|
ਮਾਮਲਾ ਅਜੋਕੇ ਪੰਥਕ ਸੰਕਟ ਦਾ-ਦਰੋਪਦੀ ਦੀ ਲਾਜ ਫਿਰ ਖ਼ਤਰੇ 'ਚ-ਪੜ੍ਹਨ ਲਈ
ਇੱਥੇ ਕਲਿਕ ਕਰੋ
ਦੁਬਈ ਦਾ ਯੂਪੀਐਸ ਕਾਰਗੋ ਹਵਾਈ ਜਹਾਜ ਦੁਰਘਟਨਾ ਦਾ ਸ਼ਿਕਾਰ
ਫਰਾਂਸ-(ਪੈਰਿਸ)-(ਧਰਮਵੀਰ ਨਾਗਪਾਲ)-ਸਮਾਚਾਰ ਏਜੰਸੀ ਅਨੁਸਾਰ ਦੁਬਈ ਵਿੱਚ ਇਕ ਮਾਲ ਵਾਹਕ ਜਹਾਜ ਦੁਬਈ ਅੰਤਰਾਸ਼ਟਰੀ ਹਵਾਈ ਅੱਡੇ ਦੇ 16 ਕਿਲੋਮੀਟਰ ਦੂਰ ਦੁਬਈ ਦੇ ਦੱਖਣੀ ਪੂਰਵੀ ਵਿਖੇ ਹਾਦਸੇ ਦਾ ਸ਼ਿਕਾਰ ਹੋ ਗਿਆ।ਇਸ ਮਾਲ ਢੋਣ ਵਾਲੇ ਬੋਇੰਗ 747-400 ਦੇ ਜਹਾਜ ਵਿੱਚ ਜਰਮਨੀ ਦੇ ਕਲੌਨ ਸ਼ਹਿਰ ਤੋਂ ਮੀਡੀਆ ਨੇ ਜਹਾਜ਼ ਵਿੱਚ 2 ਪਾਇਲਟਾ ਦੀ ਵੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਹੋਰ ਵੇਰਵੇ ਦੀ ਅਤੇ ਹਾਦਸੇ ਦੇ ਕਾਰਨਾ ਦਾ ਪਤਾ ਲਗਾਇਆ ਜਾ ਰਿਹਾ ਹੈ।
ਅਰਲ ਤੂਫਾਨ ਤੇ ਇੱਕ ਪੰਜਾਬੀ ਦੀ ਜਾਨ ਲੈਣ ਦਾ ਖਦਸ਼ਾ

ਕਾਰਟੇਰਟ-ਸਮੁੰਦਰ ਵਿੱਚੋਂ ਉੱਠੇ ਤੂਫਾਨ ਦੀਆਂ ਖਬਰਾਂ ਨੇ ਅਮਰੀਕਾ ਦਾ ਪੂਰਬੀ ਤੱਟ ਖਬਰਦਾਰ ਕੀਤਾ ਹੋਇਆ ਸੀ। ਪਰ ਇਸ ਨੂੰ ਕੁੱਝ ਲੋਕਾਂ ਨੇ ਇਧਰੋਂ ਸੁਣ ਕੇ ਓਧਰ ਕਰ ਦਿੱਤਾ। ਇੰਨ੍ਹਾਂ ਵਿੱਚ ਕੁੱਝ ਪੰਜਾਬੀ ਵੀ ਸਨ।ਪਰਾਪਤ ਹੋਈ ਜਾਣਕਾਰੀ ਮੁਤਾਬਿਕ ਪਰਦੀਪ ਸਿੰਘ ਜਿਸ ਦੀ ਉਮਰ 20 ਸਾਲ ਦੱਸੀ ਜਾਂ ਦੀ ਹੈ ਬੀਚ ਤੇ ਆਪਣੇ ਕੁੱਝ ਸਾਥੀਆਂ ਨਾਲ ਗਿਆ ਸੀ।ਮਿਡਲਸੈਕਸ ਕਾਂਉਂਟੀ ਕਾਲਜ ਦਾ ਵਿਦਿਆਰਥੀ ਪਰਦੀਪ ਸਿੰਘ ਆਪਣੇ ਸਾਥੀਆਂ ਜਿੰਨਾਂ ਗਿਣਤੀ 7 ਕੁ ਦੱਸੀ ਜਾਂਦੀ ਹੈ ਸਮੇਤ ਬੈਲਮਾਰ ਬੀਚ ਤੇ ਪਾਣੀ ਵਿੱਚ ਵੜਿਆ ਸਮੁੰਦਰ ਦੀਆਂ ਲਹਿਰਾਂ ਦੀ ਲਪੇਟ ਵਿੱਚ ਆ ਗਿਆ।ਪਰਦੀਪ ਦੇ ਸਾਥੀਆਂ ਵਿੱਚੋਂ ਚਾਰ ਸਾਥੀ ਆਪਣੇ ਆਪ ਪਾਣੀ ਵਿੱਚੋਂ ਬਾਹਰ ਆ ਗਏ ਜਦੋਂ ਕਿ ਤਿੰਨਾਂ ਨੂੰ ਹੋਰ ਲੋਕਾਂ ਨੇ ਬਾਹਰ ਕੱਢਿਆ ਪਰ ਪਰਦੀਪ ਪਾਣੀ ਵਿੱਚ ਅਲੋਪ ਹੋ ਗਿਆ।ਇਹ ਵੀ ਪਤਾ ਲੱਗਾ ਹੈ ਪਾਣੀ ਦੀ ਮਾਰ ਹੇਠ ਆਏ ਪਰਦੀਪ ਇੱਕ ਸਾਥੀ ਦਾ ਹੱਥ ਪੜਣ ਦੀ ਕੋਸਿ਼ਸ਼ ਕੀਤੀ ਪਰ ਅਸਫਲ ਰਿਹਾ। ਵੀਰਵਾਰ ਰਾਤ ਤੋਂ ਗੁੰਮ ਹੋਏ ਪਰਦੀਪ ਨੂੰ ਲੱਭਣ ਦੀ ਕਾਰਵਾਈ ਸ਼ੁਕਰਵਾਰ ਨੂੰ ਉਸ ਸਮੇਂ ਰੋਕ ਦਿੱਤੀ ਗਈ ਹੈ ਜਦੋਂ ਸਮੁੰਦਰ ਅਰਲ ਦੀ ਹਵਾ ਨਾਲ ਜਿਆਦਾ ਖਰਾਬ ਹੋ ਗਿਆ।ਇਹ ਵੀ ਜਿਕਰਯੋਗ ਹੈ ਕਿ ਪਰਦੀਪ ਦੇ ਪਾਣੀ ਵਿੱਚ ਅਲਪੋ ਹੋਣ ਦੀ ਘਟਨਾ ਉਸ ਦਿਨ ਵਾਪਰੀ ਜਦੋਂ ਕਿ ਦੋ ਦਿਨ ਪਹਿਲਾਂ ਪਾਣੀ ਵਿੱਚ ਡੁੱਬ ਕੇ 23 ਸਾਲ ਦੇ ਫਰੈਂਕੀ ਨਾਮੀ ਵਿਅਕਤੀ ਦੀ ਲਾਸ਼ ਪਾਣੀ ਵਿੱਚੋਂ ਮਿਲੀ।ਪਰਦੀਪ ਸਿੰਘ ਪੰਜਾਬ ਤੋਂ ਜਿਲਾ ਨਵਾਂਸ਼ਹਿਰ ਦੇ ਮਸ਼ਹੂਰ ਪਿੰਡ ਚੱਕਦਾਨਾ ਤੋਂ ਹੈ।ਭੁਪਿੰਦਰ ਸਿੰਘ ਪਿਤਾ ਦੇ ਘਰ ਉਹ ਇਕਲੋਤਾ ਬੇਟਾ ਹੈ ਅਤੇ ਉਸ ਦੀ ਇੱਕੋ ਇੱਕ ਭੈਣ ਹੈ।ਕਾਰਟੇਰਟ ਵਿੱਚ ਪੰਜਾਬੀ ਭਾਈਚਾਰਾ ਬਹੁਤ ਭਾਰੀ ਗਿਣਤੀ ਵਿੱਚ ਵੱਸਦਾ ਹੈ ਇਸ ਕਰਕੇ ਪਰਦੀਪ ਦੀ ਖਬਰ ਸੁਣਦਿਆਂ ਹੀ ਉਹਦੇ ਘਰ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੀ ਆਉਣੀ ਜਾਣੀ ਸ਼ੁਰੂ ਹੋ ਗਈ।ਕਾਰਟੇਰਟ ਪਲਾਨਿੰਗ ਬੋਰਡ ਦੇ ਚੇਅਰਮੈਨ ਸਰਦਾਰ ਹਰਦਿਆਲ ਸਿੰਘ ਜੌਹਲ ਅਤੇ ਸਿੰਘ ਸਭਾ ਗੁਰੂ ਘਰ ਦੇ ਪ੍ਰਧਾਨ ਸਰਦਾਰ ਹੁਕਮ ਸਿੰਘ ਸਮੇਤ ਬਹੁਤ ਸਾਰੇ ਭਾਈ ਚਾਰੇ ਦੇ ਮੈਂਬਰਾਂ ਨੇ ਸ਼ਹਿਰ ਦੇ ਮੇਅਰ ਤੋਂ ਮੰਗ ਕੀਤੀ ਹੈ ਕਿ ਉਹ ਇਸ ਘਟਨਾ ਦੀ ਪੂਰੀ ਪੜਤਾਲ ਕਰਾਉਣ ਵਿੱਚ ਆਪਣਾ ਯੋਗਦਾਨ ਪਾਉਣ ।ਮੇਅਰ ਨੇ ਇਸ ਦਾ ਪੂਰਾ ਭਰੋਸਾ ਦਵਾਇਆ ਹੈ।
ਧਰਮ ਦੇ ਨਾਅ ਤੇ ਇੱਕ ਹੋਰ ਖੂਨੀ ਕਤਲੇਆਮ
ਲਹੌਰ-( ਏਜੰਸੀਆਂ) ਭਾਈ ਗੁਰਦਸਾਸ ਜੀ ਦੇ ਫਲਸਫੇ ਅਨੁਸਾਰ ਜੇਕਰ ਕਿਤੇ ਧਰਤੀ ਤੇ ਪਾਪ ਦੀ ਹਨੇਰੀ ਝੁਲ ਜਾਵੇ ਅਤੇ ਲੋਕ ਜੁਲਮ ਦੇ ਸੇਕ ਵਿੱਚ ਸੜਨ ਲੱਗ ਪੈਣ ਤਾਂ ਧਰਮੀ ਲੋਕ ਹੀ ਹੁੰਦੇ ਹਨ ਜਿਹੜੇ ਉਨ੍ਹਾਂ ਦਾ ਦਰਦ ਮਹਿਸੂਸ ਕਰਦੇ ਦੇ ਹਨ ।ਭਾਈ ਸਾਹਿਬ ਫੁਰਮਾਂਉਂਦੇ ਹਨ “ਪਾਪਿ ਗਿਰਾਸੀ ਪਿਰਥਮੀ ਧਉਲ ਖੜਾ ਧਰਿ ਹੇਠ ਪੁਕਾਰਾ”।ਪਰ ਅੱਜ ਦਾ ਸਮਾਂ ਬਿਲਕੁਲ ਉਲਟ ਹੈ।ਅੱਜ ਮਨੁੱਖਤਾਂ ਨੂੰ ਲੜਾਉਣ ਲਈ ਜਾਂ ਮਨੁੱਖਤਾ ਦਾ ਘਾਣ ਕਰਨ ਲਈ ਧਰਮ ਦੀ ਆੜ ਲਈ ਜਾ ਰਹੀ ਹੈ।ਪਾਕਿਸਤਾਨ ਵਿੱਚ ਵਾਪਰੀਆਂ ਦੋ ਤਾਜੀਆਂ ਘਟਨਾਵਾਂ ਇਸ ਗੱਲ ਦਾ ਸਬੂਤ ਹਨ। ਦੋ ਦਿਨ ਪਹਿਲਾਂ ਪਾਕਿਸਤਾਨ ਦੇ ਸ਼ਹਿਰ ਲਹੌਰ ਵਿੱਚ ਇੱਕ ਬੰਬ ਧਮਾਕੇ ਵਿੱਚ ਮੁਸਲਮਾਨ ਧਰਮ ਦੇ ਸ਼ੀਆਂ ਗਰੁੱਪ ਤੇ ਹੋਏ ਹਮਲੇ ਵਿੱਚ ਦੋ ਦਰਜਨ ਦੇ ਕਰੀਬ ਲੋਕ ਮਾਰੇ ਗਏ ਸਨ ।ਹੁਣ ਕੁਏਟਾ ਵਿੱਚ ਸ਼ੀਆ ਗੁੱਟ ਦੀ ਇੱਕ ਰੈਲੀ ਵਿੱਚ ਬੰਬ ਧਮਾਕਾ ਕੀਤਾ ਗਿਆ ਜਿਸ ਵਿੱਚ 40 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਸਮਾਚਾਰ ਹੈ।ਇਸ ਬੰਬ ਧਮਾਕੇ ਦੀ ਜਿੰਮੇਵਾਰੀ ਪਾਕਿਸਤਾਨ ਵਿੱਚਲੇ ਤਾਲਿਬਾਨ ਗੁੱਟ ਨੇ ਲਈ ਹੈ।ਇਸ ਕੱਟੜਵਾਦੀ ਗੁੱਟ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਹਮਲਾ ਪਿੱਛਲੇ ਸਾਲ ਇੱਕ ਸੂਨੀ ਆਗੂ ਦੇ ਮਾਰੇ ਜਾਣ ਦੇ ਬਦਲੇ ਵਿੱਚ ਕੀਤਾ ਹੈ।
ਵਰੇਗੰਢ ਦੀ ਪਾਰਟੀ ਵਰਲਾਪ ਦੇ ਵਹਿਣ ਵਿੱਚ ਰੁੜੀ
ਨਿਊਜਰਸੀ-ਵੱਡੁ ਘਰਾਂ ਵਿੱਚ ਵੱਡੇ ਵੱਡੇ ਸ਼ੌਕ ਕਈ ਵਾਰ ਜੀਵਨ ਦਾ ਸਵਾਦ ਕਿਰਕਰਾ ਕਰ ਦਿੰਦੇ ਹਨ ਜਦੋਂ ਕਿ ਉਨ੍ਹਾਂ ਨੂੰ ਬਣਾਇਆ ਜੀਵਨ ਦੇ ਅਨੰਦਾਂ ਵਾਸਤੇ ਹੁੰਦਾ ਹੈ।ਇਸ ਤਰਾਂ ਦੇ ਸ਼ੌਕ ਨੇ ਇਕ ਪਾਰਟੀ ਨੂੰ ਮਾਤਮ ਵਿੱਚ ਬਦਲ ਦਿੱਤਾ। ਨਿਊਜਰਸੀ ਦੇ ਵੈਸਟਵਿੰਡਸਰ ਵਿੱਚ ਜਿਥੇ ਘਰ ਵੱਡੇ ਅਕਾਰੀ ਹਨ ਇੱਕ ਵਰੇਗੰਢ ਦੀ ਪਾਰਟੀ ਚਲ ਰਹੀ ਸੀ।ਜੋੜੇ ਦੀ ਪੰਜਾਹਵੀ ਵਰੇਗੰਢ ਵਿੱਚ ਸ਼ਾਮਲ ਹੋਣ ਲਈ ਇੱਕ ਪਰਿਵਾਰ ਇੰਗਲੈਂਡ ਤੋਂ ਵੀ ਆਇਆ ਹੋਇਆ ਸੀ।ਘਰ ਵਿੱਚ ਬਹੁਤ ਸੁੰਦਰ ਪੂਲ ਬਣਿਆ ਹੋਇਆ ਸੀ।ਜਦੋਂ ਪਾਰਟੀ ਚਲ ਰਹੀ ਸੀ ਤਾਂ ਦੋ ਸਾਲ ਦਾ ਬੱਚਾ ਜਿਹੜਾ ਇੰਗਲੈਂਡ ਤੋਂ ਆਇਆ ਹੋਇਆ ਸੀ ਕਿਸੇ ਤਰਾਂ ਨਾਲ ਪੂਲ ਦੀ ਫੈਂਸ ਲੰਘ ਗਿਆ ਅਤੇ ਪੂਲ ਵਿੱਚ ਜਾ ਡਿਗਿਆ।ਬੱਚੇ ਨੂੰ ਜਲਦੀ ਨਾਲ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ।
ਮਿਆਮੀ ਹਵਾਈ ਅੱਡੇ ਨੂੰ ਖਾਲੀ ਕਰਵਾਇਆ

ਮਿਆਮੀ ( ਫਲੋਰੀਡਾ) – ਸਥਾਨਿਕ ਅੰਤਰਰਾਸ਼ਟਰੀ ਹਵਾਈ ਅੱਡੇ ਦੇ 6 ਟਰਮੀਨਲਾਂ ਵਿੱਚੋਂ ਚਾਰ ਨੂੰ ਉਸ ਸਮੇਂ ਖਾਲੀ ਕਰਵਾ ਦਿੱਤਾ ਗਿਆ ਜਿਸ ਸਮੇਂ ਕਿਸੇ ਸਵਾਰੀ ਦੇ ਸਮਾਨ ਵਿੱਚੋਂ ਸ਼ੱਕੀ ਵਸਤੂ ਪਾਈ ਗਈ ਜਿਸ ਤੇ ਬੰਬ ਹੋਣ ਦਾ ਸ਼ੱਕ ਸੀ।ਸਕਰੀਨਿੰਗ ਮਸ਼ੀਨ ਰਾਹੀ ਦੇਖੀ ਗਈ ਇਸ ਵਸਤੂ ਤੋਂ ਬਾਅਦ ਬੰਬ ਦਾ ਨਿਰੀਖਣ ਕਰਣ ਵਾਲੀ ਟੀਮ ਨੂੰ ਬੁਲਾਇਆ ਗਿਆ।ਪੁਲਿਸ ਨੇ ਉਸ ਸਵਾਰੀ ਨੂੰ ਲੱਭ ਲਿਆ ਹੈ ਜਿਸ ਦੇ ਸਮਾਨ ਵਿੱਚ ਬੰਬ ਰੂਪੀ ਵਸਤੂ ਲੱਭੀ ਹੈ ਅਤੇ ਉਸ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।ਪੁਲਿਸ ਨੇ ਨਾਂ ਤਾਂ ਵਸਤੂ ਦੀ ਪਹਿਛਾਣ ਦੱਸੀ ਹੈ ਅਤੇ ਨਾਹੀ ਵਿਅਕਤੀ ਦੀ ਪਹਿਚਾਣ ਜਾਹਰ ਕੀਤੀ ਹੈ। ਈ ਐਫ ਜੀ ਅਤੇ ਐਚ ਟਰਮੀਨਲ ਖਾਲੀ ਕਰਵਾਏ ਗਏ ਸਨ।ਫਲਾਈਟਾਂ ਲਗਾਤਾਰ ਉਤਰਦੀਆਂ ਰਹੀਆਂ ਪਰ ਉਨ੍ਹਾਂ ਦੇ ਟਰਮੀਨਲ ਬਦਲ ਦਿੱਤੇ ਜਾਂਦੇ ਰਹੇ।ਸ਼ੁਕਰਵਾਰ ਸਤੰਬਰ 3 ਨੂੰ ਸਵੇਰੇ ਸਵੱਖਤੇ ਮੁੜ ਟਰਮੀਨਲ ਖੋਹਲ ਦਿੱਤੇ ਗਏ।
ਅਰਲ ਨਾਮੀ ਤੂਫਾਨ ਨਾਲ ਅਮਰੀਕਾ ਦਾ ਪੂਰਬੀ ਤੱਟ ਹੋਇਆ ਚਿੰਤਾਤੁਰ
ਨਿਊਯਾਰਕ-ਅਮਰੀਕਾ ਦਾ ਪੂਰਬੀ ਤੱਟ ਇਲਾਕਾ ਉਸ ਪ੍ਰਹੁਣੇ ਦੀ ਉਡੀਕ ਵਿੱਚ ਹੈ ਜਿਸ ਦਾ ਉਹ ਬਿਲਕੁਲ ਸਵਾਗਤ ਨਹੀਂ ਕਰਨਾ ਚਾਹੁੰਦਾ। ਹਰੀਕੇਨ ਅਰਲ ਨਾਮੀ ਤੂਫਾਨ ਜਿਸ ਦੀਆਂ ਹਵਾਵਾਂ ਦੀ ਰਫਤਾਰ 145 ਮੀਲ ਪ੍ਰਤੀ ਘੰਟਾ ਹੈ ਸੁਕਾਰਵਾਰ 3 ਸਤੰਬਰ ਨੂੰ ਨਿਊਯਾਰਕ ਦੇ ਨੇੜੇ ਪਹੁੰਚ ਰਿਹਾ ਹੈ।ਐਟਲਾਂਟਿਕ ਮਹਾਂਸਾਗਰ ਵਿੱਚੋਂ ਪੈਦਾ ਹੋਇਆ ਇਹ ਤੂਫਾਨ ਵੀਰਵਾਰ ਸਤੰਬਰ 2 ਨੂੰ ਨੋਰਥ ਕੈਰੋਲਾਈਨਾ ਦੇ ਨੇੜੇ ਪਹੁੰਚ ਰਿਹਾ ਹੈ।ਨਾਰਥ ਕੈਰੋਲਾਈਨਾ–ਵੀਰਜੀਆਂ ਅਤੇ ਮੈਰੀਲੈਂਡ ਦੇ ਗਵਰਨਰਾਂ ਨੇ ਐਂਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।ਬਹੁਤ ਸਾਰੇ ਥਾਵਾਂ ਤੇ ਕਾਨੂੰਨੀ ਤੌਰ ਤੇ ਘਰ ਖਾਲੀ ਕਰ ਦੇਣ ਦੇ ਆਡਰ ਕੀਤੇ ਗਏ ਹਨ।ਨੋਰਥ ਕੈਰੋਲਾਈਨਾ ਤੋਂ ਲੈ ਕੇ ਮੇਨ ਸਟੇਟ ਤੱਕ ਇਸ ਦਾ ਅਸਰ ਹੋਣ ਦੀ ਆਸ ਕੀਤੀ ਜਾ ਰਹੀ ਹੈ।ਸਮੁੰਦਰ ਵਿੱਚੋਂ ਉਠਿਆ ਇਹ ਤੂਫਾਨ ਪੱਛਮ ਵਾਲ ਵੱਧਦਾ ਹੋਇਆ ਉਤਰ ਦੀ ਤਰਫ ਆਪਣਾ ਰਸਤਾ ਬਣਾ ਰਿਹਾ ਹੈ।ਅਮਰੀਕਾ ਦੇ ਪੂਰਬੀ ਤੱਟ ਦੇ ਨਾਲ ਨਾਲ ਜਦੋਂ ਇਹ ਉਤਰ ਵਲ ਵਧੇਗਾ ਤਾਂ ਇਹ ਨਿਊਯਾਰਕ ਦੇ ਲਾਂਗਆਈਲੈਂਡ ਇਲਾਕੇ ਨੂੰ ਕਾਫੀ ਪਰੇਸ਼ਾਨ ਕਰ ਸਕਦਾ ਹੈ।ਸਾਰੇ ਲੋਕਾਂ ਦੀਆਂ ਨਜਰਾਂ ਇਸ ਵਾਲ ਲੱਗੀਆਂ ਹੋਈਆਂ ਹਨ।ਬਹੁਤ ਥਾਈ ਲੋਕ ਆਪਣੇ ਘਰਾਂ ਦੀਆਂ ਬਾਰੀਆਂ ਤੇ ਲੱਕੜ ਦੇ ਫੱਟੇ ਲਾ ਰਹੇ ਹਨ।ਨਿਊਯਾਰਕ ਦੇ ਇਲਾਕੇ ਵਿੱਚ ਬਿਜਲੀ ਦਾ ਮਹਿਕਮਾ ਤੇਜ ਹਵਾਵਾ ਦਾ ਸਾਹਮਣਾ ਕਰਨ ਲਈ ਤਿਆਰੀ ਕਰ ਰਿਹਾ ਹੈ।
ਤੀਜੀ ਟਰਮ ਖਤਮ ਹੋਣ ਤੋਂ ਪਹਿਲਾਂ ਨਿਊਯਾਰਕ ਦੇ ਮੇਅਰ ਦਫਤਰ ਨਹੀਂ
ਛੱਡਣਗੇ

ਨਿਊਯਾਰਕ-“ਮੇਰੀ 2013 ਵਿੱਚ ਪੂਰੀ ਹੋਣ ਵਾਲੀ ਟਰਮ ਤੋਂ ਪਹਿਲਾਂ ਮੇਰੇ ਦਫਤਰ ਚੋਂ ਬਾਹਰ ਹੋਣ ਦੇ ਦੋ ਹੀ ਕਾਰਨ ਹੋ ਸਕਦੇ ਹਨ ਮੌਤ ਜਾਂ ਅਯੋਗਤਾ।” ਇਹ ਵਿਚਾਰ ਨਿਊਯਾਰਕ ਦੇ ਮੇਅਰ ਬਲੂਬਰਗ ਨੇ ਉਸ ਸਮੇਂ ਕਹੇ ਜਦੋਂ ਇਸ ਕਿਆਸਰਾਈ ਨਾਲ ਬਜ਼ਾਰ ਗਰਮ ਹੋ ਗਿਆ ਕਿ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਉਬਾਮਾ ਮਾਈਕ ਬਲੂਮਬਰਗ ਨੂੰ ਆਪਣੇ ਪ੍ਰਸ਼ਾਸ਼ਨ ਵਿੱਚ ਸ਼ਾਮਲ ਕਰਨ ਜਾ ਰਹੇ ਹਨ। ਅਰਬਪਤੀ ਮੇਅਰ ਪ੍ਰਤੀ ਇਹ ਅਫਵਾਹਾਂ ਕਾਫੀ ਦੇਰ ਤੋਂ ਹਨ ਕਿ ਉਹ ਕਿਸੇ ਹੋਰ ਪੁਜੀਸ਼ਨ ਤੇ ਜਾਣਾ ਚਾਹੁੰਦੇ ਹਨ। 2008 ਵਿੱਚ ਅਜ਼ਾਦਾਨਾ ਤੌਰ ਤੇ ਰਾਸ਼ਟਰਪਤੀ ਵਾਸਤੇ ਪਾਣੀ ਦੀ ਡੁੰਘਾਈ ਮਾਪ ਚੁੱਕੇ ਹਨ ਪਰ ਉਹਨਾਂ ਨੇ ਨਿਊਯਾਰਕ ਵਿੱਚ ਮੇਅਰ ਦੀ ਟਰਮ ਦਾ ਸਮਾਂ ਵਧਾਉਣ ਲਈ ਨਵਾਂ ਕਾਨੂੰਨ ਬਣਾਉਣ ਬਾਰੇ ਜ਼ੋਰ ਲਾ ਦਿੱਤਾ। 2008 ਵਿੱਚ ਇਹ ਵੀ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਦੋਨੋਂ ਪਾਰਟੀਆਂ ਦੇ ਉਮੀਦਵਾਰ ਉਸਨੂੰ ਵਾਈਸ ਪ੍ਰੈਜ਼ੀਡੈਂਟ ਲੈ ਲੇਣਗੇ। ਬਲੂਮਬਰਗ ਦੇ ਹਲਕਿਆਂ ਵਿੱਚ ਇਹ ਚਰਚਾ ਵੀ ਗਰਮ ਰਹੀ ਕਿ ਉਹਨਾਂ ਨੂੰ ਰਾਸ਼ਟਰ ਪੱਧਰ ਦੀ ਕੋਈ ਨੌਕਰੀ ਦਿੱਤੀ ਜਾ ਸਕਦੀ। ਪਰ 68 ਸਾਲਾ ਮਾਈਕ ਬਲੂਮਬਰਗ ਜਿਹੜੇ ਰਿਪਬਲਿਕਨ ਤੋਂ ਅਜ਼ਾਦ ਉਮੀਦਵਾਰ ਬਣੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਮੇਅਰ ਦੀ ਪਦਵੀ ਤੇ ਟਿਕੇ
ਰਹਿਣਗੇ।
ਰਹਿਬਰ ਦੀ ਯਾਦ ‘ਚ ਇੱਕਠੀ ਹੋਈ ਭੀੜ ਵਿੱਚ ਬੰਬ ਧਮਾਕੇ
ਲਹੌਰ-(ਏਜੰਸੀਆਂ) ਲਹੌਰ ਸ਼ਹਿਰ ਵਿੱਚ ਲਗਾਤਾਰ ਤਿੰਨ ਬੰਬ ਧਮਕਿਆ ਨੇ ਭਾਰੀ ਗਿਣਤੀ ਵਿੱਚ ਇੱਕਠੀ ਹੋਈ ਭੀੜ ਵਿੱਚ ਹਫੜਾ ਦਫੜੀ ਮਚਾ ਦਿੱਤੀ । ਸ਼ੀਆ ਮੁਸਲਮਾਨ ਆਪਣੇ ਪਹਿਲੇ ਇਮਾਮ ਦੀ ਬਰਸੀ ਮਨਾਊਣ ਲਈ ਹਜਾਰਾਂ ਦੀ ਗਿਣਤੀ ਵਿੱਚ ਇਕਠੇ ਹੋਏ ਸਨ।ਪਾਕਿਸਤਾਨ ਦੇ ਲੋਕਲ ਟੀ ਵੀ ਨੇ ਦਿਖਾਇਆ ਹੈ ਕਿ ਪਹਿਲਾਂ ਇੱਕ ਛੋਟਾ ਬੰਬ ਧਮਾਕਾ ਹੋਇਆ ਉਸ ਦੇ ਨਾਲ ਹੀ ਲੋਕਾਂ ਵਿੱਚ ਭਗਦੜ ਮੱਚ ਗਈ ।ਉਸ ਤੋਂ ਬਾਅਦ ਦੋ ਹੋਰ ਧਮਾਕੇ ਹੋਏ ਜਿੰਨਾਂ ਨਾਲ ਘੱਟੋ ਘੱਟ 6 ਲੋਕਾਂ ਦੀ ਮੌਤ ਹੋ ਗਈ।ਪੁਲਿਸ ਦੇ ਸੀਨੀਅਰ ਅਧਿਕਾਰੀ ਖੁਸਰੋ ਪਰਵੇਜ ਦੇ ਹਵਾਲੇ ਨਾਲ ਖਬਰ ਏਜੰਸੀ ਬੀ ਬੀ ਸੀ ਦਾ ਕਹਿਣਾ ਹੈ ਹਮਲਾਵਰਾਂ ਵਿੱਚੋਂ ਇੱਕ ਆਤਮਘਾਤੀ ਵੀ ਸ਼ਾਮਲ ਸੀ।ਲਹੌਰ ਸ਼ਹਿਰ ਪਿੱਛਲੇ ਕਈ ਮਹੀਨੀਆ ਤੋਂ ਫਿਰਕਾਵਾਦੀ ਲੜਾਈ ਦਾ ਮੈਦਾਨ ਬਣਿਆ ਹੋਇਆ ਹੈ ਪਰ ਹੜਾਂ ਕਾਰਣ ਪਿੱਛਲੇ ਦੋ ਮਹੀਨਿਆਂ ਤੋਂ ਫਿਰਕਾਵਾਦੀ ਫਸਾਦ ਨਹੀਂ ਹੋਏ।ਸ਼ੀਆ ਅਤੇ ਸੂਨੀ ਮੁਸਲਮਾਨ ਫਿਰਕਿਆ ਵਿੱਚ ਕਾਫੀ ਤਣਾਅ ਬਣਿਆ ਰਹਿੰਦਾ ਹੈ। ਇਹ ਘਟਨਾ ਉਸ ਸਮੇਂ ਵਾਪਰੀ ਹੈ ਜਦੋਂ 7 ਵੀਂ ਸਦੀ ਵਿੱਚ ਸ਼ੀਆ ਫਿਰਕੇ ਦੇ ਪਹਿਲੇ ਇਮਾਮ ਅਲੀ ਬਿਨ ਅਬੀ ਤਾਲਿਬ ਦੀ ਹੋਈ ਮੌਤ ਦੀ ਬਰਸੀ ਮਨਾਉਣ ਲਈ ਸ਼ੀਆ ਫਿਰਕੇ ਦੇ ਲੋਕ ਇੱਕਤਰ ਹੋਏ ਸਨ।
ਹੁਣ ਚੱਟਿਆ ਮੱਛੀ ਨੇ ਪੱਥਰ-ਸਿੱਖ ਫਲਸਫਾ ਨੂੰ ਪੂਰੇ ਸੰਸਾਰ ਦੇ ਰੋਗਾਂ ਦਾ ਹੱਲ
ਐਥਨਸ-(ਗਰੀਸ)-ਯੁਰਪੀਅਨ ਦੇਸ਼ਾਂ ਵਿੱਚੋਂ ਸਭ ਤੋਂ ਵੱਧ ਲੋਕ ਸਿਗਰਟ ਗਰੀਸ ਵਿੱਚ ਪੀਂਦੇ ਹਨ ਅਤੇ ਇਸ ਦੇਸ਼ ਦੀ ਸਰਕਾਰ ਨੂੰ ਹੁਣ ਅਹਿਸਾਸ ਹੋਇਆ ਹੈ ਕਿ ਕੌਮ ਇੱਕ ਐਸੇ ਨਰਕ ਵਲ ਵਧ ਰਹੀ ਹੈ ਜਿਥੇ ਕੌਮ ਦਾ ਭਾਰੀ ਨੁਕਸਾਨ ਹੋ ਜਾਵੇਗਾ।ਗਰੀਸ ਸਰਕਾਰ ਨੇ ਜਨਤਕ ਥਾਵਾਂ ਤੇ ਸਿਗਰਟ ਪੀਣ ਤੇ ਪਾਬੰਦੀ ਲਾ ਦਿੱਤੀ ਹੈ ਅਤੇ ਸਿਗਰਟ ਦੀਆਂ ਮਸ਼ਹੂਰੀਆਂ ਤੇ ਵੀ ਰੋਕ ਲਾ ਦਿੱਤੀ ਹੈ। ਗਰੀਸ ਵਿੱਚ 40% ਤੋਂ ਵੱਧ ਲੋਕ ਸਿਗਰਟ ਪੀਂਦੇ ਹਨ ਜਦੋਂ ਕਿ ਦੂਜੇ ਯੁਰਪੀਅਨ ਦੇਸ਼ਾਂ ਵਿੱਚ ਸਿਗਰਟ ਪੀਣ ਵਾਲਿਆਂ ਦੀ ਔਸਤ 29% ਹੈ।ਸਰਕਾਰ ਦੇ ਇਸ ਫੈਸਲੇ ਤੇ ਕਾਫੈ ਅਤੇ ਰੈਸਟੋਰੈਂਟਾਂ ਵਾਲਿਆਂ ਨੇ ਤਿੱਖਾ ਇਤਰਾਜ ਕੀਤਾ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਆਰਥਿਕ ਮੰਦਵਾੜੇ ਵਿੱਚ ਉਨ੍ਹਾਂ ਨੁੰ ਵਿਸ਼ੇਸ਼ ਤੌਰ ਤੇ ਨਿਸ਼ਾਨਾ ਬਣਾਇਆ ਗਿਆ ਹੈ।ਨਵੇ ਬਣੇ ਸਰਕਾਰੀ ਹੁਕਮਾਂ ਦੀ ਅਗਰ ਕੋਈ ਉਲੰਘਣਾ ਕਰਦਾ ਹੈ ਤਾਂ ਉਨ੍ਹਾਂ ਨੂੰ ਸੈਂਕੜੇ ਯੁਰੋ ਜਰਮਾਨੇ ਵਜੋਂ ਦੇਣੇ ਪੈਣਗੇ ਅਤੇ ਬਿਜਨਿਸ ਵਾਲਿਆਂ ਨੂੰ ਹਜਾਰਾਂ ਦੀ ਗਿਣਤੀ ਵਿੱਚ ਜੁਰਮਾਨਾ ਭੁਗਤਣਾ ਪੈ ਸਕਦਾ ਹੈ।ਜਿਹੜਾ ਜਨਤਕ ਤੌਰ ਤੇ ਸਿਗਰਟ ਪੀਂਦਾ ਫੜਿਆ ਜਾਵੇ ਉਸ ਨੂੰ 500 ਯੂਰੋ ਤੱਕ ਜੁਰਮਾਨਾ ਦੇਣਾ ਪੈ ਸਕਦਾ ਹੈ ਅਗਰ ਕੋਈ ਬਿਜਨਿਸ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ 10.000 ਯੁਰੋ ਤੱਕ ਜੁਰਮਾਨਾ ਦੇਣਾ ਪੈ ਸਕਦਾ ਹੈ।ਸਰਕਾਰ ਦਾ ਕਹਿਣਾ ਹੈ ਇਹ ਕਦਮ ਲੋਕਾਂ ਦੀ ਸਿਹਤ ਨੂੰ ਮੁੱਖ ਰੱਖ ਕੇ ਚੁਕਿਆ ਗਿਆ ਹੈ।ਇਥੇ ਇਹ ਜਿਕਰਯੋਗ ਹੋਵੇਗਾ ਕਿ ਸਿੱਖ ਧਰਮ ਦਾ ਫਲਸਫਾ ਕਿੰਨਾ ਅਗਾਹਵਧੂ ਅਤੇ ਪਾਇਦਾਰ ਹੈ ਕਿ ਕਈ ਸਦੀਆਂ ਪਹਿਲਾ ਤੰਬਾਕੂ ਤੇ ਧਾਰਮਿਕ ਤੌਰ ਤੇ ਮਨਾਹੀ ਲਾ ਦਿੱਤੀ ਸੀ।ਧਾਰਮਿਕ ਕਾਨੂੰਨ ਸਭ ਤੋਂ ਵੱਧ ਅਸਰਦਾਇਕ ਹੁੰਦਾ ਹੈ।ਜਦੋਂ ਮਨੁੱਖ ਦੀ ਆਤਮਾ ਕਬੂਲ ਕਰੇ ਉਥੋਂ ਹੀ ਕਿਸੇ ਬੁਰਾਈ ਨੂੰ ਰੋਕਿਆ ਜਾ ਸਕਦਾ ਹੈ ਵਰਨਾ ਦੁਨੀਆਵੀ ਕਾਨੂੰਨਾ ਦੀ ਉਲੰਘਣਾ ਲੋਕ ਲੁਕ ਛੁਪ ਕੇ ਕਰਦੇ ਹੀ ਰਹਿੰਦੇ ਹਨ।
ਅਮਰੀਕਾ ਦੀ ਸਿੱਖ ਸੰਗਤ ਕਿਸ ਕੈਲੰਡਰ ਨੂੰ ਮੰਨੇ-ਆਗੂਆਂ ਨੇ ਪਾਇਆ ਭੰਬਲਭੂਸਾ

(ਖੱਬੇ)-11 ਜੁਲਾਈ 2010 ਨੂੰ 2003 ਵਾਲਾ ਨਾਨਕਸ਼ਾਹੀ ਕੈਲੰਡਰ ਜਾਰੀ ਕਰਦੇ ਹੋਏ ਸਿੱਖ ਕਲਚਰ ਸੁਸਾਟਿਈ ਦੇ ਉਸ ਸਮੇਂ ਦੇ ਵਾਈਸ ਪ੍ਰਧਾਨ ਸ:ਬੋਪਾਰਾਏ, ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ-(ਸੱਜੇ)-ਅਗਸਤ 29, 2010 ਨੂੰ ਸਿੱਖ ਕਲਚਰ ਸੁਸਾਇਟੀ ਦੇ ਪ੍ਰਧਾਨ ਸ:ਬੋਪਾਰਾਏ ਸਿੰਘ ਸਾਹਿਬਾਨ ਨਾਲ ਉਹ ਕੈਲੰਡਰ ਜਾਰੀ ਕਰਦੇ ਹੋਏ ਜਿਸ ਨੂੰ ਅਕਾਲ ਤੱਖਤ ਤੋਂ ਪੰਜ ਸਿੰਘਾਂ ਦੇ ਸਹਿਮਤੀ ਨਹੀਂ ਸੀ ਨਸੀਬ ਹੋਈ
ਨਿਊਯਾਰਕ-ਸਿੱਖ ਕੌਮ ਦੀ ਤਰਾਸਦੀ ਹੈ ਕਿ ਜਿਹੜੇ ਆਗੂਆਂ ਦੇ ਲੜ ਲੱਗ ਉਨ੍ਹਾਂ ਨੇ ਕੌਮ ਦੇ ਹਿੱਤਾਂ ਲਈ ਕੁੱਝ ਕਰਨਾ ਹੁੰਦਾ ਹੈ ਉਹਨਾਂ ਆਗੂਆਂ ਦਾ ਇਹ ਹੀ ਨਹੀਂ ਪਤਾ ਕਿ ਉਨ੍ਹਾਂ ਦਾ ਸਿਧਾਤ ਕੀ ਹੈ ਉਨ੍ਹਾਂ ਦਾ ਵਿਚਾਰ ਕੀ ਹੈ । ਉਹ ਕਿਸ ਕਿਰਦਾਰ ਦੇ ਧਾਰਨੀ ਹਨ।ਪੰਜਾਬ ਵਿੱਚ ਤਾਂ ਇਹ ਗੱਲ ਆਮ ਮਂੀ ਜਾਂਦੀ ਹੈ ਕਿ ਰਾਜਨੀਤਕ ਆਗੂ ਧਾਰਮਿਕ ਆਗੂਆਂ ਤੇ ਭਾਰੀ ਹਨ ਪਰ ਅਮਰੀਕਾ ਵਰਗੇ ਦੇਸ਼ ਵਿੱਚ ਜਿਥੇ ਕੋਈ ਵੀ ਕਿਸੇ ਦੇ ਧਰਮ ਵਿੱਚ ਜਬਰੀ ਦਖਲ ਅੰਦਾਜੀ ਨਹੀਂ ਕਰ ਸਕਦਾ ਉਥੇ ਦੇ ਆਗੂ ਵੀ ਛੰਨੇ ਦੇ ਪਾਣੀ ਵਾਂਗ ਡੋਲੀ ਫਿਰਦੇ ਹਨ।ਇਹ ਨਹੀਂ ਪਤਾ ਲੱਗਦਾ ਕਿ ਇੰਨ੍ਹਾਂ ਨੇ ਠਹਿਰਨਾ ਕਿਥੇ ਹੈ।ਜੁਲਾਈ 11,2010 ਨੂੰ ਅਕਾਲ ਤੱਖਤ ਸਾਹਿਬ ਦੇ ਸਾਬਕਾ ਜਥੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੀ ਨੇ ਪਹਿਲਾਂ ਤਾ ਨਿਊਜਰਸੀ ਦੇ ਗੁਰਦਵਾਰਾ ਦਸ਼ਮੇਸ਼ ਦਰਬਾਰ ਵਿਖੇ 2003 ਨੂੰ ਅਕਾਲ ਤੱਖਤ ਸਾਹਿਬ ਤੋਂ ਲਾਗੂ ਹੋਏ ਕੈਲੰਡਰ ਨੂੰ ਜਾਰੀ ਕੀਤਾ ਜੋ ਕਿ ਪੰਜ ਸਿੰਘ ਸਾਹਿਬਾਨਾਂ ਦੀ ਸਹਿਮਤੀ ਨਾਲ ਲਾਗੂ ਹੋਇਆ ਸੀ,ਜਾਰੀ ਕੀਤਾ। ਉਸੇ ਦਿਨ ਹੀ 7/11 ਨੂੰ ਸਿੱਖ ਕਲਚਰਲ ਸੁਸਾਇਟੀ ਵਿਖੇ ਉਹੀ ਕੈਲੰਡਰ ਜਾਰੀ ਕੀਤਾ ਜਿਹੜਾ 2003 ਵਾਲਾ ਹੈ।ਜਥੇਦਾਰ ਵੇਦਾਂਤੀ ਵਲੋਂ ਕੈਲੰਡਰ ਜਾਰੀ ਕਰਨ ਸਮੇਂ ਗੁਰੂ ਘਰ ਦੇ ਆਗੂਆਂ ਵਿੱਚੋਂ ਸਿੱਖ ਕਲਚਰਲ ਸੁਸਾਇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਬੋਪਾਰਾਏ ,ਆਉਣ ਵਾਲੇ ਸੰਭਾਵੀ ਪ੍ਰਧਾਨ ਗੁਰਦੇਵ ਸਿੰਘ ਕੰਗ ਸਾਬਕਾ ਪ੍ਰਧਾਨ ਅਵਤਾਰ ਸਿੰਘ ਪੱਂਨੂੰ , ਜੀਤ ਸਿੰਘ ਸ਼ਾਮਲ ਸਨ।ਹੈਰਾਨੀ ਉਸ ਸਮੇਂ ਹੋਈ ਜਦੋਂ ਸਿੱਖ ਕਲਚਰਲ ਸੁਸਾਇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਬੋਪਾਰਏ, ਜੀਤ ਸਿੰਘ ਉਸ ਕੈਲੰਡਰ ਨੂੰ ਜਾਰੀ ਕਰਨ ਵਿੱਚ ਵੀ ਸ਼ਾਮਲ ਸਨ ਜਿਸ ਨੂੰ ਨਾ ਤਾਂ ਪੰਜੇ ਤੱਖਤਾਂ ਦੇ ਜਥੇਦਾਰਾਂ ਦੀ ਪੂਰਨ ਸਹਿਮਤੀ ਮਿਲੀ ਅਤੇ ਨਾਹੀ ਸ਼ਰੋਮਣੀ ਕਮੇਟੀ ਦੀ ਐਗਜੈਕਟਿਵ ਦੀ ਪੂਰੀ ਸਹਿਮਤੀ ਨਸੀਬ ਹੋਈ। ਵਿਗਾੜਿਆ ਹੋਇਆ ਇਹ ਕੈਲੰਡਰ 29 ਅਗਸਤ ਨੂੰ ਗਰੁਦਵਾਰਾ ਬਾਬਾ ਮੱਖਣ ਸ਼ਾਹ ਲੁਬਾਣਾ ਗੁਰੂ ਘਰ ਅਤੇ ਸਿੱਖ ਕਲਚਰਲ ਸੁਸਾਇਟੀ ਵਿਖੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਜਾਰੀ ਕੀਤਾ ਗਿਆ। ਜਿਕਰਯੋਗ ਹੈ ਜਦੋਂ ਸਿੱਖ ਕਲਚਰਲ ਸੁਸਾਇਟੀ ਵਿਖੇ ਪੁਰਾਣਾ ਕੈਲੰਡਰ ਜਾਰੀ ਕੀਤਾ ਗਿਆ ਸੀ ਉਸ ਸਮੇਂ ਸਰਦਾਰ ਭੁਪਿੰਦਰ ਸਿੰਘ ਬੋਪਾਰਾਏ ਵਾਈਸ ਪ੍ਰਧਾਨ ਸੀ ਅਤੇ ਸਿੱਖ ਕਲਚਰਲ ਸੁਸਾਇਟੀ ਦੀਆਂ ਸੰਗਤਾਂ ਵਿੱਚ ਇਹ ਸਵਾਲ ਪੈਦਾ ਹੋ ਗਿਆ ਹੈ ਕਿ ਸਾਡੇ ਆਗੂ ਕਿਸ ਸਿਧਾਂਤ ਤੇ ਖੜੇ ਹਨ ਅਤੇ ਕਿਹੜੀ ਰਹਿਤ ਮਰਿਯਾਦਾ ਨੂੰ ਮੰਨਦੇ ਹਨ।
ਸੋਢੀ ਦੇ ਡੀ ਆਈ ਜੀ ਬਣਨ ਤੇ ਪਰਵਾਸੀ ਮਿੱਤਰਾਂ 'ਚ ਖੁਸ਼ੀ ਦੀ ਲਹਿਰ

ਨਿਊਯਾਰਕ- ਭਾਰਤੀ ਦੇ ਇਤਹਾਸ ਦਾ ਧਰੂ ਤਾਰੇ ਸੁਰਿੰਦਰ ਸਿੰਘ ਸੋਢੀ ਨੂੰ ਤਰੱਕੀ ਮਿਲਣ ਤੇ ਉਨ੍ਹਾਂ ਦੇ ਅਮਰੀਕਾ ਦੇ ਦੋਸਤਾ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਰਜਨਾ ਅਵਾਰਡੀ ਸੁਰਿੰਦਰ ਸਿੰਘ ਸੋਢੀ ਹੁਣੇ ਹੁਣੇ ਅਮਰੀਕਾ ਦੀ ਫੇਰੀ ਲਾਕੇ ਗਏ ਹਨ।ਉਨ੍ਹਾਂ ਦੀ ਤਰੱਕੀ ਕਾਰਣ ਨਿਊਜਰਸੀ, ਇਲਾਨੋਇਸ, ਇੰਡੀਆਨਾ, ਪੈਨਸਲਵਾਨੀਆਂ, ਮਿਸ਼ੀਗਨ, ਮੈਰੀਲੈਂਡ, ਕੈਲੇਫਰਨੀਆਂ ਅਤੇ ਓਹਾਇਓ ਵਿੱਚ ਰਹਿੰਦੇ ਉਨ੍ਹਾਂ ਦੇ ਨਜਦੀਕੀਆਂ ਨੇ ਸਰਦਾਰ ਸੋਢੀ ਨੂੰ ਵਧਾਈ ਸ਼ੰਦੇਸ਼ ਦਿੱਤੇ ਹਨ।
ਅਮਰੀਕਾ ਤੋਂ ਜਹਾਜ ਚੜੇ ਦੋ ਮੁਸਾਫਰ ਹਾਲੈਂਡ ਵਿੱਚ ਗ੍ਰਿਫਤਾਰ
ਨਿਊਯਾਰਕ-ਸੁਰੱਖਿਆ ਏਜੰਸੀਆਂ ਦੀ ਸੱਖਤ ਮਹਿਨਤ ਅਤੇ ਅੰਤਰਰਾਸ਼ਟਰੀ ਤਾਲ ਮੇਲ ਕਰਕੇ ਸਿ਼ਕਾਗੋ ਤੋਂ ਐਮਸਟਰਡਮ ਗਏ ਦੋ ਮੁਸਾਫਰਾਂ ਨੂੰ ਹਾਲੈਂਡ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੇ ਸਮਾਨ ਵਿੱਚ ਕੁੱਝ ਐਸੀਆਂ ਵਸਤਾਂ ਸਨ ਜਿੰਨ੍ਹਾਂ ਨੂੰ ਸ਼ੱਕੀ ਨਜਰ ਨਾਲ ਦੇਖਿਆ ਜਾ ਸਕਦਾ ਸੀ। ਸਿ਼ਕਾਗੋ ਤੋਂ ਜਹਾਜ ਵਿੱਚ ਚੜਣ ਸਮੇਂ ਅਧਿਕਾਰੀਆਂ ਨੇ ਦੇਖਿਆ ਕਿ ਇੱਕ ਵਿਅਕਤੀ ਦੇ ਸਮਾਨ ਵਿੱਚ ਇੱਕ ਮੋਬਾਈਲ ਫੋਨ “ਪੈਪਟੋ ਬਿਸਮੋਟ” ਨਾਮੀ ਦਵਾਈ ਦੀ ਬੋਤਲ ਨਾਲ ਟੇਪ ਨਾਲ ਜੋੜਿਆ ਹੋਇਆ ਸੀ। ਤਿੰਨ ਹੋਰ ਮੋਬਾਈਲ ਫੋਨ ਇੱਕ ਥਾਂ ਟੇਪ ਨਾਲ ਜੋੜੇ ਹੋਏ ਸਨ। ਕਈ ਘੜੀਆਂ ਇੱਕੱਠੀਆਂ ਨੂੰ ਟੇਪ ਲਾਈ ਹੋਈ ਸੀ। ਇਕ ਬੋਕਸ ਕਟਰ ਸਮਾਨ
ਵਿੱਚ ਸੀ। ਇਸ ਤੋਂ ਇਲਾਵਾ ਕਈ ਵੱਡੇ ਚਾਕੂ ਵੀ ਸਮਾਨ ਵਿੱਚੋਂ ਮਿਲੇ ਸਨ। ਪਰ ਇਸ ਦੇ ਬਾਵਜੂਦ ਵੀ ਇਸ ਵਿਅਕਤੀ ਨੂੰ ਸਫਰ ਕਰਨ ਲਈ ਜਹਾਜ ਵਿੱਚ ਚੜਣ ਦਿੱਤਾ ਸੀ। ਅਮਰੀਕੀ ਅਧਿਕਾਰੀਆਂ ਅਨੁਸਾਰ ਇਹ ਸਮਾਨ ਖਤਰਨਾਕ ਨਹੀ ਸੀ। ਪਰ ਹੋਲੈਂਡ ਸਕਿਊਰਟੀ ਵਲੋਂ ਡੱਚ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਸੀ। ਹੋਂਮਲੈਂਡ ਸਕਿਊਰਟੀ ਨੇ ਅੰਤਰਰਾਸ਼ਟਰੀ ਪੱਧਰ ਤੇ ਜੋ ਤਾਲ ਮੇਲ ਬਣਾਇਆ ਹੋਇਆ ਹੈ ਉਸ ਦੇ ਅਧੀਨ ਹੀ ਇਹ ਸੂਚਨਾ ਅੱਗੇ ਦਿੱਤੀ ਗਈ। ਡੱਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਅਮਰੀਕੀ ਅਤੇ ਡੱਚ ਅਧਿਕਾਰੀ ਉਸ ਸਮੇਂ ਤੋਂ ਚੋਕੰਨੇ ਹਨ ਜਦੋਂ 2009 ਨੂੰ ਕ੍ਰਿਸਮਿਸ ਵਾਲੇ ਦਿਨ ਹਾਲੈਂਡ ਤੋਂ ਡਿਟਰੋਏਟ ਮਿਸ਼ੀਗਨ ਨੂੰ ਆ ਰਹੀ ਇੱਕ ਫਲਾਈਟ ਨੂੰ ਉਡਾਉਣ ਦੀ ਨਾਈਜੇਰੀਆ ਦੇ ਨਾਗਰਿਕ ਨੇ ਕੋਸਿ਼ਸ਼ ਕੀਤੀ ਸੀ। ਉਸ ਵਿਅਕਤੀ ਦਾ ਸਬੰਥ ਯੈਮਨ ਨਾਲ ਜੁੜਦਾ ਸੀ ਅਤੇ ਫੜੇ ਗਏ ਵਿਅਕਤੀਆਂ ਵਿੱਚੋਂ ਇੱਕ ਨੇ ਸਮਾਨ ਤਾਂ ਯੈਮਨ ਨੂੰ ਜਾਣ ਵਾਲੀ ਫਲਾਈਟ ਵਿੱਚ ਬੁੱਕ ਕਰਾਇਆ ਸੀ ਪਰ ਸਵਾਰ ਹਾਲੈਂਡ ਦੀ ਫਲਾਈਟ ਵਿੱਚ ਹੋ ਗਿਆ ਸੀ। ਸਿ਼ਕਾਗੋ ਤੋਂ ਹਾਲੈਂਡ ਜਾਣ ਵਾਲੀ ਯੁਨਾਈਟਡ ਏਅਰ ਲਾਈਨ ਦੀ ਫਲਾਈਟ 908 ਵਿੱਚ ਅਮਰੀਕਾ ਦੇ ਏਅਰਮਾਰਸ਼ਲ ਵੀ ਸਵਾਰ ਸਨ।ਭਾਵੇ ਕਿ ਸਮਾਨ ਵਿੱਚੋਂ ਫੜਿਆ ਗਿਆ ਸਮਾਨ ਖਤਰਨਾਕ ਨਹੀਂ ਸੀ ਪਰ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਸਕਿਊਰਟੀ ਬਾਰੇ ਕੋਸਿ਼ਸ਼ ਕੀਤੀ ਗਈ ਹੈ ਕਿ ਕਿੰਨੀ ਕੁ ਸੁਚੇਤ ਹੈ।ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਹ ਆਉਣ ਵਾਲੇ ਸਮੇਂ ਵਿੱਚ ਹੋੲੱੀ ਅੱਤਵਾਦੀ ਕਾਰਵਾਈ ਕਰਨ ਲਈ ਤਜਰਬਾ ਕੀਤਾ ਗਿਆ ਹੋਵੇ।
ਨਾ
ਫੁੱਲ ਜਾਣੇ,
ਨਾ ਤਿੱਤਲੀ

ਕਿਸ
ਵਸਤੂ, ਕਿਸ
ਜੀਵ ਵਿਚ ਕੀ
ਗੁਣ ਹੈ,
ਬਹੁਤੀ ਵਾਰੀ
ਉਸਨੂੰ ਪਤਾ
ਹੀ ਨਹੀਂ
ਹੁੰਦਾ। ਜੋ
ਖੂਬਸੂਰਤੀ
ਕਿਸੇ ਦੋ ਜਾਂ
ਵਧ ਵਸਤੂਆਂ
ਦੇ ਮੇਲ ਨਾਲ
ਪੈਦਾ ਹੁੰਦੀ
ਹੈ ਉਹ ਭਾਵੇਂ
ਚਿਰ ਸਥਾਈ ਨਾ
ਹੋਵੇ ਪਰ
ਉਸਦਾ
ਪ੍ਰਭਾਵ
ਸਮਾਂ ਰਹਿਤ
ਵੀ ਹੋ ਸਕਦਾ
ਹੈ। ਫੁੱਲਾਂ 'ਤੇ
ਤਿੱਤਲੀਆਂ
ਆਮ ਹੁੰਦੀਆਂ
ਹਨ ਪਰ ਜਦੋਂ
ਇਹਨਾਂ ਤੇ
ਸੂਰਜ ਦੀ
ਰੋਸ਼ਨੀ ਆਪਣਾ
ਪ੍ਰਭਾਵ
ਛੱਡੇ ਤਾਂ
ਇੱਕੇ ਇਕ
ਨਵੀਂ ਕਿਸਮ
ਦਾ ਕਲਾਤਮਿਕ
ਪ੍ਰਕਾਸ਼
ਪੈਦਾ ਹੁੰਦਾ
ਹੈ। ਇਸ ਸਭ
ਕੁੱਝ ਤੋਂ
ਅਣਜਾਣ ਇਹ
ਦੋਨੋਂ ਜੀਵ
ਆਪੋ ਆਪਣਾ
ਕਰਮ ਕਰਦੇ
ਹਨ। ਫੁੱਲ
ਤਿੱਤਲੀ ਨੂੰ
ਰਸ ਦਿੰਦਾ ਹੈ
ਤੇ ਤਿੱਤਲੀ
ਪਰ ਪ੍ਰਾਗਣ
ਕਰਕੇ
ਫੁੱਲਾਂ ਨੂੰ
ਨਵਾਂ ਜੀਵਨ
ਦੇਂਦੀ ਹੈ।
ਅਸੀ ਬਹੁਤੇ
ਮਨੁੱਖ ਆਪਣੇ
ਕੁਦਰਤੀ
ਗੁਣਾਂ ਤੋਂ
ਅਣਜਾਣ ਹੋ
ਆਪਣੇ
ਕੁਦਰਤੀ ਕਰਮ
ਨੂੰ ਛੱਡ ਕਿ
ਤੁੱਛ ਬੁੱਧੀ
ਵਾਲੇ ਕੰਮ
ਕਰਨ ਲੱਗ
ਪੈਂਦੇ ਹਾਂ।
ਇਸੇ ਕਰਕੇ ਇਸ
ਜੀਵਨ ਵਿਚ
ਦੁੱਖ ਪੈਦਾ
ਹੁੰਦੇ ਹਨ।
ਰੇਡੀਅਮ ਦੀ
ਖੋਜ ਜਿਸ
ਵਿਗਿਆਨੀ
ਤੋਂ ਅਚਾਨਕ
ਹੋਈ, ਉਹ ਅਤਿ
ਗਰੀਬ ‘ਮੇਰੀ
ਕਿਊਰੀ' ਸੀ।
ਉਸਨੇ ਲਿਖਿਆ
ਹੈ ਕਿ ‘ਸਾਨੂੰ
ਇੱਥੇ ਕਿਸੇ
ਕਾਰਜ ਲਈ
ਭੇਜਿਆ ਗਿਆ
ਹੈ। ਪਹਿਲੋਂ
ਅਸੀਂ ਉਹ
ਕਾਰਜ ਲੱਭਣਾ
ਹੈ ਤੇ ਫੇਰ
ਪੂਰਾ ਕਰਨਾ
ਹੈ। ਇਸ ਲਈ
ਸਿਰੜ ਤੇ
ਦ੍ਰਿੜ੍ਹਤਾ
ਦੋਨੋਂ
ਚਾਹੀਦੇ ਹਨ'।
ਪਰ ਸਾਡੇ ਲੋਕ
ਪੈਸਾ ਕਮਾਉਣ
ਨੂੰ ਹੀ ਕਾਰਜ
ਸਮਝੀ ਬੈਠੇ
ਹਨ। ਦੁਨੀਆਂ
ਵਿਚ ਸੁੱਖ
ਦੇਣਾ,
ਖੂਬਸੂਰਤੀ
ਪੈਦਾ ਕਰਨੀ
ਤੇ ਕੁਦਰਤੀ
ਵਰਤਾਰੇ ਨੂੰ
ਫੱਲਣ ਫੁੱਲਣ
ਦੇਣਾ ਵੀ
ਸਾਡੇ ਕਾਰਜ
ਹੋਣੇ
ਚਾਹੀਦੇ ਹਨ।
ਫੇਰ ਦੇਖੋ
ਜੀਉਣ ਦਾ
ਨਜ਼ਾਰਾ ਹੀ
ਹੋਰ
ਹੋਵੇਗਾ। -
ਜਨਮੇਜਾ
ਸਿੰਘ ਜੌਹਲ
90
ਸਾਲਾ ਔਰਤ
ਦੇਬਲਾਤਕਾਰ
ਕਰਨ ਦੇ ਦੋਸ਼
ਵਿੱਚ ਤਿੰਨ
ਮੁੰਡੇ
ਗ੍ਰਿਫਤਾਰ
ਵਸ਼ਿੰਗਟਨ-(ਭੁੱਲਰ)-ਅਮੈਰਿਕਾ
ਦੇ ਡਾਇਟਰੈਟ
ਸਿਟੀ ਵਿੱਚ
ਤਿੰਨ
ਲੜਕਿਆਂ
ਵਲੋਂ 90 ਸਾਲਾ
ਔਰਤ
ਨਾਲਬਲਾਤਕਾਰ
ਕਰਨ ਦੀ ਘਟਣਾ
ਵਾਪਰੀ
ਹੈ।ਇਹ ਘਟਣਾ
12 ਅਗਸਤ ਨੂੰ
ਇਸ ਸ਼ਹਿਰ
ਵਿੱਚ ਵਾਪਰੀ
ਸੀ ਜਿਸ ਬਾਰੇ
200 ਤੋਂ ਵਧ
ਲੋਕਾਂ ਨੇ
ਸਹਿਯੋਗ
ਕਰਕੇ ਇਸ
ਘਟਣਾ ਦੇ
ਦੋਸ਼ੀਆਂ ਭਾਲ
ਕੀਤੀ ਹੈ। ਇਸ
ਕੇਸ ਨਾਲ
ਸਬੰਧਤ
ਦੋਸ਼ੀਆਂ ਨੂੰ
ਦੋ ਹਫਤਿਆਂ
ਵਿੱਚ ਲੱਭ ਕੇ
ਅਦਾਲਤ ਵਿੱਚ
ਪੇਸ਼ ਕਰ
ਦਿੱਤਾ ਗਿਆ
ਹੈ।ਇਸ ਕੇਸ
ਵਿੱਚ ਚਾਰਜ
ਕੀਤਾ ਗਿਆ
ਹੈ।17 ਸਾਲਾ
ਮੋਰਿਸ
ਰੈਂਡਲ ਅਤੇ 18
ਸਾਲਾ ਐਨਥਨੀ
ਹਾਰਡੀ ਨੂੰ
ਇਸ ਕੇਸ ਵਿੱਚ
ਚਾਰਜ ਕੀਤਾ
ਗਿਆ ਹੈ ਜਦਕਿ
ਤੀਜਾ ਲੜਕਾ
ਘੱਟ ਉਮਰ (15
ਸਾਲ) ਦਾ ਹੋਣ
ਕਰਕੇ ਉਸ ਦਾ
ਨਾਮ ਨਹੀਂ
ਦੱਸਿਆ ਗਿਆ।
ਮੰਦਵਾੜੇ ਕਾਰਨ ਅਮਰੀਕਾ ਵਿੱਚ ਜਨਮ ਦਰ ਘਟੀ
ਵਸ਼ਿੰਗਟਨ-(ਜਸਵਿੰਦਰ
ਸਿੰਘ ਭੁੱਲਰ)-ਨੈਸ਼ਨਲ
ਸੈਂਟਰ ਫਾਰ
ਹੈਲਥ
ਸਟੇਟਿਕਸ ਨੇ
ਅੰਕੜੇ ਜਾਰੀ
ਕੀਤੇ ਹਨ ਕਿ 2008
ਸਾਲ ਵਾਂਗ ਹੀ
2009 ਵਿੱਚ ਵੀ
ਅਮੈਰਿਕਾ
ਵਿੱਚ
ਬੱਚਿਆਂ ਦੀ
ਜਨਮ ਦਰ ਘਟੀ
ਹੈ।ਸਾਲ 2009
ਵਿੱਚ
ਬੱਚਿਆਂ ਦੀ
ਜਨਮ ਦਰ ਘਟਣ
ਹੋਣ ਦਾ ਨਵਾਂ
ਰਿਕਾਰਡ
ਬਣਿਆਂ ਹੈ।2009
ਵਿੱਚ 2.7% ਜਨਮ
ਦਰ ਘਟੀ
ਹੈ।ਮਾਹਿਰਾਂ
ਦਾ ਕਹਿਣਾ ਹੇ
ਕਿ ਅਮੈਰਿਕਾ
ਵਿੱਚ ਆਏ
ਮੰਦਵਾੜੇ
ਕਾਰਨ ਹੀ ਲੋਕ
ਘਟ ਬੱਚੇ
ਪੈਦਾ ਕਰ ਰਹੇ
ਹਨ।ਮਹਿਰਾਂ
ਨੇ ਇਹ ਹੋ
ਕਿਹਾ ਹੈ ਕਿ
ਜਦ ਮੰਦਵਾੜਾ
ਦਾ ਸਮਾਂ
ਹੁੰਦਾ ਹੈ
ਲੋਕ ਬਚੇ
ਪੈਦਾ ਕਰਨ ਘਟ
ਕਰਦੇ ਹਨ ,ਜਿਵੇਂ
ਕਿ 1930 ਵਿੱਚ ਵੀ
ਮੰਦਵਾੜੇ
ਸਮੇਂ
ਅਮੈਰਿਕਾ
ਵਿੱਚ ਜਨਮ ਦਰ
ਬਹੁਤ ਘਟ ਗਈ
ਸੀ।
ਸਟੈਟਿਕਸ
ਵਿਭਾਗ ਦੀ
ਸਟੈਫਨੀ
ਵੈਂਟੂਰਾ ਨੇ
ਜਿਸ ਨੇ ਇਸ
ਰਿਪੋਰਟ ਦਾ
ਵਿਸ਼ਲੇਸ਼ਨ
ਕੀਤਾ ਹੈ ਇਹ
ਵੀ ਖੁਲਾਸਾ
ਕੀਤਾ ਹੈ ਕਿ
ਹਰ ਮਹੀਨੇ ਇਹ
ਜਨਮ ਦਰ
ਪਿਛਲੇ
ਮਹੀਨਿਆਂ ਦੇ
ਮੁਕਾਬਲੇ
ਥਲੇ ਜਾ ਰਹੀ
ਹੈ।1909 ਵਿੱਚ
ਅਮੈਰਿਕਾ
ਵਿੱਚ ਪ੍ਰਤੀ
ਹਜ਼ਾਰ ਅਬਾਦੀ
ਪਿੱਛੇ
ਬੱਚਿਆਂ ਦੀ
ਜਨਮ ਦਰ 30
ਬੱਚੇ ਸਨ ਜੋ
ਕਿ 2007 ਵਿੱਚ
ਅਮੈਰਿਕਾ
ਵਿੱਚ
ਬੱਚਿਆਂ ਦਾ
ਜਨਮ ਦਰ 14.3
ਪ੍ਰਤੀ ਹਜ਼ਾਰ
ਸੀ ਜੋ ਕਿ 2008
ਵਿੱਚ 13.5 ਜਨਮ
ਪ੍ਰਤੀ ਹਜ਼ਾਰ
ਰਹਿ ਗਿਆ ਸੀ।2009
ਵਿੱਚ ਜਨਮ ਦਰ
ਵਿੱਚ 2.7 % ਬੱਚੇ
ਪ੍ਰਤੀ ਹਜ਼ਾਰ
ਹੋਰ ਘਟ ਗਿਆ
ਹੈ।ਇਸ
ਰਿਪੋਰਟ
ਵਿੱਚ ਇਹ ਵੀ
ਦੱਸਿਆ ਗਿਆ
ਹੈ ਕਿ ਜਪਾਨ
ਵਿੱਚ 2008 ਵਿੱਚ
ਜਨਮ ਦਰ ਵਿੱਚ
ਮਾਮੂਲੀ
ਜਿਹਾ ਵਾਧਾ
ਦਰਜ ਕੀਤਾ
ਗਿਆ ਸੀ ਜੋ
ਅਗਲੇ ਸਾਲ 2009
ਵਿੱਚ 2% ਘਟ
ਗਿਆ ਜਦਕਿ
ਇੰਗਲੈਂਡ,ਜਰਮਨੀ
ਅਤੇ ਫਰਾਂਸ
ਵਿੱਚ ਜਨਮ ਦਰ
ਵਧੀ
ਹੈ।ਅੰਕੜਿਆਂ
ਮੁਤਾਬਿਕ 2007
ਵਿੱਚ
ਅਮੈਰਿਕਾ
ਵਿੱਚ 43 ਲੱਖ
ਬੱਚੇ ਜੰਮੇ
ਸਨ।2008 ਵਿੱਚ
ਇਹ ਗਿਣਤੀ 42,51095
ਸੀ ਅਤੇ 2009
ਵਿੱਚ 4136000 ਰਹਿ
ਗਈ।
‘ਮੇਰਾ
ਹਾਣੀ' ਸੀ.ਡੀ.
ਰਿਲੀਜ਼
ਪਹਿਲੀ ਨੂੰ
ਗਾਇਕ
ਜਗਜੀਤ ਸਿੰਘ
ਦੀ ਪਲੇਠੀ
ਪੰਜਾਬੀ
ਸਭਿਆਚਾਰਕ
ਸੀ.ਡੀ. ‘ਮੇਰਾ
ਹਾਣੀ' ਪਹਿਲੀ
ਸਤੰਬਰ ਨੂੰ ‘ਸੰਦਲੀ
ਵਿਹੜਾ'
ਹੰਬੜਾ ਰੋਡ
ਲੁਧਿਆਣਾ
ਵਿਖੇ
ਪ੍ਰਸਿੱਧ
ਲੇਖਕ
ਜਨਮੇਜਾ
ਸਿੰਘ ਜੌਹਲ
ਸਵੇਰੇ 10 ਵਜੇ
ਰਿਲੀਜ਼
ਕਰਨਗੇ।
ਵੰਝਲੀ
ਰਿਕਾਰਡਜ਼
ਮਿਊਜ਼ਿਕ
ਕੰਪਨੀ
ਵੱਲੋਂ ਤਿਆਰ
ਇਸ ਸੀ.ਡੀ.
ਵਿਚ ਜਗਜੀਤ
ਸਿੰਘ ਤੋਂ
ਇਲਾਵਾ
ਹਰਲੀਨ ਅਖ਼ਤਰ
ਅਤੇ
ਹਰਪ੍ਰੀਤ
ਕੌਰ ਵਾਲੀਆ
ਨੇ ਵੀ ਗਾਇਆ
ਹੈ। ਇਸਦੇ
ਗੀਤ ਛੇ
ਪੰਜਾਬੀ
ਗੀਤਕਾਰਾਂ
ਨੇ ਲਿਖੇ ਹਨ।
ਆਰਚੀ ਪੰਜਾਬੀ ਨੇ
ਐਮੀ ਅਵਾਰਡ ਜਿਤਿਆ

ਲ਼ਾਸ
ਏਂਜਲਸ-(ਜਸਵਿੰਦਰ
ਸਿੰਘ ਭੁੱਲਰ)-ਇਥੇ
ਨੋਕੀਆ ਥੇਟਰ
ਵਿੱਚ 62 ਵੇਂ
ਪਰਾਈਮ ਟਾਈਮ
ਟੀਵੀ
ਅਵਾਰਡਜ਼, ਐਮੀ
ਅਵਾਰਡਜ਼ ਹੋਏ
ਜਿਸ ਨੂੰ ਐਨ.ਬੀ.ਸੀ.
ਟੀਵੀ ਨੇ
ਲਾਈਵ
ਦਿਖਾਇਆ।ਅੱਜ
ਦੇ ਇਨ੍ਹਾਂ
ਅਵਾਰਡਜ਼
ਜੇਤੂਆਂ
ਵਿੱਚ
ਪੰਜਾਬੀ ਮੂਲ
ਦੀ ਇੰਗਲੈਂਡ
ਦੀ ਜੰਮਪਲ 38
ਸਾਲਾਂ ਦੀ
ਆਰਚੀ
ਪੰਜਾਬੀ ਵੀ
ਸ਼ਾਮਿਲ ਸੀ
ਜਿਸ ਨੇ ਵਧੀਆ
ਸਹਾਇਕ
ਅਦਾਕਾਰਾ ਦਾ
ਅਵਰਾਡ
ਜਿਤਿਆ
ਹੈ।ਆਰਚੀ ਨੇ
ਸੀ.ਬੀ.ਐਸ.ਤੇ
ਚੱਲਦੇ ਟੀਵੀ
ਸ਼ੋਅ ‘ਗੁੱਡ
ਵਾਈਫ ਵਿੱਚ
ਕੰਮ ਕਰਦਿਆਂ
ਇਹ ਅਵਾਰਡ
ਜਿਤਿਆ
ਹੈ।ਇਹ
ਅਵਾਰਡ
ਜਿਤਦਿਆਂ ‘ਗੁੱਡ
ਵਾਈਫਕੋ
ਸਟਾਰ,ਕਰਿਸਟਨ
ਬਰਾਂਨਸਕੀ, ‘ਮੈਡ
ਮੈਨ ਨਾਮਨੀ
ਇਲੀਜ਼ਾਬੈਥ
ਮੌਸ ਅਤੇ
ਕਰਿਸਟੀਨਾ
ਹੈਂਡਰਿਕਸ
ਅਤੇ ਮਸ਼ਹੂਰ
ਟੀ ਵੀ
ਅਦਾਕਾਰ
ਸ਼ੈਰਨ ਗਲੈਨ
ਨੂੰ ਪਛਾੜ ਕੇ
ਵਧੀਆ
ਅਦਾਕਾਰਾ ਦਾ
ਇਹ ਅਵਾਰਡ
ਜਿਤਿਆ
ਹੈ।ਆਰਚੀ ਨੇ
ਅਵਾਰਡ
ਪ੍ਰਾਪਤ
ਕਰਦਿਆਂ
ਕਿਹਾ ਕਿ ਜਦ
ਉਹ ਇੰਗਲੈਂਡ
ਵਿੱਚ ਸੀ
ਸਿਰਫ ਨੌਕਰੀ
ਪ੍ਰਾਪਤ ਕਰਨ
ਦਾ ਹੀ ਉਸ ਦਾ
ਸੁਪਨਾ ਸੀ ਪਰ
ਅਜ ਉਹ ਇਹ
ਟਰਾਫੀ
ਪ੍ਰਾਪਤ ਕਰ
ਰਹੀ ਹੈ।ਉਸ
ਨੇ ਕਿਹਾ ਕਿ
ਐਮੀ ਅਵਾਰਡ
ਪ੍ਰਾਪਤ
ਕਰਨਾ ਤਾਂ ਉਸ
ਦੇ ਸੁਪਨਿਆਂ
ਤੋਂ ਬਹੁਤ
ਦੂਰ
ਸੀ।ਆਰਚੀ ਨੇ
ਕਿਹਾ ਕਿ
ਗੁੱਡ ਵਾਈਫ
ਵਿੱਚ ਕੰਮ
ਕਰਨਾ ਉਸ ਦਾ
ਸੁਪਨਾ ਸੱਚਾ
ਹੋਣ ਵਾਲੀ
ਗੱਲ
ਹੈ।ਆਰਚੀ ਨੇ
ਸਖਤ ਅਤੇ
ਗੰਭੀਰ
ਇਨਵੈਸਟੀਗੇਟਰ
( ਲੈਸਬੀਅਨ ਦਾ
ਰੋਲ ਕੀਤਾ ਹੈ)‘ਕਾਲਿੰਡਾ
ਸ਼ਰਮਾ ਬਣ ਕੇ ‘ਗੁੱਡ
ਵਾਈਫ ਵਿੱਚ
ਕੰਮ ਕੀਤਾ ਸੀ
ਜਿਸ ਨੇ ਉਸ
ਨੂੰ ਇਹ
ਅਵਰਾਡ
ਦੁਆਇਆ।ਆਰਚੀ
ਨੇ 2002 ਵਿੱਚ
ਬਣੀ ਇੰਗਲਿਸ਼
ਮੂਵੀ‘ਬੈਂਡ
ਇਟ ਲਾਈਕ
ਬੈਕਖਮ, ‘ਈਸਟ
ਇਜ਼ ਈਸਟਅਤੇ
ਇੰਡੀਆ ਵਿੱਚ
ਹਾਲੀਵੁੱਡ
ਐਕਟਰਾਂ ਨਾਲ
ਬਣੀ ਮੂਵੀ ‘ਮਾਈਟੀ
ਹਾਰਟ ਵਿੱਚ
ਵੀ ਕੰਮ ਕੀਤਾ
ਸੀ।ਆਰਚੀ ਦਾ
ਜਨਮ 1972 ਵਿੱਚ
ਇੰਗਲੈਂਡ
ਵਿੱਚ ਹੋਇਆ
ਸੀ ਅਤੇ 1999
ਵਿੱਚ ਬਣੀ
ਮੂਵੀ ‘ਈਸਟ
ਇਜ਼ ਈਸਟਵਿੱਚ
ਉਸ ਨੇ ਪਹਿਲੀ
ਵਾਰ ਕੰਮ
ਕੀਤਾ ਸੀ।2006
ਵਿੱਚ ਆਰਚੀ
ਨੇ ਰਾਈਮਜ਼
ਫੈਸਟੀਵਲ
ਵਿੱਚ ‘ਯਾਸਮੀਨ
ਵਿੱਚ ਕੰਮ
ਕਰਕੇ ਵਧੀਆ
ਅਦਾਕਾਰਾ ਦਾ
ਖਿਤਾਬ
ਜਿੱਤਿਆ
ਸੀ।ਆਰਚੀ ਨੇ
2005 ਵਿੱਚ
ਬਰਲਿਨ ਵਿੱਚ
ਬੈਸਟ
ਸ਼ੂਟਿੰਗ
ਸਟਾਰ ਦਾ
ਖਿਤਾਬ
ਜਿੱਤਿਆ ਸੀ।
ਸਰੀ
‘ਚ ਪੰਜਾਬੀ
ਵਿਆਹ ਦੇ ਰੰਗ
ਵਿੱਚ ਗੋਲੀ
ਚਲਣ ਨਾਲ ਪੈ
ਗਈ ਭੰਗ

ਸਰੀ–ਜਾਣ
ਬੁੱਝ ਕੇ ਇੱਕ
ਦੂਜੇ
ਵਿਰੁੱਧ
ਦੂਸ਼ਣ ਬਾਜੀ
ਕਦੇ ਜਿੰਦਗੀ
ਮੌਤ ਦਾ ਕਾਰਣ
ਵੀ ਬਣ ਸਕਦੀ
ਹੈ। ਇਸ ਤਰਾਂ
ਹੋਇਆ ਕਨੇਡਾ
ਦੇ ਸਰੀ
ਇਲਾਕੇ ਦੇ
ਗੁਰਦਵਾਰਾ
ਸਾਹਿਬ
ਵਿਖੇ।
ਪ੍ਰਾਪਤ ਹੋਈ
ਜਾਣਕਾਰੀ
ਮੁਤਾਬਿਕ ਦੀ
ਵਿਅਕਤੀਆਂ
ਦੀ ਰੰਜਸ਼ ਨੇ
ਵਿਆਹ ਦੀ
ਖੁਸ਼ੀਆਂ ਦਾ
ਸਵਾਦ
ਕਿਰਕਰਾ ਕਰ
ਦਿੱਤਾ।
ਇਥੋਂ ਦੇ
ਪੰਜਾਬੀ
ਪਰਿਵਾਰ ਦੇ
ਵਿਆਹ ਦੇ
ਜਸ਼ਨ ਭੰਗ ਹੋ
ਗਏ ਜਦੋਂ ਇਕ
ਵਿਅਕਤੀ
ਵੱਲੋਂ ਚਲਾਈ
ਗੋਲੀ ਨਾਲ ਇਕ
ਮਹਿਮਾਨ
ਜ਼ਖ਼ਮੀ ਹੋ ਗਿਆ
ਤੇ ਲੋਕਾਂ 'ਚ
ਹਫੜਾ-ਦਫੜੀ
ਮੱਚ ਗਈ।
ਰੌਇਲ
ਕੈਨੇਡੀਅਨ
ਮੌਂਟੇਡ
ਪੁਲਿਸ ਸਰੀ
ਦੇ
ਇੰਸਪੈਕਟਰ
ਸਟੀਵ ਵੈਡ
ਵੱਲੋਂ ਜਾਰੀ
ਜਾਣਕਾਰੀ
ਅਨੁਸਾਰ
ਗੁਰੂ ਨਾਨਕ
ਗੁਰਦੁਆਰਾ
ਸਾਹਿਬ ਸਰੀ-ਡੈਲਟਾ
'ਚ ਸਥਾਨਕ
ਪੰਜਾਬੀਆਂ
ਦਾ ਵਿਆਹ
ਸਮਾਗਮ ਸੀ,
ਜਿਸ ਦੀ
ਸਮਾਪਤੀ
ਮਗਰੋਂ
ਪਾਰਕਿੰਗ
ਲਾਟ 'ਚ ਉਕਤ
ਘਟਨਾ
ਵਾਪਰੀ।
ਪੁਲਿਸ
ਅਨੁਸਾਰ
ਵਾਰਦਾਤ 'ਚ
ਗੋਲੀ ਚਲਾਉਣ
ਵਾਲੇ ਅਤੇ
ਜ਼ਖ਼ਮੀ ਹੋਣ
ਵਾਲੇ
ਵਿਅਕਤੀਆਂ
ਬਾਰੇ ਉਹ
ਪਹਿਲਾਂ ਤੋਂ
ਜਾਣੂੰ ਹੈ
ਅਤੇ ਮੌਕੇ 'ਤੇ
ਹਾਜ਼ਰ
ਗਵਾਹਾਂ ਦੇ
ਬਿਆਨ
ਕਲਮਬੰਦ
ਕੀਤੇ ਗਏ ਹਨ।
ਘਟਨਾ ਤੋਂ
ਤੁਰੰਤ ਬਾਅਦ
ਜ਼ਖ਼ਮੀ
ਵਿਅਕਤੀ ਨੂੰ
ਰੌਇਲ
ਕੋਲੰਬੀਆ
ਹਸਪਤਾਲ
ਦਾਖਲ
ਕਰਵਾਇਆ ਗਿਆ,
ਜਿਸ ਦੀ ਹਾਲਤ
ਖਤਰੇ 'ਚੋਂ
ਬਾਹਰ ਦੱਸੀ
ਗਈ ਹੈ। ਇਸ
ਦੌਰਾਨ ਗੁਰੂ
ਨਾਨਕ
ਗੁਰਦੁਆਰਾ
ਸਾਹਿਬ ਸਰੀ-ਡੈਲਟਾ
ਦੇ ਪ੍ਰਧਾਨ ਸ:
ਬਿਕਰਮਜੀਤ
ਸਿੰਘ ਸੰਧਰ
ਵੱਲੋਂ ਜਾਰੀ
ਪ੍ਰੈੱਸ
ਰਿਲੀਜ਼ 'ਚ
ਪਾਰਕਿੰਗ
ਖੇਤਰ ਅੰਦਰ
ਗੋਲੀ ਚੱਲਣ
ਦੀ ਘਟਨਾ ਦੀ
ਪੁਰਜ਼ੋਰ
ਨਿਖੇਧੀ
ਕੀਤੀ ਗਈ ਹੈ।
ਉਨ੍ਹਾਂ
ਆਪਣੇ ਬਿਆਨ 'ਚ
ਸਪੱਸ਼ਟ ਕੀਤਾ
ਕਿ ਇਸ
ਵਾਰਦਾਤ ਨੂੰ
ਗੁਰਦੁਆਰਾ
ਸਾਹਿਬ ਨਾਲ
ਜੋੜ ਕੇ ਪੇਸ਼
ਨਾ ਕੀਤਾ
ਜਾਵੇ, ਬਲਕਿ
ਘਟਨਾ ਨਿੱਜੀ
ਝਗੜੇ ਦਾ
ਨਤੀਜਾ ਸੀ।
ਦੂਸਰੇ ਪਾਸੇ
ਮੌਕੇ 'ਤੇ
ਹਾਜ਼ਰ
ਵਿਅਕਤੀਆਂ
ਅਨੁਸਾਰ ਸਰੀ
ਵਾਸੀ
ਮਨਿੰਦਰ
ਸਿੰਘ ਗਿੱਲ
ਵੱਲੋਂ ਗੋਲੀ
ਚਲਾਈ ਗਈ ਤੇ
ਹਰਜੀਤ ਸਿੰਘ
ਅਟਵਾਲ ਇਸ
ਘਟਨਾ ਵਿਚ
ਜ਼ਖ਼ਮੀ ਹੋਇਆ।
ਬੀਤੇ ਕੁਝ
ਸਮੇਂ ਤੋਂ
ਉਕਤ ਦੋਵਾਂ
ਵਿਅਕਤੀਆਂ
ਅੰਦਰ ਪੈਦਾ
ਹੋਈ ਤਲਖੀ
ਅਖ਼ਬਾਰਾਂ
ਅਤੇ ਰੇਡੀਓ 'ਤੇ
ਪ੍ਰਸਾਰਿਤ
ਖ਼ਬਰਾਂ
ਰਾਹੀਂ ਵਧਦੀ
ਗਈ, ਜਿਸ ਦਾ
ਨਤੀਜਾ
ਮੰਦਭਾਗੀ
ਵਾਰਦਾਤ ਦੇ
ਰੂਪ ਵਿਚ
ਸਾਹਮਣੇ
ਆਇਆ।
ਇਕਵੀਂ ਸਦੀ ਦੇ ਹਰਨਾਖਸ਼ ਵਲੋਂ ਅਬਲਾ ਦੇ ਸਰੀਰ ਵਿੱਚ ਠੋਕੀਆਂ ਮੇਖਾਂ ਅਤੇ ਸੂਈਆਂ ਡਾਕਟਰਾਂ ਨੇ ਬਾਹਰ ਕੱਢ ਦਿੱਤੀਆਂ

ਅਰੀਆਵਾਥੀ
ਡਾਕਟਰੀ
ਮੁਆਇਨਾ
ਕਰਾਉਂਦੀ
ਹੋਈ-ਅਰੀਆਵਾਥੀ
ਦੇ ਹੱਥਾਂ
ਵਿੱਚ
ਠੋਕੀਆਂ
ਹੋਈਆਂ
ਮੇਖਾਂ
ਲੰਡਨ-(ਸੀ
ਐਸ)-ਸਾਊਦੀ
ਅਰਬ ਵਿੱਚ
ਰਖੇਲ ਬਣ ਕੇ
ਕੰਮ ਕਰਨ ਗਈ
ਸ੍ਰੀ ਲੰਕਾਂ
ਦੀ ਔਰਤ ਦੇ
ਸਰੀਰ ਵਿੱਚ
ਇੱਕ
ਭ੍ਰਿਸ਼ਟ
ਬੁੱਧੀ ਵਾਲੇ
ਨੇ ਸਜਾ
ਦਿੰਦਿਆਂ
ਮੇਖਾਂ ਅਤੇ
ਸੂਈਆ ਸਰੀਰ
ਵਿੱਚ ਠੋਕ
ਦਿੱਤੀਆਂ
ਸਨ।ਡਾਕਟਰਾਂ
ਨੇ ਸੱਖਤ
ਮਹਿਨਤ ਤੋਂ
ਬਾਅਦ 13
ਮੇਖਾਂ ਅਤੇ 5
ਸੂਈਆਂ ਸਰੀਰ
ਵਿੱਚੋਂ
ਬਾਹਰ ਕੱਢ
ਦਿੱਤੀਆਂ
ਹਨ। ਇੱਕਵੀਂ
ਸਦੀ ਵਿੱਚ
ਪਹੁੰਚ ਕੇ
ਬਹੁਤ ਸਾਰੇ
ਮਨੁੱਖਾਂ ਦੀ
ਸੋਚ ਉਨ੍ਹਾਂ
ਸਦੀਆਂ ਵਰਗੀ
ਹੈ ਜਦੋਂ ਉਹ
ਜੰਗਲੀ ਜੀਵਨ
ਬਤੀਤ ਕਰਦਾ
ਸੀ। ਸ਼੍ਰੀ
ਲੰਕਾਂ ਦੀ
ਇੱਕ ਔਰਤ ਦਾ
ਵਾਹ ਸਾਊਦੀ
ਅਰਬ ਦੇ ਉਸ
ਵਿਅਕਤੀ ਨਾਲ
ਪਿਆ ਜਿਹੜਾ
ਮਨੁੱਖੀ
ਜਾਮੇ ਵਿੱਚ
ਹਰਨਾਖਸ
ਵਰਗਾ ਦੈਂਤ
ਹੈ।ਸ਼੍ਰੀ
ਲੰਕਾ ਦੀ 49
ਸਾਲਾ ਔਰਤ
ਅਰੀਆਵਾਥੀ
ਸਾਊਦੀ ਅਰਬ
ਵਿੱਚ ਕਿਸੇ
ਦੇ ਘਰ ਕੰਮ
ਕਰਦੀ ਸੀ।ਘਰ
ਦੇ ਮਾਲਕ ਨੇ
ਅਰੀਆਵਾਥੀ
ਨੂੰ ਕਿਸੇ
ਗੱਲ ਤੋਂ ਖਫਾ
ਹੋ ਕੇ ਸਜਾ
ਦਿੱਤੀ।ਇਹ
ਸਜਾ ਜਿਸ ਢੰਗ
ਨਾਲ ਦਿੱਤੀ
ਗਈ ਉਹ ਕਿਸੇ
ਮਨੁੱਖੀ
ਬਿਰਤੀ ਵਾਲੇ
ਵਲੋਂ ਨਹੀਂ
ਹੋ ਸਕਦੀ। ਘਰ
ਦੇ ਮਾਲਕ
ਅਰੀਆਵਾਥੀ
ਦੇ ਸਰੀਰ
ਵਿੱਚ ਮੇਖਾਂ
ਠੋਕ
ਦਿੱਤੀਆਂ।
ਮੇਖਾਂ ਦੋ
ਇੰਚ ਲੰਮੀਆ
ਸਨ।ਅਰੀਆਵਾਥੀ
ਸ਼੍ਰੀ ਲੰਕਾ
ਪਹੁੰਚ ਗਈ
ਜਿਥੇ
ਡਾਕਟਰਾਂ ਨੇ
ਉਸ ਦੇ ਐਕਸਰੇ
ਕਰਕੇ ਦੇਖਿਆ
ਹੈ ਕਿ ਉਹਦੇ
ਸਰੀਰ ਵਿੱਚ
ਡੇਢ ਦਰਜਨ ਦੇ
ਕਰੀਬ ਮੇਖਾਂ
ਅਤੇ ਸੂਈਆਂ
ਹਨ ਜਿੰਨਾਂ
ਵਿੱਚੋਂ ਇੱਕ
ਮੇਖ ਉਹਦੇ
ਮੱਥੇ ਵਿੱਚ
ਵੀ
ਹੈ।ਡਾਕਟਰਾਂ
ਦਾ ਕਹਿਣਾ ਹੈ
ਕਿ
ਅਰੀਆਵਾਥੀ
ਬਹੁਤ ਭੇਅ
ਭੀਤ ਹੋ
ਚੁੱਕੀ
ਹੈ।ਡਾਕਟਰਾਂ
ਦਾ ਕਿਹਾ ਸੀ
ਹੈ ਕਿ ਉਹ
ਕੁੱਝ ਦਿਨਾਂ
ਵਿੱਚ ਉਹਦੇ
ਸਰੀਰ
ਵਿੱਚੋਂ
ਮੇਖਾਂ ਬਾਹਰ
ਕੱਢ
ਦੇਣਗੇ।ਅਰੀਆਵਾਥੀ
ਤਿੰਨ
ਬੱਚਿਆਂ ਦੀ
ਮਾਂ ਹੈ ਮਾਰਚ
ਮਹੀਨੇ ਵਿੱਚ
ਸਾਊਦੀ ਅਰਬ
ਨੂੰ ਘਰ ਦੀ
ਰਖੇਲ ਵਜੋਂ
ਕੰਮ ਕਰਨ
ਵਾਸਤੇ ਗਈ
ਸੀ।ਡਾਕਟਰਾਂ
ਦਾ ਕਹਿਣਾ ਹੈ
ਕਿ
ਅਰੀਆਵਾਥੀ
ਨੂੰ ਬੈਠਣ
ਅਤੇ ਚਲਣ
ਵਿੱਚ ਤਕਲੀਫ
ਹੋ ਰਹੀ
ਹੈ।ਉਹ ਇੰਨੀ
ਘਬਰਾਈ ਹੋਈ
ਹੈ ਕਿ ਆਪਣੇ
ਨਾਲ ਬੀਤੀ
ਹੋਈ ਕਹਾਣੀ
ਨੂੰ ਚੰਗੀ
ਤਰਾਂ ਦੱਸ ਵੀ
ਨਹੀਂ ਪਾ
ਰਹੀ।ਸ਼੍ਰੀ
ਲੰਕਾਂ ਦੇ ਦੋ
ਮਿਲੀਅਨ ਦੇ
ਕਰੀਬ ਲੋਕ
ਬਾਹਰਲੇ
ਮੁਲਕਾਂ
ਵਿੱਚ ਹਨ
ਜਿੰਨ੍ਹਾਂ
ਵਿੱਚੋਂ 70%
ਗਿਣਤੀ
ਲੋਕਾਂ ਦੀ
ਹੈ।ਸ਼੍ਰ
ਲੰਕਾਂ ਦੀ
ਸਰਕਾਰ ਇਸ
ਕੇਸ ਦੀ
ਪੜਤਾਲ ਕਰ
ਰਹੀ ਹੈ।
ਸੰਗਤਾਂ
ਦੇ ਰੋਹ ਕਰਕੇ
ਬਿਨਾਂ ਕੁਝ
ਬੋਲਿਆਂ
ਜਥੇਦਾਰ
ਗੁਰਬਚਨ
ਸਿੰਘ ਨੂੰ
ਸਟੇਜ ਛੱਡਣੀ
ਪਈ-ਪੁਲਿਸ ਦੇ
ਪਹਿਰੇ ਹੇਠ
ਜਥੇਦਾਰਾਂ
ਨੇ ਕੀਤਾ
ਸੰਗਤ ਨੂੰ
ਸੰਬੋਧਨ-ਹਾਲ
ਵਿੱਚੋਂ ਅੱਧ
ਤੋਂ ਵੱਧ
ਸੰਗਤਾਂ
ਜਥੇਦਾਰਾਂ
ਨੂੰ ਸੁਣੇ
ਵਗੈਰ ਚਲੇ
ਗਈਆਂ

ਪ੍ਰੋਗਰਾਮ ਦੇ ਸ਼ੁਰੂ ਵਿੱਚ ਭਰਿਆ ਹੋਇਆ ਹਾਲ

ਜਥੇਦਾਰ ਦੀ ਤਕਰੀਰ ਸੁਣਦੇ ਚੰਦ ਕੁ ਲੋਕ

ਹੱਥੋ
ਪਾਈ ਤੱਕ
ਪਹੁੰਚੀ
ਸਥਿਤੀ

ਇੱਕ
ਕੋਨੇ ਵਿੱਚ
ਇੱਕਠੇ ਹੋਏ
ਹੋਏ ਜਥੇਦਾਰ
ਅਤੇ
ਪ੍ਰਬੰਧਕ
ਪੁਲਿਸ ਸਮੇਤ
 
ਗੁਰਦਵਾਰਾ
ਸਾਹਿਬ ਦੇ
ਬਾਹਰ ਪੁਲਿਸ -ਦਰਬਾਰ
ਹਾਲ ਦੇ ਮੁੱਖ
ਪਰਵੇਸ ਬੂਹੇ
‘ਚ ਖੜੀ
ਪੁਲਿਸ
ਨਿਊਯਾਰਕ-
ਸਭ ਤੋਂ
ਪੁਰਾਣੇ
ਸਥਾਨਿਕ
ਗੁਰਦਵਾਰਾ
ਸਾਹਿਬ ਸਿੱਖ
ਕਲਚਰਲ
ਸੁਸਾਇਟੀ
ਵਿਖੇ ਉਸ
ਸਮੇਂ ਸਥਿਤੀ
ਤਣਾਅ ਪੂਰਨ
ਬਣ ਗਈ ਜਦੋਂ
ਸੰਗਤ ਦੇ
ਬਹੁਤ ਸਾਰੇ
ਲੋਕਾਂ ਨੇ
ਜਥੇਦਾਰ
ਗੁਰਬਚਨ
ਸਿੰਘ ਨੂੰ
ਇੱਕ ਲਫਜ ਵੀ
ਨਾ ਬੋਲਣ
ਦਿੱਤਾ।ਸੰਗਤ
ਨੇ ਉੱਚੀ
ੳੱਚੀ
ਵਾਹਿਗੁਰੂ
ਦਾ ਜਾਪ ਕਰਨਾ
ਸ਼ੁਰੂ ਕਰ
ਦਿੱਤਾ।ਭਾਵੇ
ਕਿ ਜਥੇਦਾਰ
ਤੇ ਆਪਣਾ
ਭਾਸ਼ਨ
ਸ਼ੁਰੂ ਕਰਨ
ਲਈ ਜੋਰ ਪਾਇਆ
ਗਿਆ ਪਰ
ਜਥੇਦਾਰ ਦੀ
ਅਵਾਜ ਨੂੰ
ਸਪੀਕਰ
ਵਾਹਿਗੁਰੂ
ਦਾ ਜਾਪ ਕਰਦੇ
ਸੰਗਤ ਦੇ
ਮੈਂਬਰਾਂ
ਅਤੇ ਅੱਗ
ਵਗੋਲੇ ਹੋ
ਉੱਠੇ ਕੁਝ ਕੁ
ਪ੍ਰਬੰਧਕਾਂ
ਦੀ ਅਵਾਜ
ਨਾਲੋਂ ਉੱਚਾ
ਨਾ ਕਰ
ਸਕੇ।ਪ੍ਰਬੰਧਕਾਂ
ਦੀ
ਦੂਰਅੰਦੇਸ਼ੀ
ਦੀ ਘਾਟ ਕਰਕੇ
ਅਤੇ ਕੌਮੀ
ਹਿੱਤਾਂ ਨੂੰ
ਅੱਖੋ ਉਹਲੇ
ਕਰਨ ਨਾਲ
ਪੈਦਾ ਹੋਏ ਇਸ
ਵਿਵਾਦ ਨੇ
ਇੱਕ ਵਾਰ
ਸਥਿਤੀ ਐਸੀ
ਬਣਾ ਦਿੱਤੀ
ਕਿ ਜਥੇਦਰ
ਗਿਆਨੀ
ਗੁਰਚਬਨ
ਸਿੰਘ ਨੇ ਜਾਣ
ਵਿੱਚ ਹੀ
ਬਹਿਤਰੀ
ਸਮਝੀ ਅਤੇ
ਗੁਰੂ ਅੱਗੇ
ਜਾ ਮੱਥਾ
ਟੇਕਿਆ ।
ਗੁਰਦਵਾਰਾ
ਬਾਬਾ ਮੱਖਣ
ਸ਼ਾਹ
ਲੁਬਾਣਾ ਦੇ
ਆਉਣ ਵਾਲੇ
ਸਾਲ ਦੇ
ਸੰਭਾਵੀ
ਪ੍ਰਧਾਨ
ਸਰਦਾਰ
ਗੁਰਮੇਜ
ਸਿੰਘ ਨੇ
ਜਥੇਦਾਰ ਦੀ
ਬਾਂਹ ਫੜੀ
ਅਤੇ ਉਨ੍ਹਾਂ
ਨੂੰ ਮੋੜ
ਲਿਆਂਦਾ।ਇਸ
ਤੋਂ ਬਾਅਦ
ਜਥੇਦਾਰਾਂ
ਨੂੰ ਉਨ੍ਹਾਂ
ਦੇ ਇੱਕ
ਗ੍ਰੰਥੀ
ਸਮੇਤ ਅਤੇ
ਦਿੱਲੀ
ਕਮੇਟੀ ਦੇ
ਇੱਕ
ਅਹੁਦੇਦਾਰ
ਸਮੇਤ ਉਸ ਥਾਂ
ਤੇ ਖੜੇ ਕਰ
ਦਿੱਤਾ ਗਿਆ
ਜਿਥੇ ਗੁਰੂ
ਮਹਾਰਾਜ ਜੀ
ਦਾ ਪ੍ਰਕਾਸ਼
ਹੈ।ਪੂਰਾ
ਹਾਲ
ਲਲਕਾਰਿਆਂ
ਨਾਲ ਗੂੰਜ
ਰਿਹਾ ਸੀ ਜਿਸ
ਨੂੰ ਜਥੈਦਾਰ
ਇੱਕ ਕੋਨੇ
ਵਿੱਚ ਖੜੇ
ਦੇਖ ਰਹੇ ਸਨ।
ਐਸੇ ਹਾਲਾਤ
ਉਸ ਸਮੇਂ ਬਣੇ
ਜਦੋਂ ਸਿੰਘ
ਸਾਹਿਬਾਨਾਂ
ਦੇ ਆਉਣ ਦੀ
ਗੱਲ ਗੱਲ
ਨਿਊਯਾਰਕ
ਵਿੱਚ
ਇਸ਼ਤਿਹਾਰਾਂ
ਰਾਹੀ ਫੈਲਾ
ਦਿੱਤੀ
ਗਈ।ਇਹ
ਜਾਣਦਿਆਂ
ਹੋਇਆ ਵੀ ਕਿ
ਪੰਜ ਤੱਖਤਾਂ
ਦੇ ਜਥੇਦਾਰ
ਇੱਕਠੇ ਨਹੀਂ
ਆ ਰਹੇ ਤਾਂ ਵੀ
ਝੂਠੇ
ਇਸ਼ਤਿਹਾਰ
ਛਾਪੇ ਗਏ ਅਤੇ
“ਜੀ ਆਇਆਂ
ਨੂੰ “ ਵਰਗੇ
ਇਸ਼ਤਿਹਾਰ
ਇੱਕ ਦੂਜੇ
ਤੋਂ ਮੂਹਰੇ
ਹੋ ਕੇ ਦਿੱਤੇ
ਗਏ। ਜਦੋਂ ਕਿ
ਸਿੰਘ
ਸਾਹਿਬਾਨਾਂ
ਦਾ ਅਮਰੀਕਾ
ਆਉਣ ਦਾ
ਪ੍ਰੋਗਰਾਮ
ਬਣਿਆ ਐਨ ਉਸ
ਸਮੇਂ ਹੀ
ਪਟਨਾ ਸਾਹਿਬ
ਦੇ ਜਥੇਦਾਰ
ਨੇ ਇੱਕ ਵਾਰ
ਫਿਰ ਇਹ ਦੱਸ
ਦਿੱਤਾ ਕਿ ਉਹ
ਅਕਾਲ ਤੱਖਤ
ਸਾਹਿਬ ਦੀ
ਮਾਣ
ਮਰਿਯਾਦਾ ਦੀ
ਕੋਈ ਪਰਵਾਹ
ਨਹੀਂ
ਕਰਦੇ।ਪਹਿਲਾਂ
ਤਾਂ ਉਨ੍ਹਾਂ
ਨੇ ਅਕਾਲ
ਤੱਖਤ ਸਾਹਿਬ
ਦੀ ਸਰਵਉਚਤਾ
ਨੂੰ ਚਣੌਤੀ
ਦਿੱਤੀ ਸੀ
ਜਿਸ ਕਰਕੇ
ਉਨ੍ਹਾਂ ਨੂੰ
ਅਕਾਲ ਤੱਖਤ
ਸਾਹਿਬ ਤੇ
ਹੋਣ ਵਾਲੀਆਂ
ਮੀਟਿੰਗਾਂ
ਵਿੱਚ ਸ਼ਾਮਲ
ਕਰਨਾ ਬੰਦ ਕਰ
ਦਿੱਤਾ
ਸੀ।ਭਰੋਸੇ
ਯੋਗ ਸੂਤਰਾਂ
ਅਨੁਸਾਰ
ਜਥੇਦਾਰ
ਇਕਬਾਲ ਸਿੰਘ
ਨੂੰ ਅਕਾਲ
ਤੱਖਤ ਸਾਹਿਬ
ਦੀਆਂ
ਮੀਟਿੰਗਾਂ
ਵਿੱਚ ਉਸ
ਸਮੇਂ ਸ਼ਾਮਲ
ਕੀਤਾ ਗਿਆ ਸੀ
ਜਦੋਂ
ਉਨ੍ਹਾਂ ਨੇ
ਲਿਖਤੀ ਮਾਫੀ
ਮੰਗੀ।ਫਿਰ
ਇਸੇ ਜਥੇਦਾਰ
ਨੇ
ਨਾਨਕਸ਼ਾਹੀ
ਕੈਲੰਡਰ ਦਾ
ਵਿਰੋਧ ਜਾਰੀ
ਰੱਖਿਆ
ਜਿਹੜਾ ਕਿ 2003
ਵਿੱਚ ਅਕਾਲ
ਤੱਖਤ ਸਾਹਿਬ
ਤੋਂ ਹੀ ਜਾਰੀ
ਕੀਤਾ ਗਿਆ
ਸੀ।ਹੁਣ ਇਸੇ
ਜਥੇਦਾਰ
ਸਾਹਿਬ ਨੇ
ਰਾਗਮਾਲਾ ਦਾ
ਮੁੱਦਾ ਊਠਾ
ਦਿੱਤਾ ਅਤੇ
ਇੱਕ
ਹੁਕਮਨਾਮਾ
ਜਾਰੀ ਕਰ
ਦਿੱਤਾ ਕਿ
ਜਿਹੜੇ
ਰਾਗਮਾਲਾ
ਨਹੀਂ ਪੜਦੇ
ਉਹ ਮਨਮੱਤੀਏ
ਹਨ ਅਤੇ ਜਿਥੇ
ਰਾਗਮਾਲਾ
ਨਹੀਂ ਪੜੀ
ਜਾਂਦੀ ਉਥੋਂ
ਗੁਰੂ ਗ੍ਰੰਥ
ਸਾਹਿਬ ਦੇ
ਸਰੂਪ ਚੁੱਕ
ਦੇਣੇ
ਚਾਹੀਦੇ
ਹਨ।ਇਸ ਦਾ
ਤਿੱਖਾ
ਨੋਟਿਸ
ਜਥੇਦਾਰ
ਗੁਰਬਚਨ
ਸਿੰਘ ਨੇ ਲਿਆ
ਕਿ ਅਤੇ ਕਿਹਾ
ਕਿ ਅਕਾਲ
ਤੱਖਤ ਸਾਹਿਬ
ਤੋਂ ਬਿਨਾਂ
ਕੋਈ ਵੀ ਹੁਕਮ
ਨਾਮਾ ਜਾਰੀ
ਨਹੀ ਕਰ
ਸਕਦਾ।ਉਨ੍ਹਾਂ
ਨੇ ਇਹ ਵੀ
ਕਿਹਾ ਕਿ
ਜਿੰਨੇ ਵੀ
ਗੁਰਦਵਾਰਾ
ਸਾਹਿਬ
ਸ਼ਰੋਮਣੀ
ਕਮੇਟੀ ਦੇ
ਅਧੀਨ ਹਨ ਸਭ
ਥਾਈ
ਰਾਗਮਾਲਾ
ਪੜੀ ਜਾਂਦੀ
ਹੈ।ਅਕਾਲ
ਤੱਖਤ ਸਾਹਿਬ
ਦੀ ਰਹਿਤ
ਮਰਿਯਾਦਾ
ਵਿੱਚ
ਸ਼ਪਸ਼ਟ
ਲਿਖਿਆ ਹੋਇਆ
ਹੈ ਕਿ ਸਿੱਖ
ਸੰਗਤ
ਸਥਾਨਿਕ
ਪਰੰਪਰਵਾ
ਅਨੁਸਾਰ
ਰਾਗਮਾਲਾ
ਪੜਨ ਜਾਂ ਨਾ
ਪੜਨ ਪਰ ਗੁਰੂ
ਸਾਹਿਬ ਜੀ ਦਾ
ਸਰੂਪ
ਰਾਗਮਾਲਾ
ਤੋਂ ਬਿਨਾਂ
ਛਾਪਿਆ ਨਹੀਂ
ਜਾ ਸਕਦਾ
।ਪਟਨਾ
ਸਾਹਿਬ ਦੇ
ਜਥੇਦਾਰ
ਵਲੋਂ ਕੀਤੀ
ਗਈ ਰਹਿਤ
ਮਰਿਯਾਦਾ ਦੀ
ਘੋਰ ਉਲੰਘਣਾ
ਦੇ ਬਾਵਜੂਦ
ਦੋਵੇ
ਜਥੇਦਾਰ
ਇੱਕਠੇ ਹੀ
ਅਮਰੀਕਾ ਆਉਣ
ਕਰਕੇ ਸੰਗਤ
ਦੁਬਿਧਾ
ਵਿੱਚ ਪੈ
ਗਈ।ਸੰਗਤ
ਵਿੱਚ ਸਵਾਲ
ਉੱਠੇ ਕਿਆ
ਅਕਾਲ ਤੱਖਤ
ਸਾਹਿਬ ਦੀ
ਮਰਿਯਾਦਾ
ਸਿੱੰਘ
ਸਾਹਿਬਾਨਾ
ਤੇ ਲਾਗੂ
ਨਹੀਂ।ਇਸ ਦੇ
ਨਾਲ ਹੀ ਨਾਨਕ
ਸ਼ਾਹੀ
ਕੈਲੰਡਰ ਦੇ
ਕੀਤੇ ਗਏ ਕਤਲ
ਬਾਰੇ ਵੀ
ਸੰਗਤ ਦੇ
ਬਹੁਤ ਵਲਵਲੇ
ਸਨ ।ਇਹ ਵੀ
ਜਿਕਰ ਯੋਗ ਹੈ
ਕਿ
ਗੁਰਦਵਾਰਾ
ਸਿੱਖ ਕਲਚਰਲ
ਸੁਸਾਇਟੀ ਦੇ
ਦੋ ਸਾਬਕਾ
ਪ੍ਰਧਾਨ ਅਤੇ
ਮੋਜੂਦਾ
ਪ੍ਰਧਾਨ ਅਤੇ
ਇਕ ਆਉਣ ਵਾਲੇ
ਸਮੇਂ ਦੇ
ਸੰਭਾਵੀ
ਪ੍ਰਧਾਨ ਨੇ 2003
ਵਾਲਾ
ਨਾਨਕਸ਼ਾਹੀ
ਕੈਲੰਡਰ
ਅਕਾਲ ਤੱਖਤ
ਸਾਹਿਬ ਦੇ
ਸਾਬਕਾ
ਜਥੇਦਾਰ
ਸਿੰਘ ਸਾਹਿਬ
ਗਿਆਨੀ
ਜੋਗਿੰਦਰ
ਸਿੰਘ
ਵੇਦਾਤੀਂ ਦੀ
ਰਹਿਨੁਮਾਈ
ਹੇਠ ਪਿਛਲੇ
ਮਹੀਨੇ ਹੀ
ਜਾਰੀ ਕੀਤਾ
ਸੀ।ਇਸ ਕਰਕੇ
ਸੰਗਤਾਂ
ਜਥੇਦਾਰ
ਗੁਰਬਚਨ
ਸਿੰਘ ਤੋਂ ਇਹ
ਪੁਛਣਾ
ਚਾਹੁੰਦੀਆਂ
ਸਨ ਕਿ ਜਾਦੋਂ
ਅਕਾਲ ਤੱਖਤ
ਸਾਹਿਬ ਤੇ
ਪੰਜ ਸਿੰਘ
ਸਾਹਿਬਾਨਾ
ਦੀ ਕੈਲੰਡਰ
ਬਾਰੇ
ਸਹਿਮਤੀ
ਨਹੀਂ ਹੋ ਸਕੀ
ਤਦ ਕੈਲੰਡਰ
ਦਾ ਕਤਲੇਆਮ
ਕਿਉਂ ਕੀਤਾ
ਗਿਆ।
ਪ੍ਰੋ ਦਰਸ਼ਨ
ਸਿੰਘ ਨੂੰ ਇਕ
ਤਰਫੀ
ਕਾਰਵਾਈ
ਕਰਕੇ ਪੰਥ
ਵਿੱਚੋਂ
ਛੇਕੇ ਜਾਣ ਦਾ
ਮੁੱਦਾ ਵੀ
ਸੰਗਤ ਆਪਣੇ
ਸਵਾਲਾਂ
ਵਿੱਚ ਸ਼ਾਮਲ
ਕਰੀ ਬੈਠੀ
ਸੀ।ਸਿ਼ਕਾਗੋ
ਵਾਲੇ ਉਸ ਸਾਧ
ਨੂੰ ਥਾਪੜਾ
ਦੇਣ ਦੀ ਵੀ
ਸੰਗਤ ਨੂੰ
ਸ਼ੰਕਾ ਸੀ
ਜਿਹੜਾਂ ਕਿ
ਇੱਕ ਵਾਰ
ਹੋਟਲ
ਵਿੱਚੋਂ
ਪਰਾਈ ਔਰਤ
ਨਾਲ ਫੜਿਆ
ਗਿਆ
ਸੀ।ਸੰਗਤ ਨੇ
ਆਪਣਾ ਸਵਾਲਾ
ਦੇ ਨੰਬਰਾਂ
ਵਿੱਚ ਇੱਕ
ਸਵਾਲ ਇਹ ਵੀ
ਸ਼ਾਮਲ ਕੀਤਾ
ਹੋਇਆ ਸੀ ਕਿ
ਜਥੇਦਾਰ
ਅਮਰੀਕਾ
ਦੀਆਂ
ਸੰਗਤਾਂ ਦੇ
ਝਗੜੇ
ਨਿਬੇੜਣ ਲਈ
ਅੰਮ੍ਰਿਤਸਰ
ਬੈਠੇ ਹੀ
ਕਮੇਟੀ ਦਾ
ਸੰਗਠਨ ਕਿਸ
ਤਰਾਂ ਕਰੀ
ਜਾਂਦੇ
ਹਨ।ਪਿੰਡ
ਵਿੱਚ ਫੈਸਲੇ
ਉਹੀ ਲੋਕ
ਕਰਵਾ ਸਕਦੇ
ਹਨ ਜਿਹੜੇ
ਪੂਰੇ ਪਿੰਡ
ਵਿੱਚ ਮਾਣ
ਬਣਾਈ ਬੈਠ
ਹੋਣ ਪਰ
ਜਿੰਨ੍ਹਾਂ
ਲੋਕਾਂ ਦੇ
ਨਾਮ ਭਾਈ
ਚਾਰਾ ਦੋ ਥਾਈ
ਵੰਡਣ ਦਾ
ਸੋਸ਼ ਲੱਗਦਾ
ਹੋਵੇ,ਜਿੰਨ੍ਹਾਂ
ਉਪਰ
ਜਾਤੀਵਾਦ
ਨੂੰ ਉਭਾਰਣ
ਦੀ ਤੋਹਮਤ
ਲੱੲਗਦੀ
ਹੋਵੇ ਉਹ ਕਿਸ
ਤਰਾਂ ਕਿਸੇ
ਦਾ ਫੈਸਲਾ
ਕਰਵਾ ਸਕਦਾ
ਹੈ।ਇਸ ਬਾਰੇ
ਪਿੱਛਲੇ
ਹਫਤੇ ਕੁੱਝ
ਸੰਗਤ ਦੇ
ਮੈਂਬਰਾਂ ਨੇ
ਅਖਬਾਰ ਵਿੱਚ
ਬਿਆਨ ਵੀ
ਦਿੱਤਾ ਕਿ ਉਹ
ਜਥੇਦਾਰ
ਗਿਆਨੀ
ਗੁਰਬਚਨ
ਸਿੰਘ ਨਾਲ
ਗੱਲ ਕਰਨਾ
ਚਾਹੁੰਦੇ ਹਨ
ਤਾਂ ਕਿ ਉਹ
ਸਟੇਜ ਤੋਂ
ਸੰਗਤ ਨੂੰ
ਕੋਈ ਗੱਲਤ
ਸੁਨੇਹਾ ਨਾ
ਦੇ
ਜਾਣ।ਸੰਗਤਾਂ
ਦੇ ਮਨ ਵਿੱਚ
ਜਿਹੜੇ ਸੰਕੇ
ਹਨ ਉਨ੍ਹਾਂ
ਦੇ ਬਾਰੇ
ਵਿਸਥਾਰ
ਦੱਸਣ ਅਤੇ
ਸੰਗਤ ਦੇ
ਸ਼ੰਕੇ ਦੂਰ
ਕਰਨ ।ਪਰ
ਪ੍ਰਬੰਧਕਾਂ
ਨੇ ਅਤੇ
ਜਥੇਦਾਰ
ਸਾਹਿਬਾਨਾਂ
ਨੇ ਇਸ ਗੱਲ
ਨੂੰ ਕੋਈ
ਕੀਮਤ ਨਾ
ਦਿੱਤੀ
।ਜਦੋਂ ਕਿ
ਸਿੰਘ ਸਾਹਿਬ
ਨਾਲ ਹਰ ਸਮੇਂ
ਇੰਡੀਆਂ ਤੋਂ
ਆਉਣ ਵਾਲੇ
ਸਾਥੀ ਸਿੰਘ
ਨੂੰ ਦਿੱਲੀ
ਹੀ ਪਤਾ ਸੀ ਕਿ
ਨਿਊਯਾਰਕ ਦੀ
ਸੰਗਤ ਦੇ ਮਨ
ਵਿੱਚ
ਕਿਹੜੀਆਂ
ਸ਼ੰਕਾਵਾਂ
ਹਨ ਅਤੇ ਸੰਗਤ
ਉਨ੍ਹਾਂ
ਬਾਰੇ ਵਿਚਾਰ
ਕਰਨਾ ਲੋੜਦੀ
ਹੈ। ਸੰਗਤ
ਨੂੰ ਉਸ
ਵਿਅਕਤੀ
ਵਲੋਂ ਜਿਹਦੇ
ਘਰ ਜਥੇਦਾਰ
ਠਹਿਰਾ ਕਰ
ਰਹੇ ਹਨ
ਭਰੋਸਾ
ਦਵਾਇਆ ਗਿਆ
ਕਿ ਜਿਸ ਦਿਨ
ਜਥੇਦਾਰ
ਆਉਣਗੇ ਉਸ
ਦਿਨ ਦੁਪਹਿਰ
ਦੇ ਸਮੇਂ
ਉਨਾਂ ਦੀ ਗੱਲ
ਜਥੇਦਾਰਾਂ
ਨਾਲ ਕਰਾ
ਦਿੱਤੀ
ਜਾਵੇਗੀ।ਪਰ
ਜਦੋਂ ਸੰਗਤ
ਨੂੰ ਜਥੇਦਾਰ
ਥੱਕੇ ਹੋਏ
ਦੱਸ ਕੇ ਮਿਲਣ
ਦਾ
ਪ੍ਰੋਗਰਾਮ
ਰੱਦ ਕਰ
ਦਿੱਤਾ ਤਾਂ
ਸੰਗਤ ਦਾ
ਵਿਸ਼ਵਾਸ਼
ਚੂਰਾਂ ਚੂਰਾ
ਹੋ ਗਿਆ
ਜਿਹੜਾ ਕਿ
ਭਾਰਤ ਵਿੱਚ
ਵਾਪਰ ਰਹੀਆਂ
ਘਟਨਾਵਾ
ਕਰਕੇ
ਪਹਿਲਾਂ ਹੀ
ਤਿੜਕਿਆ ਪਿਆ
ਸੀ ।ਉਸ ਸਮੇ
ਸੰਗਤ ਦੇ
ਵਿਸ਼ਵਾਸ਼
ਦੀ ਧੂੜ ਹੀ ਬਣ
ਗਈ ਜਦੋਂ ਇਹ
ਕਿਹਾ ਗਿਆ
ਮੀਟਿੰਗ
ਸੋਮਵਾਰ ਨੂੰ
ਕਰਾ ਦਿੱਤੀ
ਜਾਵੇਗੀ।
ਸੋਮਵਾਰ ਨੂੰ
ਸਿੰਘ
ਸਾਹਿਬਾਨਾਂ
ਦੀ ਭਾਰਤ ਨੂੰ
ਵਾਪਸੀ
ਹੈ।ਹਵਾਈ
ਜਹਾਜ ਦੀ ਪੂਛ
ਮਗਰ ਦੌੜਨ ਦੀ
ਵਿਜਾਏ ਸੰਗਤ
ਨੇ ਜਥੇਦਾਰ
ਸਾਹਿਬ ਨਾਲ
ਸਿੱਖ
ਕਲਚਰਚਲ
ਸੁਸਾਇਟੀ
ਵਿਖੇ ਬੋਲਣ
ਤੋਂ ਪਹਿਲਾਂ
ਮੀਟਿੰਗ ਕਰਨ
ਦੀ ਸਲਾਹ
ਕੀਤੀ
ਗਈ।ਗੁਰੂ ਘਰ
ਦੇ
ਪ੍ਰਬੰਧਕਾਂ
ਨੇ ਇਸ ਨੂੰ “ਉਤੋਂ
ਆਈ ਜੰਜ ਵਿਨੋ
ਕੁੜੀ ਦੇ ਕੰਨ
” ਵਾਲੀ ਗੱਲ
ਗਰਦਾਨਿਆ
ਕਿਹਾ ਹੁਣ
ਤਾਂ ਸਮਾਂ ਹੀ
ਬਹੁਤ ਥੋੜਾਂ
ਹੈ।ਉਹ ਤਾਂ
ਹੁਣ
ਜਥੇਦਾਰਾਂ
ਨੂੰ ਸਮਾਂ
ਦੇਣਗੇ ਤੇ
ਉਨ੍ਹਾਂ ਦਾ
ਸਨਮਾਨ
ਕਰਨਗੇ।ਸੰਗਤ
ਨੇ ਜਿਸ ਤਰਾਂ
ਪਹਿਲਾਂ ਹੀ
ਅਖਬਾਰਾਂ
ਰਾਹੀ ਕਹਿ
ਦਿੱਤਾ ਸੀ ਕਿ
ਅਗਰ ਸਮਾਂ ਨਾ
ਮਿਲਿਆ ਤਾਂ
ਉਹ ਖੁਲੇ
ਪੰਡਾਲ ਵਿੱਚ
ਜਥੇਦਾਰ ਨੂੰ
ਜਰੂਰ ਆਪਣੇ
ਵਲਵਲੇ
ਦੱਸਣਗੇ।ਪਰ
ਪ੍ਰਬੰਧਕਾਂ
ਅਤੇ ਉਪਰੋਕਤ
ਮੁਦਿਆਂ ਨੂੰ
ਲੈ ਕੇ ਇੱਕਠੀ
ਹੋਈ ਸੰਗਤ
ਵਿਚਕਾਰ
ਤਣਾਅ ਜਿਹਾ
ਪੈਦਾ ਹੋ
ਗਿਆ।ਇਸ
ਤਣਾਅ ਨੂੰ
ਦੇਖਦਿਆਂ
ਸੰਗਤ ਨੂੰ
ਸ਼ੱਕ ਪਈ ਕਿ
ਹੋ ਸਕਦਾ ਹੈ
ਇਸ ਮਸਲੇ ਨੂੰ
ਕੋਈ ਗੱਲਤ
ਰੰਗ ਦੇਵੇ ਇਸ
ਲਈ ਸੰਗਤ ਨੇ
ਮਤਾ ਕੀਤਾ ਕਿ
ਜਥੇਦਾਰ ਨੂੰ
ਨਾਮ ਸਿਮਰਨ
ਦੀ ਓਟ ਨਾਲ
ਬੋਲਣ ਤੋਂ
ਰੋਕਣਗੇ ।
ਅਗਰ ਉਨ੍ਹਾਂ
ਤੇ ਕੋਈ ਹੱਥ
ਵੀ ਚੁੱਕਦਾ
ਹੈ ਤਾਂ ਉਹ
ਅੱਗੋਂ ਹੱਥ
ਨਹੀਂ
ਚੁਕਣਗੇ।
ਸਾਰੇ ਦੇ
ਸਾਰੇ
ਮਸਲਿਆਂ ਨੂੰ
ਪਾਸੇ ਰੱਖ ਕੇ
ਜਿਸ ਵੇਲੇ
ਜਥੇਦਾਰ
ਗੁਰਬਚਨ
ਸਿੰਘ ਨੇ
ਸਟੇਜ ਤੇ
ਪਹੁੰਚੇ ਐਨ
ਉਸੇ ਸਮੇਂ
ਸੰਗਤ
ਵਿੱਚੋਂ
ਜਥੇਦਾਰ ਨੂੰ
ਆਪਣੀ ਮਰਜੀ
ਨਾਲ ਬੋਲਣ
ਤੋਂ ਰੋਕਣ ਲਈ
ਸਤਿਨਾਮ
ਵਾਹਿਗੁਰੂ
ਦਾ ਜਾਪ
ਸ਼ੁਰੂ ਕਰ
ਦਿੱਤਾ।
ਪ੍ਰਬੰਧਕਾਂ
ਨੇ ਅੱਗੋ
ਹਮਾਲਵਰਾਂ
ਦੀ ਤਰਾਂ ਵਾਰ
ਕਰਨੇ ਸ਼ੁਰੂ
ਕਰ ਦਿੱਤੇ
ਅਤੇ ਕਈਆਂ ਦੀ
ਖਿੱਚਾ ਧੁਹੀ
ਵੀ ਕੀਤੀ।ਪਰ
ਗੁਰਮਤਿ ਦੇ
ਮੁਦਿਆਂ ਨੂੰ
ਨਿਖਾਰ ਕੇ
ਸੰਗਤਾਂ
ਅੱਗੇ ਲਿਆਉਣ
ਦੀ ਚਾਹਵਾਨ
ਸੰਗਤ ਨੇ
ਕਿਸੇ ਤੇ ਹੱਥ
ਨਹੀਂ
ਚੁਕਿਆ।ਜਾਬਤੇ
ਤੋਂ ਕੰਮ
ਲੈਂਦੀ ਇਸ
ਸੰਗਤ ਨੇ
ਜਥੇਦਾਰਾ
ਨੂੰ ਕੌਮੀ
ਹਿੱਤਾਂ ਨਾਲ
ਖਿਲਵਾੜ
ਕਰਦੇ ਜਰੂਰ
ਕਿਹਾ।ਅਖੰਡ
ਕੀਰਤਨੀ ਜਥੇ
ਦੇ ਇੱਕ ਸਿੰਘ
ਨੇ ਇਕਬਾਲ
ਸਿੰਘ ਨੂੰ
ਵਾਹਿਗੁਰੂ
ਦੇ ਅਵਾਜਿਆਂ
ਨਾਲ ਹਲੂਨਣ
ਦੀ ਕੋਸਿ਼ਸ਼
ਕੀਤੀ।ਇਤਨੇ
ਚਿਰ ਨੂੰ
ਭਾਰੀ ਗਿਣਤੀ
ਵਿੱਚ ਪੁਲਿਸ
ਆ ਗਈ।ਕੁੱਝ
ਪੁਲਿਸ ਅਫਸਰ
ਜੋੜਾ ਘਰ ਤੋਂ
ਕਈ ਮੀਟਰ ਦੂਰ
ਦਰਬਾਰ ਹਾਲ
ਦੇ ਮੁੱਖ
ਦਰਵਾਜੇ ਤੇ
ਨੰਗੇ ਸਿਰ
ਅਤੇ ਸਣੇ
ਜੁਤੀਆਂ ਆ ਕੇ
ਖੜੋ
ਗਏ।ਜਥੇਦਾਰਾਂ
ਦੀ ਹਿਫਾਜਤ
ਲਈ ਦੋ
ਸਕਿਊਰਟੀ
ਵਾਲੇ ਦੇਖੇ
ਗਏ ਜਿਹੜੇ ਕੇ
ਦੇਖਣ ਨੂੰ
ਪੁਲਿਸ ਅਫਸਰ
ਹੀ ਜਾਪਦੇ
ਸਨ।ਉਨ੍ਹਾਂ
ਦੇ ਸਿਰਾਂ ਦੇ
ਰੁਮਾਲ ਸਜਾਏ
ਹੋਏ
ਸਨ।ਭਾਰੀ
ਪੁਲਿਸ ਦੀ
ਮੋਜੂਦਗੀ
ਵਿੱਚ
ਪ੍ਰਬੰਧਕਾਂ
ਨੇ ਜਥੇਦਾਰਾ
ਨੂੰ ਮੁੜ
ਸਟੇਜ ਤੇ
ਬੁਲਾਇਆ।ਇਸ
ਸਮੇਂ ਗੁਰੂ
ਘਰ ਆਈ ਸੰਗਤ
ਵੱਡੀ ਗਿਣਤੀ
ਵਿੱਚ ਬਹਾਰ
ਚਲੀ ਗਈ ਸੀ
ਅਤੇ ਹਾਲ
ਖਾਲੀਆਂ
ਵਰਗਾ ਹੋ ਗਿਆ
ਸੀ।ਜਥੇਦਾਰ
ਇਕਬਾਲ ਸਿੰਘ
ਨੇ ਸੰਗਤ ਨੂੰ
ਸੰਬੋਧਨ
ਕੀਤਾ।ਉਪਰੰਤ
ਜਥੇਦਾਰ
ਗੁਰਬਚਨ
ਸਿੰਘ ਨੇ
ਸਟੇਜ ਤੋਂ
ਸੰਬੋਧਨ
ਕਰਦਿਆਂ ਸਭ
ਤੋਂ ਪਹਿਲਾਂ
ਉਸ ਸੰਗਤ ਨੂੰ
ਕੁੜਤਣ ਭਰੀ
ਦੱਸਿਆ ਅਤੇ
ਆਪਣੇ
ਅੰਦਰਲੀ
ਜਹਿਰ ਉਗਲਛਣ
ਵਾਲੀ ਦਸਿਆ
ਅਤੇ ਕਿਹਾ ਕਿ
ਐਸੇ ਲੋਕਾਂ
ਨੂੰ ਗੁਰੂ
ਘਰਾਂ ਦੀਆਂ
ਸੇਵਾਵਾਂ ਨਾ
ਸੌਂਪੀਆਂ
ਜਾਣ।ਉਨ੍ਹਾਂ
ਨੇ ਅੱਗੇ
ਕਿਹਾ ਕਿ
ਗੁਰੂ ਘਰਾਂ
ਵਿੱਚ
ਨਿਮਰਤਾ
ਜਰੂਰੀ
ਹੈ।ਪਰ
ਹੈਰਾਨੀ
ਵਾਲੀ ਗੱਲ ਹੈ
ਕਿ ਅਕਾਲ
ਤੱਖਤ ਸਾਹਿਬ
ਦੀ ਮਰਿਯਾਦਾ
ਨੂੰ ਕਾਇਮ
ਰੱਖਣ ਲਈ
ਤਰਲੋ ਮੱਛੀ
ਹੋ ਰਹੀਆਂ
ਸੰਗਤਾਂ ਨੂੰ
ਜਹਿਰ ਉਗਲਛਣ
ਵਾਲੇ ,ਖੁਦ
ਅਕਾਲ ਤੱਖਤ
ਸਾਹਿਬ ਦੇ
ਜਥੇਦਾਰ ਹੀ
ਗਰਦਾਨ ਰਹੇ
ਸਨ ਜਦੋਂ
ਅਕਾਲ ਤੱਖਤ
ਸਾਹਿਬ ਦੀ
ਮਰਿਯਾਦਾ
ਨੂੰ ਢਾਹ
ਲਾਉਣ ਵਾਲੇ
ਇੱਕ ਜਥੇਦਾਰ
ਨਾਲ ਇੱਕ
ਜੁੱਟ ਹੋ ਕੇ
ਇਧਰ ਉਧਰ
ਵਿਚਰ ਰਹੇ
ਸਨ। ਜਥੇਦਾਰ
ਦੀ ਨਿਊਯਾਰਕ
ਫੇਰੀ ਨਾਲ
ਕੌਮ ਨੂੰ ਹੋਰ
ਕਿਹੜੇ
ਕਿਹੜੇ
ਸੁਨੇਹੇ
ਮਿਲਣਗੇ ਇਹ
ਤਾਂ ਅਜੇ ਆਉਣ
ਵਾਲੇ ਸਮੇਂ
ਵਿੱਚ ਹੀ ਪਤਾ
ਲਗੇਗਾ ਪਰ
ਬਹੁਤ ਸਾਰੀ
ਸੰਗਤ ਇਹ
ਜਰੂਰ ਸੋਚ
ਰਹੀ ਹੈ ਕਿ
ਅਗਰ ਅਕਾਲ
ਤੱਖਤ ਸਾਹਿਬ
ਦੀ
ਸਰਵਉੱਚਤਾਂ
ਨੂੰ ਢਾਹ
ਲਾਉਣ ਲਈ
ਜਥੇਦਾਰ ਹੀ
ਸ਼ਾਮਲ ਹੋਣ
ਲੱਗ ਪੈਣ ਤਾਂ
ਇਸ ਰਾਖਾ ਕੌਣ
ਹੋਵੇਗਾ।
|