੁੱਝ ਪੜ੍ਹ-ਸੁਣ-ਦੇਖ ਕੇ ਦੱਸੋ ਕਿਹੜਾ ਸਿੱਖ ਕਹੇਗਾ ਕਿ ਮੈਂ ਭਾਰਤ ਦੇਸ਼ ਵਿੱਚ ਅਜ਼ਾਦ ਹਾਂ? ਘੱਟ ਗਿਣਤੀ ਕੌਮਾਂ ਨਾਲ ਇਹ ਸਾਰਾ ਕੁੱਝ ਸਰਕਾਰਾਂ ਵੱਲੋਂ ਕਿਉਂ ਕੀਤਾ ਜਾ ਰਿਹਾ ਹੈ? ਕਿਉਂ ਅਹਿਸਾਸ ਕਰਵਾਇਆ ਜਾਂਦੇ ਹੈ ਸਿੱਖਾਂ ਨੂੰ ਬੇਗਾਨੀਅਤ ਦਾ? ਕੀ ਚਾਹੁੰਦੀਆਂ ਹਨ ਇਹ ਸਰਕਾਰਾਂ? ਸਿਰਫ ਇਸ ਗੱਲ ਦੀ ਸਜ਼ਾ ਦਿੱਤੀ ਜਾ ਰਹੀ ਹੈ ਕਿ ਸਿੱਖਾਂ ਨੇ ਭਾਰਤ ਦੀ ਅਜ਼ਾਦੀ ਵਿੱਚ 90% ਤੋਂ ਵੱਧ ਸ਼ਹਾਦਤਾਂ ਕਿਉਂ ਦਿੱਤੀਆਂ ਸਨ ? ਮੈਨੂੰ ਤਾਂ ਕੁੱਝ ਸਮਝ ਨਹੀਂ ਆਉਂਦੀ ਕੋਈ ਮੈਨੂੰ ਮੇਰੇ ਸਵਾਲਾਂ ਦਾ ਜੁਆਬ ਦੇਵੇਗਾ? ਲੀਡਰਾਂ ਨੂੰ ਤਾਂ ਇਹ ਜਿਹੋ ਮੁੱਦਿਆਂ ਤੋਂ ਰੋਟੀਆਂ ਸੇਕਣ ਤੋਂ ਵਹਿਲ ਨਹੀਂ, ਜਥੇਦਾਰਾਂ ਨੂੰ ਆਪ ਹੀ ਕੌਮੀ ਮਸਲਿਆਂ ਨੂੰ ਉਲਝਾਉਣ ਤੋਂ ਸਮਾਂ ਨਹੀਂ ਮਿਲਦਾ, ਸਾਧ ਸਾਰੇ ਦੇ ਸਾਰੇ ਈ ਡੇਰਿਆਂ ਦੀਆਂ ਵੱਡੀਆਂ-ਵੱਡੀਆਂ ਇਮਾਰਤਾਂ ਬਨਾਉਣ ਅਤੇ ਵਿਦੇਸ਼ੀ ਗੱਡੀਆਂ ਦੇ ਸੌਦੇ ਕਰਨ ਚ ਵਿਅਸਤ ਨੇ, ਜੋ ਕੋਈ ਬਚੇ ਨੇ ਉਹ ਵਿਚਾਰੇ ਗੁਰਦੁਆਰੇ ਢਾਹ ਢਾਹ ਕੇ ਬਨਾਉਣ ਤੋਂ ਸਮਾਂ ਨਹੀਂ ਕੱਢ ਪਾਉਂਦੇ, ਸ੍ਰੋਮਣੀ ਕਮੇਟੀ ਆਪਣੇ ਹੀ ਨਿੱਜੀ ਕੰਮਾਂ ਚ ਮਸ਼ਰੂਫ ਹੈ, ਪੰਥ ਵਿਰੋਧੀ ਪੂਰੇ ਜਾਹੋ ਜਲਾਲ ਨਾਲ ਬਾਬੇ ਨਾਨਕ ਦੀ ਵੀਚਾਰਧਾਰਾ ਦੇ ਵਿਰੋਧ ਵਿੱਚ ਉਤਰ ਕੇ ਗੁਰਮਤਿ ਸਿਧਾਂਤਾਂ ਦਾ ਮਲੀਅਮੇਟ ਕਰ ਰਹੇ ਨੇ, ਪੰਥਕ ਵਿਦਵਾਨਾਂ ਨੂੰ ਆਪਸ ਵਿੱਚ ਲੜਨ ਝਗੜਨ ਤੇ ‘ਮੈਂ ਵੱਡਾ’ ਸਾਬਤ ਕਰਨ ਤੋਂ ਵਹਿਲ ਨਹੀਂ, ਉਹ ਕੌਮ ਦੇ ਬਣੇ ਰਹਿਬਰੋ! ਕੁੱਝ ਤਾਂ ਖੈਰ ਪਾਉ ਕੌਮ ਦੀ ਝੋਲੀ ਵਿੱਚ। ਕੁੱਝ ਤਾਂ ਸੋਚੋ ਸਿੱਖੀ ਦੇ ਭਵਿੱਖ ਲਈ, ਸਿੱਖ ਨੌਜਵਾਨੀ ਲਈ ਕੁੱਝ ਸੋਚੋ ਜੋ ਦਿਨ-ਬ-ਦਿਨ ਮੁਖਧਾਰਾ ਤੋਂ ਟੁੱਟ ਗਏ ਹੋਰ ਸੰਸਾਰੀ ਪਦਾਰਥਾਂ ਵਿੱਚ ਖਚਿੱਤ ਹੁੰਦੀ ਜਾ ਰਹੀ ਹੈ ।
ਰੱਬ ਭਲੀ ਕਰੇ।ਇਕਵਾਕ ਸਿੰਘ
ਪੱਟੀਸੁਲਤਾਨਵਿੰਡ ਰੋਡ,
ਅੰਮ੍ਰਿਤਸਰ।
ਪਰਮਗੁਣੀ ਭਗਤ ਸਿੰਘ ਦੇ ਸ਼ਹੀਦੀ ਦਿਨ ‘ਤੇ ਕੁਝ
ਗੱਲਾਂ ਚਿੱਠੀ
ਰਾਹੀਂ....!

ਲਿਖਤੁਮ,
ਤੇਰਾ ਛੋਟਾ ਵੀਰ।
ਵੀਰ ਭਗਤ ਸਿਆਂ, ਪੈਰੀਂ ਪੈਣਾ ਕਬੂਲ ਕਰੀਂ। ਮੈਂ ਤੈਨੂੰ ਵੀਰ ਤਾਂ ਕਹਿ ਦਿੱਤੈ ਪਰ ਦੁਚਿੱਤੀ ‘ਚ ਸੀ ਕਿ ਤੈਨੂੰ ਵੱਡੇ ਵੀਰ ਦੀ ਜਗ੍ਹਾ ਮੰਨ ਕੇ ਸੰਬੋਧਨ ਕਰਾਂ ਜਾਂ ਫਿਰ ਦਾਦੇ ਦੇ ਹਾਣ ਦਾ ਮੰਨ ਕੇ ਗੋਡੀਂ ਹੱਥ ਲਾਵਾਂ। ਵੀਰ ਮੇਰਿਆ ਜਿਸ ਉਮਰੇ ਤੂੰ ਸਾਡੇ ਲਈ ਜਾਨ ਵਾਰ ਗਿਆ ਸੀ, ਤੂੰ ਤਾਂ ਅੱਜ ਵੀ ਓਸ ਉਮਰ ਦਾ ਹੀ ਐਂ। ਬੇਸ਼ੱਕ ਸੰਨ 1907 ਬਹੁਤ ਦੂਰ ਰਹਿ ਗਿਆ ਤੇ ਤੂੰ ਹੁਣ 104 ਸਾਲਾਂ ਦਾ ਬਜ਼ੁਰਗ ਹੋਣਾ ਸੀ। ਪਰ ਤੇਰੀ ਸ਼ਹਾਦਤ ਕਾਰਨ ਤੂੰ ਅਜੇ ਵੀ 23-24 ਸਾਲ ਦਾ ਮੁੱਛਫੁੱਟ ਗੱਭਰੂ ਹੀ ਹੈਂ। ਬਾਈ, ਬੜਾ ਜੀਅ ਕਰਦਾ ਸੀ ਕਿ ਤੇਰੇ ਨਾਲ ਦੁੱਖ-ਸੁੱਖ ਫੋਲਾਂ.... ਤੇਰੀ ਅੱਖ ‘ਚ ਅੱਖ ਪਾ ਕੇ ਗੱਲ ਕਰਨ ਜੋਗੇ ਤਾਂ ਅਸੀਂ ਅਜੇ ਵੀ ਨਹੀਂ ਹੋਏ ਇਸੇ ਕਰਕੇ ਹੀ ਖ਼ਤ ਲਿਖ ਰਿਹਾ ਹਾਂ। ਵੈਸੇ ਤਾਂ ਤੈਨੂੰ ਪਤਾ ਈ ਹੋਣੈ ਪਰ ਜੇ ਪੋਤੜੇ ਫਰੋਲ ਕੇ ਤੈਨੂੰ ਦੱਸ ਦਿੱਤੇ ਤਾਂ ਤੂੰ ਵੀ ਪਛਤਾਵਾ ਕਰੇਂਗਾ ਕਿ ਐਂਵੇਂ ਲੋਕਾਂ ਪਿੱਛੇ ਜਾਨ ਗਵਾਈ। ਜਿਹਨਾਂ ਖਾਤਰ ਫਾਂਸੀ ਦਾ ਰੱਸਾ ਚੁੰਮਿਆ ਓਹੀ ਐਨੇ ਅਕ੍ਰਿਤਘਣ ਹੋਗੇ? ਤੂੰ ਤਾਂ ਹੁਣ ਵੀ ਸ਼ਰਮ ਨਾਲ ਪਾਣੀ ਪਾਣੀ ਹੋਜੇਂਗਾ ਕਿ ਜਿਸ ਸਮਾਜਿਕ ਤੇ ਰਾਜਨੀਤਕ ਤਬਦੀਲੀ ਲਈ ਆਪਾ ਵਾਰ ਦਿੱਤਾ, ਓਸ ਭਾਰਤ ਦਾ ਤਾਂ ਅਜੇ ਵੀ “ਓਹੀ ਬੈਹਾਂ ਤੇ ਓਹੀ ਕੁਹਾੜੀ” ਆ। ਬਸ ਚਮੜੀ ‘ਚ ਈ ਫ਼ਰਕ ਪਿਐ, ਤੇਰੇ ਵੇਲੇ ਗੋਰੀ ਚਮੜੀ ਵਾਲੇ ਅੰਗਰੇਜ਼ ਲੋਕਾਂ ਦਾ ਖ਼ੂਨ ਚੂਸਦੇ ਸੀ ਤੇ ਹੁਣ ਓਹਨਾਂ ਦੀ ਜਗ੍ਹਾ ਮੱਲ ਕੇ ਭੂਸਲੀ ਜਿਹੀ ਚਮੜੀ ਵਾਲੇ ਲੋਕਾਂ ਦੀਆਂ ਖੁੱਚਾਂ ‘ਚ ਜੋਕਾਂ ਵਾਂਗੂੰ ਧੁਸੇ ਬੈਠੇ ਆ। ਜਿਸ ਖੁਸ਼ਹਾਲ ਭਾਰਤ ਦਾ ਸੁਪਨਾ ਲਿਆ ਸੀ ਓਹ ਭਾਰਤ ਹੀ ਕੁਰਸੀ ਦਿਆਂ ਭੁੱਖਿਆਂ ਦੀਆਂ ਚਾਲਾਂ ‘ਚ ਆ ਕੇ ਟੋਟੇ ਟੋਟੇ ਹੋਇਆ ਪਿਐ। ਬੰਦੇ ਨੂੰ ਬੰਦਾ ਨਹੀਂ ਸਗੋਂ ਕੀੜੇ-ਮਕੌੜੇ ਸਮਝ ਕੇ ਹੀ ਮਸਲ ਦਿੱਤਾ ਜਾਦੈ। ਕਦੇ ਮੁਸਲਮਾਨ ਹੋਣਾ ਕਿਸੇ ਦਾ ਗੁਨਾਂਹ ਹੋ ਜਾਂਦੈ ਤੇ ਕਦੇ ਹਿੰਦੂ ਹੋਣਾ। ਕਦੇ ਈਸਾਈ ਹੋਣਾ ਕਿਸੇ ਲਈ ਮੌਤ ਦਾ ਕਾਰਨ ਬਣ ਜਾਂਦੈ ‘ਤੇ ਕਦੇ ਕੋਈ ਸਿੱਖ ਹੋਣ ਕਾਰਨ ਆਪਣੀ ਜਾਨ ਗੁਆ ਬਹਿੰਦੈ। ਮਾਰਨ ਵਾਲੇ ਵੀ ਆਪਣੇ ਤੇ ਮਰਨ ਵਾਲੇ ਵੀ ਆਪਣੇ। ਲੋਕਾਂ ਦੀਆਂ ਲਾਸ਼ਾਂ ਉੱਪਰ ਟਿਕਦੀਆਂ ਨੇ ਸੱਤਾ ਦੀਆਂ ਕੁਰਸੀਆਂ...!
ਵੀਰ ਮੇਰਿਆ! ਇਸੇ ਖੇਡ ‘ਚ ਹੀ ਕਦੇ ਕਦੇ ਤਾਂ ਤੇਰੇ ‘ਤੇ ਵੀ ਤਰਸ ਜਿਹਾ ਆਉਣ ਲੱਗ ਜਾਂਦੈ ਕਿ ਤੂੰ ਐਵੇਂ ਜ਼ਜ਼ਬਾਤਾਂ ਦੇ ਵਹਿਣਾਂ ‘ਚ ਵਹਿ ਕੇ ਹੀ ਓਹਨਾਂ ਲੋਕਾਂ ਲਈ ਆਪਣਾ ਆਪ ਲੁਟਾ ਗਿਆ ਜਿਹੜੇ ਤੈਨੂੰ ਸਿਰਫ 28 ਸਤੰਬਰ ਜਾਂ 23 ਮਾਰਚ ਨੂੰ ਵੀ ਯਾਦ ਕਰਕੇ ਅਹਿਸਾਨ ਜਤਾਉਂਦੇ ਹਨ। ਪਰ ਤੇਰਾ ਜਨਮ ਦਿਨ ਜਾਂ ਸ਼ਹੀਦੀ ਦਿਨ ਮਨਾਉਣਾ ਵੀ ਹੁਣ ਤਾਂ ਵੋਟਾਂ ‘ਕੱਠੀਆਂ ਕਰਨ ਦਾ ਸਾਧਨ ਬਣ ਕੇ ਰਹਿ ਗਿਐ। ਤੂੰ ਤਾਂ ‘ਹਰ ਕਿਸੇ’ ਲਈ ਜਾਨ ਵਾਰੀ ਸੀ ਪਰ ਇੱਥੇ ਆਲਮ ਇਹ ਹੈ ਕਿ ਫਿਰਕਾਪ੍ਰਸਤਾਂ ਦੇ ਟੋਲਿਆਂ ਨੂੰ ਜੇ ਕਦੇ ਭੁੱਲ-ਭੁਲੇਖੇ ਲੋਕ ਲੱਜੋਂ “ਇਨਕਲਾਬ-ਜਿ਼ੰਦਾਬਾਦ” ਦਾ ਨਾਅਰਾ ਲਾਉਣਾ ਵੀ ਪੈ ਜਾਵੇ ਤਾਂ ਇਹਨਾਂ ਨੂੰ ਇਓਂ ਲਗਦੈ ਜਿਵੇਂ ਭਿੱਟੇ ਗਏ ਹੋਣ। ਬਾਈ ਤੇਰਾ ਇਨਕਲਾਬ ਦਾ ਸੁਪਨਾ ਗੋਰਿਆਂ ਨੂੰ ਤਾਂ ਹਜ਼ਮ ਕੀ ਆਉਣਾ ਸੀ ਇੱਥੇ ਤਾਂ ਇਨਕਲਾਬ ਦਾ ਨਾਂਅ ਸੁਣ ਕੇ ਸਾਡੇ ਆਵਦਿਆਂ ਨੂੰ ਵੀ ‘ਵੱਤ’ ਆਉਣ ਲੱਗ ਜਾਂਦੇ ਆ।
ਵੀਰ ਮੇਰਿਆ! ਕਦੇ ਕਦੇ ਲੱਗਦੈ ਕਿ ਮਾਤਾ ਵਿੱਦਿਆਵਤੀ ਤੇ ਬਾਪੂ ਕਿਸ਼ਨ ਸਿੰਘ ਜੀ ਦੇ ਵੀ ਸੁਪਨੇ ਹੋਣਗੇ ਕਿ ਸਾਡਾ ਭਗਤ ਵਿਆਹਿਆ ਜਾਦਾ। ਮਾਂ ਨੇ ਵੀ ਸੋਚਿਆ ਹੋਊਗਾ ਕਿ ਤੂੰ ਉਹਨਾਂ ਦੀ ਨੂੰਹ ਨੂੰ ਵਿਆਹ ਕੇ ਲਿਆਵੇਂ ਤੇ ਮਾਂ ਜੋੜੀ ਉੱਪਰੋਂ ਪਾਣੀ ਵਾਰ ਕੇ ਪੀਵੇ। ਭੈਣ ਨੇ ਵੀ ਚਿਤਵਿਆ ਹੋਣੈ ਕਿ ਭਰਜਾਈ ਨਾਲ ਹਾਸਾ-ਠੱਠਾ ਕਰੂੰਗੀ ਤੇ ਬਾਪੂ ਦੇ ਵੀ ਚਾਅ-ਮਲ੍ਹਾਰ ਕਰੰਡ ਹੋ ਗਏ ਹੋਣਗੇ ਜਿਸਨੇ ਆਪਣੇ ਪੋਤੇ ਜਾਂ ਪੋਤੀ ਨੂੰ ‘ਝੂਟੇ-ਮਾਟੇ’ ਦੇਣ ਦੀਆਂ ਰੀਝਾਂ ਪਾਲੀਆਂ ਹੋਣਗੀਆਂ। ਵੀਰਨਾ, ਤੂੰ ਤਾਂ ਉਹਨਾਂ ਲੋਕਾਂ ਲਈ ਮਾਂ-ਬਾਪ ਤੇ ਭੈਣ ਦੇ ਸੁਪਨੇ ਵੀ ਗਿਰਵੀ ਰੱਖ ਦਿੱਤੇ ਜਿਹੜੇ ਅੱਜ ਤੇਰੇ ਨਾਂਅ ਦੀ ਖੱਟੀ ਖਾ ਰਹੇ ਹਨ। ਤੂੰ ਤਾਂ ਕਿਹਾ ਸੀ ਕਿ ਨੌਜ਼ਵਾਨਾਂ ਨੂੰ ਸਰਗਰਮ ਸਿਆਸਤ ਦਾ ਹਿੱਸਾ ਬਨਣਾ ਚਾਹੀਦੈ ਪਰ ਅੱਜ ਦੇ ਨੌਜ਼ਵਾਨਾਂ ਨੂੰ ਨਸਿ਼ਆਂ ਦੀ ਦਲਦਲ ਵੱਲ ਧੱਕ ਕੇ ਕਿਸੇ ਹੋਰ ਪਾਸੇ ਸੋਚਣ ਦੀ ਵਿਹਲ ਹੀ ਨਹੀਂ ਦਿੱਤੀ ਜਾਦੀ। ਨੌਜ਼ਵਾਨਾਂ ਨੂੰ ਤਾਂ ਤੇਰੀ ਕੁੰਢੀ ਮੁੱਛ, ਲੜ-ਛੱਡਵੀਂ ਪੱਗ ਜਾਂ ਹੱਥ ਪਿਸਤੌਲ ਹੋਣ ਵਾਲੀ ਫੋਟੋ ਹੀ ਪਰੋਸੀ ਜਾਂਦੀ ਐ, ਕਦੇ ਵੀ ਕਿਸੇ ਸਰਕਾਰ ਨੇ ਇਸ ਗੱਲ ਨੂੰ ਤਵੱਜੋਂ ਨਹੀਂ ਦਿੱਤੀ ਕਿ ਤੇਰੇ ਵਿਚਾਰਾਂ ਨੂੰ ਵਿੱਦਿਅਕ ਅਦਾਰਿਆਂ ‘ਚ ਪਾਠਕ੍ਰਮ ਦਾ ਹਿੱਸਾ ਬਣਾਇਆ ਜਾਵੇ। ਨੌਜ਼ਵਾਨਾਂ ਨੂੰ ਤਾਂ ਇਹੀ ਦਿਖਾਇਆ ਜਾਂਦੈ ਕਿ ਤੂੰ ਬਹੁਤ ਗੁੱਸੇਖੋਰ
ਸੀ.... “ਗੋਰੇ ਤੇਰੇ ਮੂਹਰੇ ਖੰਘੇ ਸੀ, ਤੂੰ ਤਾਹੀਉਂ ਟੰਗੇ ਸੀ” ਜਾਂ ਤੂੰ ਤਾਂ ਗੋਰਿਆਂ ਦੇ ਮਗਰ ਮਗਰ ਪਿਸਤੌਲ ਚੁੱਕੀ ਫਿਰਦਾ ਸੀ ਕਿ “ਕਿੱਥੇ ਜਾਏਂਗਾ ਫਰੰਗੀਆ ਬਚਕੇ ਹੱਥ ਪਾ ਕੇ ਅਣਖਾਂ ਨੂੰ”। ਬਾਈ ਕੋਈ ਕਸਰ ਨੀ ਛੱਡੀ ਤੈਨੂੰ ਵੈਲੀ ਬਣਾਉਣ ਵਾਲੀ। ਇਹਨਾਂ ਮਿੱਟੀ ਦੇ ਮਾਧੋਆਂ ਨੂੰ ਕੌਣ ਸਮਝਾਵੇ ਕਿ ਤੂੰ ਤਾਂ ਕਹਿੰਦਾ ਸੀ ਕਿ “ਮਨੁੱਖਤਾ ਨੂੰ ਪਿਆਰ ਕਰਨ ‘ਚ ਅਸੀਂ ਕਿਸੇ ਨਾਲੋਂ ਪਿੱਛੇ ਨਹੀ ਹਾਂ। ਸਾਨੂੰ ਕਿਸੇ ਨਾਲ਼ ਵਿਅਕਤੀਗਤ ਵਿਰੋਧ ਨਹੀਂ ਹੈ ਅਤੇ ਅਸੀਂ ਮਨੁੱਖ ਨੂੰ ਹਮੇਸ਼ਾ ਆਦਰ ਦੀ ਨਿਗ੍ਹਾ ਨਾਲ ਵੇਖਦੇ ਆਏ ਹਾਂ। ਅਸੀਂ ਵਹਿਸ਼ੀ ਦੰਗੇਬਾਜ਼ੀ ਕਰਨ ਵਾਲੇ਼ ਤੇ ਦੇਸ਼ ਲਈ ਕਲੰਕ ਨਹੀਂ ਹਾਂ, ਅਸੀਂ ਤਾਂ ਸਿਰਫ ਆਪਣੇ ਦੇਸ਼ ਦੇ ਇਤਿਹਾਸ, ਉਸਦੀ ਮੌਜੂਦਾ ਹਾਲਤ ਤੇ ਮਨੁੱਖ ਲਈ ਉਚਿਤ ਹੋਰ ਖਾਹਸ਼ਾਂ ਬਾਰੇ ਸੋਚਣ ਵਾਲੇ ਵਿਦਿਆਰਥੀ ਹੋਣ ਦਾ ਨਿਮਰਤਾ ਭਰਿਆ ਦਾਅਵਾ ਹੀ ਕਰ ਸਕਦੇ ਹਾਂ। ਸਾਨੂੰ ਢੌਂਗ ਤੇ ਪਾਖੰਡ ਨਾਲ ਨਫ਼ਰਤ ਹੈ।”
“ਅਸੀ ਸਾਮਰਾਜੀ-ਸਰਮਾਏਦਾਰ, ਭਾੜੇ ਦੇ ਫੌਜੀਆਂ ਵਰਗੇ ਨਹੀ; ਜਿੰਨਾ ਦਾ ਕੰਮ ਹੀ ਹੱਤਿਆ ਕਰਨਾ ਹੁੰਦਾ ਹੈ।” ਵੀਰ ਤੂੰ ਤਾਂ ਇਹ ਬਾਰ ਬਾਰ ਕਹਿੰਦਾ ਰਿਹੈਂ ਕਿ ਬੋਲੇ ਕੰਨਾਂ ਨੂੰ ਆਵਾਜ਼ ਸੁਨਾਉਣ ਲਈ ਬੰਬ ਦਾ ਆਸਰਾ ਲਿਆ ਸੀ ਨਾ ਕਿ ਕਿਸੇ ਨੂੰ ਮਾਰਨ ਲਈ, ਪਰ ਇਹਨਾਂ ਗਾਉਣ ਵਾਲਿਆਂ, ਰਾਜਨੀਤਕ ਆਗੂਆਂ ਨੇ ਕੋਈ ਕਸਰ ਨਹੀਂ ਛੱਡੀ ਤੈਨੂੰ ਮਨੁੱਖਤਾ ਦਾ ਖੂਨ ਪੀਣ ਲਈ ਆਫਰਿਆ ਫਿਰਦਾ ਦਿਖਾਉਣ ਲਈ। ਜਿਹਨਾਂ ਮਜ਼ਦੂਰਾਂ ਕਿਸਾਨਾਂ ਦੀ ਭਲਾਈ ਲਈ ਤੂੰ ਸੋਚਿਆ ਸੀ ਉਹਨਾਂ ਦੀ ਭਲਾਈ ਦੇ ਨਾਂਅ ‘ਤੇ ਚੌਧਰਾਂ ਮਾਣੀਆਂ ਜਾਂਦੀਆਂ ਹਨ। ਜੇ ਗੋਰਿਆਂ ਦੇ ਆਹੂ ਲਾਹੁਣਾ ਹੀ ਤੇਰਾ ਤੇ ਤੇਰੇ ਸਾਥੀਆਂ ਦਾ ਮੁੱਖ ਟੀਚਾ ਹੁੰਦਾ ਤਾਂ ਤੂੰ ਇਹ ਨਾ ਕਹਿੰਦਾ ਕਿ “ਮੇਰਾ ਦ੍ਰਿੜ ਵਿਸ਼ਵਾਸ਼ ਹੈ ਕਿ ਅਸੀਂ ਬੰਬਾਂ ਤੇ ਪਿਸਤੌਲਾਂ ਨਾਲ ਕੋਈ ਵੀ ਟੀਚਾ ਹਾਸਿਲ ਨਹੀ ਕਰ ਸਕਦੇ। ਇਹ ਗੱਲ ਹਿਦੁੰਸਤਾਨ ਸ਼ੋਸ਼ਲਿਸਟ ਰਿਪਬਲਿਕਨ ਪਾਰਟੀ ਦੇ ਇਤਿਹਾਸ ਤੋਂ ਆਸਾਨੀ ਨਾਲ਼ ਸਮਝੀ ਜਾ ਸਕਦੀ ਹੈ। ਸਿਰਫ ਬੰਬ ਸੁੱਟਣਾ ਨਾ ਕੇਵਲ ਬੇਅਰਥ ਹੈ ਬਲਕਿ ਕਈ ਵਾਰ ਨੁਕਸਾਨਦੇਹ ਵੀ ਹੈ। ਇਸ ਦੀ ਕੁੱਝ ਖਾਸ ਪੜਾਵਾਂ ‘ਤੇ ਜ਼ਰੂਰਤ ਪੈਂਦੀ ਹੈ। ਸਾਡਾ ਮੁੱਖ ਮਕਸਦ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਜਥੇਬੰਦ ਕਰਨਾ ਹੈ।” ਵੀਰ ਮੇਰਿਆ! ਤੂੰ ਤਾਂ ਨਿਰ-ਸੁਆਰਥ ਤੁਰਿਆ ਸੀ ਪਰ ਹੁਣ ਤਾਂ ਕੋਈ ਸੁਆਰਥ ਬਗੈਰ ਸਕੇ ਪਿਉ ਨੂੰ ਪਾਣੀ ਨਹੀਂ ਪਿਆਉਂਦਾ। ਲੋਕਾਂ ਦੇ ਮਸਲੇ ਤਾਂ ਦੂਰ ਦੀ ਗੱਲ ਐ। ਬਾਹਲਾ ਦੂਰ ਨਾ ਜਾਈਏ... ਪੰਜਾਬ ਦੇ ਇੱਕ ਕਿਸਾਨ ਆਗੂ ਦੀ ਹੀ ਸੁਣਲੈ... ਲੋਕਾਂ ਦੇ ਮਸਲੇ ਉਠਾਉਣ ਦੇ ਨਾਂਅ ‘ਤੇ ਸਰਕਾਰੀ ਕੁਰਸੀ ਦਾ ਅਨੰਦ ਮਾਣ ਰਿਹੈ। ਥੋੜ੍ਹੇ ਕੁ ਦਿਨਾਂ ਬਾਦ ਜਦੋਂ ਮਗਰੋਂ ਹੁੱਝ ਵੱਜਦੀ ਐ ਤਾਂ ਅਖ਼ਬਾਰਾਂ ‘ਚ ਬਿਆਨ ਦੇ ਦਿੰਦੈ “ਅਸੀਂ ਦਿੱਲੀ ਪਾਰਲੀਮੈਂਟ ਘੇਰਾਂਗੇ।” ਬਾਈ ਓਹਦੀ ਵੀ ਓਹੀ ਗੱਲ ਐ ਕਿ ‘ਵਿਆਹ ਜੋਗੇ ਕੇ ਅਡਾਟ ਭੋਗੇ ਕੇ।’ ਪਤੈ ਪੰਜਾਬ ਵਿਧਾਨ ਸਭਾ ਨੂੰ ਘੇਰਨ ਦਾ ਬਿਆਨ ਕਿਉਂ ਨੀਂ ਦਿੰਦਾ? ਲੈ ਸੁਣ... ਜਿੱਦੇਂ ਇਹ ਬਿਆਨ ਦੇਤਾ ਅਗਲਿਆਂ ਨੇ ਉਧਾਰੀ ਦਿੱਤੀ ਸਰਕਾਰੀ ਕੁਰਸੀ ਖੋਹ ਲੈਣੀ ਐ ਤੇ ਬਾਦ ‘ਚ ਕਿਸੇ ਨੇ ਬੈਠਣ ਵਾਸਤੇ ਪੀੜ੍ਹੀ ਵੀ ਨੀ ਦੇਣੀ ਕੁਰਸੀ ਤਾਂ ਦੂਰ ਦੀ ਗੱਲ ਆ।
ਵੀਰ ਭਗਤ ਸਿਆਂ! 1931 ਤੇ 2011 ‘ਚ ਬਹੁਤ ਲੰਮੀ ਵਾਟ ਐ। ਅੱਜ ਤੱਕ ਕਿਸੇ ਨੇ ਸੱਚੇ ਦਿਲੋਂ ਤੇਰੀ ਅਸਲ ਸੋਚ ਨੂੰ ਲੋਕਾਂ ਸਾਹਮਣੇ ਲਿਆਉਣ ਦਾ ਜਿਗਰਾ ਨਹੀਂ ਕੱਢਿਆ। ਇੱਕ ਗਿਣੀ ਮਿਥੀ ਸਾਜਿਸ਼ ਹੀ ਕਹਿ ਲਈਏ ਤਾਂ ਠੀਕ ਰਹੂ ਕਿਉਂਕਿ ਤੂੰ ਆਵਦੀ ਪੂਰੀ ਉਮਰ ‘ਚ ਸਿਰਫ 3 ਗੋਲੀਆਂ ਚਲਾਈਆਂ..... ਜਿਹਨਾਂ ਦਾ ਰੌਲਾ ਪਈ ਜਾਂਦੈ ਪਰ ਐਨੀ ਛੋਟੀ ਉਮਰ ਵਿੱਚ ਅਣਗਿਣਤ ਪੜ੍ਹੀਆਂ ਕਿਤਾਬਾਂ ਬਾਰੇ ਕਿਸੇ ਕੰਜਰ ਨੇ ਨੀ ਦੱਸਿਆ ਕਿ ਭਗਤ ਸਿੰਘ ਐਨਾ ਅਧਿਐਨ-ਪਸੰਦ ਵੀ ਸੀ। ਗਾਇਕਾਂ, ਗੀਤਕਾਰਾਂ, ਚਿੱਤਰਕਾਰਾਂ, ਫਿਲਮਕਾਰਾਂ ਨੂੰ ਸਿਰਫ ਤੇਰਾ ਗੋਲੀ ਚਲਾਉਣਾ ਹੀ ਨਜ਼ਰ ਆਇਐ ਕਿਸੇ ਨੇ ਇਹ ਨਹੀਂ ਦਿਖਾਉਣ ਦੀ ਕੋਸਿ਼ਸ਼ ਕੀਤੀ ਕਿ ਕਿਤਾਬਾਂ ਨੂੰ ਬੇਹੱਦ ਪਿਆਰ ਕਰਨ ਵਾਲੇ ਭਗਤ ਸਿੰਘ ਨੂੰ ਹਿੱਕ ਨਾਲ ਕਿਤਾਬਾਂ ਲਾਈ ਖੜ੍ਹੇ ਦੀ ਹੀ ਕੋਈ ਤਸਵੀਰ ਲੋਕਾਂ ਸਾਹਮਣੇ ਲਿਆਂਦੀ ਜਾਂਵੇ ਤਾਂ ਜੋ ਨੌਜ਼ਵਾਨ ਵਰਗ ਨੂੰ ਵੱਧ ਤੋਂ ਵੱਧ ਅਧਿਐਨ ਕਰਨ ਵੱਲ ਰੁਚਿਤ ਕੀਤਾ ਜਾਂਦਾ ਪਰ ਦੇਸ਼ ਦੀ ਸੱਤਾ ‘ਤੇ ਬਾਰ ਬਾਰ ਕਾਬਜ਼ ਹੁੰਦੀਆਂ ਧਿਰਾਂ ਨੂੰ ਪਤੈ ਕਿ ਲੋਕਾਂ ਦਾ ਜਾਗਰੂਕ ਹੋਣਾ ਉਹਨਾਂ ਦੇ ਪਰਿਵਾਰਾਂ ਦਾ ਸੱਤਾ ਸਿਰੋਂ ਚਲਦਾ ਤੋਰੀ ਫੁਲਕਾ ਬੰਦ ਕਰ ਦੇਵੇਗਾ। ਬਾਈ, ਜਿਹੜੇ ਮਰਜੀ ਰਾਜਨੀਤਕ ਨੇਤਾ ਨੂੰ ਦੇਖ ਲੈ ਸਭ ਲਈ ‘ਸ਼ਹੀਦ ਭਗਤ ਸਿੰਘ ਨਗਰ’ ਹੀ ਮੱਕਾ ਬਣਿਆ ਪਿਐ ਤੇ ਇਸ ਮੱਕਿਉਂ ਪਰ੍ਹੇ ਉਜਾੜਾਂ ਹੀ ਦਿਸਦੀਆਂ ਨੇ। ਐਤਕੀ 23 ਮਾਰਚ ਨੂੰ ਵੀ ਦੇਖ ਲਈਂ ਕਿਵੇਂ ਤੇਰਾ ਨਾਂ ਵੇਚ ਕੇ ਵੱਡੇ ਵੱਡੇ ਅਹਿਦ ਲਏ ਜਾਣਗੇ। ਮੈਂ ਤਾਂ ਸੁਣਿਐ ਕਿ ਤੇਰੀ ਸੋਚ ‘ਤੇ ਪਹਿਰਾ ਦੇਣ ਦੇ ਨਾਂਅ ‘ਤੇ ਤਾਏ ਨਾਲੋਂ ਰੁੱਸੇ ਭਤੀਜੇ ਦਾ ਸਾਥ ਦੇਣ ਲਈ ਤੇਰੇ ਰਿਸ਼ਤੇਦਾਰ ਵੀ ਆਵਦਾ ਪੁਰਾਣਾ ਠੱਡਾ ਪੁੱਟ ਕੇ ‘ਮੁੜ’ ਤੇਰੇ ਨਗਰ ਆ ਵਸੇ ਹਨ ਤਾਂ ਜੋ “ਲੋਕਾਂ ਨਾਲ ਰਾਬਤਾ ਬਣਾਇਆ ਜਾ ਸਕੇ।” ਵੀਰ ਭਗਤ ਸਿਆਂ, ਲੋਕ ਤਾਂ ਇਹੀ ਕਹਿੰਦੇ ਸੁਣੀਂਦੇ ਨੇ ਕਿ ਤੇਰਾ ਭਤੀਜ ਜਾਂ ਤੇਰਾ ਪੋਤਾ ਚੋਣ ਲੜ੍ਹਨ ਦੇ ਚੱਕਰ ‘ਚ ਹਨ। ਪਰ ਬਾਈ ਆਪਣੇ
ਇਸ ਕਮਅਕਲ ਛੋਟੇ ਵੀਰ ਦੀ ਗੱਲ ਵੀ ਯਾਦ ਰੱਖੀਂ ਕਿ ਜੇ ‘ਸ਼ਹੀਦ ਭਗਤ ਸਿੰਘ ਨਗਰ’ ਤੋਂ ਤੇਰੇ ਪਰਿਵਾਰ ਦਾ ਕੋਈ ਵੀ ਮੈਂਬਰ ਚੋਣ ਲੜ੍ਹਨ ਲਈ ਕਮਰਕੱਸਾ ਕਰ ਤੁਰਿਆ ਤਾਂ ਦੂਜੀਆਂ ਪਾਰਟੀਆਂ ਵਾਲਿਆਂ ਨੇ ਵੀ ਆਵਦਾ ਪੂਰਾ ਤਾਣ ਲਾ ਦੇਣੈ ਕਿ “ਭਾਵੇਂ ਕੁੱਝ ਵੀ ਹੋਜੇ ਮਨਪ੍ਰੀਤ ਦਾ ਬੰਦਾ ਨੀ ਜਿੱਤਣ ਦੇਣਾ।” ਫੇਰ ਓਹ ਤੇਰਾ ਭਤੀਜਾ ਜਾਂ ਪੋਤਾ ਨੀ ਰਹਿਣਾ ਓਹ ਤਾਂ ਮਨਪ੍ਰੀਤ ਦਾ ਬੰਦਾ ਬਣਜੂ। ਦੂਜੀ ਗੱਲ ਜੇ ਤੇਰਾ ਰਾਜਨੀਤਕ ਲੋਕ ਏਨਾ ਹੀ ਸਤਿਕਾਰ ਕਰਦੇ ਹੋਣ ਤਾਂ ਓਹ ਤੇਰੇ ਨਾਂ ‘ਤੇ ਲੜੀ ਜਾ ਰਹੀ ਚੋਣ ‘ਚੋਂ ਤੇਰਾ ਸਤਿਕਾਰ ਕਰਦੇ ਹੋਏ ਹੀ ਪਿਛਾਂਹ ਹਟ ਜਾਣ ਕਿ “ਲਓ ਜੀ ਇਹ ਸੀਟ ਭਗਤ ਸਿੰਘ ਦੇ ਪਰਿਵਾਰ ਲਈ ਬਿਨਾਂ ਮੁਕਾਬਲਾ ਛੱਡੀ।”। ਪਰ ਬਾਈ ਇਹ ਹਰਗਿਜ ਨਹੀਂ ਹੋਣਾ ਕਿਉਂਕਿ ਹੁਣ ਤਾਂ ਰਾਜਨੀਤੀ ਵੀ ਕਿਸੇ ਫੈਕਟਰੀ ਵਾਂਗੂੰ ਹੈ ਜਿੱਥੇ ਜਿੰਨਾ ਵੱਧ ਪੈਸਾ ਨਿਵੇਸ਼ ਕੀਤਾ ਜਾਊ ਓਨੀ ਹੀ ਵੱਧ ਕਮਾਈ ਕਰਨਗੇ। ਇਹ ਤੇਰੇ ਪਰਿਵਾਰ ਦੇ ਖੇਡਣ ਵਾਲੀ ਖੇਡ ਨਹੀਂ ਰਹੀ ਹੁਣ। ਤੀਜੀ ਗੱਲ ਇਹ ਕਿ ਤੇਰੇ ਨਾਂ ‘ਤੇ ਚੋਣ ਲੜ ਰਿਹਾ ਬੰਦਾ ‘ਜੇ’ ਹਾਰ ਗਿਆ (ਬਾਈ ‘ਜੇ’ ਇਸ ਕਰ ਕੇ ਕਿਹੈ ਕਿਉਂਕਿ ਤੇਰਾ ਨਾਂ ਜੁੜਿਆ ਹੋਣ ਕਰ ਕੇ ਮੈਂ ਖੁਦ ਵੀ ਨਹੀਂ ਚਾਹੁੰਦਾ ਕਿ ਤੇਰਾ ਨਾਂਅ ਵਰਤ ਕੇ ਕੋਈ ਕੰਮ ਕਰਨ ਵਾਲਾ ਨਿਰਾਸ਼ ਹੋਵੇ।) ਤਾਂ ਇਹ ਗੱਲ ਵੀ ਯਾਦ ਰੱਖ ਲਈਂ ਕਿ ਓਹ ਕਿਸੇ ਤਾਏ ਦੇ ਭਤੀਜੇ ਜਾਂ ਤੇਰੇ ਭਤੀਜੇ ਦੀ ਹਾਰ ਨਹੀਂ ਹੋਣੀ ਓਹ ਸਿੱਧੀ ਤੇਰੀ ਹਾਰ ਹੋਊਗੀ। ਤੇਰੇ ਕਿਸੇ ਰਿਸ਼ਤੇਦਾਰ ਵੱਲੋਂ ਤੇਰੇ ਬਾਰੇ ਐਨੀ ਦੇਰ ਬਾਦ ਹੇਜ਼ ਜਾਗਣਾ ਵੀ ਹੋਰੂੰ ਜਿਆ ਲਗਦੈ ਪਰ ਉਹਨਾਂ ਦਾ ਹੇਜ਼ ਵੀ ਪਾਕ-ਪਵਿੱਤਰ ਹੀ ਹੋਵੇ ਜਿਵੇਂ ਤੂੰ ਕਿਹਾ ਸੀ ਕਿ “ ਇਨਕਲਾਬ ਮਿਹਨਤੀ ਵਿਚਾਰਕਾਂ ਅਤੇ ਮਿਹਨਤੀ ਕਾਰਕੁੰਨਾ ਦੀ ਪੈਦਾਇਸ਼ ਹੁੰਦਾ ਹੈ। ਬਦਕਿਸਮਤੀ ਨੂੰ ਭਾਰਤੀ ਇਨਕਲਾਬ ਦਾ ਬੌਧਕ ਪੱਖ ਹਮੇਸ਼ਾ ਕਮਜੋਰ ਰਿਹਾ ਹੈ। ਇਸ ਲਈ ਇਨਕਲਾਬ ਦੀਆ ਜਰੂਰੀ ਗੱਲਾਂ ਅਤੇ ਕੀਤੇ ਗਏ ਕਾਰਜ ਦੇ ਪ੍ਰਭਾਵ ਵੱਲੀਂ ਧਿਆਨ ਨਹੀਂ ਦਿੱਤਾ ਗਿਆ। ਇਸ ਵਾਸਤੇ ਇੱਕ ਇਨਕਲਾਬੀ ਨੂੰ ਅਧਿਐਨ ਅਤੇ ਚਿੰਤਨ ਨੂੰ ਆਪਣੀ ਪਵਿੱਤਰ ਜਿੰਮੇਵਾਰੀ ਬਣਾ ਲੈਣਾ ਚਾਹੀਦਾ ਹੈ।” ਰਾਜਨੀਤਕਾਂ ਵੱਲੋਂ ਖਟਕੜ ਕਲਾਂ ਨੂੰ ‘ਨਿਸ਼ਾਨਾ’ ਬਣਾਉਣ ਤੋਂ ਬਾਦ ਹੁਣ ਇਹੀ ਡਰ ਵੱਢ ਵੱਢ ਖਾਂਦਾ ਰਹਿੰਦੈ ਕਿ ਜਿਵੇਂ ਪੰਜਾਬ ‘ਚ ਵਿਹਲੜ ਬਾਬਿਆਂ ਦੀਆਂ ਡਾਰਾਂ ਆਵਦੇ ਡੇਰੇ ਉਸਾਰਨ ਲਈ ਸ਼ਾਮਲਾਟਾਂ ‘ਲੱਭਦੀਆਂ’ ਫਿਰਦੀਆਂ ਹਨ... ਹੋਰ ਨਾ ਕਿੱਧਰੇ ਤੇਰੇ ਨਾਂਅ ‘ਤੇ ਡੇਰਾ ਬਣਾ ਕੇ ਬਹਿ ਜਾਣ... ਹੋਰ ਨਾ ਸ਼ਹੀਦ ਭਗਤ ਸਿੰਘ ਨੂੰ “ਬਾਬਾ ਭਗਤ ਸਿੰਘ” ਬਣਾਕੇ ਪੂਜਾ ਕਰਵਾਉਣ ਲੱਗ ਜਾਣ? ਬਾਈ ਇਹ ਮੇਰਾ ਹੀ ਧੁੜਕੂ ਨਹੀਂ ਸਗੋਂ ਇਹ ਤਾਂ ਤੈਨੂੰ ਵੀ ਪਤਾ ਹੀ ਐ ਕਿ ਜਿਸ ਸੋਚ ਨੂੰ ਮਿਟਾਉਣਾ ਹੋਵੇ ਉਸਨੂੰ ਪੱਥਰਾਂ ਵਿੱਚ ਬਦਲ ਦਿਉ। ਇਹੀ ਕਾਰਨ ਹੈ ਕਿ ਤੇਰੀ ਸੋਚ ਨੂੰ ਲੋਕਾਂ ਵਿੱਚ ਲਿਜਾਣ ਦੀ ਬਜਾਏ ਤੇਰੇ ਵੀ ਬੁੱਤ ਲਗਾ ਦਿੱਤੇ ਹਨ। ਤੇਰੀ ਸੋਚ ਨੂੰ ਘੱਟੇ ਮਿਲਾਉਣ ਦੀ ਹੀ ਸਾਜਿਸ਼ ਹੈ ਕਿ ਹੁਣ ਤਾਂ ਸਾਡੇ ‘ਮਾਣ-ਮੱਤੇ’ ਨੌਜ਼ਵਾਨ ਤੇਰੀ ਸੋਚ ਨੂੰ ਤੇਰੇ ਵਿਚਾਰਾਂ ਨੂੰ ਸੀਨਿਆਂ ‘ਅੰਦਰ’ ਵਸਾਉਣ ਨਾਲੋਂ ਤੇਰੀ ਫੋਟੋ ਵਾਲੇ ‘ਟੈਟੂ’ ਸਰੀਰਾਂ ‘ਉੱਪਰ’ ਖੁਣਵਾ ਰਹੇ ਹਨ। ਤੂੰ ਤਾਂ ਬੇਸ਼ੱਕ ਖੁਦ ਨੂੰ ਨਾਸਤਿਕ ਦੱਸਿਆ ਸੀ ਪਰ ਸ਼ਾਇਦ ਤੇਰਾ ਨਾਸਤਿਕ ਹੋਣਾ ਹੀ ਸਭ ਤੋਂ ਵੱਡਾ ਗੁਨਾਂਹ ਹੋ ਨਿੱਬੜਿਆ ਕਿ ਕੋਈ ਤੈਨੂੰ ਸਿੱਖ ਕਹਿ ਕੇ ਆਪਣੇ ਕਬਜ਼ੇ ‘ਚ ਲੈਣਾ ਚਾਹੁੰਦੈ ਤੇ ਕੋਈ ਤੈਨੂੰ ਹਿੰਦੂ ਦਰਸਾ ਕੇ ਤੇਰੇ ਮੱਥੇ ‘ਤੇ ਹਿੰਦੂਤਵ ਦੀ ਮੋਹਰ ਠੋਕਣੀ ਚਾਹੁੰਦੈ। ਕੋਈ ਤੈਨੂੰ ਅੱਜ ਸ਼ਹੀਦ ਮੰਨਣ ਤੋਂ ਵੀ ਇਨਕਾਰੀ ਐ ਤੇ ਕੋਈ ਕਹੀ ਜਾਂਦੈ ਕਿ ਫਾਂਸੀ ਤੋਂ ਪਹਿਲਾਂ ਤੇਰੀ ਸੁਤਾ ਹੀ ਪੂਜਾ ‘ਚ ਸੀ। ਹੋਰ ਤਾਂ ਹੋਰ ਇੱਕ ਨਾਨੇ ਦੇ ਸਿਆਸਤਦਾਨ ਦੋਹਤੇ ਨੇ ਤਾਂ ਤੈਨੂੰ ਕੌਮੀ ਸ਼ਹੀਦ ਮੰਨਣ ਤੋਂ ਹੀ ਸਿਰ ਫੇਰ ਦਿੱਤਾ... ਬਾਈ ਕੋਈ ਗੱਲ ਨੀਂ.... ਕਾਵਾਂ ਦੇ ਕਹਿਆਂ ਢੱਗੇ ਨੀ ਮਰਦੇ ਹੁੰਦੇ....। ਚੱਲ ਬਾਈ ਛੱਡ ਇਹਨਾਂ ਗੱਲਾਂ ਨੂੰ...... ਲੈ ਹੋਰ ਸੁਣ, ਹੁਣ ਤਾਂ ਹਰ ਗਾਇਕ ਗੀਤਕਾਰ ਵੀ ਆਵਦੀ ਕਾਮਯਾਬੀ ਲਈ ਤੈਨੂੰ ‘ਵਰਤਣ’ ‘ਚ ਪਿੱਛੇ ਨਹੀਂ ਰਹਿੰਦਾ। ਕਿਸੇ ਨਾ ਕਿਸੇ ‘ਰੀਲ’ ‘ਚ ਤੇਰੇ ਬਾਰੇ ਇੱਕ ਅੱਧਾ ਗੀਤ ਜਰੂਰ ਪਾ ਦਿੰਦੇ ਨੇ। ਸੋਚ ਓਹੀ ਹੁੰਦੀ ਐ ਕਿ “ਮੰਡੀਰ ਪਸੰਦ ਕਰਦੀ ਆ ਐਹੋ ਜੇ ਗਾਣੇ।” ਤੇਰੀ ਸੋਚ ਨਾਲ ਕੋਈ ਲਾਕਾ-ਦੇਕਾ ਨਹੀਂ, ਬਾਕੀ ਦੀ ਕੈਸੇਟ ‘ਚ ਓਹੀ ਕੁੜੀ ਦੇ ਲੱਕ... ਕੁੜੀ ਦੀ ਗੁੱਤ...ਕੁੜੀ ਦੀ ਤੋਰ ਦੀਆਂ ਗੱਲਾਂ ਹੁੰਦੀਆਂ ਹਨ। ਹੁਣ ਤਾਂ ਗਾਇਕਾਂ ਦਾ ਏਹੀ ਜ਼ੋਰ ਲੱਗਿਆ ਪਿਐ ਕਿ ਕਿਵੇਂ ਨਾ ਕਿਵੇਂ ਗਾਂਧੀ ਦੀ ਫੋਟੋ ਮਿਟਾ ਕੇ ਨੋਟਾਂ ‘ਤੇ ਤੇਰੀ ਫੋਟੋ ਲੁਆ ਦਿੱਤੀ ਜਾਵੇ। ਬਾਈ ਮੇਰੇ ਤਾਂ ਹਜ਼ਮ ਨਹੀਂ ਆਉਂਦੀਆਂ ਇਹੋ ਜਿਹੀਆ ਫੁਕਰੀਆਂ ਗੱਲਾ..। ਤੂੰ ਆਪ ਈ ਸੋਚ ਲੈ ਕਿ ਜੇ ਤੇਰੀ ਫੋਟੋ ਨੋਟਾਂ ‘ਤੇ ਲੱਗ ਵੀ ਗਈ ਫੇਰ ਤਾਂ ਕੱਲੀ ਨੋਟ ‘ਤੇ ਫੋਟੋ ਦੀ ਹੀ ਤਬਦੀਲੀ ਹੋਊਗੀ... ਲੋਕਾਂ ਦੇ ਵਿਚਾਰਾਂ ‘ਚ ਤਾਂ ਤਬਦੀਲੀ ਨਹੀਂ ਆਉਣੀ। ਤੂੰ ਵੀ ਸ਼ਰਮ ਨਾਲ ਪਾਣੀ ਪਾਣੀ ਹੋ ਜਾਇਆ ਕਰੇਂਗਾ ਜਦੋਂ ਕਿਸੇ ਨੌਕਰੀ ਨੂੰ ‘ਖਰੀਦਣ’ ਲਈ ਕੋਈ ਅਯੋਗ ਉਮੀਦਵਾਰ ਤੇਰੀ ਫੋਟੋ ਵਾਲੇ ਨੋਟ ਕਿਸੇ ਨੇਤਾ ਜੀ ਨੂੰ ਦੇ ਕੇ ਕਿਸੇ ਹੱਕਦਾਰ ਦਾ ਹੱਕ ਮਾਰੂ। ਇਹੀ ਨੋਟ ਹੁਣ ਵਾਂਗ ਕਿਸੇ ਲਾਚਾਰ ਦਾ ਜਿਸਮ ਨੋਚਣ ਬਦਲੇ ਉਸਦੇ ਸਿਰ ਤੋਂ ਦੀ ਵਾਰੇ ਜਾਣਗੇ। ਇਹਨਾਂ ਨੋਟਾਂ ਨਾਲ ਹੀ ਹੁਣ ਵਾਂਗੂੰ ਸੰਤਰੀ ਤੋਂ ਲੈ ਕੇ ਮੰਤਰੀ ਤੱਕ ਦੀਆਂ ਜ਼ਮੀਰਾਂ ਗਿਰਵੀ ਹੋਣਗੀਆਂ। ਇਹਨਾਂ ਨੋਟਾਂ ਨਾਲ ਹੀ ਹੁਣ ਵਾਂਗੂੰ ਵੋਟਾਂ ਖਰੀਦੀਆਂ ਜਾਣਗੀਆਂ। ਇਹਨਾਂ ਨੋਟਾਂ ਵੱਟੇ ਹੀ ਖਰੀਦੇ ਨਸ਼ੇ ਲੋਕਾਂ ਦਿਆਂ ਪੁੱਤਾਂ ਨੂੰ ਵੰਡ ਕੇ ‘ਅਮਲੀ’ ਬਣਾਇਆ ਜਾਂਦਾ ਰਹੂ। ਇਹਨਾਂ ਨੋਟਾਂ ਦੀ ਮੰਗ ਪੂਰੀ ਨਾ ਹੋਣ ‘ਤੇ ਵਿਆਹੀਆਂ ਕੁੜੀਆਂ ‘ਦਾਜ ਦੀ ਬਲੀ’ ਚੜ੍ਹਨਗੀਆਂ। ਇਹਨਾਂ ਨੋਟਾਂ ਦੀ ਘਾਟ ਦੇ ਸਿੱਟੇ ਵਜੋਂ ਹੀ ਕੁੜੀਆਂ ਪੇਟਾਂ ‘ਚ ਦਫਨ ਹੋਣਗੀਆਂ। ਇਹਨਾਂ ਨੋਟਾਂ ਦੀ ਲਾਲਸਾ ‘ਚ ਹੀ ਸਰਕਾਰੀ ਮਸ਼ੀਨਰੀ ਆਵਦੇ ਫ਼ਰਜ਼ਾਂ ਨੂੰ ਸੂਲੀ ਟੰਗ ਕੇ ਆਵਦੇ ਅਹੁਦੇ ਤੇ ਜਨਤਾ ਨਾਲ ਏਵੇਂ ਹੀ ਧ੍ਰਿਗ ਕਮਾਉਂਦੀ ਰਹੂਗੀ। ਬਾਈ ਤੂੰ ਹੀ ਦੱਸ ਕਿ ਨੋਟਾਂ ‘ਤੇ ਤੇਰੀ ਫੋਟੋ ਆਉਣ ਨਾਲ ਕੀ ਜੰਗ ਜਿੱਤਲਾਗੇ ਅਸੀਂ?
ਚੰਗਾ ਬਾਈ ਹੁਣ ਚਿੱਠੀ ਲਿਖਣੀ ਬੰਦ ਕਰਦਾ ਹਾਂ ਕਿਉਂਕਿ ਮਿਹਨਤ ਮੁਸ਼ੱਕਤ ਕਰਨ ਵਾਲੇ ਬੰਦੇ ਆਂ। ਰਾਤ ਵੀ ਬਾਹਵਾ ਹੋਗੀ ਸਵੇਰੇ ਕੰਮ ‘ਤੇ ਵੀ ਜਾਣੈ। ਬਾਈ ਆਵਦੇ ਸ਼ਹੀਦੀ ਦਿਨ ‘ਤੇ ਮੇਰੇ ਵੱਲੋਂ ਬਹੁਤ ਹੀ ਸਾਫ਼ ਦਿਲ ਨਾਲ ਬਿਨਾਂ ਕਿਸੇ ਫਰੇਬ ਦੇ ਪਾਈ ਨਿੱਘੀ ਗਲਵੱਕੜੀ ‘ਤੇ ਪੈਰੀਂ ਪੈਣਾ ਕਬੂਲ ਕਰੀਂ। ਬਾਕੀ ਗੱਲਾਂ ਕਦੇ ਫੇਰ ਸਹੀ। ਗਲਤੀ-ਫਲਤੀ ਮਾਫ ਕਰੀਂ।
ਤੇਰਾ ਛੋਟਾ ਵੀਰ,ਮਨਦੀਪ ਖੁਰਮੀ
ਹਿੰਮਤਪੁਰਾ-0044 75191 12312-khurmi13deep@yahoo.in
ਬਾਬਿਓ!
ਜਵਾਬ ਦਿਓ !ਹੁਣ ਮਾਘ ਸੁਦੀ 13 ਕਿਉˆ ਨਹੀˆ?-ਸਰਵਜੀਤ ਸਿੰਘ
ਸਰਵਜੀਤ ਸਿੰਘ ਸੈਕਰਾਮੈˆਟੋ-ਗੁਰੂ ਹਰਿ ਰਾਏ ਸਾਹਿਬ ਜੀ ਦਾ ਜਨਮ ਬਾਬਾ ਗੁਰਦਿੱਤਾ ਜੀ ਦੇ ਘਰ ਮਾਤਾ ਨਿਹਾਲ ਕੌਰ ਦੀ ਕੁਖੋˆ 19 ਮਾਘ, ਮਾਘ ਸੁਦੀ 13 ਬਿਕ੍ਰਮੀ 1686 ਦਿਨ ਸ਼ਨਿਚਰਵਾਰ, 16 ਜਨਵਰੀ 1630 ਜੂਲੀਅਨ ਨੂੰ ਕਰਤਾਰਪੁਰ ਵਿਖੇ ਹੋਇਆ ਸੀ। ਭਾਵੇˆ ਸ਼੍ਰੋਮਣੀ ਕਮੇਟੀ ਦੀ ਵੈਬ ਸਾਈਟ ਤੇ ਉਪਲੱਭਦ ਇਤਿਹਾਸ ਵਿਚ ਗੁਰੂ ਜੀ ਦੇ ਜਨਮ ਦੀ ਕੋਈ ਵੀ ਤਾਰੀਖ ਨਹੀ ਲਿਖੀ ਪਰ ਧਰਮ ਪ੍ਰਚਾਰ ਕਮੇਟੀ ਵਲੋˆ ਛਾਪੀ ਗਈ 1991 ਦੀ ਡਾਇਰੀ ਵਿਚ ਗੁਰੂ ਹਰਿ ਰਾਏ ਸਾਹਿਬ ਜੀ ਦੇ ਜਨਮ ਦੀ ਤਾਰੀਖ , ਮਾਘ ਸੁਦੀ 13, ਸੰਮਤ 1693 ਬਿ:, 28 ਜਨਵਰੀ ਸੰਨ 1637 ਈ: ਲਿਖੀ ਹੋਈ ਹੈ, ਇਸ ਮੁਤਾਬਕ ਇਹ 2 ਮਾਘ ਬਣਦੀ ਹੈ, ਬ੍ਰਿ: ਸੰਮਤ 1693 ਜਾˆ ਸੰਨ 1637 ਈ ਮੰਨਣ ਯੋਗ ਨਹੀ ਹੈ। ਪੋ. ਕਰਤਾਰ ਸਿੰਘ ਐਮ ਏ ਦੀ ਕਿਤਾਬ ‘ਸਿੱਖ ਇਤਿਹਾਸ ਭਾਗ 1‘ ਜੋ ਸ਼੍ਰੋਮਣੀ ਕਮੇਟੀ ਵਲੋˆ ਹੀ ਛਾਪੀ ਹੋਈ ਹੈ ਉਸ ਵਿਚ ਗੁਰੂ ਜੀ ਦੇ ਜਨਮ ਦੀ ਤਾਰੀਖ ਮਾਘ ਸੁਦੀ 13, 19 ਮਾਘ ਬਿਕ੍ਰਮੀ ਸੰਮਤ 1686 ਦਿਨ ਸ਼ਨਿਚਰਵਾਰ 16 ਜਨਵਰੀ, ਸੰਨ 1630 ਲਿਖੀ ਹੋਈ ਹੈ। ਹੋਰ ਵੀ ਬੁਹਤੇ ਵਿਦਿਵਾਨ ਮਾਘ ਸੁਦੀ 13, 19 ਮਾਘ ਸੰਮਤ 1686 ਮੁਤਾਬਕ ਸ਼ਨਿਚਰਵਾਰ 16 ਜਨਵਰੀ ਸੰਨ 1630 ਨਾਲ ਸਹਿਮਤ ਹਨ। ਨਾਨਕਸ਼ਾਹੀ ਕੈਲੰਡਰ ਮੁਤਾਬਕ 19 ਮਾਘ ਹਰ ਸਾਲ 31 ਜਨਵਰੀ ਨੂੰ ਹੀ ਆਉˆਦੀ ਹੈ। 14 ਮਾਰਚ 2010 ਵਿਚ ਸ਼੍ਰੋਮਣੀ ਕਮੇਟੀ ਵਲੋˆ ਜਾਰੀ ਕੀਤੇ ਗਏ ਧੁਮੱਕੜਸ਼ਾਹੀ ਕੈਲੰਡਰ ਵਿਚ ਵੀ ਇਹ ਦਿਹਾੜਾ 31 ਜਨਵਰੀ ਦਾ ਹੀ ਦਰਜ ਹੈ। ਪਰ ਧੁਮੱਕੜਸ਼ਾਹੀ ਕੈਲੰਡਰ ਮੁਤਾਬਕ ਉਸ ਦਿਨ 19 ਮਾਘ ਨਹੀ ਸਗੋˆ 18 ਮਾਘ ਹੈ ਭਾਵ ਸ਼ਰੋਮਣੀ ਕਮੇਟੀ ਨੇ ਗੁਰੂ ਹਰਿ ਰਾਏ ਸਾਹਿਬ ਜੀ ਦਾ ਜਨਮ ਦਿਹਾੜਾ 19 ਮਾਘ ਤੋˆ ਬਦਲ ਕੇ 18 ਮਾਘ ਨੂੰ ਕਰ ਦਿੱਤਾ ਹੈ। ਅਜੇਹਾ ਕਿਓ? ਉਹ ਸਾਧ ਬਾਬੇ ਜਿਹੜੇ ਪਿਛਲੇ ਕਈ ਸਾਲ ਬਿਨਾˆ ਕਿਸੇ ਦਲੀਲ ਤੋˆ ਇਹ ਰੌਲਾ ਪਾਉˆਦੇ ਰਹੇ ਹਨ ਕਿ ਨਾਨਕਸ਼ਾਹੀ ਕੈਲੰਡਰ ਵਿਚ ਤਾਰੀਖਾˆ ਬਦਲ ਦਿੱਤੀਆˆ ਹਨ (ਜੋ ਸੱਚ ਨਹੀ ਹੈ) ਹੁਣ ਸ਼ਰੋਮਣੀ ਕਮੇਟੀ ਵਲੋˆ ਗੁਰੂ ਹਰ ਰਾਏ ਸਾਹਿਬ ਜੀ ਦਾ ਜਨਮ 19 ਮਾਘ ਤੋˆ ਬਦਲਕੇ 18 ਮਾਘ ਨੂੰ ਕਰਨ ਤੇ ਕਿਓ ਚੁੱਪ ਹਨ? ਸ਼ਾਇਦ ਇਹ ਛੋਟੀਆˆ–ਮੋਟੀਆˆ ਗੱਲਾˆ ਬਾਬਿਆˆ ਦੇ ਧਿਆਨ ਵਿਚ ਨਾ ਆਉˆਦੀਆˆ ਹੋਣ।
ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਜੋ 23 ਪੋਹ (5 ਜਨਵਰੀ) ਦੀ ਬਜਾਏ ਪੋਹ ਸੁਦੀ 7 (11 ਜਨਵਰੀ) ਨੂੰ ਮਨਾਉਣ ਵਾਲੇ ਬਾਬਿਆˆ ਨੂੰ ਹੁਣ ਗੁਰੂ ਹਰਿ ਰਾਏ ਸਾਹਿਬ ਜੀ ਦਾ ਜਨਮ ਦਿਹਾੜਾ ਵੀ ਚੰਦ ਦੇ ਕੈਲੰਡਰ ਮੁਤਾਬਕ ਮਾਘ ਸੁਦੀ 13 ਨੂੰ ਹੀ ਨਹੀ ਮਨਾਉਣਾ ਚਾਹੀਦਾ ਹੈ ? ਜੋ ਇਸ ਸਾਲ 16 ਫਰਵਰੀ ਦਿਨ ਬੁਧਵਾਰ ਨੂੰ ਅਉˆਦਾ ਹੈ। ਇਕ ਦਿਹਾੜਾ ਚੰਦ ਦੇ ਕੈਲੰਡਰ (ਪੋਹ ਸੁਦੀ 7) ਮੁਤਾਬਕ ਅਤੇ ਦੂਜਾ ਸੂਰਜੀ ਦੇ ਕੈਲੰਡਰ (18 ਮਾਘ ਜੋ ਅਸਲ ‘ਚ 19 ਮਾਘ ਹੈ) ਮੁਤਾਬਕ ਮਨਾਉਣ ਨੂੰ ਜੇ ਏਕਤਾ ਆਖਿਆ ਜਾ ਰਿਹਾ ਹੈ ਤਾˆ ਭੰਬਲਭੂਸਾ ਕਿਸ ਨੂੰ ਆਖੌਗੇ?
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਇਹ ਦਿਹਾੜਾ 19 ਮਾਘ ਤੋˆ 18 ਮਾਘ ਕਰਨ ਜਾˆ ਮਾਘ ਸੁਦੀ 13 ਤੋˆ ਬਦਲ ਕੇ ਮਾਘ ਵਦੀ 13 ਨੂੰ, ਭਾਵ 16 ਦਿਨ ਪਹਿਲਾ ਕਰਨ ਦਾ ਅਧਿਕਾਰ ਕਿਸ ਨੇ ਦਿੱਤਾ ਹੈ? ਜੇ ਸੰਤਾˆ ਦੀ ਯੂਨੀਅਨ ਦਾ ਜਨਰਲ ਸਕੱਤਰ ਹਰੀ ਸਿੰਘ ਰੰਧਾਵਾ ਬੇਈਮਾਨ ਨਹੀ ਹੈ ਤਾˆ ਉਹ ਸਿੱਖ ਸੰਗਤ ਨੂੰ ਸਪੱਸ਼ਟ ਕਰੇ ਕਿ ਸੰਤਾˆ ਦੀ ਯੂਨੀਅਨ ਹੁਣ ਅੱਖੀ ਦੇਖ ਕੇ ਮੱਖੀ ਕਿਉ ਨਿਗਲ਼ ਰਹੀ ਹੈ? ਹੁਣ ਤਾˆ 16 ਦਿਨਾˆ ਦਾ ਫਰਕ ਹੈ ਕੀ ਹੁਣ ਵੀ ਤੁਹਾਨੂੰ ਦਿਖਾਈ ਨਹੀ ਦਿੰਦਾ? ਹੁਣ ਤਾˆ ਮਾਘ ਸੁਦੀ 13 ਤੋˆ ਬਦਲ ਕੇ ਮਾਘ ਵਦੀ 13 ਨੂੰ (16 ਦਿਨ ਪਹਿਲਾ) ਕਰ ਦਿੱਤਾ ਗਿਆ ਹੈ। ਹੁਣ ਤੁਹਾਡੇ ਚੁਪ ਰਹਿਣ ਪਿਛੇ ਕੀ ਸਾਜਿਸ਼ ਹੈ। ਇਤਿਹਾਸਕ ਤਾਰੀਖਾˆ ਦਾ ਮਲੀਆˆਮੇਟ ਕਰਕੇ, ਇਹ ਕਿਹੜੀ ਏਕਤਾ ਪੈਦਾ ਕੀਤੀ ਜਾ ਰਹੀ ਹੈ?
ਬਾਬਿਓ ਕੌਮ ਨੂੰ ਜੁਵਾਬ ਦਿਓ! 31 ਜਨਵਰੀ ਨੂੰ ਨਾ ਤਾˆ 19 ਮਾਘ ਹੈ, ਨਾ ਹੀ ਮਾਘ ਸੁਦੀ 13 ਹੈ ਅਤੇ ਨਾ ਹੀ ਜਨਵਰੀ 16, ਹੁਣ ਇਸ ਕੈਲੰਡਰ ਨੂੰ ਕਿਹੜਾˆ ਕੈਲੰਡਰ ਕਿਹਾ ਜਾਵੇ? ਇਸ ਤੋˆ ਵੀ ਹੈਰਾਨੀ ਦੀ ਗੱਲ! ਸੰਤਾˆ ਦੀ ਯੁਨੀਅਨ ਦੇ ਪ੍ਰਧਾਨ, ਕੈਲੰਡਰ ਦੇ ਅਖੌਤੀ ਵਿਦਵਾਨ ਹਰਨਾਮ ਸਿੰਘ ਧੁੰਮਾ ਦੀ ਟਕਸਾਲ ਵਲੋˆ ਛਾਪੀ ਗਈ ਵਡ ਅਕਾਰੀ ਕਿਤਾਬ ‘ਗੁਰਬਾਣੀ ਪਾਠ ਦਰਪਣ‘ ਵਿਚ ਦਰਜ, ਗੁਰੂ ਹਰਿ ਰਾਏ ਸਾਹਿਬ ਜੀ ਦੇ ਜਨਮ ਦੀ ਤਾਰੀਖ “1687 ਬਿ: ਮਾਘ ਸੁਦੀ ਚੌਦਸ, ਦਿਨ ਐਤਵਾਰ, 5 ਫਰਵਰੀ 1630 ਈ; ਨਛੱਤਰ ਭਰਣੀ” (1687 ਬਿ: ਮਾਘ ਸੁਦੀ ਚੌਦਸ, ਦਿਨ ਸ਼ਨਿਚਰਵਾਰ, 5 ਫਰਵਰੀ, 1631 ਜੁਲੀਅਨ ਨੂੰ ਸੀ ਨਾਕੇ 1630 ਨੂੰ) ‘ਚ ਕੋਈ ਵੀ ਤਾਰੀਖ 31 ਜਨਵਰੀ ਨੂੰ ਨਹੀˆ ਆਉˆਦੀ। ਹੁਣ ਇਹ ਵੀ ਸਵਾਲ ਪੈਦਾ ਹੁੰਦਾ ਹੈ ਕਿ ਦਮਦਮੀ ਟਕਸਾਲ ਦਾ ਮੁਖੀ, ਆਪਣੇ ਮੁਖੀਆˆ ਵਲੋˆ ਲਿਖੇ ਗਏ ਇਤਿਹਾਸ ‘ਚ ਦਰਜ ਤਾਰੀਖਾˆ ਨੂੰ ਛੱਡਕੇ, ਸ਼੍ਰੋਮਣੀ ਕਮੇਟੀ ਵਲੋˆ ਨਿਰਧਾਰਤ ਕੀਤੀਆˆ ਗਈਆ ਗੱਲਤ ਤਾਰੀਖਾˆ ਨੂੰ ਕਿਓ ਮਾਨਤਾ ਦੇ ਰਿਹਾ ਹੈ? ਸ਼੍ਰੋਮਣੀ ਕਮੇਟੀ ਨੇ 14 ਮਾਰਚ 2010 ਨੂੰ ਜਾਰੀ ਕੀਤੇ ਕੈਲੰਡਰ ਵਿਚ 31 ਜਨਵਰੀ ਕਿਸ ਅਧਾਰ ਤੇ ਲਿਖੀ ਹੈ। ਹੁਣ ਸੰਤਾˆ ਦੀ ਯੂਨੀਅਨ ਦਾ ਕਿਸ ਅਧਾਰ ਤੇ ਧੁਮੱਕੜਸ਼ਾਹੀ ਕੈਲੰਡਰ ਦੀ ਹਮਾਇਤ ਕਰਦੀ ਹੈ? ਸਿਰਫ ਹਮਾਇਤ ਹੀ ਨਹੀ ਕਰਦੀ ਸਗੋˆ ਵਿਚਾਰ ਚਰਚਾ ਲਈ ਚੈਲ਼ੰਜ ਕਰਨ ਦੇ ਨਾਲ-ਨਾਲ ਅਗਲੀ ਰਣਨੀਤੀ ਤਿਆਰ ਕਰਨ ਦੇ ਡਰਾਵੇ ਵੀ ਦਿੰਦੀ ਹੈ ਪਰ! ਕਿਸੇ ਸਵਾਲ ਦਾ ਜੁਵਾਬ ਨਹੀ ਦਿੰਦੀ!
ਭਾਈ ਹਰੀ ਸਿੰਘ ਰੰਧਾਵਾ ਜੀ (ਜਨਰਲ ਸਕੱਤਰ ਗੁਰਮਤਿ ਸਿਧਾˆਤ ਪ੍ਰਚਾਰਕ ਸੰਤ ਸਮਾਜ) ਇਹ ਜਾਣਕਾਰੀ ਦਿਓ ਕਿ ਹੁਣ ਗੁਰੂ ਹਰਿ ਰਾਏ ਸਾਹਿਬ ਜੀ ਦਾ ਜਨਮ ਦਿਹਾੜਾ ਮਾਘ ਸੁਦੀ 13 ਮੁਤਾਬਕ 16 ਫਰਵਰੀ ਦਿਨ ਬੁਧਵਾਰ ਨੂੰ ਕਿਉˆ ਨਹੀ ਮਨਾਇਆ ਜਾ ਰਿਹਾ? ਹੁਣ ਦੇਖਦੇ ਹਾˆ ਕਿ ਭਾਈ ਹਰੀ ਸਿੰਘ ਜੀ ਆਪਣੇ ਬਿਆਨ, “ਜਿਸ ਕਿਸੇ ਨੂੰ ਵੀ ਇਸ ਬਾਰੇ ਭੁਲੇਖਾ ਹੈ ਉਹ ਜਦੋˆ ਮਰਜੀ ਮੀਡੀਆˆ ਵਿਚ ਬਹਿਸ ਕਰ ਲਵੇ” ਤੇ ਕਾਇਮ ਰਹਿੰਦੇ ਹਨ ਜਾˆ ਆਪਣੀ ਆਦਤ ਮੁਤਾਬਕ ਕੋਈ ਨਵੀ ਢੁੱਚਰ ਡਾˆਹ ਕਿ ਵਿਚਾਰ-ਚਰਚਾ ਤੋˆ ਮੁਖ ਮੋੜ ਲੈਦੇ ਹਨ।
ਖਾਲਸਾ ਜੀ, ਜਾਗੋ ਅਤੇ ਸੋਚੋ! ਇਕ ਦਿਹਾੜਾ ਚੰਦ ਦੇ ਕੈਲੰਡਰ (ਪੋਹ ਸੁਦੀ 7) ਨਾਲ ਅਤੇ ਦੂਜਾ ਸੂਰਜੀ ਦੇ ਕੈਲੰਡਰ (18 ਮਾਘ ਜੋ ਅਸਲ ‘ਚ 19 ਮਾਘ ਹੈ) ਨਾਲ ਮਨਾਉਣ ਪਿੱਛੇ ਇਨ੍ਹਾˆ ਦੀ ਚਾਲ ਨੁੰ ਸਮਝੋ। ਅੱਜ ਦੇ ਵਿਗਿਆਨਿਕ ਯੁਗ ਵਿਚ ਵੀ ਇਹ ਵੇਲੜਾˆ ਦੀ ਫੌਜ ਨਹੀ ਚਹੁੰਦੀ ਕਿ ਸੰਗਤਾ ਗਿਆਨਵਾਨ ਹੋਣ। ਕਿਰਤ ਤੋˆ ਭਗੌੜੇ ਤਾˆ ਇਹ ਹੀ ਚਹੁੰਦੇ ਹਨ ਕਿ ਸੰਗਤਾ ਸਾਥੋ ਪੁਛ ਕੇ ਹੀ ਆਪਣੇ ਇਤਿਹਾਸਕ ਦਿਹਾੜੇ ਮਨਾਉਣ ਤਾˆ ਜੋ ਇਨ੍ਹਾˆ ਦਾ ਲੁਟ ਦਾ ਸਿਧਾˆਤ ਬਰਕਰਾਰ ਰਹੇ।
ਬੰਦੀ ਛੋੜ ਦਿਵਸ ਤੇ ਬਿਪਰਵਾਦੀ ਜੂਲ਼ਾ
ਸਰਵਜੀਤ ਸਿੰਘ ਸੈਕਰਾਮੈˆਟੋ
ਸੰਨ 2009 ਦੇ ਬੰਦੀ ਛੋੜ ਦਿਵਸ (17 ਅਕਤੂਬਰ) ਤੇ ਨਾਨਕਸ਼ਾਹੀ ਕੈਲੰਡਰ ਨੂੰ ਵਿਗਾੜਨ ਨਾਲ ਅਰੰਭ ਹੋਇਆ ਵਿਵਾਦ ਖ਼ਤਮ ਨਹੀˆ ਹੋਇਆ, ਬਲਕਿ ਇਸ ਸਾਲ ਬੰਦੀ ਛੋੜ ਦਿਵਸ ਤੇ ਹੀ ਉਸ ਵਿਵਾਦ ’ਚ ਹੋਰ ਵਾਧਾ ਕਰ ਦਿੱਤਾ ਗਿਆ ਹੈ। ਕਿਸੇ ਸੋਚੀ-ਸਮਝੀ ਸਾਜ਼ਿਸ਼ ਅਧੀਨ ਪੈਦਾ ਕੀਤੇ ਗਏ ਵਿਵਾਦ ‘ਚ ਜੋ ਅਸਲ ਤਸਵੀਰ ਉੱਭਰਦੀ ਹੈ, ਉਹ ਹੈ ਕੌਮ ਦੇ ਭਵਿਖ ਤੇ ਵੋਟਾˆ ਦੀ ਰਾਜਨੀਤੀ ਭਾਰੂ। ਸਾਡੇ ਧਾਰਮਿਕ ਮੁੱਖੀਆˆ ਵਲੋਂ ਕਿਸੇ ਮਜਬੂਰੀ ਵੱਸ ਕੀਤੇ ਗਏ ਫੈਸਲੇ ਨੇ ਕੌਮ ‘ਚ ਖਾਨਾਜੰਗੀ ਦੇ ਹਾਲਾਤ ਪੈਦਾ ਕਰ ਦਿੱਤੇ ਸਨ। ਪਰ ਹੁਣ ਤਾˆ ਆਪਣੇ ਹੀ 14 ਮਾਰਚ ਦੇ ਫੈਸਲੇ ‘ਚ 5 ਨਵੰਬਰ ਨੂੰ ਤਬਦੀਲੀ ਕਰਕੇ ਬਲ਼ਦੀ ਤੇ ਤੇਲ ਪਾਉਣ ਦਾ ਕੰਮ ਕੀਤਾ ਹੈ।
ਪਿਛਲੇ ਸਾਲ ਬੰਦੀ ਛੋੜ ਦਿਵਸ ਤੇ ਇਕ ਐਸੀ ਖਖ਼ਰ ਆਈ ਸੀ ਕਿ ਜਾਗਰੂਕ ਸਿੱਖ ਸੰਗਤ ਸੁਣਕੇ ਹੈਰਾਨ ਹੋ ਗਈ। ਉਹ ਸੀ, ਬੰਦੀ ਛੋੜ ਦਿਵਸ ਤੇ ਹੋਈ ਪੰਜ ਤਖ਼ਤ ਸਾਹਿਬਾਨ ਦੇ ਮੁਖੀਆˆ ਦੀ ਮੀਟੰਗ ‘ਚ ਨਾਨਕਸ਼ਾਹੀ ਕੈਲੰਡਰ ਨੂੰ ਵਿਗਾੜਨ ਦੀ ਸਾਜ਼ਿਸ਼ ਪਰ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਜੀ ਨੰਦਗੜ ਵਲੋਂ ਸਖ਼ਤ ਸ਼ਟੈਡ ਲੈਣ ਕਾਰਨ ਇਹ ਸਾਜ਼ਿਸ਼ ਸਿਰੇ ਨਹੀ ਸੀ ਚੜ੍ਹ ਸਕੀ । ਗਿਆਨੀ ਗੁਰਬਚਨ ਸਿੰਘ ਨੇ ਇਹ ਮਸਲਾ ਸ਼੍ਰੌਮਣੀ ਕਮੇਟੀ ਨੂੰ ਸੌਂਪ ਦਿੱਤਾ ਸੀ। ਫਿਰ ਸ਼ੁਰੂ ਹੋਇਆ ਕਮੇਟੀਆˆ ਬਣਾਉਣ ਅਤੇ ਮੀਟੰਗਾˆ ਦਾ ਦੌਰ। ਅਵਤਾਰ ਸਿੰਘ ਮੱਕੜ ਅਤੇ ਹਰਨਾਮ ਸਿੰਘ ਧੁੰਮਾˆ ਦੀ ਦੋ ਮੈਂਬਰੀ ਕਮੇਟੀ ਵਲੋਂ ਨਾਨਕਸ਼ਾਹੀ ਕੈਲੰਡਰ ਨੂੰ ਵਿਗਾੜਨ ਦਾ ਮਤਾ ਪਾਸ ਕਰਨ ਉਪ੍ਰੰਤ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੀ ਮੋਹਰ ਲਵਾਉਣ ਲਈ ਮਤਾ ਪੇਸ਼ ਕੀਤਾ ਗਿਆ। ਉਥੇ ਵੀ ਕੁਝ ਜਾਗਦੀ ਜ਼ਮੀਰ ਵਾਲੇ ਸੱਜਣਾˆ, ਜਨਰਲ ਸਕੱਤਰ ਸੁਖਦੇਵ ਸਿੰਘ ਭੌਰ, ਕਰਨੈਲ ਸਿੰਘ ਪੰਜੋਲੀ ਅਤੇ ਬੀਬੀ ਰਵਿੰਦਰ ਕੌਰ ਨੇ ਬੁਹਤ ਹੀ ਸਖ਼ਤ ਸਟੈˆਡ ਲਿਆ ਪਰ ਜਦੋˆ ਹੁਕਮ ਹੀ ਉਪਰੋਂ ਆਏ ਹੋਣ, ਉਥੇ ਜਾਗਦੀ ਜ਼ਮੀਰ ਵਾਲਿਆˆ ਦੀ ਕੌਣ ਸੁਣਦਾ ਹੈ। ਅਖੀਰ 14 ਮਾਰਚ 2010 ਨੂੰ ਨਾਨਕਸ਼ਾਹੀ ਦਾ ਵਿਗਾੜਿਆ ਹੋਇਆ ਰੂਪ ਜਾਰੀ ਕਰ ਦਿੱਤਾ ਗਿਆ। ਜੋ ਫੈਸਲਾ ਅਕਾਲ ਤਖ਼ਤ ਸਾਹਿਬ ਤੋਂ 2003 ਵਿਚ ਕੀਤਾ ਗਿਆ ਸੀ ਉਸ ਨੂੰ ਕਿਸੇ ਡੂੰਘੀ ਸਾਜ਼ਿਸ਼ ਤਹਿਤ ਗ਼ਲਤ ਸਾਬਤ ਕਰ ਦਿੱਤਾ ਗਿਆ। ਸਿੱਖ ਕੌਮ ਦੀ ਧੌਣ ਤੇ ਵਦੀ-ਸੁਦੀ ਰੂਪੀ, ਗੁਲਾਮੀ ਦਾ ਉਹ ਜੂਲ਼ਾ ਫਿਰ ਧਰ ਦਿੱਤਾ ਗਿਆ, ਜਿਸ ਨੂੰ ਉਤਾਰਨ ਲਈ ਵਿਦਵਾਨਾˆ ਨੇ ਸਾਲਾˆ-ਬੱਧੀ ਖੋਜ ਕੀਤੀ ਸੀ। ਵਿਦਵਾਨਾˆ ਦੇ ਇਸ ਉਪਰਾਲੇ ਨੂੰ ਅਕਾਲ ਤਖ਼ਤ ਸਾਹਿਬ ਜੀ ਵਲੋˆ 2003 ‘ਚ ਮਾਨਤਾ ਦਿੱਤੀ ਗਈ ਸੀ। ਯਾਦ ਰਹੇ 14 ਮਾਰਚ 2010 ਨੂੰ 4 ਤਰੀਖਾˆ ਵਿਗਾੜੀਆˆ ਗਈਆˆ ਸਨ।
ਇਸ ਸਾਲ ਬੰਦੀ ਛੋੜ ਦਿਵਸ ਭਾਵ 5 ਨਵੰਬਰ, 2010 ਨੂੰ ਗਿਆਨੀ ਗੁਰਬਚਨ ਸਿੰਘ ਨੇ ਬਿਪਰਬਾਦੀ ਕੁਹਾੜੇ ਦਾ ਇਕ ਹੋਰ ਵਾਰ ਕਰਦਿਆˆ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੀ ਤਾਰੀਖ ਵੀ ਬਦਲ ਦਿੱਤੀ ਹੈ। ਅਕਾਲ ਤਖ਼ਤ ਸਾਹਿਬ ਵਲੋਂ 2003 ਵਿਚ ਪ੍ਰਵਾਨ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਮੁਤਾਬਕ ਇਹ ਦਿਹਾੜਾ 11 ਮੱਘਰ ਨੂੰ ਮਨਾਇਆ ਜਾˆਦਾ ਹੈ। 11 ਮੱਘਰ ਨਾਨਕਸ਼ਾਹੀ, ਹਰ ਸਾਲ ਗ੍ਰੈਗੋਰੀਨ ਕੈਲੰਡਰ ਦੀ 24 ਨਵੰਬਰ ਨੂੰ ਹੀ ਆਉਂਦਾ ਹੈ। ਇਸ ਸਾਲ ਇਹ ਦਿਹਾੜਾ 24 ਨਵੰਬਰ ਨੂੰ ਨਹੀਂ ਮਨਾਇਆ ਜਾਵੇਗਾ। ਹੁਣ ਇਹ 10 ਦਸੰਬਰ ਨੂੰ ਮਨਾਇਆ ਜਾਵੇਗਾ। ਕਿਉਂ?
14 ਮਾਰਚ 2010 ਨੂੰ ਨਾਨਕਸ਼ਾਹੀ ਕੈਲੰਡਰ ‘ਚ ਸੋਧਾˆ ਲਾਗੂ ਕਰਨ ਵੇਲੇ ਤਾˆ ਇਹ ਪ੍ਰਚਾਰ ਕੀਤਾ ਗਿਆ ਸੀ ਕਿ 2003 ਵਿਚ ਲਾਗੂ ਕੀਤੇ ਗਏ ਕੈਲੰਡਰ ਨੂੰ ਪੰਜਾਬ ਤੋਂ ਬਾਹਰਲੇ ਦੋ ਤਖਤਾˆ ਅਤੇ ਸੰਤ ਸਮਾਜ ਨੇ ਮਾਨਤਾ ਨਹੀ ਦਿੱਤੀ, ਇਸ ਲਈ ਸਾਰੀ ਕੌਮ ‘ਚ ਏਕਤਾ ਦੀ ਖਾਤਰ ਇਹ ਸੋਧਾˆ ਜ਼ਰੂਰੀ ਸਨ। ਇਸ ਵਿਵਾਦ ਸਬੰਧੀ ਪਿਛਲੇ ਸਮੇˆ ‘ਚ ਕਦੇ-ਕਦਾਈਂ ਚਰਚਾ ਵੀ ਸੁਣਾਈ ਦਿੰਦੀ ਰਹੀ ਹੈ, ਪਰ 14 ਮਾਰਚ 2010 ਤੋਂ 5 ਨਵੰਬਰ 2010 ਤਾਈਂ ਤਾˆ ਕੈਲੰਡਰ ‘ਚ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੀ ਤਾਰੀਖ ਤਬਦੀਲ ਕਰਨ ਦੀ ਮੰਗ ਕਿਸੇ ਵੀ ਧਿਰ ਵਲੋਂ ਨਹੀ ਕੀਤੀ ਗਈ, ਤਾˆ ਹੁਣ ਅਚਾਨਕ ਇਹ ਫੈਸਲਾ ਕਿਉਂ? 2003 ‘ਚ ਕੈਲੰਡਰ ਲਾਗੂ ਕਰਨ ਵੇਲੇ ਤਾˆ ਪ੍ਰਬੰਧਕ ਵੀ ਹੋਰ ਸਨ। ਮੰਨ ਲਓ! ਉਨ੍ਹਾˆ ਦੇ ਫੈਸਲੇ ਵਿਚ ਕੋਈ ਕਮੀ-ਪੇਸ਼ੀ ਸੀ, ਜਿਸ ‘ਚ ਸੋਧ ਕਰਨੀ ਜ਼ਰੂਰੀ ਸੀ ਪਰ ਪਿਛਲੇ ਅੱਠ ਮਹੀਨਿਆˆ ਵਿਚ ਤਾˆ ਪ੍ਰਬੰਧ ‘ਚ ਵੀ ਕੋਈ ਤਬਦੀਲੀ ਨਹੀ ਆਈ, ਤਾˆ ਹੁਣ ‘ਬਾਦਲੀ ਜਥੇਦਾਰਾˆ‘ ਦੀ ਕੀ ਮਜਬੂਰੀ ਸੀ?
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ, ਮੱਘਰ ਸੁਦੀ 5, 11 ਮੱਘਰ 1732 ਬਿਕ੍ਰਮੀ ਭਾਵ 11 ਨਵੰਬਰ 1675 (ਜੂਲੀਅਨ) ਦਿਨ ਵੀਰਵਾਰ ਨੂੰ ਹੋਈ ਸੀ। ਇਸ ਤਾਰੀਖ ਸਬੰਧੀ ਕੋਈ ਵੀ ਮੱਤ-ਭੇਦ ਨਹੀ ਹੈ।
“ਸੰਮਤ 1732 ਮੱਘਰ ਸੁਦੀ 5 ਵੀਰਵਾਰ ਦੁਇ ਪਹਿਰ ਇਕ ਘੜੀ ਦਿਨ ਚੜ੍ਹੇ ਸ੍ਰੀ ਗੁਰੂ ਤੇਗ ਬਹਾਦਰ ਜੀ ਸਮਾਏ ਦਿੱਲੀ ਵਿੱਚ; ਸਾˆਗ ਹੋਇਆ ਗੁਰੂ ਜੀ ਕੀਤਾ” (ਗੁਰ-ਪ੍ਰਣਾਲੀ, ਪੰਨਾ10)
ਸਤਾਰਾˆ ਸੈ ਬੱਤੀ ਬਰਖ ਸੰਮਤਿ ਵੀਰਵਾਰ ਕੋ ਨਾਇ।
ਮੱਘਰ ਸ਼ੁਦਿ ਥਿਤਿ ਪੰਚਮੀ ਤੇਗ ਬਹਾਦਰ ਗੁਰੂ ਸਮਾਏ॥39॥ (ਗੁਰ-ਪ੍ਰਣਾਲੀ, ਪੰਨਾ16)
ਮੱਘ੍ਰ ਪੰਚਮੀ ਸੁਦੀ ਪਛਾਨਹੁˆ ਸੁਰਗੁਰਵਾਰ ਤਬਹਿ ਪਹਿਚਾਨਹੁˆ।
ਸੰਮਤ ਸੱਤਰਾˆ ਸੈ ਬੱਤਿਸਾ ਭਾਣਾ ਵਰਤਾਯੋ ਜਗਦੀਸ਼ਾ। (ਗੁਰਪ੍ਰਤਾਪ ਸੂਰਜ, ਰਾਸਿ12)
ਉਪ੍ਰੋਕਤ ਹਵਾˆਲਿਆ ਮੁਤਾਬਿਕ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਮੱਘਰ ਸੁਦੀ 5 ਦਿਨ ਵੀਰਵਾਰ ਸੰਮਤ 1732 ਨੂੰ ਹੋਈ ਸੀ।
“13 ਮੱਘਰ, ਸੁਦੀ ਪੰਚਮੀ ਸੰਮਤ 1732 ਬਿਕ੍ਰਮੀ ਨੂੰ ਗੁਰੁਵਾਰ ਨਿਗੁਰੇ ਦੀ ਅਜੇਹੀ ਕਹਿਰ ਭਰੀ ਖੂਨਣ ਸਵੇਰ ਹੋਈ,” (ਤਵਾਰੀਖ ਗੁਰੂ ਖਾਲਸਾ, ਗਿਆਨੀ ਗਿਆਨ ਸਿੰਘ)
ਇਥੇ ਇਕ ਹੋਰ ਤਰੀਖ ਸਾਡੇ ਸਾਹਮਣੇ ਆ ਗਈ ਹੈ 13 ਮੱਘਰ, ਸੁਦੀ ਪੰਚਮੀ ਦਿਨ ਗੁਰੁਵਾਰ (ਵੀਰਵਾਰ)
ਸੰਮਤ 1732 ਬਿਕ੍ਰਮੀ । ਭਾਵੇˆ 13 ਮੱਘਰ ਠੀਕ ਨਹੀ ਹੈ ਇਥੇ 11 ਮੱਘਰ ਹੋਣਾ ਚਾਹੀਦਾ ਸੀ, ਕਿਉਂਕਿ 11 ਮੱਘਰ ਅਤੇ ਮੱਘਰ ਸੁਦੀ ਪੰਚਮੀ ਨੂੰ ਹੀ ਵੀਰਵਾਰ ਸੀ, ਇਸ ਨਾਲ ਸਾਰੇ ਲੇਖਕ ਸਹਿਮਤ ਹਨ ਪਰ ਤਰੀਖ ਲਿਖਣ ਦਾ ਨਵਾ ਢੰਗ ਧਿਆਨ ਦੇਣ ਯੋਗ ਹੈ। ਭਾਈ ਸੰਤੋਖ ਸਿੰਘ ਜੀ 1840 ‘‘ਚ “ਮੱਘ੍ਰ ਪੰਚਮੀ ਸੁਦੀ ਪਛਾਨਹੁˆ ਸੁਰਗੁਰਵਾਰ ਤਬਹਿ ਪਹਿਚਾਨਹੁˆ” ਲਿਖ ਰਹੇ ਹਨ ਪਰ ਗਿਆਨੀ ਗਿਆਨ ਸਿੰਘ ਜੀ 1891 ‘‘ਚ 13 ਮੱਘਰ (11 ਮੱਘਰ) ਲਿਖ ਰਹੇ ਹਨ। ਇਸੇ ਹੀ ਤਾਰੀਖ ਨੂੰ ਸ਼੍ਰੋਮਣੀ ਕਮੇਟੀ 11 ਨਵੰਬਰ (ਜੂਲੀਅਨ) ਲਿਖ ਰਹੀ ਹੈ।
“ਂੋੱ ਟਿ ੱਅਸ ਟਹੲ ਟੁਰਨ ੋਾ ਘੁਰੁ ੰਅਹਬਿ ੱਹੋ ਰੲਮਅਨਿੲਦ ਚਅਲਮ ਫ਼ ਤੁਇਟ। ਠਹੲ ਅੁਟਹੋਰਟਿਇਸ ੋਾੲਰੲਦ ਟਹਰੲੲ ਅਲਟੲਰਨਅਟਵਿੲਸ ਵਡਿ : (1) ਠੋ ਸਹੋੱ ਮਰਿਅਚਲੲਸ, ੋਰ (2) ਟੋ ੲਮਬਰਅਚੲ ੀਸਲਅਮ, ੋਰ (3) ਟੋ ਪਰੲਪਅਰੲ ਹਮਿਸੲਲਾ ਾੋਰ ਦੲਅਟਹ। ਘੁਰੁ ੰਅਹਬਿ ਅਚਚੲਪਟੲਦ ਟਹੲ ਲਅਸਟ। ੌਨ ਸੲੲਨਿਗ ਘੁਰੁ ੰਅਹਬਿ ਅਦਅਮਅਨਟ ਅਨਦ ਮਿਮੋਵੲਅਬਲੲ, ਟਹੲ ਅੁਟਹੋਰਟਿਇਸ ੋਰਦੲਰੲਦ ਟਹੲ ੲਣੲਚੁਟੋਿਨੲਰ (ਝਅਲਲਅਦ) ਟੋ ਸੲਵੲਰ ਟਹੲ ਹੲਅਦ ਾਰੋਮ ਟਹੲ ਬੋਦੇ। ਠਹੲ ੋਰਦੲਰ ੱਅਸ ਮਿਪਲੲਮੲਨਟੲਦ। ਠਹੲ ਹਸਿਟੋਰਅਿਨਸ ਤੁੋਟੲ ਟਹਸਿ ਦਅਟੲ ਅਸ ਂੋਵੲਮਬੲਰ 11, 1675 ੳਧ”। (ਹਟਟਪ://ਸਗਪਚ।ਨੲਟ/ਗੁਰੁਸ/ਗੁਰੁਟੲਗਹਬਅਹਅਦੁਰ।ਅਸਪ)
ਉਪ੍ਰੋਕਤ ਪੁਰਾਤਨ ਹਵਾਲਿਆ ਤੋਂ ਗੁਰੂ ਜੀ ਦੀ ਸ਼ਹੀਦੀ ਦੀ ਇਕ ਹੀ ਸਾˆਝੀ ਤਰੀਖ ਮਿਲਦੀ ਹੈ ਉਹ ਹੈ ਮੱਘਰ ਸੁਦੀ ਪੰਜ, 11 ਮੱਘਰ, ਮੱਘਰ ਸੁਦੀ ਪੰਜ, ਸੰਮਤ 1732, ਦਿਨ ਵੀਰਵਾਰ। ਯਾਦ ਰਹੇ ਪੁਰਾਣੇ ਸਮੇˆ ‘ਚ ਜੋ ਕੈਲੰਡਰ ਬਣਾਏ ਗਏ ਸਨ ਉਹ ਚੰਦ ਤੇ ਆਧਾਰਤ ਸਨ। ਜਿਸ ਮੁਤਾਬਕ ਗੁਰੂ ਜੀ ਦੀ ਸ਼ਹੀਦੀ ਦੀ ਤਾਰੀਖ ਮੱਘਰ ਸੁਦੀ ਪੰਜ ਲਿਖੀ ਗਈ, ਇਸ ਪਿਛੋਂ ਸੂਰਜ ਆਧਾਰਤ ਕੈਲੰਡਰ ਹੋਂਦ ਵਿੱਚ ਆਏ। ਉਸ ਮੁਤਾਬਿਕ ਗੁਰੂ ਜੀ ਦੀ ਸ਼ਹੀਦੀ 11 ਮੱਘਰ ਦਿਨ ਵੀਰਵਾਰ ਨੂੰ ਹੋਈ ਸੀ। ਹਿੰਦੋਸਤਾਨ ‘ਚ ਅੰਗਰੇਜਾˆ ਦੇ ਆਉਣ ਤੋˆ ਪਹਿਲਾˆ ਇਹ ਕੈਲੰਡਰ ਹੀ ਪ੍ਰਚੱਲਤ ਸਨ। ਹੁਣ ਜਦੋਂ 11 ਮੱਘਰ ਬਿਕ੍ਰਮੀ 1732 ਨੂੰ ਜੂਲੀਅਨ ਕੈਲੰਡਰ ‘ਚ ਲਿਖਿਆ ਗਿਆ ਤਾˆ ਇਸ ਨੂੰ 11 ਨਵੰਬਰ 1675 ਦਿਨ ਵੀਰਵਾਰ ਲਿਖਿਆ ਗਿਆ। ਇਹ ਤਾਰੀਖ ਹੀ ਸ਼੍ਰੋਮਣੀ ਕਮੇਟੀ ਦੀਆˆ ਲਿਖਤਾ ‘ਚ ਮਿਲਦੀ ਹੈ। ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਜਿਸ ਦਿਨ ਚਾˆਦਨੀ ਚੌਕ ਵਿਚ ਕਾਜ਼ੀ ਅਬਦੁਲ ਵਹਾਬ ਦੇ ਫ਼ਤਵਾ ਜਾਰੀ ਕਰਨ ਤੇ ਜਲਾਦ ਜਲਾਲੁਦੀਨ ਨੇ ਗੁਰੂ ਜੀ ਦੇ ਸੀਸ ਤੇ ਤਲਵਾਰ ਚਲਾਈ ਸੀ, ਉਹ ਦਿਨ ਵੀਰਵਾਰ, ਮੱਘਰ ਸੁਦੀ 5, ਮੱਘਰ 11, ਸੰਮਤ ਬਿਕ੍ਰਮੀ 1732, ਅਤੇ 11 ਨਵੰਬਰ 1675 ਜੂਲੀਅਨ ਸੀ। ਇਸ ਦਾ ਭਾਵ ਹੈ ਕਿ ਉਸ ਦਿਨ ਤਿੰਨ ਤਰੀਕਾˆ ਸਨ। ਹੁਣ ਇਹ ਤਿੰਨੇ ਤਰੀਖਾˆ ਕਦੇ ਵੀ ਇਕੱਠੀਆˆ ਨਹੀ ਆਉਣਗੀਆˆ। ਪਤਾˆ ਨਹੀ ਗਿਆਨੀ ਗੁਰਬਚਨ ਸਿੰਘ ਜੀ ਦੀ ਕੀ ਮਜਬੂਰੀ ਹੈ ਕਿ ਉਹ ਹਰ ਸਾਲ ਸੀ: ਈ: ਕੈਲੰਡਰ ਦੀ 24 ਨਵੰਬਰ ਨੂੰ ਹੀ ਆਉਣ ਵਾਲੀ 11 ਮੱਘਰ ਨਾਲੋਂ ਮੱਘਰ ਸੁਦੀ 5 ਨੂੰ ਜਿਆਦਾ ਮਹੱਤਵ ਪੂਰਨ ਸਮਝ ਰਹੇ ਹਨ?
ਅੱਜ ਦਿਨ ਐਤਵਾਰ ਨੂੰ ਵੀ ਤਿੰਨ ਤਰੀਖਾˆ ਹਨ। ਕੱਤਕ ਸੁਦੀ 8, ਮੱਘਰ 1 (ਨਾਨਕਸ਼ਾਹੀ) ਅਤੇ 14 ਨਵੰਬਰ ਸੀ: ਈ:। ਚੰਦ ਦੇ ਕੈਲੰਡਰ ਦੀ ਇਕ ਖਾਸ ਵਿਸ਼ੇਸ਼ਤਾਈ ਇਹ ਵੀ ਹੈ, ਇਸ ‘ਚ ਇਕ ਦਿਨ ਵਿਚ ਦੋ ਤਰੀਖਾˆ ਜਾˆ ਦੋ ਦਿਨਾˆ ‘ਚ ਇਕ ਤਾਰੀਖ ਅਕਸਰ ਹੀ ਆਉਂਦੀ ਰਹਿੰਦੀ ਹੈ। 1 ਦਸੰਬਰ 2010 ਦਿਨ ਬੁੱਧਵਾਰ ਨੂੰ ਮੱਘਰ ਵਦੀ 10 ਅਤੇ 11 ਹੋਵੇਗੀ ਭਾਵ ਇਕ ਦਿਨ ਹੀ ਦੋ ਤਾਰੀਖਾˆ। ਦਸੰਬਰ 14 ਅਤੇ 15 ਨੂੰ ਮੱਘਰ ਸੁਦੀ 8 ਹੋਵੇਗੀ ਭਾਵ ਦੋ ਦਿਨਾˆ ‘ਚ ਇਕ ਤਰੀਖ ਅਤੇ 24 ਦਸੰਬਰ ਦਿਨ ਸ਼ੁਕਰਵਾਰ ਨੂੰ ਚੰਦ ਦੀਆˆ ਦੋ ਤਾਰੀਖਾˆ, ਪੋਹ ਵਦੀ 3 ਅਤੇ 4 ਆਉਣਗੀਆˆ । ਸਾਲ 2010 ‘ਚ ਅਜੇਹਾ 26 ਵੇਰਾˆ ਵਾਪਰਿਆˆ ਹੈ। ਹਰ ਮਹੀਨੇ ਵਿਚ ਘੱਟੋ-ਘੱਟ ਇਕ ਵਾਰ ਅਤੇ ਵੱਧ ਤੋਂ ਵੱਧ ਜੁਲਾਈ ਮਹੀਨੇ ਵਿਚ ਚਾਰ ਵਾਰ ਅਜੇਹਾ ਹੋਇਆ ਹੈ। ਹੋਰ ਕਮਾਲ ਵੇਖੋ! ਹਰ ਤੀਜੇ ਜਾˆ ਚੌਥੇ ਸਾਲ ਚੰਦ ਦੇ ਸਾਲ ਦੇ 13 ਮਹੀਨੇ ਵੀ ਹੁੰਦੇ ਹਨ। 2010 ਵਿਚ ਚੰਦ ਦੇ ਸਾਲ ਦੇ 13 ਮਹੀਨੇ ਹਨ। ਵੈਸਾਖ ਦੇ ਦੋ ਮਹੀਨੇ ਹਨ। 2012 ‘ਚ ਵੀ ਚੰਦ ਦੇ ਸਾਲ ਦੇ 13 ਮਹੀਨੇ ਹੋਣਗੇ। ਭਾਦੋਂ ਦੇ ਦੋ ਮਹੀਨੇ।
ਚੰਦ ਦਾ ਇੱਕ ਸਾਲ 354.37 ਦਿਨਾˆ ਦਾ ਹੁੰਦਾ ਹੈ। ਸੂਰਜੀ ਸਾਲ 365. 2422 ਦਿਨਾˆ ਦਾ। ਚੰਦ ਦਾ ਇੱਕ ਸਾਲ ਸੂਰਜੀ ਸਾਲ ਨਾਲੋਂ ਲੱਗਭੱਗ 11 ਦਿਨ ਛੋਟਾ ਹੁੰਦਾ ਹੈ। ਹੁਣ ਜਦੋਂ ਅਸੀਂ ਚੰਦ ਆਧਾਰਤ ਬਿਕਰਮੀ ਕੈਲੰਡਰ ਦੀ ਵਰਤੋਂ ਕਰਦੇ ਹਾˆ ਤਾˆ ਕੋਈ ਵੀ ਗੁਰਪੁਰਬ ਸੁਦੀ-ਵਦੀ ਅਨੁਸਾਰ ਪਿਛਲੇ ਸਾਲ ਨਾਲੋਂ ਤਕਰੀਬਨ 11 ਦਿਨ ਪਹਿਲਾˆ ਆ ਜਾˆਦਾ ਹੈ। ਅੱਗਲੇ ਸਾਲ ਉਹ ਪੁਰਬ ਹੋਰ 11 ਦਿਨ ਪਹਿਲਾˆ ਹੋ ਜਾਵੇਗਾ। ਭਾਵ ਚੰਦ ਦੇ ਸਾਲ ਅਤੇ ਸੂਰਜ ਦੇ ਸਾਲ ਵਿਚ, 2 ਸਾਲਾˆ ਵਿੱਚ ਹੀ ਲੱਗਭੱਗ 22 ਇਨਾˆ ਦਾ ਅੰਤਰ ਹੋ ਗਿਆ। ਹੁਣ ਚੰਦ ਦੇ ਸਾਲ ਵਿਚ ਤੀਜੇ ਜਾˆ ਚੌਥੇ ਸਾਲ ਇੱਕ ਮਹੀਨਾ ਹੋਰ ਜੋੜ ਦਿੱਤਾ ਜਾਵੇਗਾ ਤਾˆ ਜੋ ਉਸ ਨੂੰ ਸੂਰਜੀ ਸਾਲ ਦੇ ਨੇੜੇ-ਤੇੜੇ ਕੀਤਾ ਜਾ ਸਕੇ। ਇਹ ਤੇਰ੍ਹਵਾˆ ਮਹੀਨਾ ਜਿਸ ਨੂੰ ਲੌਂਦ ਦਾ ਮਹੀਨਾ ਕਿਹਾ ਜਾˆਦਾ ਹੈ, ਹਿੰਦੂ ਮਤ ਅਨੁਸਾਰ ਇਹ ਮਹੀਨਾ ਮਾੜਾ ਹੁੰਦਾ ਹੈ। ਇਸ ਵਿੱਚ ਕੋਈ ਸ਼ੁਭ ਕੰਮ ਨਹੀਂ ਕੀਤਾ ਜਾ ਸਕਦਾ। ਲੌਂਦ ਦੇ ਮਹੀਨੇ ਤੋਂ ਪਿਛੋ ਆਉਣ ਵਾਲੇ ਦਿਹਾੜੇ 18/19 ਦਿਨ ਸੂਰਜੀ ਕੈਲੰਡਰ ਵਿਚ ਪਛੜ ਜਾˆਦੇ ਹਨ। ਮਿਸਾਲ ਵਜੋ, 5 ਨਵੰਬਰ ਨੂੰ ਕੀਤੀ ਗਈ ਨਵੀ ਸੋਧ ਉਪ੍ਰੰਤ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ 2010 ਵਿਚ 10 ਦਸੰਬਰ ਨੂੰ ਮਨਾਇਆ ਜਾਵੇਗਾ। 2011 ਵਿਚ ਇਹ ਦਿਹਾੜਾ 29 ਨਵੰਬਰ ਨੂੰ, 2012 ਵਿਚ 17 ਦਸੰਬਰ ਅਤੇ 2013 ਵਿਚ 7 ਦਸੰਬਰ ਨੂੰ ਮਨਾਇਆ ਜਾਵੇਗਾ। ਇਸ ਗੁੰਝਲਦਾਰ ਕੈਲੰਡਰ ਦੀਆˆ ਤਰੀਖਾˆ ਹਰ ਸਾਲ ਸੂਰਜੀ ਕੈਲੰਡਰ ਵਿਚ ਬਦਲ ਜਾˆਦੀਆˆ ਹਨ। ਇਸੇ ਕਰਕੇ ਹੀ ਇਹ ਸਾਨੂੰ ਯਾਦ ਨਹੀ ਰਹਿ ਸਕਦੀਆˆ ਅਤੇ ਨਾˆ ਹੀ ਅਸੀ ਆਪ ਇਨ੍ਹਾˆ ਦਾ ਹਿਸਾਬ-ਕਿਤਾਬ ਕਰ ਸਕਦੇ ਹਾˆ । ਸਾਨੂੰ ਜੰਤਰੀਆˆ ਤੇ ਹੀ ਨਿਰਭਰ ਹੋਣਾ ਪੈਣਾ ਹੈ ਅਤੇ ਜੰਤਰੀਆˆ ਨੂੰ ਬਣਾਉਦੇ ਹਨ ‘ਪੰਡਿਤ ਜੀ ਮਹਾਰਾਜ‘।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਚੰਦ ਆਧਾਰਤ ਬਿਕ੍ਰਮੀ ਕੈਲੰਡਰ ਨੂੰ ਵੀ ਖਿੱਚ-ਧੂਹ ਕੇ ਸੂਰਜੀ ਕੈਲੰਡਰ ਦੇ ਨੇੜੇ-ਤੇੜੇ ਹੀ ਕਰਨਾ ਪੈਣਾ ਹੈ, ਤਾˆ ਕਿਉਂ ਨਾ ਸੂਰਜੀ ਕੈਲੰਡਰ ਹੀ ਅਪਣਾ ਲਿਆ ਜਾਵੇ? ਨਾਨਕਸ਼ਾਹੀ ਕੈਲੰਡਰ ਸੂਰਜ ਦੀ ਚਾਲ ਨਾਲ ਚਲਦਾ ਹੈ। ਇਸ ਮੁਤਾਬਕ 11 ਮੱਘਰ ਹਰ ਸਾਲ ਗ੍ਰੈਗੋਰੀਅਨ ਜਾˆ ਸੀ:ਈ: ਕੈਲੰਡਰ ਦੀ 24 ਨਵੰਬਰ ਨੂੰ ਹੀ ਆਵੇਗਾ। ਨਾਨਕਸ਼ਾˆਹੀ ਕੈਲੰਡਰ ਵਿੱਚ ਕਨੇਡਾ ਨਿਵਾਸੀ ਸ. ਪਾਲ ਸਿੰਘ ਪੁਰੇਵਾਲ ਜੀ ਨੇ ਹਰ ਤਾਰੀਖ ਪੱਕੀ ਕਰ ਦਿੱਤੀ ਸੀ। ਸਾਧ ਬਾਬੇ ਇਹ ਰੌਲ੍ਹਾˆ ਪਾਕੇ ਕਿ ਤਾਰੀਖਾˆ ਬਦਲ ਦਿੱਤੀਆˆ ਗਈਆˆ ਹਨ, ਸੰਗਤਾˆ ਨੂੰ ਗੁਮਰਾਹ ਕਰਨ ਦਾ ਅਸਫ਼ਲ ਯਤਨ ਕਰ ਰਹੇ ਹਨ। ਅੱਜ ਸਿੱਖ ਕੌਮ ਦੁਨੀਆˆ ਭਰ ਵਿੱਚ ਫੈਲ ਚੁੱਕੀ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਸਾਡਾ ਸੀ: ਈ: ਕੈਲੰਡਰ ਬਿਨਾˆ ਗੁਜਾਰਾ ਹੋ ਜਾਵੇਗਾˆ? ਇਹ ਸਵਾਲ ਸਾਰੇ ਪਾਠਕ ਆਪਣੇ ਆਪ ਨੂੰ ਪੁੱਛਣ। ਅੱਜ (ਦਿਨ ਐਤਵਾਰ) ਕਿੰਨੀ ਤਰੀਖ ਹੈ? ਜੇ ਤੁਹਾਡਾ ਜੁਵਾਬ 14 ਨਵੰਬਰ ਹੈ ਤਾˆ ਸਾਨੂੰ ਸੀ ਈ ਕੈਲੰਡਰ ਦੀ ਲੋੜ ਹੈ ਪਰ ਜੇ ਤੁਹਾਡਾ ਜੁਵਾਬ ਕੱਤਕ ਸੁਦੀ 8 ਹੈ ਤਾˆ ਸਾਨੂੰ ਸੀ ਈ ਕੈਲੰਡਰ ਦੀ ਕੋਈ ਲੋੜ ਨਹੀ।
ਬੰਦੀਛੋੜ ਦਿਵਸ ਤਾˆ ਸਿੱਖ ਕੌਮ ਲਈ ਉਨ੍ਹਾˆ ਸਾਰੇ ਬੰਧਨਾˆ ਤੋਂ ਮੁਕਤ ਹੋਣ ਲਈ ਪ੍ਰਣ ਕਰਨ ਦਾ ਦਿਹਾੜਾ ਹੈ ਜੋ ਬਿਪਰਵਾਦੀ ਅਤੇ ਡੇਰਾਵਾਦੀ ਸਾਡੇ ਤੇ ਠੋਸਣਾ ਚਹੁੰਦੇ ਹਨ। ਇਕ ਪਾਸੇ ਤਾˆ ਸਾਨੂੰ ਸਟੇਜਾˆ ਤੋਂ ਅੱਡੀਆˆ ਚੁੱਕ-ਚੁੱਕ ਕੇ ਇਹ ਦੱਸਿਆ ਜਾˆਦਾ ਹੈ ਕਿ ਅੱਜ ਦੇ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਵਿਚੋਂ 52 ਹਿੰਦੂ ਰਾਜਿਆˆ ਨੂੰ ਅਜ਼ਾਦ ਕਰਵਾਇਆ ਸੀ। ਦੂਜੇ ਪਾਸੇ, ਉਸੇ ਹੀ ਦਿਨ, ਗੁਰੂ ਹਰਗੋਬਿੰਦ ਸਾਹਿਬ ਜੀ ਵਲੋਂ ਸਾਜੇ ਗਏ ਅਕਾਲ ਤਖਤ ਸਾਹਿਬ ਦਾ ਮੁਖ ਸੇਵਾਦਾਰ, ਜੋ ਆਪਣੇ ਆਪ ਨੂੰ ਜਥੇਦਾਰ ਅਤੇ ਸਿੰਘ ਸਾਹਿਬ ਅਖਵਾ ਕੇ ਜਿਆਦਾ ਖੁਸ਼ ਹੁੰਦਾ ਹੈ, ਉਸੇ ਹੀ ਤਖਤ ਤੋ, ਸਿਖ ਕੌਮ ਦੀ ਵੱਖਰੀ ਅਤੇ ਨਿਆਰੀ ਹਸਤੀ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ‘ਚ ਬੇਲੋੜੀਆˆ ਅਤੇ ਅਣਵਿਗਿਆਨਿਕ ਤਬਦੀਲੀਆˆ ਕਰਕੇ, ਬਿਪਰਵਾਦੀ ਜੂਲ਼ਾ ਸਾਡੀ ਧੌਣ ਤੇ ਰੱਖਣ ਦਾ ਐਲਾਨ ਕਰਦਾ ਹੈ। ਖਾਲਸਾ ਜੀ ਜਾਗੋ!
ਪਹਿਲੀ ਮੁਲਾਕਾਤ
ਲੁਧਿਆਣੇ ਦੇ ਕਿਸੇ ਕੇਂਦਰ ਵਿਖੇ ਕੋਈ ਪ੍ਰੋਗਰਾਮ ਤੇ ਮੈਂ ਵੀ ਸ਼ੌਕ ਵਜੋਂ ਉਥੇ ਪਹੁੰਚਿਆ ਹੋਇਆ ਸੀ। ਕਈ ਗੌਣ ਵਾਲੇ ਆਏ ਹੋਏ ਸਨ। ਹਰਭਜਨ ਤੇ ਜਤਿੰਦਰ ਵੀ ਉੱਥੇ ਹਾਜ਼ਰ ਸਨ। ਕੈਮਰੇ ਦੇ ਕਰਕੇ ਸਟੇਜ ਦੇ ਅੱਗੇ ਪਿੱਛੇ ਹੋਣ ਦਾ ਮੌਕਾ ਮਿਲਦਾ ਸੀ। ਉਹਨਾਂ ਦਿਨਾਂ ਵਿਚ ਅਮਰ ਨੂਰੀ ਤੇ ਸਰਦੂਲ ਦੀ ਚੜ੍ਹਤ ਸੀ ਪਰ ਉਹ ਹਾਲੇ ਵਿਆਹੇ ਹੋਏ ਨਹੀਂ ਸਨ। ਸਰਦੂਲ ਵੱਲੋਂ ਨੂਰੀ ਦੀ ਖੁਸ਼ਾਮਦੀ ਤੇ ਤਰਲਾ ਜਿਹਾ ਵਰਤਾਓ ਦੇਖਣਯੋਗ ਸੀ। ਸਰਦੂਲ ਦੀ ਇਸ ਤਰ੍ਹਾਂ ਦੀ ਹਾਲਤ ਸਾਡੇ ਲਈ ਮਜ਼ਾਕ ਕਰਨ ਦਾ ਵਿਸ਼ਾ ਬਣੀ ਹੋਈ ਸੀ। ਹਰਭਜਨ ਵੀ ਆਪਣੇ ਟੋਟਕੇ ਜਿਹੇ ਛੱਡੀ ਜਾਂਦਾ ਸੀ। ਸਟੇਜ ਤੇ ਜੱਬਲ ਤੇ ਜਤਿੰਦਰ ਨੇ ਕੀ ਸੁਣਾਇਆ ਇਹ ਤਾਂ ਯਾਦ ਨਹੀਂ ਪਰ ਦੇਰ ਰਾਤ ਇਹ ਦੋਵੇਂ ਤੇ ਇਕ ਦੋ ਹੋਰ ਕਲਾਕਾਰ ਸਾਡੇ ਘਰ ਮੇਰੇ ਨਾਲ ਆ ਗਏ। ਸਾਰੇ ਲੋਕ ਇਹਨਾਂ ਦੋਹਾਂ ਨੂੰ ਪਤੀ–ਪਤਨੀ ਸਮਝਦੇ ਸਨ। ਸਾਡੀ ਮਾਤਾ ਜੀ ਵੀ ਟੀ.ਵੀ. ਦੇਖਦੇ ਸਨ ਇਸ ਲਈ ਉਹਨਾਂ ਦੇ ਖਿਆਲ ਅਨੁਸਾਰ ਇਹੀ ਸੱਚ ਸੀ। ਪਰ ਜੱਬਲ ਨੂੰ ਮੌਕਾ ਸਾਂਭਣਾ ਆਉਂਦਾ ਸੀ। ਰੋਟੀ ਪਾਣੀ ਦੇ ਬਾਅਦ ਬੈਠੇ ਤਾਂ ਉਹ ਬੋਲਿਆ। ‘‘ਬੀਜੀ ਇਹ ਮੇਰੀ ਵਹੁਟੀ ਨਹੀਂ', ਅਸਲ ਵਿਚ ਉਹ ਇਸ ਤੋਂ ਸੋਹਣੀ ਹੈ, ਪਰ ਇਹਨੂੰ ਕੁਝ ਅਕਲ ਉਸ ਤੋਂ ਵੱਧ ਹੈ, ਸਮਝੋ ਨਿਭੀ ਜਾ ਰਹੀ ਹੈ।'' ਪਰ ਇਹ ਤਾਂ ਮੇਰੀ ਜੱਬਲ ਨਾਲ ਪਹਿਲੀ ਮੁਲਾਕਾਤ ਨਹੀਂ ਲੱਗਦੀ।
ਮੈਨੂੰ ਉਹ ਇਕ ਦਿਨ ਦੂਰਦਰਸ਼ਨ ਦੇ ਗਲਿਆਰੇ ਵਿਚ ਮਿਲ ਗਿਆ। ਸ਼ਾਇਦ ਕਿਸੇ ਨਾਟਕ ਦੇ ਚੱਕਰਾਂ ਵਿਚ ਸੀ। ਜਿਵੇਂ ਚਾਹ ਮੈਨੂੰ ਕਿਸੇ ਨੇ ਪਿਲਾ ਦਿੱਤੀ ਤੇ ਉਹ ਵੀ ਕਿਸੇ ਤੋਂ ਪੀ ਬੈਠਾ ਸੀ। ਐਵੇਂ ਗੱਲਾਂ ਵਿਚ ਮੈਂ ਕਹਿ ਬੈਠਾ, ‘ਹੁਣ ਤਾਂ ਤੁਸੀਂ ਅਮੀਰ ਕਲਾਕਾਰ ਹੋ ਗਏ ਹੋ, ਪੰਜਾਬੀ ਫਿਲਮ ਕਰਨ ਲਗ ਪਏ ਹੋ, ਚਲੋ ਟੀ.ਵੀ. ਤੋਂ ਖਹਿੜਾ ਛੁੱਟਾ, ਹੁਣ ਕੀ ਤੁਸੀਂ ਬੰਬੇ ਜਾਵੋਗੇ?' ਛੱਡ ਯਾਰ, ਐਥੇ ਤਾਂ ਫਿਲਮ ਦੀ ਸ਼ੂਟਿੰਗ ਤੇ ਕਿਰਾਇਆ ਵੀ ਆਪਣਾ ਲਾਕੇ ਜਾਈਦਾ। ਤੈਨੂੰ ਨਹੀਂ ਪਤਾ ਇਹ ਫਿਲਮ ਦੂਰਦਰਸ਼ਨ ਦੇ ਇਕ ਅਧਿਕਾਰੀ ਦੀ ਹੈ। ਜੇ ਬਾਹਲ਼ਾ ਨਖਰਾ ਕਰਦੇ ਤਾਂ ਐਨਾਂ ਦੂਰਦਰਸ਼ਨ ਦੇ ਪ੍ਰੋਗਰਾਮਾਂ ਤੋਂ ਵੀ ਹੱਥ ਧੋ ਬੈਠਾਂਗਾ। ਮੈਂ ਕੀ ਜਵਾਬ ਦਿੱਤਾ ਇਹ ਵੀ ਯਾਦ ਨਹੀਂ ਤੇ ਇਹ ਵੀ ਨਹੀਂ ਯਾਦ ਕਿ ਕਿਵੇਂ ਇਹ ਮੁਲਾਕਾਤ ਖ਼ਤਮ ਹੋਈ ਪਰ ਸ਼ਰਤੀਆ ਇਹ ਵੀ ਪਹਿਲੀ ਮੁਲਾਕਾਤ ਨਹੀਂ ਸੀ।
ਉਹ ਦਿਨ ਮਿੱਠਾ ਜਿਹਾ ਸੀ, ਪਰ ਸੀ ਖੁੱਲ੍ਹਾ। ਲਲਤੋਂ ਪਿੰਡ (ਲੁਧਿਆਣਾ) ਵਿਚ ਜਸਵਿੰਦਰ ਭੱਲੇ ਜਾਂ ਸ਼ਾਇਦ ਕਿਸੇ ਹੋਰ ਕਲਾਕਾਰ ਦੀ ਸ਼ੂਟਿੰਗ ਚੱਲ ਰਹੀ ਸੀ। ਪਰ ਐਨਾ ਜ਼ਰੂਰ ਯਾਦ ਹੈ ਕਿ ਉਸ ਵਿਚ ਜੱਗਬਾਣੀ ਵਾਲਾ ਕੁਲਦੀਪ ਬੇਦੀ ਐਕਟਿੰਗ ਕਰ ਰਿਹਾ ਸੀ। ਕੈਮਰੇ ਵਾਲੇ ਕਦੇ ਇਧਰ ਲਾਇਨ ਜਿਹੀ ਲਾ ਲੈਂਦੇ ਕਦੇ ਓਧਰ। ਕਦੇ ਲਾਇਟਾਂ ਹੀ ਚੈੱਕ ਕਰੀ ਜਾਂਦੇ। ਕੱਟ, ਓ.ਕੇ, ਵਾਰ ਵਾਰ ਸੁਣਦਾ ਸੀ। ਅਸੀਂ ਇਕ ਕੰਧ ਦੇ ਓਟੇ ਦੇ ਨਾਲ ਖੜ੍ਹੇ ਗੱਲਾਂ ਕਰਦੇ ਸੀ। ਬਾਹਰ ਖੜ੍ਹੇ ਬੱਚੇ ਸ਼ੋਰ ਮਚਾ ਰਹੇ ਸਨ। ਇਸ ਨਾਲ ਸ਼ੂਟਿੰਗ ਵਿਚ ਵਿਘਨ ਪੈਂਦਾ ਸੀ। ਉਤੋਂ ‘ਘੁੱਗੀ' ਆ ਗਿਆ, ਮੈਨੂੰ ਘੁੱਗੀ ਦੇ ਚੁਟਕਲਿਆਂ ਨੇ ਤਾਂ ਸ਼ਾਇਦ ਕਦੇ ਇੰਨਾਂ ਨਾ ਹਸਾਇਆ ਹੋਵੇ, ਜਿੰਨ੍ਹਾਂ ਉਸ ਦਿਨ ਬੱਚਿਆਂ ਦੀਆਂ ਅਵਾਜ਼ਾਂ ਨੇ ਇਕਸੁਰਤਾ ਵਿਚ ‘ਘੁੱਗੀ ਓਏ ਘੁੱਗੀ ਓਏ' ਦੇ ਕੀਤੇ ਅਲਾਪ ਨੇ। ਅਸੀਂ ਨਾਲੇ ਬੱਚੇ ਚੁੱਪ ਕਰਾਈ ਜਾਈਏ ਨਾਲੇ ਹੱਸੀ ਜਾਈਏ। ਉਸ ਦਿਨ ਸਲਾਹ ਬਣੀ ਕਿ ਜੱਬਲ–ਜਤਿੰਦਰ ਦੇ ‘ਹਾਸੇ ਠੁੱਲਿਆਂ' ਦੀ ਇਕ ਕਿਤਾਬ ਪ੍ਰਕਾਸ਼ਤ ਕੀਤੀ ਜਾਏ। ਜੱਬਲ ਨੇ ਉਸ ਦਿਨ ਵਾਅਦਾ ਕੀਤਾ ਕਿ ਉਹ ਸਾਰਾ ਮੈਟਰ ਇਕੱਠਾ ਕਰਕੇ ਛੇਤੀ ਹੀ ਭੇਜ ਦੇਵੇਗਾ। ਪਰ ਇਹ ਛੇਤੀ ਉਸਦੀ ਕਿਸੇ ਮਜ਼ਬੂਰੀ ਦੀ ਭੇਟਾ ਚੜ੍ਹ ਗਈ ਤੇ ਮੇਰੀ ਇਹ ਮੁਲਾਕਾਤ ਵੀ ਤਾਂ ਉਸ ਨਾਲ ਪਹਿਲੀ ਪਹਿਲੀ ਨਹੀਂ ਸੀ।
ਮੈਨੂੰ ਉਸਨੇ ਆਪਣਾ ਅੰਮ੍ਰਿਤਸਰ ਦਾ ਫੋਨ ਨੰਬਰ ਦਿੱਤਾ ਤੇ ਤਾਕੀਦ ਕੀਤੀ ਕਿ ਮੇਰੇ ਘਰੇ ਜ਼ਰੂਰ ਆਉਣਾ। ਰਸਤਾ ਮੈਨੂੰ ਪਤਾ ਨਹੀਂ ਸੀ। ਲੋਅ ਵਾਲੇ ਅਮਰੀਕ ਅਮਨ ਕੋਲੋਂ ਫੋਨ ਕੀਤਾ ਕਿ ਘਰ ਦਾ ਰਾਹ ਦੱਸੋ। ਅੰਬਰਸਰ ਦੇ ਕਿਸੇ ਗਲੀ ਮੁਹੱਲੇ ਵਿਚ ਉਸਦੇ ਸਕੂਟਰ ਮਗਰ ਮੇਰਾ ਮੋਟਰਸਾਇਕਲ ਚੱਲਦਾ ਗਿਆ। ‘ਆਹ ਕੀ!' ਨਾਲ਼ੇ, ਪੋਣੀਆਂ, ਪੱਖੀਆਂ ਤੇ ਦਰਬਾਰ ਸਾਹਿਬ ਦੇ ਮਾਡਲ। ਭਾਈ ਇਹ ਕੀ ਹੈ? ਇਹ ਮੈਂ ਤਿਆਰ ਕਰਦਾਂ। ਰੋਟੀ ਵੀ ਖਾਣੀ ਆ। ਕਲਾਕਾਰੀ ਕੀ ਟੱਟੂ ਦੇਂਦੀ ਹੈ। ਫੇਰ ਉਸ ਨੇ ਦਿਖਾਇਆ ਕਿ ਕਿਵੇਂ ਹੱਡੀਆਂ ਤੋਂ ਇਹ ਸਮਾਨ ਬਣਦਾ। ਜਦੋਂ ਦੀ ਹਾਥੀ ਦੰਦ ਦੀ ਵਿਕਰੀ ਤੇ ਪਬੰਦੀ ਲੱਗੀ ਹੈ, ਉਸਨੇ ਊਠ ਦੀ ਲੱਤ ਦੀ ਹੇਠਲੀ ਹੱਡੀ (ਜਿਸਨੂੰ ਅੰਗਰੇਜ਼ੀ ਵਿਚ ਫੀਮੁਰ ਕਹਿੰਦੇ ਹਨ) ਤੋਂ ਇਹ ਸਮਾਨ ਬਨਾਉਣਾ ਸ਼ੁਰੂ ਕਰ ਦਿੱਤਾ ਹੈ। ਮੇਰੇ ਲਈ ਊਠ ਦੀ ਲੱਤ ਦੀ ਹੱਡੀ ਨੂੰ ਹਾਥੀ ਦੰਦ ਦੇ ਨਾਲ ਇਕਸੁਰਤਾ ਦੇਣੀ ਬੜੀ ਅਜੀਬ ਲੱਗੀ। ਅੱਜ ਵੀ ਇਹ ਮੇਰੇ ਲਈ ਹਮੇਸ਼ਾ ਨਵੀਂ ਗੱਲ ਵਾਂਗੂ ਰਹਿੰਦੀ ਹੈ। ਹੁਣ ਜਦ ਵੀ ਸੜ੍ਹਕ ਤੇ ਹੱਡੀਆਂ ਦੇ ਭਰੇ ਟਰੱਕ ਲੰਘਦੇ ਮਿਲਦੇ ਹਨ ਤਾਂ ਮੈਨੂੰ ਜੱਬਲ ਦੇ ਹਾਥੀ ਦੰਦ ਦਿਖਾਈ ਦੇਂਦੇ ਹਨ। ਪਰ ਇਹ ਮੇਰੀ ਉਸ ਨਾਲ ਪਹਿਲੀ ਮੁਲਾਕਾਤ ਦਾ ਨਤੀਜਾ ਬਿਲਕੁਲ ਨਹੀਂ ਸੀ।
ਵੈਸੇ ਮੋਹਨ ਸਿੰਘ ਮੇਲੇ ਤੇ ਹੋਏ ਮੇਲ ਨੂੰ ਵੀ ਪਹਿਲੀ ਮੁਲਾਕਾਤ ਨਹੀਂ ਕਿਹਾ ਜਾ ਸਕਦਾ। ‘ਮੇਲੇ ਵਾਲੇ' ਕਿਸੇ ਹਾਸਰਸ ਵਾਲੇ ਕਲਾਕਾਰ ਨੂੰ ਇਨਾਮ ਦੇਣਾ ਚਾਹੁੰਦੇ ਸੀ। ਇਸ ਇਨਾਮ ਨੂੰ ਉਹਨਾਂ ਖੁਦ ਹੀ ਦੇਣਾ ਸੀ। ਕੁਝ ਪੈਸੇ ਦੇਣ ਲਈ ਮੇਲਾ ਪ੍ਰਬੰਧਕਾਂ ਨੂੰ ਮੈਂ ਮਨਾ ਲਿਆ ਕਿ, ਜ਼ਿੰਦਗੀ ਦੀ ਹਕੀਕਤ ਨਾਲ ਜੁੜੇ ਤਾਂ ਇਹ ਹੀ ਦੋਵੇਂ ਕਲਾਕਾਰ ਹਨ। ਬਾਕੀ ਤਾਂ ਲੁੱਟੀ ਜਾ ਰਹੇ ਹਨ, ਇਹ ਹਮਾਤੜ ਤਾਂ ਆਪਣੇ ਹਾਸੇ ਵੀ ਲੁਟਾਈ ਜਾ ਰਹੇ ਹਨ। ਖੈਰ ਮੇਰੀ ਗੱਲ ਪ੍ਰਬੰਧਕਾਂ ਨੂੰ ਕੀਲ ਕਰ ਗਈ । ਇੱਕੋ ਸੱਦੇ ਤੇ ਉਹਨਾਂ ਹਾਂ ਕਰ ਦਿੱਤੀ, ਮੇਲੇ ਵਿਚ ਢਿੱਡੀਂ ਪੀੜਾਂ ਵੀ ਪਾਈਆਂ। ਸਭ ਤੋਂ ਵੱਧ ਹੈਰਾਨੀ ਉਹਨਾਂ ਨੂੰ ਇਨਾਮ ਵਿਚ ਪੈਸੇ ਦੇਖ ਕਿ ਹੋਈ। ‘ਆਹ ਤਾਂ ਯਾਰ ਚੰਗਾ ਹੋਇਆ, ਆਪਣਾ ਕਿਰਾਇਆ ਬਚ ਗਿਆ।'
ਫੋਨ ਤੇ ਮੈਂ ਉਸਨੂੰ ਸੱਦਾ ਪੱਤਰ ਦਿੱਤਾ ਕਿ ਲੁਧਿਆਣੇ ਆ ਜਾਵੋ, ਕੁਝ ਪ੍ਰੋਗਰਾਮ ਉਲੀਕਣੇ ਹਨ। ਉਸਨੇ ਝੱਟ ਆਉਣ ਦੀ ਹਾਮੀ ਭਰ ਦਿੱਤੀ। ਉਹ ਬਹੁਤ ਖੁਸ਼ ਸੀ । ਮਿੱਥੇ ਸਮੇਂ ਤੋਂ ਪਹਿਲੋਂ ਪਹੁੰਚ ਗਿਆ। ਰੋਟੀ ਖਾਂਦਿਆਂ ਉਸ ਦੱਸਿਆ ਕਿ ਅੰਬਰਸਰ ਹੁਣ ਉਹਨਾਂ ਕੋਲ ਇਕ ਵੱਡੀ ਕਲਾ ਇਮਾਰਤ (ਸ਼ਾਇਦ ਵਿਰਸਾ ਵਿਹਾਰ) ਆ ਗਈ ਤੇ ਮੇਰੀ ਉਹ ਉਥੇ ਨੁਮਾਇਸ਼ ਲਗਾਉਣਗੇ, ਨਾਲੇ ਨਵੇਂ ਕਲਾਕਾਰਾਂ ਦਾ ਡਰਾਮਾ ਵੀ ਲੈਕੇ ਆਓ। ਭਵਿੱਖ ਦੀਆਂ ਉਸ ਹੋਰ ਵੀ ਬਹੁਤ ਗੱਲਾਂ ਕੀਤੀਆਂ। ਕਿਤਾਬ ਦੀ ਗੱਲ ਵੀ ਫੇਰ ਛਿੜੀ। ਪਰ ਕੀ ਪਤਾ ਸੀ ਕਿ ਇਹ ਸਭ ਕੁਝ ਹੋਣ ਤੋਂ ਪਹਿਲੋਂ ਹੀ ਉਸਦੇ ‘ਅਲਵਿਦਾ' ਦੀ ਖਬਰ ਆ ਜਾਣੀ ਹੈ।
ਐਨੀਆਂ ਗੱਲਾਂ ਤੁਹਾਨੂੰ ਦਸ ਦਿੱਤੀਆਂ ਪਰ ਹਾਲੇ ਤੱਕ ਮੈਨੂੰ ਉਸ ਅਛੋਪਲੇ ਜਿਹੇ, ਸਹਿਜੇ ਜਿਹੇ, ਕਿਸੇ ਸ਼ਾਮ, ਸਵੇਰ ਜਾਂ ਦੁਪਹਿਰ ਦੀ ਯਾਦ ਨਹੀਂ ਆਈ ਜਦੋਂ ਇਸ ਸਟੇਜੀ ਅਮੀਰ ਪੰਜਾਬੀ ਪੁੱਤਰ ਨੇ ਮੇਰੇ ਦਿਲ ਦੀ ਪਹਿਲੀ ਪੌੜੀ ਚੜ੍ਹੀ ਹੋਵੇ। ਹੋ ਸਕਦਾ ਕਦੇ ਯਾਦ ਆ ਜਾਵੇ ਪਰ ਕਹਿੰਦੇ ਹਨ ਕਿ ਮੁਹੱਬਤ ਦਾ ਤਾਂ ਪਹਿਲਾ ਰਾਗ ਵੀ ਯਾਦ ਨਹੀਂ ਰਹਿੰਦਾ। ਫੇਰ ਇਕ ਪੂਰੇ ਦਾ ਪੂਰਾ ਮਨ ਦੀਆਂ ਤੈਹਾਂ 'ਚ ਉੱਤਰ ਜਾਣ ਵਾਲਾ ਇਹ ਸਮੁੰਦਰ ਜੇਡਾ ਹਾਸਿਆਂ ਦਾ ਬਾਦਸ਼ਾਹ ਮੈਨੂੰ ਕਦੋਂ ਕਿਹੜੇ ਬੋਲ ਦੇ ਰਾਗ ਨਾਲ ਕੀਲ ਗਿਆ। ਮੈਨੂੰ ਭਲਾ ਕਿਵੇਂ ਯਾਦ ਰਹਿ ਸਕਦਾ ਸੀ।
–ਜਨਮੇਜਾ ਸਿੰਘ ਜੌਹਲ-2920, ਗੁਰਦੇਵ ਨਗਰ,
ਲੁਧਿਆਣਾ--98159–45018
ਦੌਰਾ-ਏ-ਅੰਮ੍ਰਿਤਸਰ-ਕਿਉਂ ਮਾਰੀ ਉਬਾਮਾ ਦੀ ਅੰਮ੍ਰਿਤਸਰ ਫੇਰੀ ਦੀਆਂ ਖਬਰਾਂ ਨੇ ਯੂ ਟਰਨ

ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਸੁਭਾਇਮਾਨ ਮੁਕੱਦਸ ਅਸਥਾਨ ਸ਼੍ਰੀ ਦਰਬਾਰ ਸਾਹਿਬ ਦੀ ਮਹਾਨਤਾ ਦਾ ਸਭ ਤੋਂ ਅਹਿਮ ਸਬੂਤ ਇਹ ਹੈ ਕਿ ਇਸ ਧਾਮ ਦੀ ਉਪਮਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਕੀਤੀ ਗਈ ਹੈ। ਇੱਕ ਸਿੱਖ, ਭਾਵੇਂ ਦੁਨੀਆਂ ਦੇ ਕਿਸੇ ਖਿੱਤੇ ਵਿੱਚ ਵੀ ਵਸਦਾ ਹੋਵੇ, ਉਸਦੇ ਸੀਨੇ ਵਿੱਚ, ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਦੀ ਲੋਚਾ ਹਮੇਸ਼ਾ ਬਣੀ ਰਹਿੰਦੀ ਹੈ। ਮੁਗਲ ਹਕੂਮਤ ਵੇਲੇ ਸਿੱਖਾਂ ਨੂੰ ਮਾਰ ਮਾਰ ਕੇ ਹੰਭ ਚੁੱਕੇ ਇੱਕ ਹਾਕਮ ਨੇ, ਅੱਕ ਕੇ ਆਪਣੇ ਕੁੱਝ ਸਲਾਹਕਾਰਾਂ ਨੂੰ ਪੁੱਛਿਆ ਕਿ ਅਸੀਂ ਸਿੱਖਾਂ ਦੇ ਆਹੂ ਲਾਹੂ ਲਾਹ ਥੱਕ ਗਏ ਹਾਂ, ਪਰ ਇਹ ਮੁੱਕਣ ‘ਚ ਕਿਉਂ ਨਹੀਂ ਆਉਂਦੇ? ਸਿੱਖ ਵਿਰਸੇ ਤੋਂ ਥੋੜਾ-ਬਹੁਤ ਜਾਣੂ ਕਿਸੇ ਸਲਾਹੂ ਨੇ ‘ਭੇਤ ਵਾਲੀ’ ਗੱਲ ਇਹ ਦੱਸੀ-ਪੀਰ ਇਨਹਿਂ ਕਾ ਵਲੀ ਭਯੋ ਹੈ, ਇਨਕੋ ਆਬੇ-ਹਯਾਤ ਦਯੋ ਹੈ। (ਅਰਥਾਤ-ਸਿੱਖਾਂ ਦਾ ਵੱਡ-ਪ੍ਰਤਾਪੀ ਗੁਰੂ ਸੂਰਮਾ, ਇਹਨਾਂ ਨੂੰ ਸਦਾ ਲਈ ਅਮਰ ਕਰ ਦੇਣ ਵਾਲਾ ਅੰਮ੍ਰਿਤ (ਪਾਣੀ) ਦੇ ਗਿਆ ਹੋਇਆ ਹੈ!)
ਹਾਕਮਾਂ ਨੇ ਸਿਧ-ਪਧਰਾ ਜਿਹਾ ਹਿਸਾਬ ਲਾ ਕੇ, ਕਿ ਸਿੱਖਾਂ ਨੂੰ ਅਮਰ ਬਣਾਉਣ ਵਾਲਾ ਆਬੇ-ਹਯਾਤ ਦਾ ਕੁੰਡ, ਅੰਮ੍ਰਿਤਸਰ ਵਾਲਾ ਹੀ ਹੈ, ਉੱਥੇ ਇਸ਼ਨਾਨ ਕਰਨ ‘ਤੇ ਸਖਤ ਪਾਬੰਦੀਆ ਲਾ ਦਿੱਤੀਆਂ। ਆਲੁ ਦੁਆਲੇ ਜਬਰਦਸਤ ਪਹਿਰਾ ਬਿਠਾ ਦਿੱਤਾ। ਐਸੇ ਹਵਾਲੇ ਵੀ ਮਿਲਦੇ ਹਨ ਕਿ ਦਰਸ਼ਨ-ਪਰਸ਼ਨ ਕਰਨ ਆਏ ਸਿੰਘ, ਪਹਿਰੇਦਾਰਾਂ ਵਲੋਂ ਕਤਲ ਵੀ ਕਰ ਦਿੱਤੇ ਜਾਂਦੇ। ਪ੍ਰੰਤੂ ਤਤਕਾਲੀ ਸਿੰਘ ਜਾਨ ਦੀ ਪ੍ਰਵਾਹ ਨਾ ਕਰਦਿਆਂ ਸਰੋਵਰ ਵਿੱਚ ਟੁੱਭੀਆਂ ਲਾਉਣ ਆਉਂਦੇ ਜਾਂਦੇ ਰਹਿੰਦੇ। ਇਸੇ ‘ਦੁੱਖੋਂ’ ਹਾਕਮਾਂ ਵਲੋਂ ਸ਼੍ਰੀ ਦਰਬਾਰ ਸਾਹਿਬ ਦਾ ਸਰੋਵਰ ਕਈ ਵਾਰ ਪੂਰਿਆ ਜਾਂਦਾ ਰਿਹਾ। ਉਹਨਾਂ ਹੀ ਸਮਿਆਂ ਵਿੱਚ ਪੰਥ ਵਲੋਂ ਅਰਦਾਸ ਵਿੱਚ ਵੀ ਸ਼੍ਰੀ ਅੰਮ੍ਰਿਤਸਰ ਦੇ ਦਰਸ਼ਨ-ਇਸ਼ਨਾਨ ਦੀ ਯਾਚਨਾ ਵਾਲੇ ਸ਼ਬਦ ਪਾਏ ਗਏ।
ਅੰਗਰੇਜ਼ੀ ਕਵੀ ਵਰਡਜ਼ਬਰਥ ਦੇ ਹਾਣ ਦੇ ਪੰਜਾਬੀ ਬੋਲੀ ਦੇ ਅਲਬੇਲੇ ਸ਼ਾਇਰ ਪ੍ਰੋ:ਪੂਰਨ ਸਿੰਘ ਨੇ ਇੱਕ ਥਾਂ ਸਿੱਖਾਂ ਨੂੰ ਸਲਾਹ ਦਿੰਦਿਆਂ ਲਿਖਿਆ ਕਿ ਐ ਸਿੱਖਾ! ਜਦ ਤੇਰੇ ਦਿਲ ਵਿੱਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਦੀ ਤਾਂਘ ਪੈਦਾ ਹੋਵੇ ਤਾਂ ਫਿਰ ਆਲਸ ਜਾਂ ਘੋਲ ਨਾ ਕਰੀਂ! ਗੁਰੂ ਕੀ ਨਗਰੀ ਨੂੰ ਉਸੇ ਵਕਤ ਚੱਲ ਪਈਂ---ਔਰ ਹਾਂ, ਉੱਥੇ ਪਹੁੰਚ ਪਰਿਕਰਮਾ ਕਰਦਿਆਂ, ਆਪਣੇ ਕਦਮ ਬੜੇ ਧਿਆਨ ਨਾਲ ਰੱਖੀਂ, ਕਿਉਂਕਿ ਉੱਥੋਂ ਦੀ ਹਰ ਸਿੱਲ ਥੱਲੇ ਸ਼ਹੀਦਾਂ ਦਾ ਪਾਕਿ-ਪਵਿੱਤਰ ਲਹੂ ਡੁੱਲ੍ਹਿਆ ਹੋਇਆ ਹੈ!--ਉਸ ਖੂਨ ਦੇ ਅਦਬ ਦਾ ਖਿਆਲ ਰੱਖ ਕੇ ਤੁਰੀਂ ਫਿਰੀਂ!!!
ਕਹਿੰਦੇ ਨੇ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਬਾਹਰੋਂ ਅੰਮ੍ਰਿਤਸਰ ਵੱਲ ਆਉਣ ਵੇਲੇ, ਇਸ ਸ਼ਹਿਰ ਦੀਆਂ ਮਮਟੀਆਂ ਨਜ਼ਰੀਂ ਆਉਣ ‘ਤੇ ਘੋੜੇ ਤੋਂ ਉੱਤਰ ਕੇ ਪੈਦਲ ਚੱਲਣ ਲਗਦੇ!
ਇਹੋ ਜਿਹੀਆਂ ਸੈਂਕੜੇ ਇਤਿਹਾਸਕ ਮਿਸਾਲਾਂ ਦੇ ਮੱਦੇ-ਨਜ਼ਰ, ਜਦ ਸਿੱਖਾਂ ਦੇ ਕੰਨੀਂ ਕਿਸੇ ਦੂਜੇ ਧਰਮ ਦੇ ਪੈਰੋਕਾਰ ਦੀ ਅੰਮ੍ਰਿਤਸਰ ਯਾਤਰਾ ਦੀ ਕਨਸੋਅ ਪੈਂਦੀ ਹੈ, ਤਾਂ ਸਮੂਹ ਸਿੱਖਾਂ ਦੀਆਂ ਵਾਛਾਂ ਖਿੜ ਜਾਂਦੀਆਂ ਹਨ! ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ!! ਉੱਥੋਂ ਦੀ ਯਾਤਰਾ ‘ਤੇ ਜਾ ਰਿਹਾ ਵਿਅਕਤੀ ਜੇ ਕੋਈ ਵਿਸ਼ਵ ਪ੍ਰਸਿੱਧੀ ਵਾਲਾ ਸੱਜਣ ਹੋਵੇ ਤਾਂ ਸਿੱਖ ਭਰਾਵਾਂ ਦੀਆਂ ਖੁਸ਼ੀਆਂ ਹੋਰ ਦੂਣ-ਸਵਾਈਆਂ ਹੋ ਜਾਂਦੀਆਂ ਹਨ। ਇਹਨਾਂ ਖੁਸ਼ੀਆਂ ਪਿੱਛੇ ਕੋਈ ਹੋਰ ‘ਗੁਪਤ ਕਾਰਨ’ ਨਹੀਂ, ਸਗੋਂ ਇੱਕ ਪਿਆਰੀ ਤੇ ਭੋਲੀ ਜਿਹੀ ਰੀਝ ਹੀ ਹੁੰਦੀ ਹੈ ਕਿ ਚੌਂਹ ਦਰਵਾਜਿਆਂ ਵਾਲੇ
ਉਸ ਸਰਬ-ਸਾਂਝੇ ਰੂਹਾਨੀ ਅਸਥਾਨ ਦੀ ਉਪਮਾ ਵਿੱਚ ਵਾਧਾ ਹੋਵੇ!
ਬੀਤੇ ਦਿਨੀ ਕੁੱਝ ਅਜਿਹਾ ਹੀ ਹੋਇਆ, ਜਦੋਂ ਵਿਸ਼ਵ ਦੀ ਸੁਪਰ ਤਾਕਤ ਮੰਨੇ ਜਾਂਦੇ ਅਮਰੀਕਾ ਰਾਸ਼ਟਰਪਤੀ ਸ਼੍ਰੀ ਬਰਾਕ ਉਬਾਮਾ ਦੀ ਅੰਮ੍ਰਿਤਸਰ ਯਾਤਰਾ ਬਾਰੇ ਖਬਰਾਂ ਛਪੀਆਂ। ਵੈਸੇ ਤਾਂ ਇਹ ਖਬਰਾਂ ਪੜ੍ਹ ਸੁਣ ਕੇ ਸਾਰੇ ਸਿੱਖਾਂ ਨੇ ਖੁਸ਼ੀ ਮਨਾਈ ਪ੍ਰੰਤੂ ਅਮਰੀਕਾ ਵਿੱਚ ਵਸਦੇ ਸਿੱਖਾਂ ਦੇ ਚਿਹਰਿਆਂ ਤੇ ਕੁੱਝ ਵਧੇਰੇ ਹੀ ਲਾਲੀਆਂ ਛਾਅ ਗਈਆਂ! ਸਿੱਖ ਹਾਲੇ ਕੱਛਾਂ ਹੀ ਵਜਾ ਰਹੇ ਸਨ ਕਿ ਉਲਟ ਖਬਰਾਂ ਆਉਣ ਲੱਗ ਪਈਆਂ, ਅਖੇ ਅਮਰੀਕਨ ਰਾਸ਼ਟਰਪਤੀ ਅੰਮ੍ਰਿਤਸਰ ਨਹੀਂ ਜਾ ਸਕਣਗੇ! ਅਚਿੰਤੇ ਬਾਜ ਪੈਣ ਵਾਂਗ ਅਚਾਨਕ ਹੋਈ ਇਸ ਤਬਦੀਲੀ ਦੇ ਕਾਰਨਾ ਬਾਰੇ ਮੀਡੀਏ ‘ਚ ਕਈ ਤਰਾਂ ਦੀਆਂ ਦੰਦ-ਕਥਾਵਾਂ ਚੱਲਣ ਲੱਗੀਆਂ। ਕੋਈ ਕੁੱਛ ਲਿਖ-ਬੋਲ ਰਿਹਾ ਹੈ ਕੋਈ ਕੁੱਛ!
ਇਹਨਾਂ ਸਤਰਾਂ ਦੇ ਲਿਖਾਰੀ ਨੂੰ ਇਸ ‘ਤਬਦੀਲੀ’ ਦੇ ‘ਗੁੱਝੇ ਕਾਰਨਾ’ ਬਾਰੇ ਸੋਚਦਿਆਂ, ਪ੍ਰਿੰਸੀਪਲ ਸਤਿਬੀਰ ਸਿੰਘ ਜੀ ਮੂੰਹੋਂ ਸੁਣੀ ਹੋਈ ਇੱਕ ਗੱਲ ਯਾਦ ਆ ਗਈ। ਜੋ ਉਹਨਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਦੀਵਾਨ ਵਿੱਚ ਸੁਣਾਈ ਸੀ। ਸ਼੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿੱਚ ਰੱਖੀ ਗਈ ‘ਵਿਜਿ਼ਟਰ ਬੁੱਕ’ ਦੇ ਹਵਾਲੇ ਨਾਲ ਉਸ ਦੱਸ ਰਹੇ ਸਨ ਕਿ ਭਾਰਤ ਦੇ ਦੌਰੇ ‘ਤੇ ਆਏ ਹੋਏ ਇੱਕ ਅਸਟ੍ਰੇਲੀਅਨ ਡਿਪਲੋਮੈਂਟ ਨੇ ਆਗਰੇ ਦਾ ਤਾਜ ਮਹਿਲ ਦੇਖਣ ਤੋਂ ਬਾਅਦ, ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇਖਣ ਦੀ ਵੀ ਇੱਛਾ ਪ੍ਰਗਟਾਈ। ਪ੍ਰੰਤੂ ਉਸਦੀ ਯਾਤਰਾ ਦਾ ਪ੍ਰੋਗਰਾਮ ਉਲੀਕਣ ਵਾਲੇ ਭਾਰਤੀ ਅਧਿਕਾਰੀਆਂ ਨੇ ਉਸ ਆਗੂ ਦੇ ਯਾਤਰਾ-ਏਜੰਡੇ ਵਿੱਚ ਅੰਮ੍ਰਿਤਸਰ ਦਾ ਟੂਰ ਰੱਖਿਆ ਹੀ ਨਹੀਂ ਸੀ ਹੋਇਆ। ਪਰ ਇਸ ਆਗੂ ਵਲੋਂ ਸ਼੍ਰੀ ਦਰਬਾਰ ਸਾਹਿਬ ਦੇਖਣ ਦੀ ਪ੍ਰਗਟਾਈ ਗਈ ਜੋਰਦਾਰ ਇੱਛਾ ਕਾਰਨ, ਸਰਕਾਰੀ ਅਧਿਕਾਰੀਆਂ ਨੂੰ ਮਜਬੂਰੀ ਵਸ ਉਸਨੂੰ ਅੰਮ੍ਰਿਤਸਰ ਲੈ ਕੇ ਜਾਣਾ ਪਿਆ!
ਪ੍ਰਿੰਸੀਪਲ ਸਾਹਿਬ ਨੇ ਦੱਸਿਆ ਸੀ ਕਿ ਉਸ ਵਿਦੇਸ਼ੀ ਮਹਿਮਾਨ ਨੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਵੀ ਸੁਣਿਆਂ ਤੇ ਲੰਗਰ ਵੀ ਛਕਿਆ। ਸ਼੍ਰੋਮਣੀ ਕਮੇਟੀ ਦੇ ਸੂਚਨਾ-ਕੇਂਦਰ ਵਿੱਚ ਰੱਖੀ ਹੋਈ ‘ਵਿਜਿ਼ਟਰ ਬੁੱਕ’ ਵਿੱਚ ਉਸ ਆਗੂ ਨੇ ਜਾਣ ਲੱਗਿਆਂ ਕੁੱਝ ਅਜਿਹੇ ਸ਼ਬਦ ਲਿਖੇ-
“ਮੈਨੂੰ ਇਸ ਗੱਲ ਦੀ ਬੇ-ਹੱਦ ਹੈਰਾਨੀ ਹੋਈ ਹੈ ਕਿ ਭਾਰਤੀ ਸਰਕਾਰੀ ਅਧਿਕਾਰੀ, ਇੱਕ ਬਾਦਸ਼ਾਹ ਵਲੋਂ ਆਪਣੀ ਪਿਆਰੀ ਪਤਨੀ ਦੀ ਯਾਦ ਵਿੱਚ ਬਣਾਈ ਹੋਈ ‘ਸੁੰਦਰ ਕਬਰ’ (ਤਾਜ ਮਹਿਲ) ਦਿਖਾਉਣ ਲਈ ਤਾਂ ਗਹਿਰੀ ਦਿਲਚਸਪੀ ਰੱਖਦੇ ਹਨ। ਪਰ ਜਿਸ ਅਸਥਾਨ ‘ਤੇ ਪਹੁੰਚ ਕੇ, ਤਨ ਮਨ ਨੂੰ ਅਦਭੁੱਤ ਸਕੂਨ ਮਿਲਦਾ ਹੈ ਅਤੇ ਰੂਹਾਨੀ ਠੰਡਕ ਪ੍ਰਾਪਤ ਹੁੰਦੀ ਹੈ, ਉਸਨੂੰ ਵਿਦੇਸ਼ੀ ਮਹਿਮਾਨਾਂ ਦੀ ਪਹੁੰਚ ਤੋਂ ਦੂਰ ਪਤਾ ਨਹੀਂ ਕਿਉਂ ਰੱਖਿਆ ਜਾਦਾ ਹੈ?”
ਇਸ ਅਸਟ੍ਰੇਲੀਅਨ ਡਿਪਲੋਮੈਂਟ ਵਲੋਂ ਕੀਤੇ ਗਏ ਹੈਰਾਨੀ ਭਰੇ ਸਵਾਲ ਦੀ ਕੁੰਜੀ ਨਾਲ, ਸ਼੍ਰੀ ਬਰਾਕ ਉਬਾਮਾ ਦੀ ਅੰਮ੍ਰਿਤਸਰ ਫੇਰੀ ਰੱਦ ਹੋ ਜਾਣ ਵਾਲਾ ਭੇਤ ਭਰਿਆ ਤਾਲਾ, ਬੜੀ ਅਸਾਨੀ ਨਾਲ ਖੋਲ੍ਹਿਆ ਜਾ ਸਕਦਾ ਹੈ! ਤਰਲੋਚਨ ਸਿੰਘ ਦੁਪਾਲਪੁਰ-001-408-903-9952
ਸੰਤ, ਸਿਆਸਤ ਅਤੇ ਪਾਣੀ ਅਨੰਦਪੁਰ ਦਾ!
ਲਿਖਾਰੀ ਤਰਲੋਚਨ ਸਿੰਘ ਦੁਪਾਲਪੁਰ-001-408-903-9952-ਸਿਪਾਹੀ ਮੋਰਚੇ ਸੇ ਉਮਰ ਭਰ ਪੀਛੇ ਨਹੀਂ ਹਟਤਾ,
ਸਿਆਸਤ-ਦਾਂ ਜ਼ਬਾਂ ਦੇ ਕਰ ਬਾ-ਅਸਾਨੀ
ਪਲਟਤਾ ਹੈ।
ਉੜਦੂ ਸ਼ਾਇਰ ਮੁਨੱਵਰ ਰਾਨਾ ਦਾ ਇਹ ਸਿ਼ਅਰ ਭਾਵੇਂ ਸਾਡੇ ਦੇਸ਼ ਦੀਆਂ ਤਮਾਮ ਸਿਆਸੀ ਪਾਰਟੀਆਂ ਦੇ ਕਿਰਦਾਰ ਦੀ ਤਰਜ਼ਮਾਨੀ ਕਰਦਾ ਹੈ। ਪਰ ਜਿਹੜਾ ਸਿਆਸਤਦਾਨ ਆਪਣੇ ਨਾਮ ਅੱਗੇ ‘ਸੰਤ’ ਪਦਵੀ ਲਾਉਂਦਾ ਹੋਵੇ ਅਤੇ ਆਪਣੇ ਤਨ ‘ਤੇ ਸੰਤਾਂ ਵਾਲਾ ਲਿਬਾਸ ਵੀ ਪਹਿਨਦਾ ਹੋਵੇ, ਘੱਟ ਤੋਂ ਘੱਟ ਉਸਦੇ ਕੋਲੋਂ ਤਾਂ ਅਜਿਹੀ ਤਵੱਕੋਂ ਨਹੀਂ ਕੀਤੀ ਜਾਣੀ ਚਾਹੀਦੀ ਕਿ ਉਹ ਅੱਜ ਕੁੱਛ
ਕਹੇ, ਕੱਲ੍ਹ ਨੂੰ ਕੁਛ ਹੋਰ ਹੀ ਫੁਰਮਾਉਣ ਲੱਗ ਪਵੇ! ਜੇ ਉਸਦੀ ‘ਕਥਨੀ’ ਅਤੇ ‘ਕਰਨੀ’ ਅਲੱਗ ਅਲੱਗ ਹੋਣ ਤਾਂ ਉਹ ਬੇਸ਼ੱਕ ਮੂੰਹੋਂ ਕਹੇ ਨਾ ਕਹੇ, ਉਹਦਾ ਵਿਵਹਾਰ
ਪੁਕਾਰੇਗਾ-ਦਰ ਥੇ ਜਬ
ਤੱਕ ਸਿਆਸਤ ਸੇ, ਤੋ ਹਮ ਭੀ ਸਾਫ ਥੇ,
ਕੋਇਲੇ ਕੀ ਕਾਨ ਮੈਂ ਪਹੁੰਚੇ, ਤੋ ਕਾਲੇ ਹੋ ਗਏ!
ਪੰਜਾਬ ਦੇ ‘ਸਾਬਕਾ’ ਬਣ ਚੁੱਕੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਸਬਸਿਡੀਆਂ ਅਤੇ ਕਰਜ਼ੇ ਦੇ ਪਰਦੇ ਹੇਠ ਬਾਦਲ ਪ੍ਰਵਾਰ ਵਿੱਚ ਵਿਰਾਸਤ ਦੇ ਹੱਕਾਂ ਦੀ ਸੁਲਗਦੀ ਚਿੰਗਾਰੀ ਨੂੰ ਭਾਂਬੜ ਬਣਾਉਣ ਦਾ ਬੀੜਾ ਚੁੱਕਿਆ। ਉਹਦੀ ਸੁਰ ‘ਚ ਸੁਰ ਮਿਲਾਉਣ ਵਾਲੇ ਚਾਰ ਵਿਧਾਨਕਾਰਾਂ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਵੀ ਸਨ ਜੋ ਕਿ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੁਣੇ ਹੋਏ ਵਿਧਾਇਕ ਹਨ। ਸਿੱਖ ਜਗਤ ਵਿੱਚ ਉਹਨਾਂ ਨੂੰ ‘ਪਰਿਵਾਰ ਵਿਛੋੜੇ ਵਾਲੇ ਸੰਤ’ ਵਜੋਂ ਜਾਣਿਆਂ ਜਾਂਦਾ ਹੈ। ਸ਼੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਜਿੱਥੇ ਸ਼੍ਰੀ ਦਸ਼ਮੇਸ਼ ਪਿਤਾ ਦਾ ਪ੍ਰਵਾਰ ਆਖਰੀ ਵਾਰ ਇਕੱਠਾ ਹੋਇਆ (ਉੱਥੋਂ ਹੀ ਇੱਕ ਦੂਜੇ ਨਾਲੋਂ ਸਦਾ ਲਈ ਵਿਛੋੜੇ ਪੈ ਗਏ) ਉਸ ਇਤਿਹਾਸਕ ਅਸਥਾਨ ਦੀ ਸੰਤ ਅਜੀਤ ਸਿੰਘ ਜੀ ਨੇ ਕਾਫੀ ਲੰਬਾ ਅਰਸਾ ਸੇਵਾ ਨਿਭਾਈ।
ਹੁਣ ਜਿਸ ਦਿਨ ਮਨਪ੍ਰੀਤ ਬਾਦਲ ਨੇ ਬਗਾਵਤ ਕੀਤੀ ਤਾਂ ਉਸਦੇ ਨਾਲ ਮੋਢੇ ‘ਤੇ ਪੀਲਾ ਪਰਨਾ ਰੱਖੀ ਸੰਤ ਜੀ ਵੀ ਹਰੇਕ ਥਾਂ ਨਜ਼ਰੀ ਆਏ। ਟੀ.ਵੀ ਚੈਨਲਾਂ ਅਤੇ ਅਖਬਾਰਾਂ ਵਿੱਚ ਵੀ। ਨਾਲ ਹੀ ਮੀਡੀਏ ਵਿੱਚ ਇਹ ਖਬਰਾਂ ਵੀ ਆਉਣ ਲੱਗੀਆਂ ਕਿ ਸੰਤ ਜੀ ਨੂੰ ਵਾਪਸ ਬਾਦਲ-ਖੇਮੇ ਵਿੱਚ ਮੋੜ ਕੇ ਲੈ ਆਉਣ ਦੇ ਯਤਨ ਹੋ ਰਹੇ ਹਨ। ਅਜਿਹੀ ਚੁੰਝ-ਚਰਚਾ ਨੂੰ ਬੰਦ ਕਰਦਿਆਂ ਸੰਤ ਅਜੀਤ ਸਿੰਘ ਜੀ ਨੇ ਹਿੱਕ ਠੋਕਵਾਂ ਬਿਆਨ ਦਾਗਿਆ-“ਮੈਂ ਅਨੰਦਪੁਰ ਸਾਹਿਬ ਦਾ ਪਾਣੀ ਪੀਤਾ ਹੋਇਆ ਹੈ,ਹੁਣ ਪਿੱਛੇ ਮੁੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ!”
ਸੰਤ ਜੀ ਦੇ ਇਸ ਕਥਨ ਦੇ ਆਮ ਅਰਥਾਂ ਤੋਂ ਇਲਾਵਾ ਸਿਧਾਂਤਕ ਅਰਥ ਵੀ ਹਨ। ਜਿਵੇਂ ਅਨੰਦਪੁਰ ਸਾਹਿਬ ਵਿੱਚ ਰਹਿਣ ਕਾਰਨ ਉਸ ਪਾਵਨ ਧਰਤੀ ਦਾ ਪਾਣੀ ਪੀਣ ਦੇ ਨਾਲ ਨਾਲ ਉਹਨਾਂ ਨੇ
ਤਖਤ ਸ਼੍ਰੀ ਕੇਸ ਗੜ੍ਹ ਸਾਹਿਬ ਤੋਂ ਪੰਜ ਚੁਲੇ ਅੰਮ੍ਰਿਤ ਦੇ ਵੀ ਛਕੇ ਹੋਏ ਹੋਣ ਦਾ ਦਾਅਵਾ ਕਰਦਿਆਂ ‘ਪਿੱਛੇ ਮੁੜਨ’ ਤੋਂ ਇਨਕਾਰ ਕੀਤਾ। ਜਿਵੇਂ ਪਹਿਲੋਂ ਅਰਜ਼ ਕੀਤਾ ਜਾ ਚੁੱਕਾ ਹੈ ਕਿ ਉਹ ਸਿੱਖਾਂ ਦੇ ਸਤਿਕਾਰਯੋਗ ‘ਸਾਧ’ ਵੀ ਹਨ। ਇੱਕ ਸਾਧ ਦੇ ਬਚਨਾ ਬਾਬਤ ਗੁਰੂ ਅਰਜਨ ਦੇਵ ਜੀ ਫੁਰਮਾਂਉਂਦੇ ਹਨ-‘ਗਿਰਿ ਬਸੁਧਾ ਜਲ ਪਵਨ ਜਾਇਗੋ ਇਕਿ ਸਾਧ ਬਚਨ ਅਟਲਾਧਾ।।ਭਾਵੇਂ ਕਿ
ਪਹਾੜ, ਧਰਤੀ, ਸਮੁੰਦਰ ਅਤੇ ਪਵਨ ਇੱਧਰ-ਉੱਧਰ ਹੋ ਸਕਦੇ ਹਨ, ਪਰ ਇੱਕ ਸਾਧ ਦਾ ਬਚਨ ਤ੍ਰੈ-ਕਾਲ ਅਟੱਲ ਹੁੰਦਾ ਹੈ।
ਇਹਨਾਂ ਸਤਰਾਂ ਦੇ ਲਿਖਾਰੀ ਨਾਲ ਵੀ ਇਸ ਵਿਸ਼ੇ ਬਾਰੇ ਫੋਨ ਤੇ ਗੱਲ ਕਰਦਿਆਂ ਸੰਤ ਅਜੀਤ ਸਿੰਘ ਜੀ ਨੇ ਆਪਣੀ ਵਿਸ਼ੇਸ਼ ਅੰਦਾਜਿ਼-ਬਿਆਨੀ ‘ਚ ਕਿਹਾ ਸੀ-”ਹੁਣ ਜੋ ਫੇਸਲਾ ਲੈਂਗੇ, ਮੈਂ ਤੇ ਮਨਪ੍ਰੀਤ ਸਿੰਘ ਦੋਵੇਂ’ ਕੱਠੇ ਹੀ ਲੈਂਗੇ ਭਾਈ!” ਇਸ ਤੋਂ ਇਲਾਵਾ ਕਨੇਡਾ ਤੋਂ ਪ੍ਰਸਾਰਿਤ ਹੁੰਦੇ ਇੱਕ-ਦੋ ਰੇਡੀਉ ਟਾਕ-ਸ਼ੋਆਂ ਵਿੱਚ ਵੀ ਬੋਲਦਿਆਂ ਹੋਇਆਂ, ਸੰਤ ਜੀ ਨੇ ਲਏ ਹੋਏ ਫੈਂਸਲੇ ‘ਤੇ ਅਡੋਲ ਰਹਿਣ ਦਾ ਪ੍ਰਣ ਦੁਹਰਾਇਆ!
ਲੇਕਿਨ ਦੋ ਰਾਤਾਂ ਵਿੱਚ ਹੀ ਕੀ ਕੁੱਝ ਹੋਇਆ ਅਤੇ ਕਿਵੇਂ ਹੋਇਆ? ਇੱਥੇ ਦੁਹਰਾਉਣ ਦੀ ਲੋੜ ਨਹੀਂ। ਸਾਰਾ ਡਰਾਮਾ ਦੁਨੀਆਂ ਨੇ ਵੇਖਿਆ। ਇਹ ਲਿਖਤ ਏਸ ‘ਚਿੰਤਾ’ ਵਿੱਚ ਨਹੀਂ ਲਿਖੀ ਜਾ ਰਹੀ ਕਿ ਮਨਪ੍ਰੀਤ ਬਾਦਲ ਦਾ ਇੱਕ ਸਮਰਥਕ ਵਿਧਾਨਕਾਰ ਘਟਿਆ ਕਿਉਂ? ਕਿਸ ਵਿਧਾਨਕਾਰ ਨੇ ਕਿਹੜੇ ਧੜੇ ਦਾ ਹੱਥ ਫੜਨਾ ਹੈ ਤੇ ਕਿਹੜੇ ਦਾ ਛੱਡਣਾ। ਅਜਿਹੀ ਕਲਾਬਾਜ਼ੀ ਮਾਰਨ ਲਈ ਵਿਧਾਨਕਾਰ ਅਜ਼ਾਦ ਹੁੰਦੇ ਨੇ। ਪ੍ਰੰਤੂ ਜਦ ਕੋਈ ਵਿਧਾਇਕ ਬਣਿਆਂ ‘ਸੰਤ ਅਜੀਤ ਸਿੰਘ’ ਪਲਟੀ ਮਾਰਨ ਲੱਗਿਆਂ ਕਲਗੀਧਰ ਪਾਤਸ਼ਾਹ ਦੇ ਵਰੋਸਾਏ ਸ਼੍ਰੀ ਅਨੰਦਪੁਰ ਸਾਹਿਬ ਦੇ ਪਾਣੀਆਂ ਦੀ ਸਹੁੰ ਚੁੱਕ ਕੇ, ਚੌਵ੍ਹੀਆਂ ਘੰਟਿਆਂ ਵਿੱਚ ਹੀ ਬਦਲ ਜਾਏ, ਤਾਂ ਫਿਰ ਸਿੱਖ ਪ੍ਰਚਾਰਕ ਕਿਸ ਮੂੰਹ ਨਾਲ ‘ਪੀਵਹੁ
ਪਾਹੁਲ ਖੰਡੇ ਧਾਰ’ ਦੀ ਵਾਰ ਗਾਉਣਗੇ? ਚਲੋ ਖੇਰ, ਸਿੱਖ ਸ਼ਰਧਾਲੂ-ਨਜ਼ਰਾਂ ਉਡੀਕਣ ਲੱਗੀਆਂ ਕਿ ‘ਮਹਾਂ-ਪੁਰਖਾਂ’ ਦੀ ਯੁਨੀਅਨ, ਭਾਵ ਸੰਤ-ਸਮਾਜ ਜਰੂਰ ਇਸ ਧਾਰਮਿਕ ਅਵੱਗਿਆ ਦਾ ਨੋਟਿਸ ਲਵੇਗਾ। ਬਿਲਕੁਲ, ਸੰਤ-ਸਮਾਜ ਫੋਰਨ ਹਰਕਤ ਵਿੱਚ ਆ ਗਿਆ। ਪਰ ਉਹਨਾਂ ਵਲੋਂ ਲਏ ਗਏ ‘ਐਕਸ਼ਨ’ ਵਿੱਚ ਸੰਤ ਅਜੀਤ ਸਿੰਘ ਜੀ ਵਲੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਪਾਣੀ ਦੀ ਬੇ-ਹੁਰਮਤੀ ਦਾ ਕੋਈ ਨਾਂ-ਭੋਗ ਹੀ ਨਹੀਂ ਸੀ। ਮੀਡੀਏ ਵਿੱਚ ਆਈਆਂ ਖਬਰਾਂ ਮੁਤਾਬਿਕ ਸੰਤ-ਬਾਬਿਆਂ ਨੇ ਸ਼੍ਰੀ ਅਕਾਲ ਤੱਖਤ ਸਾਹਿਬ ਨੂੰ ਅਪੀਲ ਕੀਤੀ ਕਿ ਮਨਪ੍ਰੀਤ ਸਿੰਘ ਬਾਦਲ ਨੂੰ ਫੋਰਨ ‘ਤਲਬ’ ਕੀਤਾ ਜਾਵੇ! ਉਸਦਾ ਕਸੂਰ? ਲਉ, ਹਾਲੇ ਕਸੂਰ ਪੁੱਛਦੇ ਹੋ? ਭਾਈ ਸਾਹਿਬ ਜੀ, ਜਿਸ ਦਿਨ ਉਸਨੂੰ ਪੰਜਾਬ ਮੰਤਰੀ ਮੰਡਲ ‘ਚੋਂ ਕੱਢਿਆ ਗਿਆ, ਸਨਮਾਨਯੋਗ ਸੰਤ-ਸਮਾਜ ਨੂੰ ਉਸੇ ਵੇਲੇ ਹੀ ਪਤਾ ਲੱਗ ਗਿਆ-‘ਓਏ, ਇਸ ਨੇ ਤਾਂ ਦਾਹੜੀ ਕੱਟੀ ਹੋਈ ਐ!’
ਕੋਈ ਕਮਲਾ ਪੱਤਰਕਾਰ ਕਹਿ ਬੈਠਾ-”ਬਾਬਿਉ, ਦਾਹੜੀ ਤਾਂ ਇਹ ਉਦੋਂ ਦੀ ਹੀ ਕੱਟਦਾ ਆ ਰਿਹੈ, ਜਦੋਂ ਇਸ ਨੂੰ ਅੰਮ੍ਰਿਤਸਰ ਵਿੱਚ ਉਚੇਚਾ ਅੰਮ੍ਰਿਤਪਾਨ ਕਰਵਾਇਆ ਗਿਆ ਸੀ!!”
ਇਹੋ ਜਿਹੇ ਸਵਾਲ ਕਰਨ ਵਾਲੇ ਭੋਲੇ ਪਾਤਸ਼ਾਹਾਂ ਨੂੰ ਕੌਣ ਸਮਝਾਵੇ ਕਿ ਵੱਡੇ ਬਾਦਲ ਦੇ ਹੁਕਮ ਵਿੱਚੋਂ ਨਿਉਂ ਕੇ ਚੱਲਣ ਵਾਲੇ ਮਨਪ੍ਰੀਤ ਦੀ ਦਾਹੜੀ ਅਤੇ ‘ਬਾਗੀ ਹੋ ਚੁੱਕੇ’ ਮਨਪ੍ਰੀਤ ਦੀ ਦਾਹੜੀ ਵਿੱਚ, ਜ਼ਮੀਨ ਅਸਮਾਨ ਦਾ ਫਰਕ ਹੈ। ਇੱਕ ਛਤਰੀ ਤੋਂ ਉਡਾਰੀ ਮਾਰ ਕੇ ਦੂਜੀ ਛਤਰੀ ‘ਤੇ ਬਹਿਣ ਲੱਗਿਆਂ ਜੇ ਅਨੰਦਪੁਰ ਸਾਹਿਬ ਦੇ ਪਾਣੀ ਦਾ ਜਿ਼ਕਰ ਕਿਸੇ ਨੇ ਕਰ ਵੀ ਲਿਆ, ਤਾਂ ਕੋਈ ਗੁਨਾਹ ਨਹੀਂ, ਪਰ ਵੱਡੇ ਫਿਲਾਸਫਰ ਮਨਪ੍ਰੀਤ ਬਾਦਲ ਨੂੰ ‘ਅਕਲ ਦੇਣੀ’ ਜਰੂਰੀ ਹੈ!!
ਅਬ ਝੂਠ ਕੀ ਪਨਾਹ ਮੈਂ ਹਰ ਚੀਜ਼ ਆ ਗਈ,
ਸੱਚ ਮਰ ਗਯਾ ਹੈ
ਦੇਖਿਯੇ, ਸੱਚ ਬੋਲਤੇ ਹੈਂ ਲੋਗ!
ਪ੍ਰਦੇਸ਼ਾ ਵਿੱਚ ਅਕਾਲ਼ੀਆਂ ਅਤੇ ਕਾਗਰਸ ਦੀਆਂ ਬਰਾਂਚਾ ਸੋਹਣੇ ਦੇਸ਼ਾਂ ਦੀ ਸੈਰ ਲਈ ਸਿਰਫ ਠਹਿਰਾ ਦੇ ਅੱਡੇ, ਵਿਦੇਸ਼ੀ ਨੇਤਾ ਅਖਬਾਰ ਵਿਚ ਫੋਟੋ ਲਵਾਉਣ ਤੱਕ ਹੀ ਸੀਮਤ
ਪ੍ਰਦੇਸ਼ਾ ਵਿੱਚ ਰਹਿੰਦੇ ਭਾਰਤੀਆਂ ਨੂੰ ਸਦਾ ਹੀ ਆਪਣੇ ਆਪ ਤੋਂ ਇੱਕ ਸਵਾਲ ਪੁੱਛਣ ਦੀ ਲੋੜ ਹੈ ਕਿ ਅਸੀਂ ਪ੍ਰਦੇਸ਼ਾ ਵਿੱਚ ਆਏ ਕਿਉ ਹਾਂ?ਸਧਾਰਨ ਜਿਹਾ ਜਵਾਬ ਹੈ ਆਪਣੀ ਨਿਜ਼ੀ ਖੁਸ਼ਹਾਲੀ ਕਰਕੇ।ਉਹ ਖੁਸ਼ਹਾਲੀ ਜਿਹੜੀ ਸਾਨੂੰ ਆਪਣੇ ਦੇਸ਼ ਵਿੱਚ ਨਹੀਂ ਮਿਲੀ।ਸਾਡੇ ਦੇਸ਼ ਵਿੱਚ ਇਹ ਖੁਸ਼ਹਾਲੀ ਕਿਉ ਨਹੀਂ ਹੋਈ?ਜਿਸ ਦਾ ਸਧਾਰਨ ਜੁਵਾਬ ਹੈ ਸਾਡੇ ਨੇਤਾਵਾਂ ਦੀ ਤਰਕਹੀਣ ਸੋਚ,ਲੁੱਟ-ਖਸੁੱਟ ਕਰਕੇ ਆਪਣੇ ਹੀ ਖੇਸ ਭਰਨੇ,ਚਾਚਾ-ਵਾਦ ਤੇ ਭਤੀਜਾ-ਵਾਦ ਕਰਕੇ,ਪੁਸਤ ਦਰ ਪੁਸਤ ਰਾਜਨੀਤਕ ਗੁਰਗੱਦੀ,ਰੱਬ ਦੇ ਨਾਮ ਦੇ ਡਾਂਕੇ ਬਜਾਈ ਜਾਵੋ ਪਰ ਸੱਚ ਤੇ ਇਮਾਨਦਾਰੀ ਦੇ ਨੇੜੇ ਤੇੜੇ ਵੀ ਨਾ ਰਹੋ,ਸਾਰੀਆਂ ਪਾਰਟੀਆਂ ਦੇ ਨੇਤਾ ਅੱਪਣੇ ਅੱਪਣੇ ਝੋਲੀ ਚੁੱਕਾਂ ਨੂੰ ਅੱਪਣੇ ਅੱਪਣੇ ਇਲਾਕਿਆਂ ਵਿੱਚ ਖੁੱਲ੍ਹੀ ਕਰੱਪਸ਼ਨ ਕਰਨ ਦਿਉ, ਸਰਕਾਰੀ ਠੇਕੇ ਤੇ ਨੌਕਰੀਆਂ ਦਲਾਲਾਂ ਰਾਹੀ ਹਿੱਸਾ ਪੱਤੀ ਲੈ ਕੇ ਦਿਉ ਤਾ ਕਿ ਅਗਲੀਆਂ ਵੋਟਾਂ ਤੱਕ ਤਿੰਨ ਪੁਸਤਾਂ ਲਈ ਕਮਾਈ ਇੱਕਠੀ ਹੋ ਜਾਵੇ।ਲੋਕਾਂ ਨੂੰ ਸਾਧਾਂ ਸੰਤਾਂ ਪਿੱਛੇ ਲਾਈ ਰੱਖੋ ਤਾਂ ਕਿ ਭੇਡ ਚਾਲ ਚੱਲੀ ਜਾਵੇ।ਮਾਇਆ ਮਰਜਾਣੀ ਦੇ ਦੋਸ਼ ਦੁਆਈ ਚੱਲੇ, ਤਾਂ ਕਿ ਰਾਜਨੀਤਕ ਨੇਤਾ ਆਪਣੀ ਲੁੱਟ ਖਸੁੱਟ ਜਾਰੀ ਰੱਖਣ ਅਤੇ ਸੜਕਾਂ ਤੇ ਪਏ ਲੋਕ ਰੱਬ ਨੂੰ ਹੀ ਦੋਸ਼ ਦੇਈ ਜਾਣ ਤੇ ਰਾਜਨੀਤਕ ਟੋਲੇ ਨੂੰ ਕੋਈ ਸੁਆਲ ਹੀ ਨਾ ਪੁੱਛਣ। ਆਪ ਪੈਸਿਆਂ ਦੀਆਂ ਬੋਰੀਆਂ ਭਰ ਕੇ ਬਾਹਰਲੇ ਦੇਸ਼ ਵਦੇਸ਼ਾਂ ਵਿੱਚ ਜਾਇਦਾਦਾਂ ਬਣਾਈ ਜਾਣ ਅਤੇ ਵੋਟਾਂ ਆਉਣ ਤੇ ਉਹੀ ਸੰਤਾਂ ਦੇ ਲਾਈ ਲੱਗ ਚੇਲੇ ਚੇਲੀਆਂ ਤੋਂ ਸੰਤਾਂ ਰਾਹੀ ਵੋਟਾਂ ਲਉ ਤੇ ਪਹਿਲੇ ਬਣਾਏ ਪੈਸਿਆ ਨਾਲ ਗਰੀਬ ਗੁਰਬਿਆ ਨੂੰ 15-20 ਦਿਨ ਮੁਰਗੇ ਬੋਤਲਾਂ ਛਕਾ ਦਿਉ ਤਾਂਕਿ ਵੋਟਾਂ ਬਣਾਉਣ,ਵੋਟਾਂ ਪੁਆਣ ਤੇ ਵੋਟਾਂ ਪਿੱਛੇ ਜੇ ਲੜਨਾ ਵੀ ਪੈ ਜਾਵੇ,ਵਰਗੇ ਕੰਮ ਲਉ।ਸੋ ਕਹਿਣ ਦਾ ਭਾਵ ਅਸੀਂ ਆਪਣਾ ਦੇਸ਼ ਛੱਡਿਆ ।ਆਪਣੇ ਰਾਜਨੀਤਕ ਲੀਡਰਾਂ ਦੀ ਲੁਟ ਕਸੁਟ ਕਰਕੇ ਹੋਈ ਫੇਲ ਹੁੰਦੇ ਆਏ ਹਾਂ। ਕਿਸੇ ਵੀ ਦੇਸ਼ ਦੀ ਸਮੁੱਚੀ ਤੱਰਕੀ (ਭਾਵ ਈਮਾਨਦਾਰੀ,ਇਨਸਾਫ,ਸ਼ੋਸ਼ਿਲ ਸਕਿਊਰਟੀ,ਆਰਥਿਕ ਖੁਸ਼ਹਾਲੀ,ਘੱਟ ਤੌਂ ਘੱਟ ਕੁਰੱਪਸ਼ਨ,ਸਮਾਜਿਕ ਚੇਤਨਾ,ਹਰ ਗੱਲ ਦੀ ਸਰਕਾਰ ਜੁਬਾਬ ਦੇਹ ਆਦਿ) ਉਥੋਂ ਦੇ ਰਾਜਨੀਤਕ ਨੇਤਾਵਾਂ ਦੀ ਸੋਚ
|

ਮਨਜੀਤ ਬੋਪਾਰਾਏ (ਆਸਟਰੇਲੀਆ)
thepunjab11@gmail.com,
|
ਅਤੇ ਦੂਰ ਅੰਦੇਸ਼ੀ ਦੇ ਲਏ ਹੋਏ ਫੈਸਲਿਆਂ ਤੇ ਨਿਰਭਰ ਕਰਦੀ ਹੈ। ਦੇਸ਼ ਦੇ ਆਕਾਰ ਮੁਤਾਬਿਕ ਉਥੋਂ ਦੇ ਮਨੁੱਖੀ ਤੇ ਕੁਦਰਤੀ ਸੋਮਿਆਂ ਦੀ ਉਪਯੋਗਤਾ ਵਿੱਚ ਸੰਤੁਲਨ ਰੱਖਣਾ ਹੁੰਦਾ ਹੈ।ਸਾਰੀਆਂ ਰਾਜਨੀਤਕ,ਸਮਾਜਿਕ,ਭੋਗਲਿਕ,ਵਿਗਿਆਂਨਿਕ ਤੇ ਜੰਨਸੰਖਿਆਂ ਸੱਰਖਿਅਤਾਂ ਅਤੇ ਸਮੁੱਚੇ (ਢਾਂਚੇ) ਨੂੰ ਸੇਧ ਦੇਣੀ ਹੁੰਦੀ ਹੈ।ਜਿਹੜੀ ਕਿ ਤਰਕ ਭਰਭੂਰ ਵਿਸ਼ਲੇਸ਼ਨ ਕਰਕੇ,ਬਿਨ੍ਹਾਂ ਕਿਸੇ ਇਲਾਕਾਈ,ਬਿਨ੍ਹਾਂ ਕਿਸੇ ਸੂਬਾਈ,ਬਿਨ੍ਹਾਂ ਕਿਸੇ ਭਾਸ਼ਾਈ,ਬਿਨ੍ਹਾਂ ਕਿਸੇ ਧਰਮ ਜਾਂ ਗੈਰ ਧਰਮ ਦੇ ਵਿਤਕਰੇ ਤੋਂ ਈਮਾਨਦਾਰੀ ਨਾਲ ਲਾਗੂ ਕਰਨੀ ਹੁੰਦੀ ਹੈ।63 ਸਾਲ ਦੀ ਆਜ਼ਾਦੀ ਪਿੱਛੋਂ ਜੇਕਰ ਲੇਖਾ ਜੋਖਾ ਕਰੀਏ ਤਾਂ ਅਸੀਂ ਭਾਰਤੀ ਕਿਨੇ ਹੀ ਫਰੰਟ ਤੋਂ ਫੇਲ੍ਹ ਹੋਏ ਹਾਂ। 1ਸਭ ਤੋਂ ਪਹਿਲਾ ਜੰਨਸੰਖਿਆ ਦਾ ਬਿਨ੍ਹਾਂ ਰੋਕ ਵਾਧਾ,ਜੋਕਿ ਵਿਅਕਤੀਗਤ ਪ੍ਰੀਵਾਰਾਂ ਦੀ ਦੇਣ ਹੈ ਨਾ ਕਿ ਸਰਕਾਰ ਦੀ।ਫਿਰ ਵੀ ਸਰਕਾਰ ਦੀ ਜ਼ਿਮੇਵਾਰੀ ਲੋਕਾਂ ਨੂੰ ਸਿਖਿਆ ਦੇਣ ਦੀ ਹੁੰਦੀ ਹੈ।।
2 ਇਸਤਰੀਆਂ ਨੂੰ ਬਰਾਬਰ ਦੇ ਅਧਿਕਾਰ ਅਤੇ ਆਜ਼ਾਦੀ ਦੇਣ ਨੂੰ ਪਛੇੜਣਾ।ਉਜ਼ ਚਾਹੇ ਅਸੀਂ 300 ਸਾਲ ਤੋਂ ਪੜ੍ਹਦੇ ਤੇ ਸੁਣਦੇ ਆ ਰਹੇ ਹਾਂ ਕਿ “ਜਿਨ ਜੰਮੇ ਰਾਜ਼ਾਨ ਸੋ ਕਿਉਂ ਮੰਦਾ ਆਖੀਏ”।ਜੰਨ ਸੰਖਿਆ ਦਾ ਵਾਧਾ ਵੀ ਮੁੰਡਾ ਲੈਂਦੇ ਲੈਂਦੇ ਹੀ ਹੋਇਆ ਹੈ।ਮੁੰਡੇ ਦਾ ਜੰਮਣਾ ਲੋਹੜੀ ਤੇ ਕੁੜੀ ਦਾ ਜੰਮਣਾ ਲੋਹੜਾ ਸੋਚ ਅੱਜ ਵੀ ਅਭਿਆਸ ਵਿੱਚ ਭਾਰੂ ਹੈ।ਜਾਤਾਂ ਪਾਤਾਂ ਨਾਲ ਭਰਿਆ ਸਮਾਜ਼ ਗੁਰੂ ਨਾਨਕ ਦੇਵ ਜੀ ਦੇ ਉਦੇਸ਼,”ਮਾਨਸ ਕੀ ਜਾਤ ਸੱਭੇ ਏਕ ਪਹਿਚਾਨਵੋ” ਦਾ ਮਜਾਕ ਉਡਾ ਰਿਹਾ ਹੈ।ਜਾਤਾਂ ਦੇ ਆਧਾਰ ਤੇ ਸ਼ਰੋਮਣੀ ਕਮੇਟੀ ਦੇ ਸਾਹਮਣੇ ਗੁਰਦੂਆਰੇ ਬਣੇ ਹੋਏ ਹਨ।
3 ਆਜ਼ਾਦੀ ਪਿੱਛੋ ਸਾਇੰਸਦਾਨਾਂ ਨਾਲੋਂ ਸੰਤਾਂ ਦੀ ਉਪਜ ਜਿਆਦਾ ਹੋਈ ਹੈ,ਜਿਸ ਨਾਲ ਭੇਡਚਾਲ ਸੋਚ ਭਾਰੂ ਰਹੀ।ਅੱਣਪੜ ਸਾਧ ਸੰਤ ਵਿਗਿਆਨਿਕ ਸੋਚ ਦੇ ਪਸਾਰੇ ਵਿੱਚ ਰੋੜਾ ਬਣੇ।21ਵੀਂ ਸਦੀ ਦੇ ਮਨੁੱਖ ਨੂੰ ਪਤਾ ਹੀ ਹੈ ਕਿ ਕਿਸੇ ਨਾਲ ਠੱਗੀ ਨਹੀਂ ਮਾਰਨੀ ਚਾਹੀਦੀ,ਈਮਾਨਦਾਰੀ ਨਾਲ ਪੇਸ ਆੳੇ।ਵਿਚਾਰ ਵਿਗਿਆਨਿਕ ਖੋਜ਼ਾਂ ਦੇ ਅਧਾਰਤ ਗਿਆਨ ਵਿੱਚ ਵਾਧਾ ਕਰੋ ਅਤੇ ਅਪਣਾਉ।ਸੰਤਾਂ ਦੀਆਂ ਗੱਲਾਂ ਵਿੱਚ ਆਉਣਾ,ਉਹਨਾਂ ਦੀ ਦੁਕਾਨਦਾਰੀ ਚਲਾੳੇਣ ਤੋਂ ਵੱਧ ਕੁਝ ਵੀ ਨਹੀਂ ਹੈ।ਇਸੇ ਕਰਕੇ ਪੱਛਮੀ ਸੰਸਾਰ ਵਿੱਚ ਅੱਜ ਇੱਕ ਵੀ ਜਿੳਂੁਦਾ ਸੰਤ ਮਹਾਪੁਰਸ਼ ਨਹੀਂ ਹੈ,ਕਿਉਕਿ ਲੋਕਾਂ ਦੀ ਸੋਚ ਵਿਗਿਆਨਿਕ ਹੋਣ ਕਰਕੇ ਸੰਤਾਂ ਦੀ ਗਾਹਕੀ ਹੀ ਨਹੀਂ ਰਹੀ।ਜਦੋਂ ਗਾਹਕ ਨਾ ਆਉਣ ਤਾਂ ਦੁਕਾਨ ਬੰਦ ਹੋ ਜ਼ਾਂਦੀ ਹੈ।ਪਰਤੱਖ ਨੂੰ ਪ੍ਰਣਾਮ ਦੀ ਕੀ ਲੋੜ ਹੈ।ਪੱਛਮੀ ਦੁਨੀਆ ਦੀ ਕਾਮਯਾਬੀ ਤੁਹਾਡੇ ਸਾਹਮਣੇ ਹੈ।ਜਿਹਨਾਂ ਨੂੰ ਪਹਿਲਾਂ ਅਸੀਂ ਆਪਣੇ ਦੇਸ਼ ਵਿਚੋਂ ਕੱਢਿਆ ਸੀ ਤੇ ਹੁਣ ਉਹਨਾਂ ਕੋਲ ਜਾਣ ਦੇ ਤਰਲੇ ਲੈਂਦੇ ਹਾਂ।
4 ਆਜ਼ਾਦੀ ਪਿੱਛੋਂ ਭਾਰਤੀ ਨੇਤਾਂ ਇੰਨੇ ਖੁਦਗਰਜ਼ ਨਿਕਲੇ,ਅੱਪਣੇ ਪੱਲੇ ਹੀ ਭਰਨ ਨੂੰ ਹੀ ਲੱਗੇ ਰਹੇ।ਇੱਕ ਪਬਲਿਕ ਸੇਵਾਦਾਰ ਤਾਂ ਨਹੀਂ ਰਹਿ ਗਿਆ।ਕਰੱਪਸ਼ਨ ਦੇ ਇੰਨਡੈਕਸ ਤੇ ਭਾਰਤ ਦਾ 75 ਵਾਂ ਨੰਬਰ ਆਉਦਾ ਹੈ।ਐਨੇ ਅਸੀਂ ਬੇਈਮਾਨ ਹਾਂ।ਮੈਂ ਗੀਤ ਲਿਖਿਆਂ ਸੀ ਭਗਤ ਸਿੰਘ ਨੂੰ ਚਿੱਠੀ:- “ਤੈਨੂੰ ਕੀ ਕੀ ਦੱਸਾ ਹੁੰਦੇ ਇੱਥੇ ਚੱਜ ਬੀਰਿਆ,ਜਿਹਦਾ ਉੱਤੇ ਪੈਂਦਾ ਹੱਥ ਉਹੀ ਲੈਂਦਾ ਰੱਜ ਬੀਰਿਆ”, ਕਿੰਨਾ ਸੱਚ ਹੈ।ਇਸ ਸਾਲ ਦੇ ਅੰਤ ਤੱਕ 93 ਮਿਲੀਅਨ ਝੁਗੀਆਂ ਜਾਂ ਸੜਕਾ ਦੇ ਕਿਨਾਰੇ ਸੌਣ ਵਾਲੇ ਭਾਰਤੀ ਭਰਾ ਹੋ ਜਾਣਗੇ।ਆਜ਼ਾਦੀ ਨਾਮ ਦੀ ਹੀ ਹੈ।ਆਰਥਿਕ ਆਜ਼ਾਦੀ ਤੋਂ ਬਿਨ੍ਹਾਂ ਮਨੁੱਖ ਨਿਜੀ ਆਜ਼ਾਦੀ ਮਾਣ ਹੀ ਨਹੀਂ ਸਕਦਾ।ਇੱਕ ਚਪੜਾਸੀ ਦੀ ਨੌਕਰੀ ਲੈਣ ਲਈ ਵੀ ਮੁੱਠੀ ਗਰਮ ਕਰਨੀ ਪੈਂਦੀ ਹੈੇ।ਇਹ ਸਾਡੀ ਔਕਾਤ ਹੈ।ਕਿਸੇ ਫਾਈਲ ਨੂੰ ਹਲਾਊਣ ਲਈ ਪੇਸੈ ਰੂੱਪੀ ਪਈਏ ਲਾਉਣੇ ਪੈਂਦੇ ਨੇ, ਨਹੀਂ ਤਾਂ ਇੱਕ ਥਾਂ ਹੀ ਜਾਮ ਹੋ ਜਾਂਦੀ ਹੈ।
5 ਵਾਤਾਵਰਨ ਵੱਲ ਧਿਆਨ ਹੀ ਨਹੀਂ ਦਿੱਤਾ।ਜਿਵੇਂ ਇੱਕ ਗੁਆਂਢੀ ਆਪਣਾ ਗੰਦ ਚੁੱਕ ਕੇ ਦੂਜੇ ਦੇ ਦਰ ਧੱਕ ਦਿੰਦਾ ਹੈ।ਅਜਿਹੀਆਂ ਪਿੱਛਾਂ ਖਿੱਚੂ ਰੁਚੀਆਂ ਅੱਜ ਵੀ ਭਾਰੂ ਹਨ।ਫੈਕਟਰੀਆਂ ਵਾਲੇ ਆਪਣੇ ਪੈਸੇ ਦੇ ਜ਼ੋਰ ਤੇ ਜ਼ਹਿਰੀਲਾ ਪਾਣੀ ਨਹਿਰਾਂ ਵਿੱਚ ਸੁੱਟੀ ਜ਼ਾਂਦੇ ਹਨ।ਫਸਲਾਂ ਤੇ ਸਬਜੀਆਂ ਉਪਰ ਸਪਰੇ ਕਰਨ ਵਾਲੀਆਂ ਦੁਵਾਈਆਂ ਦੇ ਤੱਤਾ ਵਿੱਚ ਜ਼ਹਿਰ ਸੰਸਾਰੀ ਪੱਧਰ ਤੋਂ ਬਹੁੱਤ ਵੱਧ ਹੁੰਦੀ ਹੈ।ਇਸੇ ਤਰ੍ਹਾਂ ਕਾਰਖਾਨਿਆਂ ਦਾ ਧੂਆਂ,ਕੋਲਾ,ਲੱਕੜ ਜਾਂ ਪਾਥੀਆਂ ਜਾਲਣਾ ਵੀ ਪਲੂਸ਼ਨ ਪੈਦਾ ਕਰਦਾ ਹੈ।
ਆਉ ਹੁਣ ਬਾਹਰਲੇ ਦੇਸ਼ਾਂ ਵਿੱਚ ਅਕਾਲੀ ਅਤੇ ਕਾਂਗਰਸ ਦੀਆਂ ਬਰਾਚਾਂ ਖੋਹਲਣ ਦੇ ਕਾਰਨ ਘੋਖਣ ਦੀ ਕੋਸ਼ਿਸ਼ ਕਰੀਏ:
1 ਪਰਾਣੇ ਅਕਾਲੀ ਤੇ ਕਾਗਰਸੀਏ ਗੱਫੇ ਲਾਕੇ ਅਮੀਰ ਜਮਾਤ ਨਾਲ ਸੰਬਧਿਤ ਹੁੰਦੇ ਹਨ।ਜਦੋਂ ਹੱਥ ਵਿੱਚ ਪੈਸਾ ਹੁੰਦਾ ਹੈ ਤਾਂ ਬਾਹਰਲੇ ਦੇਸ਼ਾਂ ਵਿੱਚ ਸਰਕਾਰੀ ਖਰਚੇ ਤੇ ਸਟੱਡੀ ਟੂਰ ਦੇ ਬਹਾਨੇ ਘੁੰਮਣ ਫਿਰਨ ਲਈ ਅੱਪਣੇ ਅੱਡੇ ਤਿਆਰ ਕਰਦੇ ਹਨ ਤਾਂ ਜੋ ਉੱਥੇ ਵੀ ਇਹਨਾਂ ਦੇ ਗੱਲਾਂ ਵਿੱਚ ਹਾਰ ਪੈਣ ,ਆਉ ਭਗਤ ਹੋਵੇ ਤੇ ਇਹਨਾਂ ਦੀਆ ਅਖੌਤੀ ਪ੍ਰਪਾਤੀਆਂ ਦੇ ਸੋਹਲੇ ਗਾਏ ਜਾਣ।ਆਪਣੇ ਰਿਸ਼ਤੇਦਾਰਾਂ ਤੇ ਮਿੱਤਰਾਂ ਦੇ ਰਾਹੀ ਇਹ ਗੰਢ ਤੁਪ ਸੌਖੀ ਸ਼ੁਰੂ ਹੁੰਦੀ ਹੈ ਜਾਂ ਫਿਰ ਹਿਸੇ ਪੱਤੀਆਂ ਦੀ ਦਲਾਲੀ ਅਤੇ ਸਰਕਾਰੇ ਦਰਬਾਰੇ ਪੁੱਛ ਦੇ ਲਾਲਚ ਦੇ ਦਿੱਤੇ ਜ਼ਾਂਦੇ ਹਨ।
2 ਕੀ ਬਾਹਰਲੇ ਅਕਾਲੀ ਤੇ ਕਾਗਰਸੀਏ ਆਪਣੀ ਪ੍ਰਤਿੱਭਾ ਦੇ ਰੰਗ ਬਾਹਰਲੇ ਕਾਮਯਾਬ ਦੇਸ਼ਾਂ ਨੂੰ ਦਿਖਾਉਣੇ ਚਾਹੁੰਦੇ ਹਨ?ਕੀ ਇਹ ਪਾਰਟੀਆਂ ਬਾਹਰਲੀਆਂ ਪਾਰਟੀਆਂ ਦਾ ਬਦਲ ਬਣਨੀਆਂ ਚਾਹੁੰਦੀਆਂ ਹਨ?ਇਸ ਦਾ ਜੁਵਾਵ ਤਾਂ ਵੱਡੀ “ਨਹੀਂ” ਹੀ ਹੋ ਸਕਦਾ ਹੈ,ਕਿਉਂਕਿ ਅਕਾਲੀ ਤੇ ਕਾਂਗਰਸੀਆਂ ਦੀਆਂ ਰੁਚੀਆਂ ਤਾਂ ਆਪਣੀ ਆਉ ਭਗਤ ਕਰਵਾਉਣ ਤੱਕ ਹੀ ਸੀਮਤ ਹਨ।ਕਿਉਂਕਿ ਇਹਨਾਂ ਦੇ ਉਟ ਪਟਾਂਗ ਭਾਸ਼ਨ ਗੈਰ ਭਾਰਤੀ ਬਾਹਰਲੇ ਲੋਕ ਤਾਂ ਇੱਕ ਮਿੰਟ ਨਾ ਸਹਿਣ ਕਰਨ।
3 ਆਮ ਕਰਕੇ ਭਾਰਤੀ ਸਿਆਸਤਦਾਨ ਅੱਪਣੀ ਨੇਕ (ਅਨੇਕ) ਕਮਾਈ ਦਾ ਗੱਫਾ ਦੁਹਰਾ ਕਰਨ ਵਿੱਚ ਪੁਤਰ ਅਤੇ ਨੇੜੇ ਦੇ ਰਿਸਤੇਦਾਰ ਨੂੰ ਵੀ ਲਾ ਲੈਦੇ ਹਨ।ਕਿਉਕੇ ਚਮਚੇਦਾਰੀ ਦੀ ਸਿਆਸਤ ਵਿੱਚ ਸੱਚੇ ਅਤੇ ਹੱਕਦਾਰ ਵਿਅਕਤੀ ਨੂੰ ਉਠਣ ਹੀ ਨਹੀਂ ਦਿੰਦੇ।ਮਨਪਰੀਤ ਬਾਦਲ ਦੀ ਤਾਜਾ ਉਦਾਹਰਣ ਹੈ।
4 ਰਹੀ ਗੱਲ ਵਿਅਕਤੀ ਕਿਵੇ ਚੁਣੇ ਜਾਂਦੇ ਹਨ।ਅਕਾਲੀ ਤੇ ਕਾਂਗਰਸ ਦੀ ਬਾਹਰਲੇ ਦੇਸ਼ਾ ਵਿੱਚ ਆਹੁਦੇਦਾਰੀ ਅਖਬਾਰ ਵਿੱਚ ਫੋਟੋ ਲਵਾਉਣ ਤੋਂ ਵੱਧ ਕੁਝ ਵੀ ਨਹੀਂ ਹੈ।ਇਹਨਾਂ ਪਾਰਟੀਆਂ ਦਾ ਇੱਕ ਵਿਅਕਤੀ ਆਉਦਾ ਹੈ।ਇੱਕ ਘਰ ਵਿੱਚ ਮੀਟਿੰਗ ਕਰਕੇ ਜਿਹੜੇ ਕੁਝ ਪ੍ਰਸਿੱਧ ਨਾਉ ਵਾਲੇ ਵਿਅਕਤੀ ਹੁੰਦੇ ਹਨ,ਉਹਨਾਂ ਨੂੰ ਭਰਮਾਹ ਕੇ ਆਹੁਦੇਦਾਰੀਆਂ ਦੇ ਦਿੰਦੇ ਹਨ।ਕਦੇ-ਕਦੇ ਫਿਰ ਅਖਬਾਰ ਵਿੱਚ ਤੋਤੇ ਦੀ ਰਟ ਵਾਲਾ ਉਟ ਪਟਾਂਗ ਇੱਕ ਅੱਧਾ ਬਿਆਨ ਦੇ ਦਿੰਦੇ ਨੇ।ਉਦਾਹਰਣ ਦੇ ਤੌਰ ਤੇ ਜਿਸ ਦਿਨ ਦੋਨੋ ਬਾਦਲ ਕੇਸਾਂ ਵਿੱਚੋਂ ਵਰੀ ਹੋਏ ( ਪਤਾ ਤਾਂ ਸੀ ਇਹਨਾਂ ਦੀ ਸਰਕਾਰ ਹੈ, ਕਿ ਕੁਝ ਨਹੀਂ ਹੋਣਾ) ਬਾਹਰਲੇ ਦੇਸ਼ਾਂ ਵਿੱਚ ਅਕਾਲੀ ਚਮਚੇ ਵਧਾਈਆਂ ਉਪਰ ਵਧਾਈਆਂ ਅਤੇ ਲੱਡੂ ਵੰਡਣ ਦੇ ਖੇਖਣਾ ਵਾਲੀਆਂ ਫੋਟੋਆਂ ਅਜੀਤ ਦੇ ਕਾਲਮਾਂ ਦਾ ਅਕਸ਼ ਭੱਦਾ ਕਰਦੀਆਂ ਰਹਿਦੀਆਂ ਹਨ। ਆਸਟਰੇਲੀਆ ਵਿੱਚ ਇੱਕ ਬਹੁਤ ਹੀ ਪੜਿਆ ਲਿਖੀਆ ਸੱਜਣ ਇੱਕ ਪਾਰਟੀ ਦਾ ਆਪੇ ਨੇਤਾ ਬਣਿਆ ਫਿਰਦਾ ਹੈ।ਹਰ ਵਾਰੀ ਵੋਟਾਂ ਵਿੱਚ ਖੜ ਕੇ ਹਾਰ ਜਾਂਦਾ ਹੈ।ਪ੍ਰਦੇਸਾਂ ਦੇ ਸਾਫ ਸੁਥਰੇ ਸਿਸਟਮ ਵਿੱਚ ਬਣੇ ਅਕਾਲੀ ਅਤੇ ਕਾਂਗਰਸੀ ਲੀਡਰਾਂ ਨੂੰ ਇਹ ਸ਼ਰਮ ਨਹੀਂ ਆਉਦੀ ਕਿ ਜਿਹੜੀ ਲੀਡਰਸ਼ਿਪ ਦੀਆਂ ਕਰਤੂਤਾਂ ਕਰਕੇ ਭਾਰਤ ਗਰੀਬ ਅਤੇ ਭਰਿਸ਼ਟ ਰਿਹਾ,ਉਹਨਾਂ ਦੀ ਨਲਾਇਕੀ ਕਰਕੇ ਤਾਂ ਅਸੀਂ ਬਾਹਰਲੇ ਦੇਸ਼ਾਂ ਵਿੱਚ ਆਏ ਹਾਂ।ਕਿਰਪਾ ਕਰਕੇ ਦੇਸੀ ਨੇਤਾਵਾਂ ਨੂੰ ਕੁਝ ਸੁਅਲ ਵੀ ਪੂਛੋ ਕਿ ਸਾਡਾ ਦੇਸ ਕੰਗਾਲ ਕਿਉ ਹੋਈ ਜਾਂਦਾ ਹੈ।ਅਸੀ 63 ਸਾਲਾਂ ਦੀ ਅਜਾਦੀ ਤੋਂ ਬਾਅਦ ਵੀ ਗਰੀਬ ਹਾਂ। ਸੰਸਾਰਕ ਭੁੱਖ ਸੁੱਚੀ ਉਪੱਰ ਭਾਰਤ ਦਾ 18 ਵਾ ਦਰਜਾ ਹੈ।ਜਦੋ ਕਿ ਜਪਾਨ ਦੂਜੇ ਮਹਾਂ ਯੁਧ ਵਿੱਚ ਜੀਰੋ ਹੋ ਕੇ ਵੀ ਅੱਜ ਹੀਰੋ ਬਣਿਆ ਫਿਰਦਾ ਹੈ।ਬਾਹਰਲੇ ਦੇਸ਼ਾ ਵਿੱਚ ਭਾਰਤੀ ਲੋਕ ਬੜੇ ਰੱਜੇ ਪੁੱਜੇ ਹਨ, ਫਿਰ ਇੰਨਾਂ ਨੂੰ ਇੰਨਾਂ ਦੀ ਜ਼ਮੀਰ ਕਿਉ ਨਹੀਂ ਕੋਸਦੀ, ਇਹ ਮੇਰੀ ਸਮਝ ਤੋ ਬਾਹਰ ਹੀ ਹੈ। ਇਹ ਇੱਕ ਟੁੱਕੜ ਬੋਚ ਜਾਂ ਮਾਨਸਿਕ ਦਿਵਾਲੀਆ ਸੋਚ ਦੇ ਮੁਜ਼ਾਹਰੇ ਤੋ ਵੱਧ ਹੋਰ ਕੁਝ ਨਹੀਂ। ਜੇ ਫਿਰ ਇਹਨਾਂ ਬਾਹਰਲੇ ਫੋਟੋ ਦੇ ਸ਼ੌਕੀਨ ਲੀਡਰਾਂ ਵਿੱਚ ਦੇਸ ਸੇਵਾ ਦੀ ਇੰਨੀ ਹੀ ਗਭੀਰ ਤਮੰਨਾ ਹੈ ਭਾਰਤੀ ਰਾਜ ਨੀਤੀਬਾਨ ਬਣਨ ਦੀ,ਫਿਰ ਇਹਨਾਂ ਦੇਸਾ ਦੀਆਂ ਸਹੂਲਤਾਂ ਅਤੇ ਡਾਲਰਾਂ ਦੀ ਭੁੱਖ ਤਿਆਗ ਕੇ ਭਾਰਤ ਵਾਪਸ ਜਾਉ ਤੇ ਉਸ ਦੀ ਤੱਰਕੀ ਵਿੱਚ
ਹਿੱਸਾ ਪਾਉ।
|
|
|